ਔਰਤਾਂ ਦਾ ਭਰੋਸਾ ਜਿੱਤ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਸੀਰੀਅਲ ਕਿਲਰ ਦੀ ਕਹਾਣੀ

    • ਲੇਖਕ, ਮਾਈਕਲ ਬੈਗਸ
    • ਰੋਲ, ਨਿਊਜ਼ਬੀਟ ਰਿਪੋਰਟਰ

ਚਿਤਾਵਨੀ: ਇਸ ਲੇਖ ਵਿੱਚ ਸੀਰੀਅਲ ਕਿਲਰ ਵੱਲੋਂ ਕੀਤੇ ਗਏ ਕਾਰਨਾਮਿਆਂ ਬਾਰੇ ਦਿੱਤੀ ਜਾਣਕਾਰੀ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ।

ਜਦੋਂ ਤੁਹਾਨੂੰ ਪਤਾ ਲੱਗੇ ਕਿ ਤੁਹਾਡਾ ਹਰਮਨ ਪਿਆਰਾ ਅਦਾਕਾਰ 'ਸੀਰੀਅਲ ਕਿਲਰ' ਬਣ ਗਿਆ ਹੈ ਅਤੇ ਉਸਦੀ 'ਸ਼ੈਤਾਨੀ' ਸੋਚ ਸਾਹਮਣੇ ਆਵੇ ਤਾਂ ਤੁਸੀਂ ਕੀ ਸੋਚੋਗੇ?

ਦਰਅਸਲ ਬੇਹੱਦ ਸੋਹਣੇ-ਸੁਨੱਖੇ ਅਮਰੀਕੀ ਅਦਾਕਾਰ ਜ਼ੈਕ ਐਫਰੋਨ ਇਸੇ ਤਰ੍ਹਾਂ ਦਾ ਕਿਰਦਾਰ ਨਿਭਾ ਰਹੇ ਹਨ।

ਅਸਲ ਵਿੱਚ ਜ਼ੈਕ ਐਫਰੋਨ ਅਕਸਰ ਇੱਕ ਹੀਰੋ ਦੇ ਕਿਰਦਾਰ ਵਿੱਚ ਦਿਖਦੇ ਹਨ ਪਰ ਇਸ ਵਾਰ ਉਹ ਇੱਕ ਖ਼ਤਰਨਾਕ ਕਿਰਦਾਰ ਦਾ ਰੋਲ ਕਰ ਰਹੇ ਹਨ।

ਉਹ ਕਿਹੜਾ ਸ਼ਖਸ ਹੈ ਜਿਸਦਾ ਕਿਰਦਾਰ ਜ਼ੈਕ ਨਿਭਾ ਰਹੇ ਹਨ ਇਸ ਬਾਰੇ ਜ਼ਰੂਰ ਚਰਚਾ ਕਰਾਂਗੇ।

ਇਹ ਵੀ ਪੜ੍ਹੋ-

ਜ਼ੈਕ ਅਮਰੀਕੀ ਇਤਿਹਾਸ ਦੇ ਖੁੰਖਾਰ ਸੀਰੀਅਲ ਕਿਲਰ ਟੈਡ ਬੰਡੀ ਦਾ ਰੋਲ ਨਿਭਾ ਰਹੇ ਹਨ। ਇਹ ਫਿਲਮ ਟੈਡ ਬੰਡੀ ਦੀ ਗਰਲਫਰੈਂਡ ਰਹੀ ਅਲੀਜ਼ਾਬੇਥ ਕਲੋਈਪਫਰ ਵੱਲੋਂ ਲਿਖੀ ਲਿਖੀ ਗਈ ਕਿਤਾਬ 'ਤੇ ਆਧਾਰਿਤ ਹੈ।

ਇਸ ਫਿਲਮ ਦਾ ਨਾਮ ਬਹੁਤ ਲੰਬਾ ਹੈ ਅਤੇ ਇਹ ਟੈਡ ਬੰਡੀ ਬਾਰੇ ਕਹੇ ਸ਼ਬਦਾਂ ਤੋਂ ਲਿਆ ਗਿਆ ਹੈ। ਅੰਗ੍ਰੇਜ਼ੀ ਵਿੱਚ Extremely Wicked, Shockingly Evil and Vile, ਜਿਸ ਦਾ ਪੰਜਾਬੀ ਵਿੱਚ ਅਰਥ ਹੈ, 'ਨਿਹਾਇਤੀ ਦੁਸ਼ਟ, ਸ਼ੈਤਾਨ ਦਾ ਖ਼ਤਰਨਾਕ ਰੂਪ ਅਤੇ ਚਾਲਾਕ'।

ਇਹ ਫਿਲਮ ਨੈਟਫਲਿਕਸ 'ਤੇ ਮੌਜੂਦ ਹੈ।

ਟੈਡ ਬੰਡੀ ਨੇ ਕੀ-ਕੀ ਕੀਤਾ?

ਫਰਵਰੀ 1974 ਤੋਂ ਫਰਵਰੀ 1978 ਵਿਚਾਲੇ ਟੈਡ ਬੰਡੀ ਨੇ 30 ਔਰਤਾਂ ਦਾ ਕਤਲ ਕੀਤਾ ਅਤੇ ਕਈ ਹੋਰਨਾਂ ਨਾਲ ਵੀ ਜੁੜਿਆ ਰਿਹਾ।

ਉਹ ਅਕਸਰ ਔਰਤਾਂ ਨੂੰ ਜਨਤਕ ਥਾਵਾਂ 'ਤੇ ਮਿਲਦਾ, ਉਹ ਆਕਰਸ਼ਣ ਅਤੇ ਨਕਲੀ ਸੱਟਾਂ ਦੇ ਬਹਾਨੇ ਉਨ੍ਹਾਂ ਦਾ ਭਰੋਸਾ ਜਿੱਤਦਾ ਅਤੇ ਫਿਰ ਉਨ੍ਹਾਂ ਨੂੰ ਸੁੰਨਸਾਨ ਥਾਵਾਂ 'ਤੇ ਲੈ ਜਾਂਦਾ ਦੇ ਤੇ ਉਨ੍ਹਾਂ ਦਾ ਕਤਲ ਕਰ ਦਿੰਦਾ।

ਉਹ ਸ਼ਿਕਾਰ ਬਣਾਈਆਂ ਔਰਤਾਂ ਦੀ ਨਿਸ਼ਾਨੀ ਆਪਣੇ ਘਰ ਰੱਖਦਾ ਸੀ। ਉਸ ਦੇ ਘਰੋਂ ਔਰਤਾਂ ਦੇ ਕੱਟੇ ਹੋਏ ਕਈ ਸਿਰ ਵੀ ਬਰਾਮਦ ਹੋਏ ਸਨ।

ਬੰਡੀ ਔਰਤਾਂ ਦੇ ਕਤਲ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨਾਲ ਬਲਾਤਕਾਰ ਵੀ ਕਰਦਾ ਸੀ।

ਬੰਡੀ ਨੂੰ ਇੱਖ ਵਾਰ 1975 ਵਿੱਚ ਕੈਰੋਲ ਡਾਰੌਂਚ ਨਾਮ ਦੀ ਔਰਤ ਨੂੰ ਅਗਵਾ ਕਰਨ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਲਈ 15 ਸਾਲ ਦੀ ਜੇਲ੍ਹ ਹੋਈ ਸੀ।

ਪਰ 1977 ਵਿੱਚ ਉਹ ਜੇਲ੍ਹ ਦੀ ਲਾਇਬ੍ਰੇਰੀ ਵਿਚੋਂ ਛਾਲ ਮਾਰ ਕੇ ਫਰਾਰ ਹੋ ਗਿਆ ਸੀ।

ਹਾਲਾਂਕਿ ਉਸ ਨੂੰ 8 ਦਿਨਾਂ ਬਾਅਦ ਮੁੜ ਕਾਬੂ ਕਰ ਲਿਆ ਪਰ ਫਿਰ ਭੱਜਣ ਵਿੱਚ ਸਫ਼ਲ ਰਿਹਾ ਅਤੇ ਇਸ ਦੌਰਾਨ ਉਹ ਉਦੋਂ ਤੱਕ ਲਗਾਤਾਰ ਕਤਲ ਕਰਦਾ ਰਿਹਾ ਤਾਂ ਜਦੋਂ ਤੱਕ 1978 'ਚ ਉਹ ਗ੍ਰਿਫ਼ਤਾਰ ਨਹੀਂ ਹੋ ਗਿਆ।

ਇਸ ਤੋਂ ਬਾਅਦ ਬੰਡੀ ਸਲਾਖਾਂ ਪਿੱਛੇ ਉਦੋਂ ਤੱਕ ਰਿਹਾ ਜਦੋਂ ਤੱਕ ਉਸ ਨੂੰ 1989 ਵਿੱਚ ਫਾਂਸੀ ਨਹੀਂ ਦੇ ਦਿੱਤੀ ਗਈ। ਉਸ ਵੇਲੇ ਉਸ ਦੀ ਉਮਰ 42 ਸਾਲ ਦੀ ਸੀ।

ਇਹ ਵੀ ਪੜ੍ਹੋ

ਟੈਡ ਬੰਡੀ 'ਚ ਕੀ ਵੱਖਰਾ ਸੀ?

ਬੰਡੀ ਔਰਤਾਂ ਦਾ ਭਰੋਸਾ ਜਿੱਤਦਾ ਸੀ, ਕਈ ਵਾਰ ਸੱਟ ਲੱਗਣ ਦਾ ਬਹਾਨਾ ਬਣਾ ਕੇ, ਮਦਦ ਦਾ ਬਹਾਨਾ ਬਣਾ ਕੇ ਅਤੇ ਕਈ ਹੋਰ ਅਜਿਹੀਆਂ ਹਰਕਤਾਂ ਕਰਕੇ ਉਹ ਆਪਣਾ ਸ਼ਿਕਾਰ ਬਣਾਈਆਂ ਗਈਆਂ ਔਰਤਾਂ ਦਾ ਭਰੋਸਾ ਜਿੱਤ ਲੈਂਦਾ ਸੀ।

ਉਹ ਇਹ ਸਭ ਡਰਾਮੇ ਸਿਰਫ਼ ਔਰਤਾਂ ਦਾ ਭਰੋਸਾ ਜਿੱਤਣ ਲਈ ਕਰਦਾ ਸੀ ਅਤੇ ਉਹ ਅਕਸਰ ਆਪਣੀ ਚੰਗੀ ਦਿੱਖ ਅਤੇ ਸੁੰਦਰਤਾ ਕਰਕੇ ਚਰਚਾ ਦਾ ਵਿਸ਼ਾ ਰਹਿੰਦਾ ਸੀ।

ਹਾਲਾਂਕਿ ਇਹ ਬਹਿਸ ਅਕਸਰ ਛਿੜੀ ਰਹੀ ਕਿ ਉਸ ਦੀ ਸੁੰਦਰਤਾ ਵੱਲ ਵਧੇਰੇ ਧਿਆਨ ਦਿੱਤਾ ਗਿਆ ਹੈ ਅਤੇ ਉਸ ਦੀ ਬੇਰਹਿਮੀ, ਜ਼ੁਰਮ ਅਤੇ ਉਸ ਦੀਆਂ ਪੀੜਤਾਂ ਨੂੰ ਅਣਗੌਲਿਆਂ ਕੀਤਿਆ ਗਿਆ ਹੈ।

ਜਦੋਂ ਇਸ ਫਿਲਮ ਦਾ ਪਹਿਲਾਂ ਪ੍ਰੀਮੀਅਰ ਹੋਇਆ ਤਾਂ ਇਲਜ਼ਾਮ ਲੱਗੇ ਕਿ ਇਹ ਫਿਲਮ ਇੱਕ ਕਾਤਲ ਦੀ ਸੁੰਦਰ ਦਿੱਖ ਬਾਰੇ ਪੇਸ਼ਕਾਰੀ ਹੈ।

ਸਾਲ 1978 ਵਿੱਚ ਬੰਡੀ ਦੀ ਸ਼ਿਕਾਰ ਬਣੀ ਕੈਥੀ ਕਲੀਰ ਰੁਬਿਨ ਦਾ ਮੰਨਣਾ ਹੈ, "ਫਿਲਮ ਵਿੱਚ ਜ਼ਰੂਰਤ ਤੋਂ ਵੱਧ ਬੰਡੀ ਦੀ ਮਹਿਮਾ ਕੀਤੀ ਗਈ ਹੈ ਪਰ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਹ ਅਸਲ ਵਿੱਚ ਕੀ ਸੀ।"

ਫਿਲਮ ਵਿੱਚ ਕੀ-ਕੀ ਦਿਖਾਇਆ ਗਿਆ ਹੈ?

ਫਿਲਮ 1970ਵਿਆਂ ਵਿੱਚ ਟੈਡ ਬੰਡੀ ਵੱਲੋਂ ਕੀਤੇ ਗਏ ਜ਼ੁਲਮਾਂ, ਘਰੇਲੂ ਜ਼ਿੰਦਗੀ ਅਤੇ 30 ਔਰਤਾਂ ਦੇ ਕਤਲ ਲਈ ਚੱਲੇ ਟਰਾਇਲ ਬਾਰੇ ਹੈ।

ਕਤਲ ਦਾ ਇਹ ਅੰਕੜਾ ਉਸ ਨੇ ਕਬੂਲ ਕੀਤਾ ਸੀ ਪਰ ਉਸ ਦਾ ਮੰਨਣਾ ਸੀ ਕਿ ਉਸ ਨੇ ਹੋਰ ਵੀ ਕਈ ਕਤਲ ਕੀਤੇ ਹਨ।

ਹਾਲਾਂਕਿ ਇਸ ਤੋਂ ਪਹਿਲਾਂ ਵੀ ਬੰਡੀ ਦੀ ਕਹਾਣੀ ਡਾਕੂਮੈਂਟਰੀ ਫਿਲਮਾਂ ਅਤੇ ਕਿਤਾਬਾਂ ਰਾਹੀਂ ਦੱਸੀ ਜਾਂਦੀ ਰਹੀ ਹੈ ਪਰ ਐਲੀਜ਼ਾਬੇਥ ਦੀ ਕਿਤਾਬ 'ਤੇ ਪਹਿਲੀ ਵਾਰ ਸਕਰੀਨ 'ਤੇ ਇਹ ਕਹਾਣੀ ਪੇਸ਼ ਕੀਤੀ ਜਾ ਰਹੀ ਹੈ।

ਉਸ 1970ਵਿਆਂ ਵਿੱਚ ਬੰਡੀ ਦੀਆਂ ਗੱਲਾਂ ਵਿੱਚ ਆਈ ਸੀ ਅਤੇ ਬੰਡੀ ਉਸ ਦੀ ਧੀ ਮੌਲੀ ਲਈ ਪਿਤਾ ਵਾਂਗ ਸੀ।

ਐਲੀਜ਼ਾਬੇਥ ਟੈਡ ਬੰਡੀ ਨੂੰ 1969 ਵਿੱਚ ਮਿਲੀ ਪਰ ਉਸ ਦੇ ਵਿਹਾਰ 'ਤੇ ਸ਼ੱਕ ਕਰਨ ਲਈ ਉਸ ਨੂੰ 5 ਸਾਲ ਲੱਗ ਗਏ।

ਜਦੋਂ ਬੰਡੀ ਦੀ ਕਾਰ ਵਿਚੋਂ ਐਲੀਜ਼ਾਬੈਥ ਨੂੰ ਔਰਤਾਂ ਦੇ ਅੰਦਰੂਨੀ ਕੱਪੜਿਆਂ, ਪੱਟੀਆਂ ਅਤੇ ਚਾਕੂ ਵਰਗੀਆਂ ਚੀਜ਼ਾਂ ਮਿਲੀਆਂ ਤਾਂ ਉਸ ਨੂੰ ਕੁਝ ਸਹੀ ਨਹੀਂ ਲੱਗਾ ਤੇ ਉਸ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।

ਪਰ ਐਲੀਜ਼ਾਬੇਥ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਜਾਂਚ ਕੀਤੇ ਜਾਣ ਲਈ ਇਹ ਸਬੂਤ ਕਾਫੀ ਨਹੀਂ ਸਨ।

ਹਾਲਾਂਕਿ ਬੰਡੀ ਵੱਲੋਂ ਐਲੀਜ਼ਾਬੇਥ ਨੂੰ ਸੁੱਤਿਆਂ ਹੋਇਆ ਅੱਗ ਲਗਾ ਕੇ ਮਾਰਨ ਦੀ ਕੋਸ਼ਿਸ਼ ਨੇ ਵੀ ਉਸ ਦੇ ਰਿਸ਼ਤੇ ਨੂੰ ਫਿੱਕਾ ਨਹੀਂ ਪੈਣ ਦਿੱਤਾ। ਐਲੀਜ਼ਾਬੈਥ ਨੇ ਬੰਡੀ ਨਾਲ 1980 ਤੱਕ ਰਿਸ਼ਤਾ ਕਾਇਮ ਰੱਖਿਆ।

ਆਲੋਕਾਂ ਦਾ ਕੀ ਕਹਿਣਾ ਹੈ?

ਫਿਲਮ ਬਾਰੇ ਸ਼ੁਰੂਆਤੀ ਪ੍ਰਤੀਕਿਰਿਆ ਮਿਲੀ-ਜੁਲੀ ਹੈ ਪਰ ਇੱਕ ਆਲੋਚਕ ਦਾ ਕਹਿਣਾ ਹੈ ਕਿ ਅਜਿਹੀਆ ਫਿਲਮਾਂ ਬਣਨ ਨਾਲ ਟੈਡ ਬੰਡੀ ਵਰਗੇ ਕਾਤਲਾਂ ਨੂੰ ਮਸ਼ਹੂਰੀ ਜ਼ਰੂਰ ਮਿਲਦੀ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।