ਸ੍ਰੀ ਲੰਕਾ ਬੰਬ ਧਮਾਕੇ : ਚਸ਼ਮਦੀਦਾਂ ਦੀ ਜ਼ੁਬਾਨੀ ਭਿਆਨਕ ਮੰਜ਼ਰ

ਤਸਵੀਰ ਸਰੋਤ, Reuters
ਐਤਵਾਰ ਨੂੰ ਸ੍ਰੀ ਲੰਕਾ ਵਿੱਚ ਹੋਏ ਹਮਲਿਆਂ ਵਿੱਚ ਫਸੇ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਕੀ ਵੇਖਿਆ।
ਸ੍ਰੀ ਲੰਕਾ ਦੇ ਵੱਖ-ਵੱਖ ਹਿੱਸਿਆਂ ਵਿੱਚ ਗਿਰਜਾਘਰਾਂ ਅਤੇ ਹੋਟਲਾਂ ਵਿੱਚ ਲੜੀਵਾਰ 8 ਬੰਬ ਧਮਾਕੇ ਹੋਏ।
ਇਹ ਧਮਾਕੇ ਓਦੋਂ ਹੋਏ ਜਦੋਂ ਸ੍ਰੀ ਲੰਕਾ ਦਾ ਇਸਾਈ ਭਾਈਚਾਰਾ ਈਸਟਰ ਲਈ ਗਿਰਜਾਘਰਾਂ ਨੂੰ ਗਿਆ ਹੋਇਆ ਸੀ।
ਜੂਲੀਅਨ ਇਮੈਨੁਅਲ
ਡਾ. ਇਮੈਨੁਅਲ 48 ਸਾਲ ਦੇ ਹਨ। ਉਹ ਸ੍ਰੀ ਲੰਕਾ ਵਿੱਚ ਵੱਡੇ ਹੋਏ ਅਤੇ ਹੁਣ ਆਪਣੀ ਪਤਨੀ ਤੇ ਬੱਚਿਆਂ ਨਾਲ ਯੂਕੇ ਵਿੱਚ ਰਹਿੰਦੇ ਹਨ।
ਉਹ ਇਸ ਹਫਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਕੋਲੰਬੋ ਆਏ ਸਨ। ਉਹ ਕੋਲੰਬੋ ਦੇ ਸਿਨਮਨ ਗਰੈਂਡ ਹੋਟਲ ਵਿੱਚ ਸੁੱਤੇ ਸਨ ਜਦੋਂ ਧਮਾਕਾ ਹੋਇਆ।
ਉਨ੍ਹਾਂ ਦੱਸਿਆ, ''ਕਰੀਬ 8.30 ਵਜੇ ਸਾਨੂੰ ਇੱਕ ਵੱਡੇ ਧਮਾਕੇ ਦੀ ਆਵਾਜ਼ ਆਈ। ਫਿਰ ਸਾਨੂੰ ਹੋਟਲ ਦੇ ਲਾਊਂਜ 'ਚ ਲਿਜਾਇਆ ਗਿਆ ਜਿੱਥੇ ਸਾਨੂੰ ਪਿੱਛੋਂ ਹੋਟਲ ਛੱਡਣ ਲਈ ਕਿਹਾ ਗਿਆ।''
''ਅਸੀਂ ਵੇਖਿਆ ਕਿ ਪੀੜਤ ਲੋਕਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤੇ ਹੋਟਲ ਨੂੰ ਵੀ ਕੁਝ ਨੁਕਸਾਨ ਹੋਇਆ ਸੀ।''
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਇੱਕ ਸਟਾਫ ਮੈਂਬਰ ਨੇ ਦੱਸਿਆ ਕਿ ਧਮਾਕੇ ਵਾਲੀ ਥਾਂ 'ਤੇ ਉਸਨੇ ਕਿਸੇ ਦੀ ਲਾਸ਼ ਨੂੰ ਬਹੁਤ ਮਾੜੀ ਹਾਲਤ ਵਿੱਚ ਵੇਖਿਆ ਸੀ।
ਇਸ ਤੋਂ ਇਲਾਵਾ ਉਨ੍ਹਾਂ ਦੇ ਦੋਸਤਾਂ ਨੇ ਗਿਰਜਾਘਰਾਂ ਦੀਆਂ ਤਸਵੀਰਾਂ ਭੇਜੀਆਂ ਸਨ ਜਿੱਥੇ ਧਮਾਕੇ ਹੋਏ ਸਨ।
ਹੋਟਲ ਦਾ ਰੈਸਟੌਰੈਂਟ ਵੀ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ।
ਸਟਾਫ ਮੈਂਬਰ ਨੇ ਕਿਹਾ, ''ਮੈਂ ਅੱਜ ਆਪਣੀ ਮਾਂ ਤੇ ਭਾਂਜੇ ਨਾਲ ਗਿਰਜਾਘਰ ਜਾਣ ਵਾਲਾ ਸੀ ਪਰ ਸਾਰਾ ਕੁਝ ਬੰਦ ਹੋ ਗਿਆ ਹੈ। ਹੁਣ ਇਸ ਦੇਸ ਵਿੱਚ ਗਿਰਜਾਘਰ ਹੀ ਬੰਦ ਹੋ ਜਾਣਗੇ।''
ਉਨ੍ਹਾਂ ਕਿਹਾ, ''ਮੈਂ ਆਪਣੇ ਪਹਿਲੇ 18 ਸਾਲ ਸ੍ਰੀ ਲੰਕਾ ਵਿੱਚ ਬਿਤਾਏ ਹਨ ਤੇ ਬਹੁਤ ਹਿੰਸਾ ਵੇਖੀ ਹੈ।''

ਤਸਵੀਰ ਸਰੋਤ, AFP
ਸ੍ਰੀ ਲੰਕਾ ਵਿੱਚ ਕਾਫੀ ਸਾਲਾਂ ਤੱਕ ਸਿਨਹਲੀਜ਼ ਤੇ ਤਾਮਿਲਾਂ ਵਿੱਚ ਝਗੜੇ ਹੋਏ ਪਰ 2009 ਤੋਂ ਬਾਅਦ ਸ਼ਾਂਤੀ ਦਾ ਮਾਹੌਲ ਰਿਹਾ ਹੈ।
ਉਨ੍ਹਾਂ ਕਿਹਾ, ''ਮੇਰੇ ਬੱਚੇ 11 ਤੇ 7 ਸਾਲ ਦੇ ਹਨ, ਪਰ ਉਨ੍ਹਾਂ ਨੇ ਕਦੇ ਵੀ ਜੰਗ ਵਰਗਾ ਕੁਝ ਨਹੀਂ ਵੇਖਿਆ ਹੈ, ਉਨ੍ਹਾਂ ਲਈ ਇਹ ਬਹੁਤ ਔਖਾ ਹੈ।''
''ਮੈਂ ਸੋਚਿਆ ਸੀ ਕਿ ਸ੍ਰੀ ਲੰਕਾ ਨੇ ਹਿੰਸਾ ਪਿੱਛੇ ਛੱਡ ਦਿੱਤੀ ਹੈ, ਪਰ ਦੁਖਦ ਹੈ ਕਿ ਇਹ ਵਾਪਸ ਆ ਗਈ ਹੈ।''
ਉਸਮਾਨ ਅਲੀ
ਅਲੀ ਕੋਲੰਬੋ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਘਰ ਦੇ ਨੇੜਲੇ ਗਿਰਜਾਘਰ ਵਿੱਚੋਂ ਜਦੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ, ਉਦੋਂ ਉਨ੍ਹਾਂ ਨੂੰ ਪਹਿਲੀ ਵਾਰ ਕਿਸੇ ਗੜਬੜ ਦਾ ਅਹਿਸਾਸ ਹੋਇਆ।
ਉਨ੍ਹਾਂ ਦੇ ਘਰ ਨੇੜਲੇ ਹਸਪਤਾਲ ਵਿੱਚ ਵੀ ਬਹੁਤ ਸਾਰੀਆਂ ਐਮਬੂਲੈਂਸਾਂ ਜਾ ਰਹੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਹੈਸ਼ਟੈਗ #LKA ਵੇਖਿਆ ਤੇ ਧਮਾਕਿਆਂ ਦਾ ਪਤਾ ਲਗਾਇਆ।

ਤਸਵੀਰ ਸਰੋਤ, Usman Ali
ਅਲੀ ਨੈਸ਼ਨਲ ਬਲੱਡ ਸੈਂਟਰ ਗਏ ਜੋ ਲੋਕਾਂ ਨਾਲ ਭਰਿਆ ਹੋਇਆ ਸੀ।
ਉਨ੍ਹਾਂ ਕਿਹਾ, ''ਬੇਹੱਦ ਭੀੜ ਸੀ, ਲੋਕ ਕਿਤੇ ਵੀ ਪਾਰਕਿੰਗ ਕਰਕੇ ਖੂਨ ਦਾਨ ਕਰਨ ਲਈ ਜਾ ਰਹੇ ਸੀ। ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸੀ।''
''ਹਰ ਕੋਈ ਸਿਰਫ ਦੂਜੇ ਦੀ ਮਦਦ ਕਰਨਾ ਚਾਹੁੰਦਾ ਸੀ, ਬਿਨਾਂ ਇਹ ਵੇਖੇ ਕਿ ਉਹ ਕਿਸ ਜਾਤ ਜਾਂ ਧਰਮ ਦੇ ਹਨ।''
''ਪਤਾ ਨਹੀਂ ਇਹ ਹਮਲਾ ਕਿੱਥੋਂ ਆਇਆ, ਰੱਬ ਸਾਨੂੰ ਬਚਾਏ।''
ਇਹ ਵੀ ਪੜ੍ਹੋ:
ਕੀਰਨ ਅਰਾਸਰਤਨਮ
ਇਮਪੀਰੀਅਲ ਕਾਲਜ ਲੰਡਨ ਬਿਜ਼ਨਸ ਸਕੂਲ ਦੇ ਪ੍ਰੋਫੈਸਰ ਕੀਰਨ ਅਰਾਸਰਤਨਮ ਸ਼ਾਂਗਰੀਲਾ ਹੋਟਲ ਵਿੱਚ ਠਹਿਰੇ ਸਨ। ਇਸ ਹੋਟਲ ਦੀ ਦੂਜੀ ਮੰਜ਼ਿਲ 'ਤੇ ਧਮਾਕਾ ਹੋਇਆ ਸੀ।
ਕੀਰਨ ਸ੍ਰੀ ਲੰਕਾ ਤੋਂ ਹਨ ਪਰ 30 ਸਾਲ ਪਹਿਲਾਂ ਯੂਕੇ ਚਲੇ ਗਏ ਸਨ। ਉਹ ਕਿਸੇ ਕੰਮ ਲਈ ਇੱਥੇ ਆਏ ਸਨ। ਧਮਾਕੇ ਦੌਰਾਨ ਉਹ ਆਪਣੇ ਕਮਰੇ ਵਿੱਚ ਸਨ।
ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਉਹ 18ਵੇਂ ਫਲੋਰ ਤੋਂ ਗਰਾਊਂਡ ਫਲੋਰ ਲਈ ਆਪਣੀ ਜਾਨ ਬਚਾਉਣ ਲਈ ਭੱਜੇ।
ਉਨ੍ਹਾਂ ਕਿਹਾ, ''ਹਰ ਕੋਈ ਘਬਰਾਇਆ ਹੋਇਆ ਸੀ, ਮੈਂ ਸੱਜੇ ਹੱਥ ਵਾਲੇ ਕਮਰੇ ਨੂੰ ਵੇਖਿਆ ਤੇ ਹਰ ਪਾਸੇ ਸਿਰਫ ਖੂਨ ਸੀ।''

ਤਸਵੀਰ ਸਰੋਤ, KIERAN ARASARATNAM
''ਹਰ ਕੋਈ ਭੱਜ ਰਿਹਾ ਸੀ, ਬਹੁਤ ਲੋਕਾਂ ਨੂੰ ਨਹੀਂ ਪਤਾ ਸੀ ਕਿ ਹੋ ਕੀ ਰਿਹਾ ਹੈ। ਲੋਕਾਂ ਦੇ ਕੱਪੜਿਆਂ 'ਤੇ ਖੂਨ ਸੀ ਤੇ ਕੋਈ ਇੱਕ ਕੁੜੀ ਨੂੰ ਐਂਬੂਲੈਂਸ ਤੱਕ ਲਿਜਾ ਰਿਹਾ ਹੈ। ਫਰਸ਼ 'ਤੇ ਕੰਧਾਂ ਖੂਨ ਨਾਲ ਭਰੀਆਂ ਸਨ।''
ਉਨ੍ਹਾਂ ਦੱਸਿਆ ਕਿ ਜੇ ਉਹ ਨਾਸ਼ਤੇ ਲਈ ਦੇਰੀ ਨਾਲ ਨਾ ਜਾਂਦੇ ਤਾਂ ਸ਼ਾਇਦ ਧਮਾਕੇ ਵਿੱਚ ਮਾਰੇ ਜਾਂਦੇ।
ਉਨ੍ਹਾਂ ਕਿਹਾ, ''ਮੈਂ ਆਪਣੇ ਕਮਰੇ ਵਿੱਚ ਡੈਬਿਟ ਕਾਰਡ ਲੈਣ ਲਈ ਵਾਪਸ ਗਿਆ, ਪਰਦੇ ਖੋਲ੍ਹੇ ਤੇ ਡੂ ਨੌਟ ਡਿਸਟਰਬ ਦਾ ਸਾਈਨ ਹਟਾਇਆ, ਤੇ ਉਸੇ ਸਮੇਂ ਧਮਾਕਾ ਹੋ ਗਿਆ।''
ਉਨ੍ਹਾਂ ਦੱਸਿਆ ਕਿ ਉਹ ਫਿਲਹਾਲ ਕਿਸੇ ਐਮਰਜੈਂਸੀ ਥਾਂ 'ਤੇ ਹਨ। ਉੱਥੇ ਹਰ ਪਾਸੇ ਖੂਨ ਦੀ ਬਦਬੂ ਹੈ, ਅਤੇ ਲੋਕ ਆਪਣੇ ਪਰਿਵਾਰ ਵਾਲਿਆਂ ਨੂੰ ਲੱਭ ਰਹੇ ਹਨ ਤੇ ਇਲਾਜ ਕਰਵਾ ਰਹੇ ਹਨ।
ਉਨ੍ਹਾਂ ਕਿਹਾ, ''ਬੱਚਿਆਂ ਨੂੰ ਖੂਨ 'ਚ ਸਣਿਆ ਵੇਖਣਾ ਬਹੁਤ ਔਖਾ ਹੈ। ਮੈਂ 30 ਸਾਲ ਪਹਿਲਾਂ ਇਹ ਦੇਸ ਛੱਡ ਦਿੱਤਾ ਸੀ ਪਰ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇਹ ਦੇਖਣਾ ਪਵੇਗਾ।''
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












