You’re viewing a text-only version of this website that uses less data. View the main version of the website including all images and videos.
ਬ੍ਰੈਗਜ਼ਿਟ: ਟੈਰੀਜ਼ਾ ਮੇਅ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ਼ ਦੇਣ ਦਾ ਐਲਾਨ
ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਤੋਂ ਅਸਤੀਫ ਦੇਣ ਦਾ ਐਲਾਨ ਕਰ ਦਿੱਤਾ ਹੈ।
ਟੈਰੇਜ਼ਾ ਮੇਅ ਨੇ ਕਿਹਾ ਹੈ ਕਿ ਉਹ ਕੰਜ਼ਰਵੇਟਿਵ ਪਾਰਟੀ ਦੇ ਮੁਖੀ 'ਤੇ ਅਹੁਦੇ ਨੂੰ 7 ਜੂਨ ਨੂੰ ਛੱਡ ਦੇਣਗੇ ਜਿਸ ਨਾਲ ਨਵੇਂ ਪ੍ਰਧਾਨ ਮੰਤਰੀ ਬਣਨ ਰਾਹ ਪੱਧਰਾ ਹੋ ਜਾਵੇਗਾ।
ਇੱਕ ਜਜ਼ਬਾਤੀ ਬਿਆਨ ਵਿੱਚ ਟੈਰੇਜ਼ਾ ਮੇਅ ਨੇ ਕਿਹਾ ਕਿ ਉਨ੍ਹਾਂ ਨੇ 2016 ਦੇ ਈਯੂ ਰੈਫਰੈਂਡਮ ਦੇ ਨਤੀਜਿਆਂ ਮੁਤਾਬਕ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਫਸੋਸ ਹੈ ਕਿ ਉਹ ਬ੍ਰੈਗਜ਼ਿਟ ਨੂੰ ਸਮਝੌਤਾ ਕਰ ਸਕਣ ਵਿੱਚ ਅਸਫ਼ਲ ਰਹੇ ਹਨ ਪਰ ਦੇਸ਼ ਦੇ ਵੱਡੇ ਹਿੱਤਾਂ ਲਈ ਇੱਕ ਨਵਾਂ ਪ੍ਰਧਾਨ ਮੰਤਰੀ ਹੀ ਠੀਕ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਕੰਜ਼ਰਵੇਟਿਵ ਪਾਰਟੀ ਨਵੇਂ ਆਗੂ ਦੀ ਭਾਲ ਪੂਰੀ ਕਰਦੀ ਹੈ, ਉਹ ਅਹੁਦੇ ’ਤੇ ਬਣੇ ਰਹਿਣਗੇ। ਜਿਸ ਦੀ ਪ੍ਰਕਿਰਿਆ ਅਗਲੇ ਹਫ਼ਤੇ ਸ਼ੂਰੂ ਹੋਵੇਗੀ।
ਆਪਣੇ ਭਾਸ਼ਣ ਦੇ ਅੰਤ ਤੱਕ ਉਨ੍ਹਾਂ ਦਾ ਗਲਾ ਭਰ ਆਇਆ ਤੇ ਉਨ੍ਹਾਂ ਨੇ ਕਿਹਾ, ਮੈਂ ਜਲਦੀ ਹੀ ਉਹ ਅਹੁਦਾ ਛੱਡ ਦਿਆਂਗੀ ਜਿਸ ਨੂੰ ਸੰਭਾਲਣਾ ਮੇਰੀ ਜ਼ਿੰਦਗੀ ਲਈ ਮਾਣ ਵਾਲੀ ਗੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਦੂਸਰੇ ਮਹਿਲਾ ਪ੍ਰਧਾਨ ਮੰਤਰੀ ਹਨ ਪਰ ਨਿਸ਼ਚਿਤ ਹੀ ਆਖ਼ਰੀ ਨਹੀਂ ਹਨ।
“ਮੈਂ ਅਜਿਹਾ ਕਿਸੇ ਮੰਦ ਭਾਵਨਾ ਨਾਲ ਨਹੀਂ ਕਰ ਰਹੀ ਸਗੋਂ, ਇਹ ਮੈਂ ਉਸ ਦੇਸ਼ ਨੂੰ ਸੰਭਾਲਣ ਦਾ ਮੌਕਾ ਮਿਲਣ ਲਈ ਧੰਨਵਾਦ ਵਜੋਂ ਕਰ ਰਹੀ ਹਾਂ।”
ਟੈਰੀਜ਼ਾ ਮੇਅ ਨੇ ਕਿਹਾ ਹੈ ਕਿ ਉਹ ਕੰਜ਼ਰਵੇਟਵ ਪਾਰਟੀ ਵੱਲੋਂ ਨਵਾਂ ਆਗੂ ਤਲਾਸ਼ ਲੈਣ ਤੱਕ ਅਹੁਦੇ ਤੇ ਬਣੇ ਰਹਿਣਗੇ ਜਿਸ ਦਾ ਮਤਲਬ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਜੂਨ ਦੇ ਅਰੰਭ ਵਿੱਚ ਹੋਣ ਵਾਲੀ ਫੇਰੀ ਸਮੇਂ ਪ੍ਰਧਾਨ ਮੰਤਰੀ ਹੋਣਗੇ।
ਉਨ੍ਹਾਂ ਵੱਲੋਂ ਅਸਤੀਫ਼ੇ ਦਾ ਐਲਾਨ ਕੀਤੇ ਜਾਣ ਮਗਰੋਂ ਉਨ੍ਹਾਂ ਦਾ ਥਾਂ ਭਰਨ ਲਈ, ਬੋਰਿਸ ਜੌਹਨਸਨ, ਐਸਥਰ ਮੈਕਵੀ ਅਤੇ ਰੋਰੀ ਸਟਿਊਰਟ ਨੇ ਕਿਹਾ ਹੈ ਕਿ ਆਗੂ ਬਣਨ ਦੇ ਮੁਕਾਬਲੇ ਵਿੱਚ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਇੱਕ ਦਰਜਨ ਤੋਂ ਵਧੇਰੇ ਹੋਰ ਵੀ ਆਗੂ ਇਸ ਦੌੜ ਵਿੱਚ ਸ਼ਾਮਲ ਹੋਣ ਬਾਰੇ ਗੰਭੀਰਤਾ ਨਾਲ ਸੋਚ ਰਹੇ ਦੱਸੇ ਜਾਂਦੇ ਹਨ।
ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਸੰਸਦ ਮੈਂਬਰਾਂ ਵੱਲੋਂ ਵੀ ਬ੍ਰੈਗਜ਼ਿਟ ਯੋਜਨਾ ਬਾਰੇ ਆਲੋਚਨਾ ਝੱਲਣੀ ਪਈ।
ਵਧਦੇ ਵਿਰੋਧ ਦੌਰਾਨ ਉਨ੍ਹਾਂ ਨੇ ਆਪਣੇ ਸਹਿਯੋਗੀਆਂ ਨੂੰ ਬ੍ਰੈਗਜ਼ਿਟ ਯੋਜਨਾ ਬਾਰੇ ਆਪਣੇ ਸਹਿਯੋਗੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੇ ਸਮਝੌਤੇ ਬਾਰੇ ਉਨ੍ਹਾਂ ਦੇ ਹੱਥ-ਵੱਸ ਜੋ ਵੀ ਸੀ ਉਹ ਕੀਤਾ ਪਰ ਹੁਣ ਸ਼ਾਇਦ ਨਵਾਂ ਪ੍ਰਧਾਨ ਮੰਤਰੀ ਹੀ ਦੇਸ਼ ਲਈ ਵਧੀਆ ਰਹੇਗਾ।
ਉਨ੍ਹਾਂ ਕਿਹਾ ਕਿ ਬ੍ਰੈਗਜ਼ਿਟ ਦਾ ਸਮਝੌਤਾ ਪੂਰਾ ਕਰਨ ਲਈ ਉਨ੍ਹਾਂ ਦੇ ਉੱਤਰਾਧਿਕਾਰੀ ਨੂੰ ਸੰਸਦ ਨਾਲ ਸਮਝੌਤਾ ਕਰਨਾ ਪਵੇਗਾ। ਜੋ ਕਿ ਤਾਂ ਹੀ ਸੰਭਵ ਹੋ ਸਕੇਗਾ ਜੇ ਦੋਵੇਂ ਧਿਰਾਂ ਸਮਝੌਤੇ ਦੀਆਂ ਚਾਹਵਾਨ ਹੋਣ।
ਦੂਸਰੇ ਪਾਸੇ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਪਾਰਟੀ ਆਗੂ ਦੀ ਭਾਲ ਲਈ ਨੌਮੀਨੇਸ਼ਨ 10 ਜੂਨ ਵਾਲੇ ਹਫ਼ਤੇ ਦੌਰਾਨ ਖ਼ਤਮ ਹੋ ਜਾਵੇਗੀ, ਅਤੇ ਫਿਰ ਇਨ੍ਹਾਂ ਵਿੱਚੋ ਦੋ ਨੂੰ ਸ਼ੌਰਟਲਿਸਟ ਕਰਕੇ ਜੂਨ ਮਹੀਨੇ ਦੇ ਅਖ਼ਰ ਤੱਕ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ:
ਇਹ ਵੀ ਦੇਖੋ: