ਵਿਸ਼ਵ ਕੱਪ 2019: ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ

ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾ ਕੇ ਇਸ ਵਿਸ਼ਵ ਕੱਪ ਵਿੱਚ ਆਪਣੀ ਦੂਜੀ ਜਿੱਤ ਦਰਜ ਕਰ ਲਈ ਹੈ।

ਭਾਰਤ ਵੱਲੋਂ ਦਿੱਤੇ ਗਏ 353 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਦੀ ਟੀਮ 316 ਦੌੜਾਂ ਹੀ ਬਣਾ ਸਕੀ।

ਭਾਰਤ ਵੱਲੋਂ ਜਸਪ੍ਰੀਤ ਭੁਮਰਾਹ ਤੇ ਭੁਵਨੇਵਸ਼ਰ ਕੁਮਾਰ ਨੇ 3-3 ਵਿਕਟ ਲਏ।

ਡੇਵਿਡ ਵਾਰਨਰ ਆਪਣੇ ਰੰਗ ਵਿੱਚ ਨਜ਼ਰ ਨਹੀਂ ਆਏ। ਉਹ 84 ਗੇਂਦਾਂ ਉੱਤੇ 56 ਦੌੜਾਂ ਬਣਾ ਕੇ ਆਊਟ ਹੋਏ। ਆਸਟਰੇਲੀਆ ਦੇ ਕਪਤਾਨ 35 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ ਹਨ। ਉਨ੍ਹਾਂ ਨੂੰ ਕੇਧਾਰ ਜਾਧਵ ਨੇ ਰਨ ਆਊਟ ਕੀਤਾ।

ਇਹ ਵੀ ਪੜ੍ਹੋ:

ਉਸਮਾਨ ਖੁਆਜ਼ਾ ਨੇ ਵੀ 42 ਦੌੜਾਂ ਦਾ ਯੋਗਦਾਨ ਦਿੱਤਾ।

ਭਾਰਤ ਵੱਲੋਂ ਸ਼ਾਨਦਾਰ ਬੱਲੇਬਾਜ਼ੀ

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਆਸਟਰੇਲੀਆ ਸਾਹਮਣੇ 353 ਦੌੜਾਂ ਦਾ ਟੀਚਾ ਰੱਖਿਆ ਹੈ।

ਕਪਤਾਨ ਵਿਰਾਟ ਕੋਹਲੀ 77 ਗੇਂਦਾਂ ’ਤੇ 82 ਦੌੜਾਂ ਬਣਾ ਕੇ ਆਊੁਟ ਹੋਏ। ਹਾਰਦਿਕ ਪਾਂਡਿਆ ਨੇ ਵੀ ਧੂੰਆਂਧਾਰ ਬੱਲੇਬਾਜ਼ੀ ਕਰਦੇ ਹੋਏ 27 ਗੇਂਦਾਂ ’ਤੇ 48 ਦੌੜਾਂ ਬਣਾਈਆਂ।

ਮਹਿੰਦਰ ਸਿੰਘ ਧੋਨੀ ਨੇ ਵੀ ਚੰਗਾ ਯੋਗਦਾਨ ਦਿੱਤਾ। ਉਨ੍ਹਾਂ ਨੇ 14 ਗੇਂਦਾਂ ’ਤੇ 27 ਦੌੜਾਂ ਬਣਾਈਆਂ।

ਸ਼ਿਖਰ ਧਵਨ ਨੇ 109 ਗੇਂਦਾਂ ’ਤੇ 117 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਦਾ ਵਿਕਟ ਮਿਸ਼ਲ ਸਟਾਰਕ ਨੇ ਲਿਆ।

ਸ਼ਿਖ਼ਰ ਧਵਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 95 ਗੇਂਦਾਂ ’ਤੇ ਸੈਂਕੜਾ ਜੜਿਆ। ਆਪਣਾ ਸੈਂਕੜਾ ਬਣਾਉਣ ਲਈ ਸ਼ਿਖ਼ਰ ਨੇ 13 ਚੌਕੇ ਲਗਾਏ।

ਰੋਹਿਤ ਸ਼ਰਮਾ 57 ਦੌੜਾਂ ਬਣਾ ਕੇ ਆਊਟ ਹੋਏ ਹਨ। ਰੋਹਿਤ ਸ਼ਰਮਾ ਦਾ ਵਿਕਟ ਕਾਊਂਟਰ ਨਾਇਲ ਨੇ ਲਿਆ।

ਭਾਰਤ ਨੇ ਪਿਛਲੇ ਮੈਚ ਦੀ ਟੀਮ ਨੂੰ ਹੀ ਇਸ ਮੈਚ ਵਿੱਚ ਹੀ ਬਰਕਰਾਰ ਰੱਖਿਆ ਹੈ। ਆਸਟਰੇਲੀਆ ਨੇ ਵੀ ਆਪਣੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)