ਨਵੀਂ ਜੀਵਨ ਸ਼ੈਲੀ ਦਾ ਮਰਦਾਂ ਦੀ ਸੈਕਸ ਲਾਈਫ਼ 'ਤੇ ਕਿਹੋ ਜਿਹਾ ਅਸਰ ਪਿਆ

ਅਮਰੀਕੀ ਮਰਦ ਹੁਣ ਪਹਿਲਾਂ ਤੋਂ ਘੱਟ ਸੈਕਸ ਕਰ ਰਹੇ ਹਨ, ਹਾਲ ਹੀ ਵਿੱਚ ਆਈ ਇੱਕ ਸਟੱਡੀ ਇਹੀ ਕਹਿ ਰਹੀ ਹੈ।

'ਦਿ ਜਨਰਲ ਸੋਸ਼ਲ ਸਰਵੇ' ਮੁਤਾਬਕ 23 ਫੀਸਦ ਲੋਕਾਂ ਨੇ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਨੇ ਸੈਕਸ ਨਹੀਂ ਕੀਤਾ, ਤੇ ਪਿਛਲੇ ਦਸ ਸਾਲਾਂ ਵਿੱਚ ਇਹ ਫੀਸਦ ਦੁਗਣੀ ਹੋ ਗਈ ਹੈ, ਤੇ ਇਸ ਵਿੱਚ ਵਧੇਰੇ ਮਰਦ ਸਨ।

ਸਰਵੇ ਮੁਤਾਬਕ 30 ਤੋਂ ਘੱਟ ਉਮਰ ਦੇ ਮਰਦ ਜਿਨ੍ਹਾਂ ਨੇ ਪਿਛਲੇ ਸਾਲ ਸੈਕਸ ਨਹੀਂ ਕੀਤਾ, ਇਨ੍ਹਾਂ ਦੀ ਗਿਣਤੀ 2008 ਦੇ ਮੁਕਾਬਲੇ ਤਿੰਨ ਗੁਣਾ ਵੱਧ ਗਈ ਹੈ।

ਅੱਧੇ ਤੋਂ ਵੱਧ ਯਾਨੀ ਕਿ 51% ਅਮਰੀਕੀ ਨਾਗਰਿਕਾਂ (ਉਮਰ 18-34) ਕੋਲ ਲੌਂਗ-ਟਰਮ ਸਾਥੀ ਵੀ ਨਹੀਂ ਹੈ। 2004 ਵਿੱਚ ਇਹ 33 ਫੀਸਦ ਸੀ।

ਇਹ ਵੀ ਪੜ੍ਹੋ:

ਨਿਊਕਾਸਲ ਯੂਨੀਵਰਸਿਟੀ ਦੇ ਇੰਸਟੀਟਿਊਟ ਫਾਰ ਹੈਲਥ ਐਂਡ ਸੋਸਾਈਟੀ ਦੇ ਪ੍ਰੋਫੈਸਰ ਸਿਮੌਨ ਫੌਰੈਸ ਨੇ ਕਿਹਾ, ''ਨੌਜਵਾਨ ਲੋਕ ਜੋ ਆਪਣੇ ਪਰਿਵਾਰਾਂ 'ਤੇ ਨਿਰਭਰ ਹਨ, ਉਨ੍ਹਾਂ ਨੂੰ ਸ਼ਾਇਦ ਪੂਰੀ ਆਜ਼ਾਦੀ ਨਹੀਂ ਮਿਲਦੀ, ਜੋ ਇੱਕ ਕਾਰਨ ਹੋ ਸਕਦਾ ਹੈ।''

ਦੂਜਾ, ਉਨ੍ਹਾਂ ਮੁਤਾਬਕ ਪੋਰਨੋਗ੍ਰਾਫੀ ਵੀ ਇਸਦੇ ਪਿੱਛੇ ਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ। ਕਿਉਂਕਿ ਪੌਰਨ ਆਨਲਾਈਨ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ।

ਹੋ ਸਕਦਾ ਹੈ ਕਿ ਨੌਜਵਾਨ ਸੈਕਸ ਕਰਨ ਤੋਂ ਵੱਧ ਸਮਾਂ ਪੌਰਨ ਵੇਖਣ ਵਿੱਚ ਬਿਤਾ ਰਹੇ ਹਨ।

ਹਾਲ ਹੀ ਵਿੱਚ ਗ੍ਰੇਟ ਬ੍ਰਿਟੇਨ ਵਿੱਚ ਕੀਤੇ ਗਏ ਇੱਕ ਸਰਵੇ ਮੁਤਾਬਕ 55 ਫੀਸਦ ਮਰਦਾਂ (18-25) ਨੇ ਦੱਸਿਆ ਕਿ ਪੌਰਨ ਰਾਹੀਂ ਉਨ੍ਹਾਂ ਨੇ ਸੈਕਸ ਐਜੂਕੇਸ਼ਨ ਸਿੱਖੀ ਸੀ।

ਬ੍ਰਿਟੇਨ ਦਾ ਕੀ ਹਾਲ?

ਬ੍ਰਿਟਿਸ਼ ਮੈਡੀਕਲ ਜਰਨਲ ਮੁਤਾਬਕ ਪਿਛਲੇ ਮਹੀਨਾ ਤਕਰੀਬਨ ਇੱਕ ਤਿਹਾਈ ਮਰਦਾਂ ਤੇ ਔਰਤਾਂ ਨੇ ਸੈਕਸ ਨਹੀਂ ਕੀਤਾ ਹੈ।

ਔਰਤਾਂ ਵਿੱਚ ਇਹ 23 ਫੀਸਦ ਤੋਂ 29.3 ਫੀਸਦ ਹੋ ਗਿਆ ਤੇ ਮਰਦਾਂ ਵਿੱਚ 26 ਫੀਸਦ ਤੋਂ 29.2 ਫੀਸਦ।

ਰਿਪੋਰਟ ਵਿੱਚ ਇਹ ਵੀ ਵੇਖਿਆ ਗਿਆ ਕਿ ਹੁਣ ਲਗਾਤਾਰ ਲੋਕ ਪਹਿਲਾਂ ਤੋਂ ਘੱਟ ਸੈਕਸ ਕਰ ਰਹੇ ਹਨ।

ਸੈਨ ਡਿਐਗੋ ਯੂਨੀਵਰਸਿਟੀ ਦੇ ਸਾਈਕੌਲਜੀ ਦੇ ਪ੍ਰੋਫੈਸਰ ਜੀਨ ਮੁਤਾਬਕ ਵੀਡੀਓ ਗੇਮਜ਼ ਤੇ ਨੈਟਫਲਿਕਸ ਵੀ ਇਸਦੇ ਮੁੱਖ ਕਾਰਨ ਹੋ ਸਕਦੇ ਹਨ।

ਉਨ੍ਹਾਂ ਵਾਸ਼ਿੰਗਟਨ ਪੋਸਟ ਨੂੰ ਕਿਹਾ, ''20 ਸਾਲ ਪਹਿਲਾਂ ਰਾਤ ਨੂੰ 10 ਵਜੇ ਤੋਂ ਬਾਅਦ ਕਰਨ ਲਈ ਇੰਨਾ ਨਹੀਂ ਹੁੰਦਾ ਸੀ, ਜਿੰਨਾ ਕੁਝ ਅੱਜ ਹੈ। ਸੋਸ਼ਲ ਮੀਡੀਆ, ਵੀਡੀਓ ਗੇਮਜ਼ ਤੇ ਹੋਰ ਵੀ ਬਹੁਤ ਕੁਝ।''

ਸੋਸ਼ਲ ਮੀਡੀਆ 'ਤੇ ਇਸ ਬਾਰੇ ਲੋਕਾਂ ਦੀਆਂ ਵੱਖ-ਵੱਖ ਪ੍ਰਤਿਕਿਰਿਆਵਾਂ ਸਨ। ਕਿਸੇ ਨੇ ਕਿਹਾ, ਕਿ ਡੇਟਿੰਗ ਐਪਸ ਕਰਕੇ ਇਹ ਹੋ ਰਿਹਾ ਹੈ, ਤਾਂ ਕਿਸੇ ਨੇ ਕਿਹਾ ਕਿ ਪੈਸਾ ਜਾਂ ਤਣਾਅ ਵੱਡਾ ਕਾਰਨ ਹੋ ਸਕਦਾ ਹੈ।

ਇਹ ਵੀ ਪੜ੍ਹੋ:

ਕੀ ਤਣਾਅ ਹੈ ਮੁੱਖ ਕਾਰਨ?

ਪ੍ਰੋਫੈਸਰ ਕੇਅ ਵੈਲਿੰਗਜ਼ ਨੇ ਦੱਸਿਆ ਕਿ ਆਧੁਨਿਕ ਸਮਾਜ ਵਿੱਚ ਹਰ ਚੀਜ਼ ਇੰਨੀ ਤੇਜ਼ੀ ਨਾਲ ਹੋ ਰਹੀ ਹੈ ਤੇ ਇਹ ਵੀ ਇੱਕ ਕਾਰਨ ਹੋ ਸਕਦਾ ਹੈ। ''ਜਿਨ੍ਹਾਂ 'ਤੇ ਸਭ ਤੋਂ ਵੱਧ ਅਸਰ ਪੈ ਰਿਹਾ ਹੈ ਉਨ੍ਹਾਂ 'ਤੇ ਕਈ ਜ਼ਿੰਮੇਵਾਰੀਆਂ ਹਨ। ਕੰਮ, ਬੱਚੇ ਤੇ ਰਿਸ਼ਤੇ, ਹਰ ਚੀਜ਼ ਨੂੰ ਸਾਂਭਣ ਦਾ ਤਣਾਅ ਹੈ।''

ਨਾਲ ਹੀ ਸੋਸ਼ਲ ਮੀਡੀਆ ਦਾ ਵੱਧ ਤੋਂ ਵੱਧ ਇਸਤੇਮਾਲ ਵੀ ਇਸ ਦੇ ਪਿੱਛੇ ਮੁੱਖ ਕਾਰਨ ਹੈ।

ਪਰ ਵੈਲਿੰਗਜ਼ ਕਹਿੰਦੇ ਹਨ ਕਿ ਘੱਟ ਸੈਕਸ ਕਰਨਾ ਹਮੇਸ਼ਾ ਮਾੜਾ ਵੀ ਨਹੀਂ ਹੈ।

ਸੈਕਸ ਥੈਰੇਪਿਸਟ ਪੀਟਰ ਸੈਡਿੰਗਟਨ ਨੇ ਕਿਹਾ, ਕਿੰਨੀ ਵਾਰ ਸੈਕਸ ਕਰ ਰਹੇ ਹੋ, ਇਹ ਅਹਿਮ ਨਹੀਂ ਹੈ। ਪਰ ਜੇ ਤੁਸੀਂ ਉਸ ਦੌਰਾਨ ਚੰਗਾ ਮਹਿਸੂਸ ਕਰ ਰਹੇ ਹੋ ਜਾਂ ਨਹੀਂ, ਇਹ ਅਹਿਮ ਹੈ। ਜੇ ਚੰਗਾ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਦੋਬਾਰਾ ਵੀ ਕਰਨਾ ਚਾਹੋਗੇ।

ਪਰ ਤੁਹਾਨੂੰ ਇਸ ਦੇ ਲਈ ਸਮਾਂ ਵੀ ਕੱਢਣਾ ਚਾਹੀਦਾ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)