ਮੌਤ ਦੀ ਸਜ਼ਾ ਤੋਂ ਬਚੀ ਆਸੀਆ ਬੀਬੀ ਨੇ ਪਾਕਿਸਤਾਨ ਛੱਡਿਆ

ਈਸ਼ ਨਿੰਦਾ ਨੇ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਕੱਟ ਚੁੱਕੀ ਇਸਾਈ ਮਹਿਲਾ ਆਸੀਆ ਬੀਬੀ ਪਾਕਿਸਤਾਨ ਛੱਡ ਚੁੱਕੀ ਹੈ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ।
ਪਰ ਪਾਕਿਸਤਾਨ ਸਰਕਾਰ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਉਨ੍ਹਾਂ ਨੂੰ ਕਿੱਥੇ ਭੇਜਿਆ ਗਿਆ ਹੈ ਅਤੇ ਕਦੋਂ।
ਪਰ ਉਨ੍ਹਾਂ ਦੇ ਵਕੀਲ ਸੈਫ਼ ਉਲ ਮਲੂਕ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਪਹਿਲਾਂ ਹੀ ਕੈਨੇਡਾ ਪਹੁੰਚ ਚੁੱਕੀ ਹੈ ਜਿੱਥੇ ਉਨ੍ਹਾਂ ਦੀਆਂ ਦੋਹਾਂ ਧੀਆਂ ਨੂੰ ਸ਼ਰਨ ਮਿਲੀ ਹੋਈ ਹੈ।
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਆਸੀਆ ਬੀਬੀ ਨੂੰ ਈਸ਼ ਨਿੰਦਾ ਦੇ ਇੱਕ ਮਾਮਲੇ ਵਿੱਚ ਅਕਤੂਬਰ, 2018 ਨੂੰ ਰਿਹਾਅ ਕਰ ਦਿੱਤਾ ਸੀ।
ਹੇਠਲੀ ਅਦਾਲਤ ਅਤੇ ਫਿਰ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਆਸੀਆ ਬੀਬੀ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਸੇ ਸਜ਼ਾ ਖ਼ਿਲਾਫ਼ ਕੀਤੀ ਗਏ ਅਪੀਲ 'ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਆਸੀਆ ਬੀਬੀ ਨੂੰ ਰਿਹਾਅ ਕਰ ਦਿੱਤਾ ਸੀ।
ਇਹ ਵੀ ਪੜ੍ਹੋ:
ਆਸੀਆ ਨੂਰੀਨ ਜਿਨ੍ਹਾਂ ਨੂੰ ਆਮ ਤੌਰ 'ਤੇ ਆਸੀਆ ਬੀਬੀ ਕਿਹਾ ਜਾਂਦਾ ਹੈ, ਉਨ੍ਹਾਂ ਨੂੰ ਰਿਹਾਈ ਤੋਂ ਬਾਅਦ ਗੁਪਤ ਥਾਂ 'ਤੇ ਰੱਖਿਆ ਗਿਆ ਸੀ।
ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੁਝ ਧਾਰਮਿਕ ਕੱਟੜਪੰਥੀਆਂ ਨੇ ਵਿਰੋਧ ਕੀਤਾ ਸੀ ਤਾਂ ਸਮਾਜ ਦੇ ਕੁਝ ਆਜ਼ਾਦ ਖਿਆਲਾਂ ਦੇ ਲੋਕ ਰਿਹਾਈ ਦੇ ਪੱਖ ਵਿੱਚ ਸਨ।
ਕੀ ਹੈ ਮਾਮਲਾ?
ਆਸੀਆ ਬੀਬੀ ਉੱਪਰ ਇੱਕ ਮੁਸਲਿਮ ਮਹਿਲਾ ਨਾਲ ਗੱਲਬਾਤ ਦੌਰਾਨ ਪੈਗੰਬਰ ਮੁਹੰਮਦ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਇਲਜ਼ਾਮ ਹੈ।
ਹਾਲਾਂਕਿ ਪੈਗੰਬਰ ਮੁਹੰਮਦ ਦੀ ਬੇਇੱਜ਼ਤੀ ਕਰਨ ਦੇ ਇਲਜ਼ਾਮਾਂ ਨੂੰ ਆਸੀਆ ਬੀਬੀ ਰੱਦ ਕਰਦੀ ਰਹੀ ਹੈ, ਪਰ ਪਾਕਿਸਤਾਨ ਵਿੱਚ ਈਸ਼ ਨਿੰਦਾ ਇੱਕ ਬਹੁਤ ਸੰਵੇਦਨਸ਼ੀਲ ਵਿਸ਼ਾ ਰਿਹਾ ਹੈ।
ਆਲੋਚਕਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੀ ਗ਼ਲਤ ਵਰਤੋਂ ਕਰਕੇ ਅਕਸਰ ਘੱਟ ਗਿਣਤੀਆਂ ਨੂੰ ਫਸਾਇਆ ਜਾਂਦਾ ਹੈ।
ਇਹ ਪੂਰਾ ਮਾਮਲਾ 14 ਜੂਨ, 2009 ਦਾ ਹੈ, ਜਦੋਂ ਇੱਕ ਦਿਨ ਆਸੀਆ ਨੂਰੀਨ ਆਪਣੇ ਘਰ ਦੇ ਨੇੜੇ ਫਾਲਸੇ ਦੇ ਬਗੀਚੇ ਵਿੱਚ ਦੂਜੀਆਂ ਔਰਤਾਂ ਨਾਲ ਕੰਮ ਕਰਨ ਪਹੁੰਚੀ ਤਾਂ ਉੱਥੇ ਉਨ੍ਹਾਂ ਦੀ ਲੜਾਈ ਨਾਲ ਕੰਮ ਕਰਨ ਵਾਲੀਆਂ ਔਰਤਾਂ ਨਾਲ ਹੋਈ ਸੀ।
ਆਸੀਆ ਨੇ ਆਪਣੀ ਕਿਤਾਬ ਵਿੱਚ ਇਸ ਘਟਨਾ ਬਾਰੇ ਤਰਤੀਬ ਨਾਲ ਦੱਸਿਆ ਹੈ।
ਪਿਛਲੇ ਸਾਲ ਅੰਗਰੇਜ਼ੀ ਵੈੱਬਸਾਈਟ ਨਿਊਯਾਰਕ ਪੋਸਟ ਵਿੱਚ ਛਪੀ ਇਸ ਕਿਤਾਬ ਦੇ ਹਿੱਸੇ 'ਚ ਆਸੀਆ ਲਿਖਦੀ ਹੈ, "ਮੈਂ ਆਸੀਆ ਬੀਬੀ ਹਾਂ, ਜਿਸ ਨੂੰ ਪਿਆਸ ਲੱਗਣ ਕਾਰਨ ਮੌਤ ਦੀ ਸਜ਼ਾ ਦਿੱਤੀ ਗਈ ਸੀ।”
“ਮੈਂ ਜੇਲ੍ਹ ਵਿੱਚ ਹਾਂ ਕਿਉਂਕਿ ਮੈਂ ਉਸ ਕੱਪ ਵਿੱਚ ਪਾਣੀ ਪੀ ਲਿਆ ਜਿਸ ਵਿੱਚ ਮੁਸਲਮਾਨ ਔਰਤਾਂ ਪਾਣੀ ਪੀਂਦੀਆਂ ਸਨ। ਕਿਉਂਕਿ ਇੱਕ ਇਸਾਈ ਮਹਿਲਾ ਦੇ ਹੱਥ ਨਾਲ ਦਿੱਤਾ ਹੋਇਆ ਪਾਣੀ ਪੀਣਾ ਮੇਰੇ ਨਾਲ ਕੰਮ ਕਰਨ ਵਾਲੀਆਂ ਔਰਤਾਂ ਦੇ ਮੁਤਾਬਕ ਗ਼ਲਤ ਹੈ।''

14 ਜੂਨ ਦੀ ਘਟਨਾ ਬਾਰੇ ਦੱਸਦੇ ਹੋਏ ਆਸੀਆ ਲਿਖਦੀ ਹੈ, "ਮੈਨੂੰ ਅੱਜ ਵੀ 14 ਜੂਨ 2009 ਦੀ ਤਾਰੀਖ਼ ਯਾਦ ਹੈ। ਮੈਂ ਉਸ ਦਿਨ ਫਾਲਸਾ ਇਕੱਠਾ ਕਰਨ ਲਈ ਗਈ ਸੀ। ਮੈਂ ਝਾੜੀਆਂ ਵਿੱਚੋਂ ਨਿਕਲ ਕੇ ਨੇੜੇੜੇ ਬਣੇ ਹੋਏ ਇੱਕ ਖੂਹ ਕੋਲ ਪਹੁੰਚੀ ਅਤੇ ਬਾਲਟੀ ਪਾ ਕੇ ਪਾਣੀ ਕੱਢ ਲਿਆ।
ਪਰ ਜਦੋਂ ਮੈਂ ਇੱਕ ਮਹਿਲਾ ਨੂੰ ਦੇਖਿਆ ਜਿਸਦੀ ਹਾਲਤ ਮੇਰੇ ਵਰਗੀ ਸੀ ਤਾਂ ਮੈਂ ਉਸ ਨੂੰ ਵੀ ਪਾਣੀ ਕੱਢ ਕੇ ਦਿੱਤਾ। ਉਦੋਂ ਹੀ ਇੱਕ ਔਰਤ ਨੇ ਚੀਕ ਕੇ ਕਿਹਾ ਇਹ ਪਾਣੀ ਨਾ ਪੀਓ ਕਿਉਂਕਿ 'ਇਹ ਹਰਾਮ ਹੈ' ਕਿਉਂਕਿ ਇੱਕ ਇਸਾਈ ਮਹਿਲਾ ਨੇ ਇਸ ਨੂੰ ਅਸ਼ੁੱਧ ਕਰ ਦਿੱਤਾ ਹੈ।''
ਆਸੀਆ ਲਿਖਦੀ ਹੈ, " ਮੈਂ ਇਸ ਦੇ ਜਵਾਬ ਵਿੱਚ ਕਿਹਾ ਮੈਨੂੰ ਲਗਦਾ ਹੈ ਕਿ ਈਸਾ ਮਸੀਹ ਇਸ ਕੰਮ ਨੂੰ ਪੈਗੰਬਰ ਮੁਹੰਮਦ ਤੋਂ ਵੱਖਰੀ ਨਿਗਾਹ ਨਾਲ ਦੇਖਣਗੇ।”
“ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ, ਪੈਗੰਬਰ ਮੁਹੰਮਦ ਬਾਰੇ ਕੁਝ ਬੋਲਣ ਦੀ। ਮੈਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਤੂੰ ਇਸ ਪਾਪ ਤੋਂ ਮੁਕਤੀ ਚਾਹੁੰਦੀ ਹੈ ਤਾਂ ਇਸਲਾਮ ਸਵੀਕਾਰ ਕਰਨਾ ਪਵੇਗਾ।"

ਤਸਵੀਰ ਸਰੋਤ, EPA
"ਮੈਨੂੰ ਇਹ ਸੁਣ ਕੇ ਬਹੁਤ ਬੁਰਾ ਲਗਿਆ ਕਿਉਂਕਿ ਮੈਨੂੰ ਧਰਮ 'ਤੇ ਵਿਸ਼ਵਾਸ ਹੈ। ਇਸ ਤੋਂ ਬਾਅਦ ਮੈਂ ਕਿਹਾ- ਮੈਂ ਧਰਮ ਨਹੀਂ ਬਦਲਾਂਗੀ ਕਿਉਂਕਿ ਮੈਨੂੰ ਈਸਾਈ ਧਰਮ 'ਤੇ ਭਰੋਸਾ ਹੈ। ਈਸਾ ਮਸੀਹ ਨੇ ਮਨੁੱਖਤਾ ਲਈ ਸਲੀਬ 'ਤੇ ਆਪਣੀ ਜਾਨ ਦੇ ਦਿੱਤੀ। ਤੁਹਾਡੇ ਪੈਗੰਬਰ ਮੁਹੰਮਦ ਨੇ ਮਨੁੱਖਤਾ ਲਈ ਕੀ ਕੀਤਾ?"
ਪਾਕਿਸਤਾਨ ਵਿੱਚ ਈਸ਼ ਨਿੰਦਾ ਦਾ ਮਤਲਬ?
ਬ੍ਰਿਟਿਸ਼ ਰਾਜ ਵੱਲੋਂ 1860 ਵਿੱਚ ਬਣਾਏ ਗਏ ਕਾਨੂੰਨ ਅਨੁਸਾਰ ਕਿਸੇ ਧਾਰਮਿਕ ਅਸੈਂਬਲੀ ਵਿੱਚ ਦਖਲ ਦੇਣਾ, ਸ਼ਮਸ਼ਾਨ ਘਾਟ ਵਿੱਚੋਂ ਲੰਘਣਾ, ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਕਰਨਾ ਜਾਂ ਕਿਸੇ ਜਗ੍ਹਾ ਜਾਂ ਇਬਾਦਤ ਦੀ ਥਾਂ ਨੂੰ ਨਸ਼ਟ ਕਰਨਾ ਅਪਰਾਧ ਹੈ।
ਇਹ ਵੀ ਪੜ੍ਹੋ:
ਇਸ ਦੀ ਉਲੰਘਣਾ ਕਰਨ ਉੱਤੇ 10 ਸਾਲ ਤੱਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
1980 ਵਿੱਚ ਪਾਕਿਸਤਾਨ ਦੀ ਫੌਜ ਦੇ ਜਨਰਲ ਜ਼ੀਆ-ਉਲ-ਹਕ ਨੇ ਕੁਝ ਹੋਰ ਧਾਰਾਵਾਂ ਜੋੜ ਦਿੱਤੀਆਂ ਸਨ।
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












