You’re viewing a text-only version of this website that uses less data. View the main version of the website including all images and videos.
ਤਾਲਿਬਾਨ ਮੁਖੀ ਮੁੱਲਾ ਉਮਰ ਕਈ ਸਾਲ ਅਮਰੀਕਾ ਦੀ ਨੱਕ ਥੱਲੇ ਰਹੇ - ਕਿਤਾਬ ਦਾ ਦਾਅਵਾ
ਅੱਤਵਾਦੀ ਸੰਗਠਨ ਤਾਲਿਬਾਨ ਦੇ ਪ੍ਰਮੁੱਖ ਆਗੂ ਮੁੱਲਾ ਉਮਰ ਦੇ ਜੀਵਨ ’ਤੇ ਆਈ ਇੱਕ ਨਵੀਂ ਕਿਤਾਬ ‘ਦਿ ਸੀਕਰਿਟ ਲਾਈਫ ਆਫ਼ ਮੁੱਲਾ ਉਮਰ’ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਮਰ ਲੰਬੇ ਸਮੇਂ ਤੱਕ ਇੱਕ ਅਮਰੀਕੀ ਫੌਜੀ ਅੱਡੇ ਦੇ ਨਜ਼ਦੀਕ ਲੁਕੇ ਰਹੇ ਪਰ ਫੌਜ ਉਨ੍ਹਾਂ ਨੂੰ ਤਲਾਸ਼ ਨਾ ਸਕੀ।
ਹਾਲਾਂਕਿ, ਅਮਰੀਕੀ ਏਜੰਸੀਆਂ ਲੰਬੇ ਸਮੇਂ ਤੱਕ ਦਾਅਵੇ ਕਰਦੀਆਂ ਰਹੀਆਂ ਹਨ ਕਿ ਮੁੱਲਾ ਦਾ ਖ਼ੂਫੀਆ ਟਿਕਾਣਾ ਪਾਕਿਸਤਾਨ ਵਿੱਚ ਕਿਸੇ ਥਾਂ 'ਤੇ ਸੀ।
ਇਹ ਵੀ ਪੜ੍ਹੋ:
ਡੱਚ ਪੱਤਰਕਾਰ ਬੇਟੀ ਡੈਮ ਨੇ ਆਪਣੀ ਕਿਤਾਬ ਵਿੱਚ ਦਾਅਵਾ ਕੀਤਾ ਹੈ ਕਿ ਮੁੱਲਾ ਉਮਰ ਆਪਣੇ ਅਫ਼ਗਾਨਿਸਤਾਨ ਦੇ ਜ਼ਾਬੁਲ ਸੂਬੇ ਵਿੱਚ ਸਥਿਤ ਅਮਰੀਕੀ ਫੌਜੀ ਅੱਡੇ ਤੋਂ ਸਿਰਫ਼ ਤਿੰਨ ਮੀਲ ਦੂਰ ਕਿਸੇ ਥਾਂ 'ਤੇ ਲੁਕੇ ਹੋਏ ਸਨ।
ਉਮਰ ਦੇ ਬਾਡੀਗਾਰਡ ਨਾਲ ਇੰਟਰਵਿਊ
ਪੱਤਰਕਾਰ ਬੇਟੀ ਡੈਮ ਨੇ ਆਪਣੀ ਇਸ ਕਿਤਾਬ ਲਈ ਪੰਜ ਸਾਲਾਂ ਤੱਕ ਡੂੰਘੀ ਖੋਜ ਕੀਤੀ ਅਤੇ ਤਾਲਿਬਾਨ ਦੇ ਕਈ ਮੈਂਬਰਾਂ ਨਾਲ ਮੁਲਾਕਾਤਾਂ ਕੀਤੀਆਂ। ਇਸ ਖੋਜ ਤੇ ਵੱਖ - ਵੱਖ ਇੰਟਰਵਿਊ ਤੋਂ ਮਿਲੀ ਜਾਣਕਾਰੀ ਨੂੰ ਹੀ ਇਸ ਕਿਤਾਬ ਦਾ ਅਧਾਰ ਬਣਾਇਆ ਗਿਆ ਹੈ।
ਅਮਰੀਕਾ ਦੇ ਵਰਲਡ ਟਰੇਡ ਸੈਂਟਰ ’ਤੇ ਹੋਏ ਹਮਲੇ ਤੋਂ ਬਾਅਦ ਅਮਰੀਕੀ ਸਰਕਾਰ ਨੇ ਮੁੱਲਾ ਉਮਰ ਦੇ ਸਿਰ ’ਤੇ 1 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ।
ਇਸ ਤੋਂ ਬਾਅਦ ਕਈ ਸਾਲਾਂ ਤੱਕ ਅਮਰੀਕੀ ਖੂਫੀਆ ਏਜੰਸੀਆਂ ਅਫ਼ਗਾਨਿਸਤਾਨ ਤੇ ਆਸਪਾਸ ਦੇ ਇਲਾਕਿਆਂ ਵਿੱਚ ਮੁੱਲਾ ਉਮਰ ਦੀ ਭਾਲ ਕਰਦੀਆਂ ਰਹੀਆਂ ਸਨ।
ਇਸ ਦੌਰਾਨ ਅਮਰੀਕੀ ਏਜੰਸੀਆਂ ਦੇ ਅੱਖੀਂ ਘੱਟਾ ਪਾ ਕੇ ਮੁੱਲਾ ਉਮਰ, ਉਨ੍ਹਾਂ ਦੇ ਹੀ ਫੌਜੀ ਟਿਕਾਣੇ ਦੇ ਨਜ਼ਦੀਕ ਲੁਕੇ ਰਹੇ।
ਸਾਲ 2001 ਵਿੱਚ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਖ਼ਤਮ ਹੋਣ ਤੋਂ ਬਾਅਦ ਸਾਲ 2013 ਵਿੱਚ ਆਪਣੀ ਮੌਤ ਤੱਕ ਮੁੱਲਾ ਦੁਨੀਆਂ ਦੀਆਂ ਨਜ਼ਰਾਂ ਤੋ ਓਹਲੇ ਰਹੇ।
ਮੁੱਲਾ ਉਮਰ ਦੇ ਅੰਡਰਗ੍ਰਾਊਂਡ ਹੋਣ ਮਗਰੋਂ ਜਬਾਰ ਓਮਾਰੀ ਨਾਮ ਦੇ ਵਿਅਕਤੀ ਨੇ ਉਨ੍ਹਾਂ ਦੇ ਬਾਡੀ ਗਾਰਡ ਦੀ ਭੂਮਿਕਾ ਨਿਭਾਈ।
ਪੱਤਰਕਾਰ ਬੇਟੀ ਡੈਮ ਨੇ ਉਨ੍ਹਾਂ ਦਾ ਹੀ ਇੰਟਰਵਿਊ ਕੀਤਾ ਸੀ।
ਉਮਰ ਨੇ ਆਪਣੀ ਭਾਸ਼ਾ ਵਿਕਸਿਤ ਕੀਤੀ
ਕਿਤਾਬ ਮੁਤਾਬਕ, ਅਮਰੀਕੀ ਸੁਰੱਖਿਆ ਦਸਤਿਆਂ ਨੇ ਇੱਕ ਵਾਰ ਮੁੱਲਾ ਦੇ ਟਿਕਾਣੇ ਦੀ ਤਲਾਸ਼ੀ ਲਈ ਪਰ ਉਹ ਉਨ੍ਹਾਂ ਦੇ ਗੁਪਤ ਟਿਕਾਣੇ ਦਾ ਪਤਾ ਨਹੀਂ ਲਗਾ ਸਕੇ।
ਇਹ ਟਿਕਾਣਾ ਇੱਕ ਹਜ਼ਾਰ ਫੌਜੀਆਂ ਦੀ ਨਫਰੀ ਵਾਲੇ ਅਮਰੀਕੀ ਫੌਜੀ ਅੱਡੇ ਤੋਂ ਮਹਿਜ਼ ਤਿੰਨ ਮੀਲ ਦੂਰ ਸੀ।
ਇਸ ਤੋਂ ਇਲਾਵਾ ਉਸ ਸਮੇਂ ਦੌਰਾਨ ਮੁੱਲਾ ਉਮਰ ਨੇ ਆਪਣੀ ਇੱਕ ਕੋਡ ਭਾਸ਼ਾ ਵੀ ਵਿਕਸਿਤ ਕੀਤੀ ਸੀ।
ਤਾਲਿਬਾਨੀ ਅੱਤਵਾਦੀਆਂ ਦੇ ਦਾਅਵੇ ਮੁਤਾਬਕ, ਮੁੱਲਾ ਉਮਰ ਆਪਣੇ ਖ਼ੂਫੀਆ ਟਿਕਾਣੇ ਤੋਂ ਹੀ ਸੰਗਠਨ ਦੀਆਂ ਕਾਰਵਾਈਆਂ ਨਹੀਂ ਚਲਾ ਰਹੇ ਸਨ।
ਹਾਲਾਂਕਿ, ਇਹ ਮੰਨਿਆ ਜਾ ਰਿਹਾ ਹੈ ਕਿ ਕਤਰ ਵਿੱਚ ਤਾਲਿਬਾਨ ਦਾ ਦਫ਼ਤਰ ਖੋਲ੍ਹਣ ਦੀ ਇਜਾਜ਼ਤ ਉਮਰ ਨੇ ਹੀ ਦਿੱਤੀ ਸੀ।
ਅੱਜਕੱਲ੍ਹ ਇਸੇ ਦਫ਼ਤਰ ਵਿੱਚ ਬੈਠ ਕੇ ਅਮਰੀਕੀ ਅਧਿਕਾਰੀ ਅਫਗਾਨਿਸਤਾਨ ਵਿੱਚ ਸਾਲਾਂ ਤੋਂ ਚੱਲ ਰਿਹਾ ਯੁੱਧ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓਜ਼ ਵੀਪਸੰਦਆ ਸਕਦੀਆਂ ਹਨ: