ਏਡਜ਼ ਦੇ ਇਲਾਜ ਲਈ ਡਾਕਟਰਾਂ ਦਾ ਵੱਡਾ ਤਜਰਬਾ, ਐੱਚਆਈਵੀ ਤੋਂ ਮਿਲ ਸਕਦਾ ਹੈ ਛੁਟਕਾਰਾ

ਤਸਵੀਰ ਸਰੋਤ, Getty Images
ਇੰਗਲੈਡ ਵਿੱਚ ਸਟੈੱਮ ਸੈੱਲ ਦੇ ਟਰਾਂਸਪਲਾਂਟ ਮਗਰੋਂ ਇੱਕ ਐਚਆਈਵੀ (HIV) ਮਰੀਜ਼ ਵਿੱਚ ਇਸ ਵਾਇਰਸ ਦੇ ਲੱਛਣ ਨਹੀਂ ਪਾਏ ਜਾਣ ਦਾ ਡਾਕਟਰਾਂ ਨੇ ਦਾਅਵਾ ਕੀਤਾ ਹੈ। ਇਹ ਅਜਿਹਾ ਦੂਜਾ ਮਾਮਲਾ ਹੈ। ਸਾਇੰਸ ਜਰਨਲ ਨੇਚਰ ਵਿੱਚ ਡਾਕਟਰਾਂ ਦੀ ਇਸ ਬਾਰੇ ਰਿਪੋਰਟ ਛਪੀ ਹੈ।
ਸਟੈਮ ਸੈਲ ਉਹ ਕੋਸ਼ਿਕਾਵਾਂ ਹੁੰਦੀਆਂ ਹਨ ਜਿਹੜੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਜਾ ਕੇ ਦੂਜੀਆਂ ਕੋਸ਼ਿਕਾਵਾਂ ਨੂੰ ਜਨਮ ਦਿੰਦੀਆਂ ਹਨ।
ਲੰਡਨ ਦੇ ਇਸ ਮਰੀਜ਼ ਦਾ ਕੈਂਸਰ ਦਾ ਇਲਾਜ਼ ਚੱਲ ਰਿਹਾ ਸੀ, ਹੁਣ ਦਾਅਵਾ ਹੈ ਕਿ ਉਸ ਨੂੰ 18 ਮਹੀਨੇ ਬਾਅਦ HIV ਤੋਂ ਵੀ ਛੁਟਕਾਰਾ ਮਿਲ ਗਿਆ ਹੈ।
ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਕਹਿਣਾ ਬਹੁਤ ਛੇਤੀ ਹੋਵੇਗਾ ਕਿ ਮਰੀਜ਼ ਐਚਆਈਵੀ ਤੋਂ ''ਠੀਕ'' ਹੋ ਗਿਆ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਐਚਆਈਵੀ ਦੇ ਵਧੇਰੇ ਪੀੜਤਾਂ ਲਈ ਇਹ ਰਸਤਾ ਵਿਵਹਾਰਿਕ ਨਹੀਂ ਹੈ ਪਰ ਹੋ ਸਕਦਾ ਹੈ ਕਿ ਇੱਕ ਦਿਨ ਇਸ ਨੂੰ ਠੀਕ ਕਰਨ ਦਾ ਰਸਤਾ ਲੱਭਣ ਵਿੱਚ ਮਦਦ ਮਿਲੇ।
ਇਹ ਵੀ ਪੜ੍ਹੋ:
ਲੰਡਨ ਦੇ ਇਸ ਪੁਰਸ਼ ਮਰੀਜ਼ ਦਾ ਨਾਂ ਉਜਾਗਰ ਨਹੀਂ ਕੀਤਾ ਗਿਆ। ਉਸ ਨੂੰ 2003 ਵਿੱਚ ਐਚਆਈਵੀ ਹੋਣ ਦਾ ਪਤਾ ਲੱਗਾ ਅਤੇ 2012 ਵਿੱਚ ਐਡਵਾਂਸ ਹੋਜਕਿਨ ਲਿਫੋਮਾ ਬਿਮਾਰੀ ਨਾਲ ਪੀੜਤ ਹੋਇਆ।
ਹੋਜਕਿਨ ਲਿਫੋਮਾ ਇੱਕ ਤਰ੍ਹਾਂ ਦੀ ਗਿਲਟੀ ਹੈ ਜਿਸਦਾ ਆਕਾਰ ਵਧਦਾ ਰਹਿੰਦਾ ਹੈ ਅਤੇ ਕੈਂਸਰ ਬਣ ਜਾਂਦਾ ਹੈ। ਮਰੀਜ਼ ਦਾ ਇਸ ਕੈਂਸਰ ਦੇ ਇਲਾਜ਼ ਲਈ ਕੀਮੋਥੈਰੇਪੀ ਚੱਲ ਰਹੀ ਸੀ। ਇਸੀ ਕੜੀ ਵਿੱਚ ਮਰੀਜ਼ ਦੇ ਸਰੀਰ ਵਿੱਚ ਇੱਕ ਡੋਨਰ ਦੇ ਸਟੈਮ ਸੈੱਲਸ ਇਮਪਲਾਂਟ ਕੀਤੇ ਗਏ, ਉਹ ਸੈੱਲ ਐਚਆਈਵੀ ਰੋਧਕ ਵੀ ਸਨ।
ਇਸ ਸਟੱਡੀ ਵਿੱਚ ਯੂਨੀਵਰਸਿਟੀ ਕਾਲਜ ਲੰਡਨ, ਇੰਪੀਰੀਅਲ ਕਾਲਜ ਲੰਡਨ, ਕੈਂਬਰਿਜ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਾਰ ਸ਼ਾਮਲ ਸਨ।
'ਕੋਈ ਖਾਮੀ ਨਹੀਂ'
ਇਹ ਦੂਜੀ ਵਾਰ ਹੈ ਜਦੋਂ ਮਰੀਜ਼ ਨੂੰ ਐਚਆਈਵੀ ਤੋਂ ਛੁਟਕਾਰਾ ਦਿਵਾਉਣ ਲਈ ਇਸ ਤਰ੍ਹਾਂ ਇਲਾਜ ਕੀਤਾ ਗਿਆ ਹੈ।
10 ਸਾਲ ਪਹਿਲਾਂ ਵੀ ਬਰਲਿਨ ਦੇ ਇੱਕ ਮਰੀਜ਼ ਨੂੰ ਇਸੇ ਤਰ੍ਹਾਂ 'ਠੀਕ' ਕੀਤਾ ਗਿਆ ਸੀ। ਉਨ੍ਹਾਂ ਵਿੱਚ ਡੋਨਰ ਦਾ ਬੋਨ-ਮੈਰੋ ਟਰਾਂਸਪਲਾਂਟ ਕੀਤਾ ਗਿਆ ਸੀ।
ਇਸ ਸਟੱਡੀ ਦੇ ਮੁੱਖ ਲੇਖਕ ਤੇ ਯੂਨੀਵਰਸਿਟੀ ਕਾਲਜ ਲੰਡਨ ਦੇ ਪ੍ਰੋਫੈਸਰ ਰਵਿੰਦਰ ਗੁਪਤਾ ਦਾ ਕਹਿਣਾ ਹੈ, ''ਦੂਜੀ ਵਾਰ ਵੀ ਉਸੇ ਪ੍ਰਕਿਰਿਆ ਦੀ ਵਰਤੋਂ ਕਰਕੇ ਮਰੀਜ਼ ਦਾ ਇਲਾਜ਼ ਕੀਤਾ ਗਿਆ ਹੈ। ਅਸੀਂ ਦਿਖਾਇਆ ਹੈ ਕਿ ਬਰਲਿਨ ਵਾਲੇ ਮਰੀਜ਼ ਵਿੱਚ ਇਸ ਇਲਾਜ ਨਾਲ ਕੋਈ ਖਾਮੀ ਨਹੀਂ ਪਾਈ ਗਈ। ਇਸਦੇ ਨਾਲ ਦੋਵੇਂ ਮਰੀਜ਼ ਬਿਮਾਰੀ ਤੋਂ ਠੀਕ ਹੋਏ ਹਨ।''

ਤਸਵੀਰ ਸਰੋਤ, Getty Images
ਐਚਆਈਵੀ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਹੈ?
ਬੀਬੀਸੀ ਦੇ ਆਨਲਾਈਨ ਹੈਲਥ ਐਡੀਟਰ ਮਿਸ਼ੇਲ ਰੋਬਰਟਸ ਦਾ ਕਹਿਣਾ ਹੈ ਕਿ ਇਹ ਖੋਜ ਕਾਫ਼ੀ ਉਤਸ਼ਾਹ ਭਰੀ ਪਰ ਇਹ ਦੁਨੀਆਂ ਭਰ ਵਿੱਚ ਐਚਆਈਵੀ ਨਾਲ ਜਿਉਣ ਵਾਲੇ ਲੱਖਾਂ ਲੋਕਾਂ ਨੂੰ ਕੋਈ ਨਵਾਂ ਇਲਾਜ ਨਹੀਂ ਦੇ ਰਹੀ।
ਸ਼ੁਰੂਆਤ ਵਿੱਚ ਇਹ ਥੈਰੇਪੀ ਕੈਂਸਰ ਦੇ ਮਰੀਜ਼ ਨੂੰ ਠੀਕ ਕਰਨ ਲਈ ਵਰਤੀ ਗਈ ਸੀ ਨਾ ਕਿ ਐਚਆਈਵੀ ਠੀਕ ਕਰਨ ਲਈ।
ਇਹ ਵੀ ਪੜ੍ਹੋ:
ਮੌਜੂਦਾ ਐਚਆਈਵੀ ਥੈਰੇਪੀਆਂ ਬਹੁਤ ਹੀ ਅਸਰਦਾਰ ਹਨ, ਮਤਲਬ ਇਹ ਕਿ ਅਜਿਹੇ ਪੀੜਤ ਲੋਕ ਵੀ ਲੰਬੇ ਸਮੇਂ ਤੱਕ ਅਤੇ ਸਿਹਤਮੰਦ ਜ਼ਿੰਦਗੀ ਬਤੀਤ ਕਰ ਸਕਦੇ ਹਨ।
ਪਰ ਇਸ ਮਾਮਲੇ ਵਿੱਚ ਇਹ ਕਾਫ਼ੀ ਮਹੱਤਵਪੂਰਨ ਹੈ ਕਿਉਂਕਿ ਇਹ ਉਨ੍ਹਾਂ ਮਾਹਿਰਾਂ ਦੀ ਮਦਦ ਕਰ ਸਕਦੀ ਹੈ ਜਿਹੜੇ ਐਚਆਈਵੀ ਪੀੜਤ ਮਰੀਜ਼ਾਂ ਨੂੰ ਠੀਕ ਕਰਨ ਲਈ ਨਵੇਂ ਤਰੀਕੇ ਲੱਭ ਰਹੇ ਹਨ।
ਇੰਪੀਰੀਅਲ ਕਾਲਜ ਲੰਡਨ ਦੇ ਐਡੂਆਰਡੋ ਓਲਾਵਾਰੀਆ ਜਿਹੜੇ ਇਸ ਖੋਜ ਵਿੱਚ ਸ਼ਾਮਲ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਸਟੈਮ ਸੈੱਲਾਂ ਦੇ ਟਰਾਂਸਪਲਾਂਟ ਸਫਲਤਾ ਦੇ ਨਾਲ ਇਸ ਵਾਇਰਸ ਤੋਂ ਬਚਣ ਲਈ ਵਿਕਸਿਤ ਕੀਤੇ ਜਾ ਰਹੇ ਨਵੇਂ ਤਰੀਕਿਆਂ ਲਈ ਵੀ ਉਮੀਦ ਜਾਗੀ ਹੈ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












