ਚੀਨ ਦੀ ਕੈਮੀਕਲ ਫੈਕਟਰੀ 'ਚ ਧਮਾਕਾ, 40 ਤੋਂ ਵੱਧ ਮੌਤਾਂ

ਪੂਰਬੀ ਚੀਨ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਹੋਏ ਬਲਾਸਟ ਵਿੱਚ ਹੁਣ ਤੱਕ ਘੱਟੋ ਘੱਟ 47 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਸੈਂਕੜੇ ਜ਼ਖ਼ਮੀ ਹੋਏ ਹਨ।

ਇਹ ਧਮਾਕਾ ਯੇਨਚੰਗ ਸ਼ਹਿਰ ਵਿੱਚ ਤਿਆਨਜਿਯਾਈ ਕੈਮੀਕਲ ਦੇ ਪਲਾਂਟ ਵਿੱਚ ਭਾਰਤੀ ਸਮੇਂ ਮੁਤਾਬਕ ਵੀਰਵਾਰ 11.20 ਵਜੇ ਹੋਇਆ।

ਧਮਾਕੇ ਤੋਂ ਬਾਅਦ ਫੈਕਟਰੀ ਵਿੱਚ ਅੱਗ ਭੜਕ ਗਈ। ਇੱਥੇ ਫਰਟੀਲਾਈਜ਼ਰ ਬਣਾਉਣ ਦਾ ਕੰਮ ਹੁੰਦਾ ਹੈ।

ਪ੍ਰਸ਼ਾਸਨ ਨੇ ਧਮਾਕੇ ਮਗਰੋਂ 2.2 ਤੀਬਰਤਾ ਦਾ ਭੂਚਾਲ ਆਉਣ ਦੀ ਵੀ ਗੱਲ ਕਹੀ ਹੈ।

ਇਹ ਵੀ ਪੜ੍ਹੋ-

ਚੀਨ ਦੇ ਸਰਕਾਰੀ ਟੀਵੀ ਚੈਨਲ ਮੁਤਾਬਕ ਫੈਕਟਰੀ ਵਿੱਚ ਲੱਗੀ ਅੱਗ 'ਤੇ ਸ਼ੁੱਕਰਵਾਰ ਨੂੰ ਕਾਬੂ ਪਾ ਲਿਆ ਗਿਆ ਹੈ।

ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਮੁਤਾਬਕ ਤਕਰੀਬਨ 640 ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਸੋਸ਼ਲ ਮੀਡੀਆ 'ਤੇ ਜਾਰੀ ਤਸਵੀਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਫੈਕਟਰੀ ਵਿੱਚੋਂ ਜਿਵੇਂ ਅੱਗ ਭੜਕੀ ਉਸ ਕਾਰਨ ਅਸਮਾਨ ਧੂੰਏ ਨਾਲ ਭਰ ਗਿਆ।

ਇਹ ਵੀ ਪੜ੍ਹੋ-

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)