You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ ਦੀ ਮਸ਼ਹੂਰ ਪੱਤਰਕਾਰ ਮੀਨਾ ਮੰਗਲ ਦੇ ਕਤਲ ਮਗਰੋਂ ਇਨਸਾਫ ਦੀ ਮੰਗ ਤੇਜ਼
ਅਫਗਾਨਿਸਤਾਨ ਵਿੱਚ ਸਿਆਸੀ ਸਲਾਹਾਕਾਰ ਤੇ ਸਾਬਕਾ ਟੀਵੀ ਐਂਕਰ ਦੇ ਦਿਨ ਦਹਾੜੇ ਕਤਲ ਤੋਂ ਬਾਅਦ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਮੰਗ ਅਫਗਾਨਿਸਤਾਨ ਦੇ ਸਿਆਸਤਦਾਨਾਂ ਤੇ ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਕਾਰਕੁਨਾਂ ਵੱਲੋਂ ਕੀਤੀ ਜਾ ਰਹੀ ਹੈ।
ਸ਼ਨੀਵਾਰ ਨੂੰ ਕਾਬੁਲ ਵਿੱਚ ਮੀਨਾ ਮੰਗਲ ਨਾਂ ਦੀ ਸਾਬਕਾ ਟੀਵੀ ਹੋਸਟ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੀਨਾ ਸਿਆਸਤ ਵਿੱਚ ਵੀ ਐਕਟਿਵ ਸਨ।
ਅਫਗਾਨਿਸਤਾਨ ਦੀ ਸਰਕਾਰ ਵੱਲੋਂ ਮੀਰਾ ਦੇ ਕਾਤਲਾਂ ਨੂੰ ਜਲਦੀ ਫੜ੍ਹਨ ਦਾ ਦਾਅਵਾ ਕੀਤਾ ਗਿਆ ਹੈ। ਅਜੇ ਕਤਲ ਦਾ ਮਕਸਦ ਸਾਫ਼ ਨਹੀਂ ਹੋ ਸਕਿਆ ਹੈ ਪਰ ਜਾਂਚ ਵਿੱਚ ਪਰਿਵਾਰਕ ਕਲੇਸ਼ ਦੀ ਗੱਲ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ-
ਅਫਗਾਨਿਸਤਾਨ ਦੇ ਸੁਪਰੀਮ ਕੋਰਟ ਅਤੇ ਸਿਵਿਲ ਸੋਸਾਇਟੀ ਗਰੁੱਪਾਂ ਵੱਲੋਂ ਇਸ ਵਾਰਦਾਤ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।
‘ਮੀਨਾ ਨੂੰ ਮਿਲ ਰਹੀਆਂ ਸਨ ਧਮਕੀਆਂ’
ਅਫਗਾਨਿਸਤਾਨ ਦੀ ਮੰਨੀ-ਪਰਮੰਨੀ ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਕਾਰਕੁਨ ਨੇ ਟਵਿੱਟਰ 'ਤੇ ਖੁਲਾਸਾ ਕੀਤਾ ਕਿ ਮੀਨਾ ਮੰਗਲ ਨੇ ਹਾਲ ਵਿੱਚ ਹੀ ਕੀਤੀ ਸੀ।
ਇਸ ਪੋਸਟ ਵਿੱਚ ਮੀਨਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਅਟੌਰਨੀ ਜਨਰਲ ਦੇ ਬੁਲਾਰੇ ਜਮਸ਼ੀਦ ਰਸੂਲੀ ਨੇ ਬੀਬੀਸੀ ਨੂੰ ਦੱਸਿਆ ਕਿ ਮੀਨਾ ਮੰਗਲ ਆਪਣੇ ਪਤੀ ਤੋਂ ਦੋ ਸਾਲ ਪਹਿਲਾਂ ਵੱਖ ਹੋ ਗਏ ਸਨ। ਉਸ ਵੇਲੇ ਮੀਨਾ ਦੇ ਪਰਿਵਾਰ ਵਾਲਿਆਂ ਨੇ ਘਰੇਲੂ ਹਿੰਸਾ ਦੀ ਸ਼ਿਕਾਇਤ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਮਾਮਲਾ ਫੈਮਲੀ ਕੋਰਟ ਵਿੱਚ ਰੈਫਰ ਕਰ ਦਿੱਤਾ ਗਿਆ ਸੀ ਜੋ ਬਾਅਦ ਵਿੱਚ ਵਾਪਸ ਲੈ ਲਿਆ ਗਿਆ ਸੀ।
ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਸ਼ੱਕੀਆਂ ਦੀ ਪਛਾਣ ਨਹੀਂ ਹੋ ਸਕੀ ਹੈ।
‘ਮਾਤਾ ਪਿਤਾ ਵੱਲੋਂ ਕਾਤਲਾਂ ਨੂੰ ਫੜ੍ਹਨ ਦੀ ਅਪੀਲ’
ਮੀਨਾ ਦੀ ਮੌਤ ਤੋਂ ਬਾਅਦ ਅਫਗਾਨਿਸਤਾਨ ਵਿੱਚ ਔਰਤਾਂ ਖਿਲਾਫ਼ ਹੁੰਦੀ ਹਿੰਸਾ ਬਾਰੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਚੱਲ ਰਹੀ ਹੈ।
ਪੱਤਰਕਾਰ ਮਲਾਲੀ ਬਸ਼ੀਰ ਨੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਮੰਗਲ ਦੇ ਮਾਤਾ-ਪਿਤਾ ਅਧਿਕਾਰੀਆਂ ਨੂੰ ਕਾਤਲਾਂ ਨੂੰ ਫੜ੍ਹਣ ਦੀ ਅਪੀਲ ਕਰ ਰਹੇ ਹਨ।
ਮੰਗਲ ਦੀ ਮਾਂ ਮਲਾਲੀ ਨੇ 'ਸ਼ੱਕੀ ਕਾਤਲ' ਲਿਖਿਆ ਹੈ ਅਤੇ ਦੱਸਿਆ ਹੈ ਕਿ ਉਨ੍ਹਾਂ ਨੇ ਮੀਨਾ ਨੂੰ ਕੁਝ ਸਮਾਂ ਪਹਿਲਾਂ ਅਗਵਾ ਵੀ ਕੀਤਾ ਸੀ।
ਉਨ੍ਹਾਂ ਨੇ ਅਟਾਰਨੀ ਜਨਰਲ ਦੇ ਦਫ਼ਤਰ ਦੇ ਕੁਝ ਅਧਿਕਾਰੀਆਂ ਦੇ ਨਾਮ ਲੈ ਕੇ ਕਿਹਾ ਕਿ ਇਨ੍ਹਾਂ ਨੂੰ "ਰਿਸ਼ਵਤ ਦੇਣ ਕਰਕੇ ਅਗਵਾ ਕਰਨ ਵਾਲੇ ਬਚ ਗਏ ਸਨ।"
ਮੀਨਾ ਮੰਗਲ ਦੀ ਮੌਤ 'ਤੇ ਸੋਸ਼ਲ ਮੀਡੀਆ 'ਤੇ ਸਖ਼ਤ ਪ੍ਰਤਿਕਿਰਿਆ ਆ ਰਹੀ ਹੈ।
ਜਲਾਲ ਮਹਿਸੂਦ ਨਾਮ ਦੇ ਇੱਕ ਵਿਅਕਤੀ ਨੇ ਲਿਖਿਆ ਹੈ, "ਪੱਤਰਕਾਰਾਂ ਨੂੰ ਮਾਰਨਾ ਬੰਦ ਕਰੋ, ਅੱਤਵਾਦੀ ਪੱਤਰਕਾਰਾਂ ਨੂੰ ਮਾਰ ਤਾਂ ਸਕਦੇ ਹਨ ਪਰ ਬੇਗ਼ੁਨਾਹ ਲੋਕਾਂ ਦੀ ਆਵਾਜ਼ ਦਬਾ ਨਹੀਂ ਸਕਦੇ।"
ਸਲਮਾਨ ਖ਼ਾਨ ਲਿਖਦੇ ਹਨ, "ਇਸ ਖ਼ਬਰ ਨੇ ਮੇਰੇ ਦਿਲ ਦੇ ਟੁਕੜੇ-ਟੁਕੜੇ ਕਰ ਦਿੱਤੇ ਹਨ। ਅੱਤਵਾਦੀਆਂ ਨੇ ਕਾਬੁਲ ਵਿੱਚ ਅੱਜ ਪਾਸ਼ਤੋ ਕਵੀ ਦਾ ਕਤਲ ਕਰ ਦਿੱਤਾ ਹੈ।"
ਅਹਿਮਦ ਸ਼ਕੀਰ ਤਸਰ ਨੇ ਕਤਲ ਦੀ ਨਿੰਦਾ ਕੀਤੀ ਅਤੇ ਲਿਖਿਆ, "ਇਸ ਕਰੀਆ ਯੁੱਧ ਨੇ ਸਾਨੂੰ ਨੈਤਿਕ ਤੌਰ 'ਤੇ ਗਿਰਾ ਦਿੱਤਾ ਹੈ। ਔਰਤਾਂ ਦਾ ਕਤਲ ਅਫ਼ਗਾਨ ਦੀ ਪਰੰਪਰਾ ਵਿੱਚ ਕਦੇ ਨਹੀਂ ਰਿਹਾ। ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ।"
ਬਹੁਤ ਸਾਰੇ ਲੋਕ ਮੀਨਾ ਮੰਗਲ ਦੇ ਕਤਲ 'ਤੇ 'ਨਿਆਂ ਚਾਹੀਦਾ ਹੈ' ਦੇ ਨਾਲ ਦੁੱਖ ਜ਼ਾਹਿਰ ਕਰ ਰਹੇ ਹਨ।
ਅਹਿਮਦ ਜਮੀਲ ਯੂਸਫ਼ਜ਼ਈ ਲਿਖਦੇ ਹਨ, "ਅੱਤਵਾਦੀ ਬੇਹੱਦ ਤਿਰਹਾਏ ਹਨ ਕਿਉਂਕਿ ਇੱਕ ਮੀਨਾ (ਪਿਆਰ) ਅੱਜ ਫਿਰ ਮਰ ਗਈ।"
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ