You’re viewing a text-only version of this website that uses less data. View the main version of the website including all images and videos.
ਲੋਕ ਸਭਾ ਚੋਣਾਂ 2019: ਹਰਿਆਣਾ ਵਿੱਚ 62.9% ਵੋਟਿੰਗ, ਬੰਗਾਲ ਇਸ ਗੇੜ ਵਿੱਚ ਸਭ ਤੋਂ ਅੱਗੇ
ਲੋਕ ਸਭਾ ਚੋਣਾਂ 2019 ਦੇ ਛੇਵੇਂ ਗੇੜ੍ਹ ਤਹਿਤ ਐਤਵਾਰ, 12 ਮਈ ਨੂੰ, 7 ਸੂਬਿਆਂ ਦੀਆਂ 59 ਸੀਟਾਂ ਲਈ ਵੋਟਾਂ ਪਈਆਂ।
ਹਰਿਆਣਾ ਦੀਆਂ 10 ਸੀਟਾਂ, ਉੱਤਰ ਪ੍ਰਦੇਸ਼ ਦੀਆਂ 14, ਬਿਹਾਰ ਦੀਆਂ 8, ਪੱਛਮੀ ਬੰਗਾਲ ਦੀਆਂ 8, ਮੱਧ ਪ੍ਰਦੇਸ਼ ਦੀਆਂ 8 ਅਤੇ ਦਿੱਲੀ ਦੀਆਂ ਸਾਰੀਆਂ 7 ਸੀਟਾਂ 'ਤੇ ਵੋਟਿੰਗ ਹੋਈ।
ਵੋਟਿੰਗ ਸਵੇਰੇ ਸੱਤ ਵਜੇ ਤੋਂ ਲੈ ਕੇ ਸ਼ਾਮ ਦੇ ਛੇ ਵਜੇ ਤੋਂ ਬਾਅਦ ਤੱਕ ਚੱਲੀ। ਸੱਤ ਵਜੇ ਚੋਣ ਕਮਿਸ਼ਨ ਵੱਲੋਂ ਦਿੱਤੇ ਅੰਕੜੇ ਮੁਤਾਬਕ ਕੁੱਲ 61.14% ਵੋਟਿੰਗ ਹੋਈ — ਪੱਛਮੀ ਬੰਗਾਲ ਸਭ ਤੋਂ ਅੱਗੇ ਰਿਹਾ (80.16%), ਉੱਤਰ ਪ੍ਰਦੇਸ਼ ਸਭ ਤੋਂ ਪਿੱਛੇ (53.37%)। ਹਰਿਆਣਾ ਵਿੱਚ 62.91% ਵੋਟਿੰਗ ਰਹੀ।
ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਉੱਤੇ 223 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੈ। ਸੁਰੱਖਿਆ ਦੇ ਮੱਦੇਨਜ਼ਰ ਸੂਬੇ ਵਿੱਚ 67000 ਪੁਲਿਸਕਰਮੀ ਤੈਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ
ਦਿੱਲੀ ਵਿੱਚ ਹੌਲੀ ਰਫ਼ਤਾਰ ਤਾਂ ਪੱਛਮੀ ਬੰਗਾਲ 'ਚ ਬੰਪਰ ਵੋਟਿੰਗ
ਚੋਣ ਕਮਿਸ਼ਨ ਮੁਤਾਬਕ, ਛੇਵੇਂ ਗੇੜ ਵਿੱਚ 59 ਸੀਟਾਂ ਦੇ ਲਈ 1 ਵਜੇ ਤੱਕ ਔਸਤ 29.44% ਵੋਟਿੰਗ ਹੋਈ। ਬਿਹਾਰ ਵਿੱਚ 21%, ਹਰਿਆਣਾ ਵਿੱਚ 30.09%, ਮੱਧ ਪ੍ਰਦੇਸ਼ ਵਿੱਚ 32.21%, ਉੱਤਰ ਪ੍ਰਦੇਸ਼ ਵਿੱਚ 28.10%, ਪੱਛਮੀ ਬੰਗਾਲ ਵਿੱਚ 40.98%, ਝਾਰਖੰਡ ਵਿੱਚ 41.21% ਅਤੇ ਦਿੱਲੀ ਵਿੱਚ 20.08% ਵੋਟਿੰਗ ਦਰਜ ਕੀਤੀ ਗਈ।
ਈਵੀਐੱਮ ਵਿੱਚ ਗੜਬੜੀ ਦੀਆਂ ਸ਼ਿਕਾਇਤਾਂ
ਦਿੱਲੀ ਦੇ ਕਈ ਇਲਾਕਿਆਂ ਵਿੱਚ ਈਵੀਐੱਮ 'ਚ ਖ਼ਰਾਬੀ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਮਟਿਆ ਮਹਿਲ ਇਲਾਕੇ ਦੇ ਆਦਰਸ਼ ਗੁਪਤਾ ਦਾ ਦਾਅਵਾ ਹੈ ਕਿ ਵੋਟਿੰਗ ਸਟੇਸ਼ਨ 84, 85 ਅਤੇ 86 'ਤੇ ਸੱਤ ਵਜੇ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਈਵੀਐੱਮ ਦੇਰ ਤੱਕ ਖਰਾਬ ਰਹੀ।
ਮਾਲਵੀਆ ਨਗਰ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੇ ਇਲਜ਼ਾਮ ਲਗਾਇਆ ਕਿ ਬੂਥ ਨੰਬਰ 116, 117 ਅਤੇ 122 'ਤੇ ਈਵੀਐੱਮ ਮਸ਼ੀਨਾਂ ਕੰਮ ਨਹੀਂ ਕਰ ਰਹੀਆਂ।
ਪ੍ਰਿਅੰਕਾ ਗਾਂਧੀ ਅਤੇ ਰੋਬਰਟ ਵਾਡਰਾ ਦਿੱਲੀ ਵਿੱਚ ਲੋਧੀ ਇਸਟੇਟ 'ਚ ਸਰਦਾਰ ਪਟੇਲ ਵਿਦਿਆਲਿਆ ਦੇ ਪੋਲਿੰਗ ਸਟੇਸ਼ਨ 'ਤੇ ਵੋਟ ਪਾਉਣ ਤੋਂ ਬਾਅਦ।
ਸੋਨੀਪਤ ਤੋਂ ਕਾਂਗਰਸ ਉਮੀਦਵਾਰ ਭੁਪਿੰਦਰ ਸਿੰਘ ਹੁੱਡਾ ਅਤੇ ਉਨ੍ਹਾਂ ਦੇ ਬੇਟੇ ਤੇ ਰੋਹਤਕ ਤੋਂ ਕਾਂਗਰਸ ਦੇ ਉਮੀਦਵਾਰ ਦੀਪਿੰਦਰ ਸਿੰਘ ਹੁੱਡਾ ਨੇ ਰੋਹਤਕ ਵਿੱਚ ਆਪਣੇ ਪਰਿਵਾਰ ਸਮੇਤ ਭੁਗਤਾਈ ਵੋਟ।
ਦਿੱਲੀ ਦੇ ਸਭ ਤੋਂ ਬਜ਼ੁਰਗ ਵੋਟਰ ਨੇ ਭੁਗਤਾਈ ਵੋਟ
ਦਿੱਲੀ ਦੇ ਸਭ ਤੋਂ ਬਜ਼ੁਰਗ ਮਤਦਾਤਾ 111 ਸਾਲ ਦੇ ਬੱਚਨ ਸਿੰਘ ਨੇ ਸੰਤ ਗੜ੍ਹ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ ਹੈ।
ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਤੇ ਕੇਂਦਰੀ ਮੰਤਰੀ ਮੇਨਕਾ ਗਾਂਧੀ ਤੇ ਸਪਾ-ਬਸਪਾ ਉਮੀਦਵਾਰ ਸੋਨੂੰ ਸਿੰਘ ਵਿਚਾਲੇ ਬੂਥ ਦੇ ਬਾਹਰ ਮਾਮੂਲੀ ਤਕਰਾਰ ਹੋਈ। ਮੇਨਕਾ ਗਾਂਧੀ ਨੇ ਸੋਨੂੰ ਸਿੰਘ ਦੇ ਸਮਰਥਕਾਂ ਉੱਤੇ ਵੋਟਰਾਂ ਨੂੰ ਧਮਕਾਉਣ ਦਾ ਦੋਸ਼ ਲਾਇਆ।
ਆਗੂਆਂ ਦੀ ਕਿਸਮਤ ਦਾਅ ਉੱਤੇ
ਦੂਜੇ ਆਖ਼ਰੀ ਗੇੜ ਵਿਚ ਅੱਜ ਕੇਂਦਰੀ ਮੰਤਰੀ ਰਾਧਾ ਮੋਹਨ ਸਿੰਘ, ਹਰਸ਼ ਵਰਧਨ, ਮੇਨਕਾ ਗਾਂਧੀ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ , ਕਾਂਗਰਸ ਦੇ ਦਿਗਵਿਜੇ ਸਿੰਧੀਆ ਤੇ ਕਈ ਹੋਰ ਅਹਿਮ ਆਗੂਆਂ ਦੀ ਕਿਸਮਤ ਅੱਜ ਲਿਖੀ ਜਾਵੇਗੀ।
ਮੱਧ ਪ੍ਰਦੇਸ਼ ਦੀ ਭੋਪਾਲ ਸੀਟ ਉੱਤੇ ਕਾਂਗਰਸ ਦੇ ਆਗੂ ਦਿਗਵਿਜੇ ਸਿੰਘ ਅਤੇ ਵਿਵਾਦਤ ਸਾਧਵੀ ਪ੍ਰਗਿਆ ਠਾਕੁਰ ਦਰਮਿਆਨ ਮੁਕਾਬਲਾ ਅੱਜ ਹੀ ਹੈ।
ਦਿੱਲੀ ਦੀਆਂ ਸਾਰੀਆਂ 7 ਸੀਟਾਂ 'ਤੇ ਵੋਟਿੰਗ
ਕੌਮੀ ਰਾਜਧਾਨੀ ਦਿੱਲੀ ਦੀਆਂ ਸਾਰੀਆਂ ਹੀ 7 ਸੀਟਾਂ ਉੱਤੇ ਵੋਟਿੰਗ ਜਾਰੀ ਹੈ। ਦਿੱਲੀ ਉਨ੍ਹਾਂ ਮਹਾਨਗਰਾਂ ਵਿਚੋਂ ਹੈ ਜਿੱਥੇ ਪਿਛਲੀਆਂ ਕੁਝ ਚੋਣਾਂ ਦੌਰਾਨ ਵੋਟਿੰਗ ਫੀਸਦ ਵਧੀ ਹੈ।
2009 ਵਿਚ ਲੋਕ ਸਭਾ ਚੋਣਾਂ ਦੌਰਾਨ 51.8 ਵੋਟਿੰਗ ਹੋਈ ਸੀ ਜੋ 2014 ਵਿਚ ਵਧ ਕੇ 65.1 ਹੋ ਗਈ।
ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਦਾ ਮੁੱਖ ਕਾਰਨ ਆਮ ਆਦਮੀ ਪਾਰਟੀ ਦਾ ਹੋਂਦ ਵਿਚ ਆਉਣਾ ਹੈ। 2014 ਵਿਚ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀਆਂ ਸਾਰੀਆਂ 7 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਸੀ।
ਦਿੱਲੀ ਵਿਚ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਬਾਕਸਕ ਵਿਜੇਂਦਰ ਸਿੰਘ, ਕੇਂਦਰੀ ਮੰਤਰੀ ਹਰਸ਼ ਵਰਧਨ, ਆਪ ਆਗੂ ਆਤਿਸ਼ੀ ਤੇ ਕ੍ਰਿਕਟ ਤੋਂ ਸਿਆਸਤਦਾਨ ਬਣੇ ਗੌਤਮ ਗੰਭੀਰ ਦੀ ਕਿਸਮਤ ਦਾ ਫੈਸਲਾ ਹੋਵੇਗਾ।
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ