ਚੀਨੀ ਲੋਕ ਇਸ ਵਾਰ ਦੇ ਸਾਲ ਸੂਰ ਦੇ ਸਾਲ ਵਜੋਂ ਕਿਉਂ ਮਨਾ ਰਹੇ - ਤਸਵੀਰਾਂ

ਦੁਨੀਆਂ ਦੇ ਲਗਭਗ ਇੱਕ ਅਰਬ ਲੋਕਾਂ ਨੇ ਚੰਦਰਮਾ ਕੈਲੰਡਰ ਦੇ ਨਵੇਂ ਸਾਲ ਦੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਵਾਰ ਦੇ ਸਾਲ ਨੂੰ ਸੂਰ ਦਾ ਸਾਲ ਜਾਂ 'ਈਅਰ ਆਫ਼ ਦਿ ਪਿੱਗ' ਵੀ ਕਿਹਾ ਜਾ ਰਿਹਾ ਹੈ।

ਚੀਨ ਵਿੱਚ ਲੱਖਾਂ ਲੋਕ ਆਪਣੇ ਜੱਦੀ ਪਿੰਡਾਂ ਤੇ ਸ਼ਹਿਰਾ ਵੱਲ ਨੂੰ ਚੱਲ ਪਏ ਹਨ। ਇਹ ਚੀਨ ਵਿੱਚ ਸਾਲਾਨਾ ਪਰਵਾਸ ਦਾ ਸਮਾਂ ਹੁੰਦਾ ਹੈ।

ਇਹ ਨਵਾਂ ਸਾਲ ਏਸ਼ੀਆ ਦੇ ਕਈ ਦੇਸਾਂ ਵਿੱਚ ਮਨਾਇਆ ਜਾਂਦਾ ਹੈ ਤੇ ਇਸ ਨੂੰ ਬਸੰਤ ਦੇ ਤਿਉਹਾਰ ਵੀ ਕਿਹਾ ਜਾਂਦਾ ਹੈ।

ਇਸ ਮੌਕੇ ਲੋਕ ਲਾਲ ਕੱਪੜੇ ਪਾਉਂਦੇ ਹਨ, ਲਾਲ ਲਾਲਟੈਣਾਂ ਜਗਾਉਂਦੇ ਹਨ ਤੇ ਕਈ ਕਿਸਮ ਦੇ ਪਕਵਾਨ ਬਣਾਉਂਦੇ ਹਨ।

ਬਾਰਾਂ ਚੀਨੀ ਰਾਸ਼ੀਆਂ ਵਿੱਚੋਂ ਸੂਰ ਵੀ ਇੱਕ ਰਾਸ਼ੀ ਹੈ। ਇਸ ਨੂੰ ਉਤਸ਼ਾਹ, ਉਮੀਦ ਅਤੇ ਮਿਹਨਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)