ਆਪਣੀ ਧੀ ਦੇ ਬਲਾਤਕਾਰੀਆਂ ਨੂੰ ਮਾਰ ਭਜਾਉਣ ਵਾਲੀ ‘ਸ਼ੇਰਨੀ ਮਾਂ’ ਦੀ ਕਹਾਣੀ

ਨੋਕੁਬੋਂਗਾ ਕਾਂਪੀ
ਤਸਵੀਰ ਕੈਪਸ਼ਨ, ਆਪਣੇ ਨਾਮ ਨਾਲ ਸ਼ੇਰਨੀ ਮਾਂ ਸੁਣ ਕੇ ਨੋਕੁਬੋਂਗਾ ਦੇ ਸਮਝ ਆਇਆ ਕਿ ਉਹ ਹੀਰੋ ਹਨ।
    • ਲੇਖਕ, ਗੈਵਿਨ ਫਿਸ਼ਰ
    • ਰੋਲ, ਬੀਬੀਸੀ ਨਿਊਜ਼, ਦੱਖਣੀ ਅਫ਼ਰੀਕਾ

ਨੋਕੁਬੋਂਗਾ ਕਾਂਪੀ ਨੂੰ ਦੱਖਣੀ ਅਫ਼ਰੀਕਾ ਵਿੱਚ 'ਲਾਇਨ ਮਮਾ (ਸ਼ੇਰਨੀ ਮਾਂ) ਵਜੋਂ ਜਾਣਿਆ ਜਾਂਦਾ ਹੈ।

ਹੋਇਆ ਇਹ ਕਿ ਇੱਕ ਰਾਤ ਉਨ੍ਹਾਂ ਨੂੰ ਆਏ ਇੱਕ ਫੋਨ ਕਾਲ ਨੇ ਨੀਂਦ ਤੋਂ ਜਗਾਇਆ।

ਦੂਸਰੇ ਪਾਸਿਓਂ ਕੋਈ ਕੁੜੀ ਉਨ੍ਹਾਂ ਦੇ ਘਰ ਤੋਂ ਮਹਿਜ਼ 500 ਮੀਟਰ ਦੂਰੋਂ ਬੋਲ ਰਹੀ ਸੀ। ਉਸ ਨੇ ਦੱਸਿਆ ਕਿ ਨੋਕੁਬੋਂਗਾ ਦੀ ਬੇਟੀ, ਸਿਫੋਕਾਜ਼ੀ ਦਾ ਤਿੰਨ ਜਾਣਕਾਰ ਬੰਦੇ ਬਲਾਤਕਾਰ ਕਰ ਰਹੇ ਸਨ।

ਨੋਕੁਬੋਂਗਾ ਨੇ ਪਹਿਲਾਂ ਪੁਲਿਸ ਨੂੰ ਇਤਲਾਹ ਕਰਨ ਲਈ ਫੋਨ ਕੀਤਾ ਪਰ ਕਿਸੇ ਨੇ ਉਸ ਦਾ ਫੋਨ ਚੁੱਕਿਆ ਨਹੀਂ। ਨੋਕੁਬੋਂਗਾ ਨੂੰ ਇਹ ਵੀ ਪਤਾ ਸੀ ਕਿ ਜੇ ਪੁਲਿਸ ਨੂੰ ਇਤਲਾਹ ਕਰ ਵੀ ਦਿੱਤੀ ਗਈ ਤਾਂ ਵੀ ਪੁਲਿਸ ਨੂੰ ਪਿੰਡ ਤੱਕ ਪਹੁੰਚਣ ਵਿੱਚ ਸਮਾਂ ਲੱਗੇਗਾ। ਨੋਕੁਬੋਂਗਾ ਦਾ ਪਿੰਡ ਦੱਖਣੀ ਅਫਰੀਕਾ ਦੇ ਕੇਪ ਸੂਬੇ ਵਿੱਚ ਪੈਂਦਾ ਹੈ।

ਇਹ ਵੀ ਪੜ੍ਹੋ:

ਕੁਲ ਮਿਲਾ ਕੇ ਨੋਕੁਬੋਂਗਾ ਹੀ ਇੱਕ ਵਿਅਕਤੀ ਸੀ ਜੋ ਸਮੇਂ ਸਿਰ ਆਪਣੀ ਧੀ ਦੀ ਮਦਦ ਕਰ ਸਕਦੀ ਸੀ।

ਉਨ੍ਹਾਂ ਨੇ ਦੱਸਿਆ, "ਮੈਂ ਡਰੀ ਹੋਈ ਸੀ, ਪਰ ਮੈਨੂੰ ਜਾਣਾ ਹੀ ਪੈਣਾ ਸੀ ਕਿਉਂਕਿ ਉਹ ਮੇਰੀ ਧੀ ਸੀ।"

"ਮੈਂ ਸੋਚ ਰਹੀ ਸੀ, ਕਿ ਮੇਰੇ ਪਹੁੰਚਣ ਤੱਕ ਸ਼ਾਇਦ ਉਹ ਮਰ ਚੁੱਕੀ ਹੋਵੇਗੀ...ਕਿਉਂਕਿ ਉਹ ਮੁਲਜ਼ਮਾਂ ਨੂੰ ਜਾਣਦੀ ਸੀ ਅਤੇ ਉਹ ਮੇਰੀ ਧੀ ਨੂੰ ਜਾਣਦੇ ਸਨ ਅਤੇ ਮੇਰੀ ਧੀ ਵੀ ਉਨ੍ਹਾਂ ਨੂੰ ਜਾਣਦੀ ਸੀ। ਸ਼ਾਇਦ ਉਹ ਸੋਚਣ ਕਿ ਮੇਰੀ ਧੀ ਨੂੰ ਮਾਰਨਾ ਜ਼ਰੂਰੀ ਹੈ ਤਾਂ ਜੋ ਉਹ ਇਸ ਮਾਮਲੇ ਦੀ ਰਿਪੋਰਟ ਨਾ ਲਿਖਾ ਸਕੇ।"

ਸਿਫੋਕਾਜ਼ੀ ਉਸੇ ਪਿੰਡ ਵਿੱਚ ਰਹਿੰਦੇ ਆਪਣੇ ਦੋਸਤਾਂ ਨੂੰ ਮਿਲਣ ਗਈ ਹੋਈ ਸੀ। ਜਦੋਂ ਉਸ ਦੇ ਦੋਸਤ ਰਾਤੀਂ ਡੇਢ ਵਜੇ ਉਸ ਨੂੰ ਸੁੱਤੀ ਹੋਈ ਨੂੰ ਛੱਡ ਕੇ ਹੀ ਘਰੋਂ ਬਾਹਰ ਚਲੇ ਗਏ ਤਾਂ ਗੁਆਂਢ ਦੇ ਘਰਾਂ ਵਿੱਚ ਹੀ ਸ਼ਰਾਬ ਪੀ ਰਹੇ ਤਿੰਨ ਜਣਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ।

ਨੋਕੁਬੋਂਗਾ ਦੇ ਘਰ ਵਿੱਚ ਦੋ ਕਮਰੇ ਅਤੇ ਇੱਕ ਬੈੱਡਰੂਮ ਹੈ ਜਿੱਥੇ ਉਹ ਸੌਂ ਰਹੇ ਸਨ। ਇਸ ਦੇ ਇਲਾਵਾ ਇੱਕ ਰਸੋਈ ਹੈ- ਜਿੱਥੋਂ ਉਸਨੇ ਇੱਕ ਚਾਕੂ ਚੁੱਕਿਆ।

ਨੋਕੁਬੋਂਗਾ ਕਾਂਪੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੋਕੁਬੋਂਗਾ ਕਾਂਪੀ ਆਪਣੇ ਬਗੀਚੇ ਵਿੱਚ।

ਉਨ੍ਹਾਂ ਦੱਸਿਆ, "ਆਪਣੇ ਘਰ ਤੋਂ ਲੈ ਕੇ ਘਟਨਾ ਵਾਲੀ ਥਾਂ ਤੱਕ ਜਾਣ ਲਈ ਮੈਂ ਚਾਕੂ ਆਪਣੇ ਲਈ ਚੁੱਕਿਆ, ਕਿਉਂਕਿ ਇਹ ਸੁਰੱਖਿਅਤ ਨਹੀਂ ਸੀ। ਬਹੁਤ ਹਨੇਰਾ ਸੀ ਅਤੇ ਰਾਹ ਵਿੱਚ ਰੌਸ਼ਨੀ ਲਈ ਮੈਨੂੰ ਆਪਣੇ ਫੋਨ ਦੀ ਟਾਰਚ ਵਰਤਣੀ ਪਈ।"

ਉਸ ਘਰ ਪਹੁੰਚਣ ਤਾਂ ਨੋਕੁਬੋਂਗਾ ਨੂੰ ਆਪਣੀ ਧੀ ਦੀਆਂ ਚੀਖਾਂ ਸੁਣਾਈ ਦਿੱਤੀਆਂ। ਬੈਡਰੂਮ ਵਿੱਚ ਦਾਖਲ ਹੁੰਦਿਆਂ ਹੀ, ਆਪਣੇ ਫੋਨ ਦੀ ਟਾਰਚ ਨਾਲ ਨੋਕੁਬੋਂਗਾ ਨੇ ਉਹ ਭਿਆਨਕ ਦ੍ਰਿਸ਼ ਦੇਖਿਆ ਜਿੱਥੇ ਉਨ੍ਹਾਂ ਦੀ ਧੀ ਨਾਲ ਬਲਾਤਕਾਰ ਕੀਤਾ ਜਾ ਰਿਹਾ ਸੀ

"ਮੈਂ ਬਹੁਤ ਡਰੀ ਹੋਈ ਸੀ... ਮੈਂ ਦਰਵਾਜੇ ਕੋਲ ਖੜ੍ਹੀ ਨੇ ਹੀ ਪੁੱਛਿਆ ਕਿ ਉਹ ਕੀ ਕਰ ਰਹੇ ਹਨ। ਜਦੋਂ ਉਨ੍ਹਾਂ ਨੇ ਮੈਨੂੰ ਦੇਖਿਆ, ਤਾਂ ਉਹ ਫੁਰਤੀ ਨਾਲ ਮੇਰੇ ਵੱਲ ਭੱਜੇ, ਉਸੇ ਸਮੇਂ ਮੈਂ ਸੋਚਿਆ ਕਿ ਮੈਨੂੰ ਆਪਣਾ ਬਚਾਅ ਕਰਨਾ ਪਵੇਗਾ, ਇਹ ਇੱਕ ਸੁਭਾਵਿਕ ਪ੍ਰਤੀਕਿਰਿਆ ਸੀ।"

ਅੱਗੇ ਕੀ ਹੋਇਆ, ਇਸ ਬਾਰੇ ਵਿਸਥਾਰ ਵਿੱਚ ਗੱਲ ਕਰਨ ਤੋਂ ਨੋਕੁਬੋਂਗਾ ਨੇ ਮਨ੍ਹਾਂ ਕਰ ਦਿੱਤਾ।

ਅਦਾਲਤ ਵਿੱਚ ਸੁਣਵਾਈ ਕਰ ਰਹੇ ਜੱਜ ਨੇ ਕਿਹਾ ਕਿ 'ਨੋਕੁਬੋਂਗਾ ਦੀ ਗਵਾਹੀ ਨੇ ਇਹ ਦਰਸਾਇਆ ਹੈ ਕਿ 'ਉਹ ਬਹੁਤ ਭਾਵੁਕ ਹੋ ਗਏ ਸਨ', “ਜਿਵੇਂ ਹੀ ਉਨ੍ਹਾਂ ਨੇ ਇੱਕ ਆਦਮੀ ਨੂੰ ਦੂਸਰਿਆਂ ਦੀ ਮੌਜੂਦਗੀ ਵਿੱਚ ਆਪਣੀ ਧੀ ਦਾ ਰੇਪ ਕਰਦੇ ਦੇਖਿਆ, ਜਿਨ੍ਹਾਂ ਦੀਆਂ ਪੈਂਟਾਂ ਉਨ੍ਹਾਂ ਦੇ ਗਿੱਟਿਆਂ ਵਿੱਚ ਸਨ ਅਤੇ ਕੋਲ ਖੜ੍ਹੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ।”

ਇਹ ਵੀ ਪੜ੍ਹੋ:

ਜੱਜ ਮਬੁਲੇਲੋ ਜ਼ੋਲਵਾਨਾ ਨੇ ਅੱਗੇ ਕਿਹਾ, "ਮੈਂ ਉਸ ਨੂੰ ਸਮਝ ਲਿਆ ਸੀ ਜਦੋਂ ਉਹ ਕਹਿ ਰਹੇ ਸੀ ਕਿ ਉਹ ਗੁੱਸੇ ਨਾਲ ਭਰ ਗਈ ਸੀ ਪਰ ਇਸ ਕਹਾਣੀ 'ਤੇ ਹੁਣ ਦੁਬਾਰ ਨਜ਼ਰ ਮਾਰਦਿਆਂ, ਨੋਕੁਬੋਂਗਾ ਸਿਰਫ਼ ਇਹ ਮੰਨਦੀ ਹੈ ਕਿ ਉਨ੍ਹਾਂ ਨੂੰ ਆਪਣੇ ਲਈ ਅਤੇ ਆਪਣੀ ਧੀ ਲਈ ਡਰ ਲੱਗ ਰਿਹਾ ਸੀ- ਅਤੇ ਨੋਕੁਬੋਂਗਾ ਦਾ ਚਿਹਰਾ ਸਿਰਫ ਉਦਾਸੀ ਅਤੇ ਦਰਦ ਦੀ ਦਲੀਲ ਦਿੰਦਾ ਹੈ।

ਹਾਲਾਂਕਿ ਇਹ ਗੱਲ ਸਪਸ਼ਟ ਹੈ ਕਿ ਜਦੋਂ ਉਨ੍ਹਾਂ ਆਦਮੀਆਂ ਨੇ ਨੋਕੁਬੋਂਗਾ 'ਤੇ ਹਮਲਾ ਕੀਤਾ ਤਾ ਉਨ੍ਹਾਂ ਆਪਣੇ ਚਾਕੂ ਨਾਲ ਮੁਕਾਬਲਾ ਕੀਤਾ - ਅਤੇ ਜਿਵੇਂ ਹੀ ਨੋਕੁਬੋਂਗਾ ਨੇ ਚਾਕੂ ਮਾਰਿਆ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਵਿੱਚੋਂ ਇੱਕ ਤਾਂ ਖਿੜਕੀ ਤੋਂ ਬਾਹਰ ਛਾਲ ਮਾਰ ਗਿਆ ਅਤੇ ਦੋ ਗੰਭੀਰ ਜ਼ਖਮੀ ਹੋਏ ਗਏ ਅਤੇ ਇੱਕ ਦੀ ਮੌਤ ਹੋ ਗਈ।

ਨੋਕੁਬੋਂਗਾ ਜ਼ਖਮੀਆਂ ਦੀ ਹਾਲਤ ਦੇਖਣ ਲਈ ਉੱਥੇ ਨਹੀਂ ਰੁਕੇ ਅਤੇ ਆਪਣੀ ਬੇਟੀ ਨੂੰ ਨੇੜੇ ਦੇ ਇੱਕ ਦੋਸਤ ਦੇ ਘਰ ਲੈ ਗਏ।

ਪੁਲਿਸ ਨੋਕੁਬੋਂਗਾ ਨੂੰ ਗ੍ਰਿਫ਼ਤਾਰ ਕਰਕੇ ਇੱਕ ਸਥਾਨਕ ਥਾਣੇ ਵਿਚ ਲੈ ਗਈ ਜਿੱਥੇ ਉਨ੍ਹਾਂ ਨੂੰ ਇੱਕ ਸੈੱਲ ਵਿੱਚ ਰੱਖਿਆ ਗਿਆ ਸੀ।

ਉਨ੍ਹਾਂ ਨੇ ਕਿਹਾ, "ਮੈਂ ਆਪਣੀ ਬੱਚੀ ਬਾਰੇ ਸੋਚ ਰਹੀ ਸੀ। ਮੈਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਇਹ ਸਦਮਾ ਦੇਣ ਵਾਲਾ ਤਜਰਬਾ ਸੀ।"

ਉਸੇ ਸਮੇਂ ਸਿਫੋਕਾਜ਼ੀ ਹਸਪਤਾਲ ਵਿੱਚ ਪਈ, ਆਪਣੀ ਮਾਂ ਦੀ ਚਿੰਤਾ ਕਰ ਰਹੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਉਸਦੀ ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੋਵੇਗਾ ਅਤੇ ਸਿਫੋਕਾਜ਼ੀ ਦਾ ਦਿਲ ਆਪਣੀ ਮਾਂ ਨੂੰ ਹੋਣ ਵਾਲੀ ਸੰਭਾਵੀ ਕੈਦ ਬਾਰੇ ਸੋਚ ਕੇ ਵੀ ਟੁੱਟ ਗਿਆ।

ਸਿਫੋਕਾਜ਼ੀ ਨੇ ਕਿਹਾ, "ਮੈਂ ਇਹ ਕਾਮਨਾ ਕਰ ਰਹੀ ਸੀ ਜੇਕਰ ਮੇਰੀ ਮਾਂ ਜੇਲ੍ਹ ਵਿੱਚ ਹੁੰਦੀ ਹੈ, ਤਾਂ ਉਸ ਦੀ ਥਾਂ ਉਹ ਜੇਲ੍ਹ ਵਿੱਚ ਰਹਾਂ।"

ਸਿਫੋਕਾਜ਼ੀ ਅਤੇ ਨੋਕੁਬੋਂਗਾ ਕਾਂਪੀ
ਤਸਵੀਰ ਕੈਪਸ਼ਨ, ਸਿਫੋਕਾਜ਼ੀ ਅਤੇ ਨੋਕੁਬੋਂਗਾ ਕਾਂਪੀ ਹਮਲੇ ਤੋਂ 16 ਹਫਤਿਆਂ ਬਾਅਦ।

ਸਿਫੋਕਾਜ਼ੀ ਅਜੇ ਵੀ ਸਦਮੇ ਵਿੱਚ ਸੀ ਅਤੇ, ਉਸ ਨੂੰ ਹਮਲੇ ਬਾਰੇ ਬਹੁਤ ਹੀ ਥੋੜ੍ਹਾਂ ਜਾਂ ਨਾ ਦੇ ਬਰਾਬਰ ਹੀ ਯਾਦ ਹੈ। ਜੋ ਉਸਨੇ ਆਪਣੀ ਮਾਂ ਤੋਂ ਹੀ ਸੁਣਿਆ ਹੁਣ ਉਸ ਨੂੰ ਉਹੀ ਪਤਾ ਹੈ। ਜੋ ਮਾਂ ਨੇ ਦੋ ਦਿਨ ਬਾਅਦ ਜ਼ਮਾਨਤ ਤੋਂ ਰਿਹਾ ਹੋ ਕੇ ਹਸਪਤਾਲ ਵਿੱਚ ਆ ਕੇ ਉਸ ਨੂੰ ਦੱਸਿਆ ਸੀ।

ਉਦੋਂ ਤੋਂ ਲੈਕੇ ਹੁਣ ਤੱਕ ਉਹ ਇੱਕ ਦੂਜੇ ਦਾ ਪੂਰਾ ਸਾਥ ਦਿੰਦੀਆਂ ਹਨ। ਸਿਫੋਕਾਜ਼ੀ ਮੁਤਾਬਕ, "ਮੈਂਨੂੰ ਕੋਈ ਕਾਉਂਸਲਿੰਗ ਤਾਂ ਨਹੀਂ ਮਿਲੀ ਪਰ ਮੇਰੀ ਮਾਂ ਮੇਰੀ ਸਹਾਇਤਾ ਕਰਦੀ ਆ ਰਹੀ ਹੈ। ਮੈਂ ਹੁਣ ਠੀਕ ਹੋ ਰਹੀ ਹਾਂ।"

ਨੋਕੁਬੋਂਗਾ ਦੋਵਾਂ ਦੀ ਜ਼ਿੰਦਗੀ ਨੂੰ ਮੁੜ ਪਟੜੀ ਤੇ ਲਿਆਉਣ ਦੇ ਯਤਨ ਕਰ ਰਹੇ ਹਨ।

ਨੋਕੁਬੋਂਗਾ ਨੇ ਕਿਹਾ, "ਮੈਂ ਅਜੇ ਵੀ ਉਸਦੀ ਮਾਂ ਹਾਂ ਅਤੇ ਉਹ ਅਜੇ ਵੀ ਮੇਰੀ ਧੀ ਹੈ।"

ਉਨ੍ਹਾਂ ਦੇ ਰਿਸ਼ਤੇ ਦੀ ਨਜ਼ਦੀਕੀ ਇਸ ਘਟਨਾ ਤੋਂ ਬਾਅਦ ਕਾਫ਼ੀ ਵਧ ਗਈ ਹੈ। ਉਹ ਗੱਲ 'ਤੇ ਹੱਸਦੀਆਂ ਹਨ ਕਿ ਹੁਣ ਸਿਫੋਕਾਜ਼ੀ ਵਿਆਹ ਨਹੀਂ ਕਰਵਾ ਸਕਦੀ, ਕਿਉਂਕਿ ਫਿਰ ਨੋਕੁਬੋਂਗਾ ਦਾ ਧਿਆਨ ਰੱਖਣ ਵਾਲਾ ਕੋਈ ਨਹੀਂ ਹੋਵੇਗਾ।

ਘਟਨਾ ਤੋਂ ਬਾਅਦ 18 ਮਹੀਨੇ ਬੀਤ ਜਾਣ ਗਏ ਹਨ ਤੇ ਦੋਹਾਂ ਨੇ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ।

ਨੋਕੁਬੋਂਗਾ ਦੀ ਦੀ ਵਕੀਲ ਬੁਹਲੇ ਟੋਨੀਸ ਯਾਦ ਕਰਦੇ ਹੋਏ ਦੱਸਦੇ ਹਨ ਕਿ ਜਦੋਂ ਉਹ ਉਨ੍ਹਾਂ ਨੂੰ ਹਮਲੇ ਤੋਂ ਇੱਕ ਹਫ਼ਤੇ ਬਾਅਦ ਪਹਿਲੀ ਵਾਰ ਮਿਲੇ ਸੀ ਤਾਂ ਦੋਵੇਂ ਹੀ ਹਾਰ ਮੰਨ ਚੁੱਕੀਆਂ ਸਨ। ਉਨ੍ਹਾਂ ਦੱਸਿਆ ਕਿ, "ਮਾਂ ਬਹੁਤ ਗਹਿਰੇ ਦੁੱਖ ਵਿੱਚ ਸੀ।"

"ਜਦੋਂ ਤੁਸੀਂ ਇਸ ਹੱਦ ਦੀ ਗਰੀਬੀ ਵਾਲੇ ਲੋਕਾਂ ਨੂੰ ਮਿਲਦੇ ਹੋ, ਤਾਂ ਤੁਹਾਨੂੰ ਪਤਾ ਹੁੰਦਾ ਹੈ ਕਿ ਜ਼ਿਆਦਾਤਰ ਸਮਾਂ ਉਹ ਇਹ ਹੀ ਸੋਚਣਗੇ ਕਿ ਮਾਂ ਜੇਲ੍ਹ ਜਾਣ ਵਾਲੀ ਹੈ ਕਿਉਂਕਿ ਉਨ੍ਹਾਂ ਦੇ ਪੱਖ ਵਿੱਚ ਕੋਈ ਖੜ੍ਹਾ ਨਹੀਂ ਹੋਣ ਵਾਲਾ। ਨਿਆਂ ਪ੍ਰਣਾਲੀ ਸਿਰਫ਼ ਪੈਸੇ ਵਾਲਿਆਂ ਲਈ ਹੁੰਦੀ ਹੈ।"

ਇਹ ਵੀ ਪੜ੍ਹੋ:

ਜਦੋਂ ਬੁਹਲੇ, ਨੋਕੁਬੋਂਗਾ ਨਾਲ ਗੱਲ ਕਰ ਰਹੇ ਸਨ ਤਾਂ ਸਿਫੋਕਾਜ਼ੀ ਸਿਰਫ਼ ਚੁੱਪਚਾਪ ਦੇਖਦੀ ਰਹੀ, ਜਿਵੇਂ ਕਿ ਇਸ ਹਮਲੇ ਨੇ ਉਸ ਤੋਂ ਬੋਲਣ ਦੀ ਸ਼ਕਤੀ ਹੀ ਖੋਹ ਲਈ ਹੋਵੇ।

ਹਾਲਾਂਕਿ ਬੁਹਲੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਨੋਕੁਬੋਂਗਾ ਇਹ ਯਕੀਨਨ ਬਹਿਸ ਕਰ ਸਕਦੀ ਹੈ ਕਿ ਉਸਨੇ ਸਵੈ-ਰੱਖਿਆ ਵਿੱਚ ਹੀ ਇਹ ਕਦਮ ਚੁੱਕਿਆ ਸੀ।

ਪਰ ਬੁਹਲੇ ਨੂੰ ਡਰ ਸੀ ਕਿ ਉਸ ਨੂੰ ਆਪਣੇ ਕਲਾਇੰਟ ਦੀ ਵਧਦੀ ਜਾ ਰਹੀ ਨਕਰਾਤਮਕਤਾ ਨੂੰ ਖ਼ਤਮ ਕਰਨ ਲਈ ਕਾਫ਼ੀ ਮੁਸ਼ੱਕਤ ਕਰਨੀ ਪਵੇਗੀ।

ਇਸ ਦੌਰਾਨ ਜੋ ਗੱਲ ਕਿਸੇ ਨੇ ਵੀ ਨਹੀਂ ਸੋਚੀ ਸੀ, ਉਹ ਸੀ ਉਨ੍ਹਾਂ ਨੂੰ ਮਿਲੀ ਮੀਡੀਆ ਦੀ ਮਦਦ, ਜਿਸ ਨੇ ਅੰਤ ਵਿੱਚ ਲਾਇਨ ਮਾਮਾ(ਸ਼ੇਰਨੀ ਮਾਂ) ਦੀ ਦਾਸਤਾਂ ਨੂੰ ਜਨਮ ਦਿੱਤਾ।

ਕਿਸੇ ਬਲਾਤਕਾਰ ਦੇ ਮਾਮਲੇ ਨੂੰ ਦੱਖਣੀ ਅਫ਼ਰੀਕਾ ਵਿੱਚ ਕਿਸੇ ਬੁਨਿਆਦੀ ਖ਼ਬਰ ਤੋਂ ਜ਼ਿਆਦਾ ਕਵਰੇਜ ਨਹੀਂ ਮਿਲਦੀ ਹੈ।

ਇਸ ਦੀ ਇੱਕ ਵਜ੍ਹਾ ਤਾਂ ਇਹ ਵੀ ਹੈ ਕਿ ਦੱਖਣੀ ਅਫਰੀਕਾ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੁੰਦੀਆਂ ਹਨ- ਲਗਭਗ 110 ਰੇਪ ਪ੍ਰਤੀ ਦਿਨ । ਇਸ ਸਥਿਤੀ ਨੂੰ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਹਾਲ ਹੀ ਵਿਚ ਕੌਮੀ ਸੰਕਟ ਵੀ ਕਹਿ ਚੁੱਕੇ ਹਨ।

ਸਿਫੋਕਾਜ਼ੀ
ਤਸਵੀਰ ਕੈਪਸ਼ਨ, ਦੋਸ਼ੀਆਂ ਨੂੰ ਸਜ਼ਾ ਹੋਣ ਤੋਂ ਬਾਅਦ ਸਿਫੋਕਾਜ਼ੀ ਨੇ ਆਪਣੀ ਪਛਾਲ ਲੋਕਾਂ ਸਾਹਮਣੇ ਰੱਖਣ ਦਾ ਫੈਸਲਾ ਲਿਆ ਤਾਂ ਜੋ ਹੋਰਾਂ ਨੂੰ ਵੀ ਹੌਂਸਲਾ ਮਿਲ ਸਕੇ।

ਈਸਟਰਨ ਕੇਪ ਸੂਬਾ - ਦੱਖਣੀ ਅਫਰੀਕਾ ਦਾ ਸਭ ਤੋਂ ਗਰੀਬ ਸੂਬਾ ਹੈ, ਜਿੱਥੇ 45% ਤੋਂ ਵਧੇਰੇ ਬੇਰੁਜ਼ਗਾਰੀ ਹੈ - ਆਬਾਦੀ ਦੇ ਲਿਹਾਜ ਨਾਲ ਇੱਥੇ ਹੋਰ ਖੇਤਰਾਂ ਦੇ ਮੁਕਾਬਲੇ ਪ੍ਰਤੀ ਜੀਅ ਬਲਾਤਕਾਰ ਵਧੇਰੇ ਹੁੰਦੇ ਹਨ।

ਨੋਕੁਬੋਂਗਾ ਅਤੇ ਸਿਫੋਕਾਜ਼ੀ ਦੇ ਪਿੰਡ ਡੀ ਫ਼ਰੇਰ ਵਿੱਚ ਸਾਲ 2017-18 ਦੌਰਾਨ 74 ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ ਸਨ। 5000 ਤੋਂ ਵੀ ਘੱਟ ਦੀ ਆਬਾਦੀ ਵਾਲੀ ਥਾਂ ਲਈ ਇਹ ਇੱਕ ਬੇਚੈਨ ਕਰਨ ਵਾਲਾ ਆਂਕੜਾ ਹੈ।

ਦੱਖਣੀ ਅਫ਼ਰੀਕਾ ਦੀਆਂ ਇੰਨੀਆਂ ਬੇਚੈਨ ਕਰ ਦੇਣ ਵਾਲੀਆਂ ਕਹਾਣੀਆਂ ਵਿੱਚ ਨੋਕੁਬੋਂਗਾ ਅਤੇ ਸਿਫੋਕਾਜ਼ੀ ਦੀ ਕਹਾਣੀ ਕੁਝ ਵੱਖਰੀ ਨਿਕਲੀ। ਪ੍ਰੈਸ ਨੇ ਇੱਕ ਮਾਂ ਦੀ ਆਪਣੀ ਧੀ ਨੂੰ ਬਚਾਉਣ ਵਾਲੀ ਕਹਾਣੀ ਨੂੰ ਇੱਕਦਮ ਚੁੱਕ ਲਿਆ।

ਪੀੜਤ ਦੀ ਪਛਾਣ ਨੂੰ ਗੁਪਤ ਰੱਖਣ ਲਈ, ਇੱਕ ਅਖ਼ਬਾਰ ਨੇ ਨੋਕੁਬੋਂਗਾ ਨੂੰ 'ਲਾਇਨ ਮੰਮਾ' ਦਾ ਨਾਂ ਦਿੱਤਾ ਅਤੇ ਉਨ੍ਹਾਂ ਦੀ ਕਹਾਣੀ ਨੂੰ ਸ਼ੇਰਨੀ ਅਤੇ ਉਸ ਦੇ ਬੱਚਿਆਂ ਦੀ ਤਸਵੀਰ ਨਾਲ ਛਾਪਿਆ। ਇਹ ਨਾਂ ਲੋਕਾਂ ਦੇ ਦਿਲਾਂ ਵਿੱਚ ਜਾ ਵੱਜਿਆ।

ਨੋਕੁਬੋਂਗਾ ਮੁਤਾਬਕ, "ਮੈਂਨੂੰ ਪਹਿਲਾਂ ਤਾਂ ਇਹ ਬਿਲਕੁਲ ਵੀ ਪਸੰਦ ਨਹੀਂ ਆਇਆ, ਕਿਉਂਕਿ ਮੈਂ ਇਸ ਨੂੰ ਸਮਝ ਹੀ ਨਹੀਂ ਸਕੀ ਪਰ ਅਖੀਰ ਵਿੱਚ ਮੈਂ ਜਾਣਦੀ ਸੀ ਕਿ ਇਸ ਦਾ ਮਤਲਬ ਹੈ ਕਿ ਮੈਂ ਇੱਕ ਹੀਰੋ ਹਾਂ, ਕਿਉਂਕਿ ਜਦੋਂ ਤੁਸੀਂ ਇੱਕ ਸ਼ੇਰਨੀ ਵੱਲ ਦੇਖਦੇ ਹੋ ਤਾਂ ਤੁਹਾਨੂੰ ਪਤਾ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਰਾਖੀ ਜ਼ਰੂਰ ਕਰੇਗੀ।"

ਇਹ ਵੀ ਪੜ੍ਹੋ:

ਜਨਤਾ ਨੇ ਨੋਕੁਬੋਂਗਾ 'ਤੇ ਕਤਲ ਦੇ ਦੋਸ਼ ਲਗਾਏ ਜਾਣ ਦੇ ਫੈਸਲੇ ਦਾ ਵਿਰੋਧ ਕੀਤਾ ਅਤੇ ਫੰਡ ਇਕੱਠ ਕੀਤੇ ਤਾਂ ਜੋ ਉਹ ਆਪਣਾ ਕਾਨੂੰਨੀ ਬਚਾਅ ਕਰ ਸਕੇ। ਇਸ ਨਾਲ ਉਨ੍ਹਾਂ ਦੇ ਹੌਂਸਲੇ ਵਿੱਚ ਵਾਧਾ ਹੋਇਆ ਅਤੇ ਲੋਕਾਂ ਦਾ ਸਹਿਯੋਗ ਸਥਾਨਕ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਉਸ ਦੀ ਪਹਿਲੀ ਪੇਸ਼ੀ ਤੱਕ ਕਾਇਮ ਰਿਹਾ, ਜੋ ਕਿ ਹਮਲੇ ਤੋਂ ਤਕਰੀਬਨ ਇੱਕ ਮਹੀਨੇ ਬਾਅਦ ਹੋਈ।

ਉਸ ਨੇ ਆਖਿਆ, "ਅਦਾਲਤ ਜਾਣ ਵੇਲੇ ਮੈਂ ਡਰੀ ਹੋਈ ਸੀ। ਮੈਂ ਸਵੇਰੇ ਉੱਠੀ ਅਤੇ ਪ੍ਰਾਰਥਨਾ ਕੀਤੀ।"

ਜਦੋਂ ਉਹ ਉੱਥੇ ਪਹੁੰਚੀ ਤਾਂ ਉਸਨੇ ਦੇਖਿਆ ਕਿ ਅਦਾਲਤ ਉਸ ਦੇ ਸ਼ੁਭਚਿੰਤਕਾਂ ਨਾਲ ਭਰੀ ਹੋਈ ਸੀ।

"ਪੂਰੇ ਦੱਖਣੀ ਅਫ਼ਰੀਕਾ ਤੋਂ ਬਹੁਤ ਸਾਰੇ ਲੋਕ ਉੱਥੇ ਪਹੁੰਚੇ ਹੋਏ ਸਨ। ਮੈਂ ਲੋਕਾਂ ਨੂੰ ਕਿਹਾ, ਤੁਹਾਡਾ ਧੰਨਵਾਦ ਹੈ, ਕਿਉਂਕਿ ਅਦਾਲਤ ਪੂਰੀ ਤਰ੍ਹਾਂ ਭਰੀ ਹੋਈ ਸੀ, ਇਸਦਾ ਮਤਲਬ ਇਹੀ ਸੀ ਕਿ ਉਹ ਲੋਕ ਮੇਰਾ ਸਮਰਥਨ ਕਰਦੇ ਹਨ। ਉਹ ਸਾਰੇ ਲੋਕਾਂ ਨੇ ਮੈਨੂੰ ਉਮੀਦ ਦਿੱਤੀ।"

ਉਸ ਨੂੰ ਛੇਤੀ ਹੀ ਮੈਜਿਸਟਰੇਟ ਦੇ ਸਾਹਮਣੇ ਬੁਲਾਇਆ ਗਿਆ।

ਉਸ ਮੁਤਾਬਕ, "ਮੈਨੂੰ ਦੱਸਿਆ ਗਿਆ ਕਿ ਮੇਰੇ 'ਤੇ ਲਗਾਏ ਗਏ ਦੋਸ਼ ਵਾਪਸ ਲੈ ਲਏ ਗਏ ਹਨ। ਮੈਂ ਉੱਥੇ ਖੜ੍ਹੀ ਤਾਂ ਰਹੀ ਪਰ ਮੈਂ ਉਤਸ਼ਾਹਿਤ ਸੀ ਅਤੇ ਖੁਸ਼ ਸੀ।

“ਉਸ ਸਮੇਂ ਤਾਂ ਮੈਨੂੰ ਪਤਾ ਸੀ ਕਿ ਨਿਆਂ ਪ੍ਰਣਾਲੀ ਗਲਤ ਅਤੇ ਸਹੀ ਨੂੰ ਵੱਖ ਕਰਕੇ ਦੇਖ ਸਕਦੀ ਹੈ, ਉਹ ਇਹ ਗੱਲ ਦੇਖ ਸਕਦੇ ਸੀ ਕਿ ਮੇਰਾ ਕਿਸੇ ਦੀ ਵੀ ਜਾਨ ਲੈਣ ਦਾ ਕੋਈ ਇਰਾਦਾ ਨਹੀਂ ਸੀ।"

ਗਰੇ ਲਾਈਨ
ਨੋਕੁਬੋਂਗਾ ਕਾਂਪੀ

ਤਸਵੀਰ ਸਰੋਤ, Getty Images

ਸਿਫੋਕਾਜ਼ੀ ਅਤੇ ਨੋਕੁਬੋਂਗਾ ਕਾਂਪੀ ਦੀ ਕਹਾਣੀ ਨੂੰ ਬੀਬੀਸੀ ਵਰਲਡ ਸਰਵਿਸ ਦੇ ਆਊਟ ਲੁੱਕ ‘ਤੇ ਅੰਗਰੇਜ਼ੀ ਵਿੱਚ ਸੁਣੋ।ਆਊਟ ਲੁੱਕ ਪੌਡਕਾਸਟ ਇੱਥੋਂ ਡਾਊਨਲੋਡ ਕਰੋ

ਗਰੇ ਲਾਈਨ

ਬੁਹਲੇ ਟੋਨੀਸ ਅੱਜ ਵੀ ਯਾਦ ਕਰਦੇ ਹਨ ਕਿ ਜੱਜ ਦੇ ਫੈਸਲੇ ਦਾ ਸਿਫੋਕਾਜ਼ੀ ਉੱਤੇ ਕੀ ਪ੍ਰਭਾਵ ਪਿਆ ਸੀ।

ਉਨ੍ਹਾਂ ਨੇ ਦੱਸਿਆ, "ਕੇਸ ਵਾਪਸ ਲਏ ਜਾਣ ਤੋਂ ਬਾਅਦ ਉਸਨੇ ਆਪਣੀ ਧੀ ਨੂੰ ਫੋਨ ਕੀਤਾ। ਮੈਂ ਪਹਿਲੀ ਵਾਰ ਉਸਦੀ ਧੀ ਨੂੰ ਹੱਸਦਿਆਂ ਸੁਣਿਆਂ ਸੀ। ਸ਼ਾਇਦ ਉਹੀ ਸਮਾਂ ਸੀ ਜਦੋਂ ਸਿਫੋਕਾਜ਼ੀ ਨੇ ਕਿਹਾ ਕਿ ਉਹ ਵੀ ਉਨ੍ਹਾਂ ਆਦਮੀਆਂ ਨੂੰ ਜੇਲ੍ਹ ਜਾਂਦੇ ਦੇਖਣਾ ਚਾਹੁੰਦੀ ਹੈ।"

ਅਜਿਹਾ ਹੋਣ ਲਈ ਉਨ੍ਹਾਂ ਨੂੰ ਇੱਕ ਸਾਲ ਦਾ ਇੰਤਜ਼ਾਰ ਕਰਨਾ ਪਿਆ, ਪਰ ਦਸੰਬਰ 2018 ਵਿੱਚ ਬਾਕੀ ਦੋ ਹਮਲਾਵਰਾਂ, 30 ਸਾਲਾ ਜ਼ੋਲੀਸਾ ਸੀਯੇਕਾ ਅਤੇ 25 ਸਾਲਾ ਸਮਸੇਦੀਸੀ ਵੁਬਾ- ਜੋ ਕਿ ਨੋਕੁਬੋਂਗਾ ਅਤੇ ਸਿਫੋਕਾਜ਼ੀ ਦੇ ਹੀ ਕਬੀਲੇ ਦੇ ਮੈਂਬਰ ਸਨ- ਦੋਹਾਂ ਨੂੰ ਹੀ 30 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ।

ਸਿਫੋਕਾਜ਼ੀ, ਜੋ ਕਿ ਹੁਣ 27 ਸਾਲਾਂ ਦੀ ਹੋ ਚੁੱਕੀ ਹੈ, ਨੇ ਕਿਹਾ, "ਮੈਂ ਇਸ ਬਾਰੇ ਖੁਸ਼ ਸੀ। ਮੈਨੂੰ ਥੋੜਾ ਸੁਰੱਖਿਅਤ ਮਹਿਸੂਸ ਹੋਇਆ ਪਰ ਮੇਰੇ ਮਨ ਦੇ ਇੱਕ ਹਿੱਸੇ ਨੂੰ ਮਹਿਸੂਸ ਹੋਇਆ ਕਿ ਉਹ ਉਮਰ ਕੈਦ ਦੇ ਹੱਕਦਾਰ ਸਨ।"

ਜਦੋਂ ਇਹ ਕੇਸ ਖਤਮ ਹੋ ਗਿਆ ਤਾਂ ਉਸਨੇ ਫੈਸਲਾ ਲਿਆ ਕਿ ਉਹ ਹੁਣ ਆਪਣੀ ਪਛਾਣ ਨਹੀਂ ਲੁਕਾਵੇਗੀ ਤਾਂ ਜੋ ਉਹ ਹੋਰ ਵੀ ਬਲਾਤਕਾਰ ਪੀੜਤਾਂ ਨੂੰ ਹੌਂਸਲਾ ਦੇ ਸਕੇ।

ਉਹ ਕਹਿੰਦੀ ਹੈ, "ਮੈਂ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਤਰ੍ਹਾਂ ਦੇ ਹਮਲੇ ਤੋਂ ਬਾਅਦ ਵੀ ਜ਼ਿੰਦਗੀ ਹੈ, ਤੁਸੀਂ ਹੁਣ ਵੀ ਸਮਾਜ ਵਿੱਚ ਵਾਪਸ ਜਾ ਸਕਦੇ ਹੋ। ਤੁਸੀਂ ਹੁਣ ਵੀ ਆਪਣੀ ਜ਼ਿੰਦਗੀ ਜੀਅ ਸਕਦੇ ਹੋ।"

ਜਿਵੇਂ ਕਿ ਮੀਡੀਆ ਦੁਆਰਾ ਇੱਕ ਸ਼ੇਰਨੀ ਦੇ ਨਾਲ ਨੋਕੁਬੋਂਗਾ ਦੀ ਤੁਲਨਾ ਕਰਕੇ ਦਿਖਾਈ ਗਈ ਪਰ ਹੈਰਾਨੀਜਨਕ ਰੂਪ ਵਿੱਚ ਉਹ ਇੱਕ ਸ਼ੇਰਨੀ ਵਾਂਗ ਆਪਣਾ ਗੁੱਸਾ ਨਹੀਂ ਦਿਖਾਉਂਦੀ।

ਨੋਕੁਬੋਂਗਾ ਤਾਂ ਇਹ ਉਮੀਦ ਕਰਦੀ ਹੈ ਕਿ ਉਸਦੀ ਧੀ ਦਾ ਬਲਾਤਕਾਰ ਕਰਨ ਵਾਲੇ ਭਵਿੱਖ ਵਿੱਚ ਕੁਝ ਸਕਾਰਾਤਮਕ ਕਰ ਸਕਣ।

ਉਹ ਆਖਦੇ ਹਨ, "ਮੈਂ ਉਮੀਦ ਕਰਦੀ ਹਾਂ ਕਿ ਜਦੋਂ ਉਹ ਆਪਣੀ ਸਜ਼ਾ ਪੂਰੀ ਕਰਨ ਤਾਂ ਉਹ ਬਦਲੇ ਹੋਏ ਅਤੇ ਨੇਕ ਇਨਸਾਨ ਬਣ ਕੇ ਬਾਹਰ ਆਉਣ। ਤਾਂ ਜੋ ਉਹ ਇਹ ਕਹਾਣੀ ਦੱਸ ਸਕਣ ਅਤੇ ਲੋਕਾਂ ਲਈ ਜੀਉਂਦੀ-ਜਾਗਦੀ ਮਿਸਾਲ ਬਣ ਸਕਣ।"

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)