ਚੀਨੀ ਲੋਕ ਇਸ ਵਾਰ ਦੇ ਸਾਲ ਸੂਰ ਦੇ ਸਾਲ ਵਜੋਂ ਕਿਉਂ ਮਨਾ ਰਹੇ - ਤਸਵੀਰਾਂ

ਤਸਵੀਰ ਸਰੋਤ, EPA
ਤਸਵੀਰ ਕੈਪਸ਼ਨ, ਬੈਂਕਾਕ ਵਿੱਚ ਕਲਾਕਾਰ ਸੂਰਾਂ ਵਰਗੀਆਂ ਪੌਸ਼ਾਕਾਂ ਪਾਕੇ ਚੰਦਰਮਾਂ ਦੇ ਨਵੇਂ ਸਾਲ ਦੇ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਹੋਏ।ਦੁਨੀਆਂ ਦੇ ਲਗਭਗ ਇੱਕ ਅਰਬ ਲੋਕਾਂ ਨੇ ਚੰਦਰਮਾ ਕੈਲੰਡਰ ਦੇ ਨਵੇਂ ਸਾਲ ਦੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਵਾਰ ਦੇ ਸਾਲ ਨੂੰ ਸੂਰ ਦਾ ਸਾਲ ਜਾਂ 'ਈਅਰ ਆਫ਼ ਦਿ ਪਿੱਗ' ਵੀ ਕਿਹਾ ਜਾ ਰਿਹਾ ਹੈ।
ਚੀਨ ਵਿੱਚ ਲੱਖਾਂ ਲੋਕ ਆਪਣੇ ਜੱਦੀ ਪਿੰਡਾਂ ਤੇ ਸ਼ਹਿਰਾ ਵੱਲ ਨੂੰ ਚੱਲ ਪਏ ਹਨ। ਇਹ ਚੀਨ ਵਿੱਚ ਸਾਲਾਨਾ ਪਰਵਾਸ ਦਾ ਸਮਾਂ ਹੁੰਦਾ ਹੈ।
ਇਹ ਨਵਾਂ ਸਾਲ ਏਸ਼ੀਆ ਦੇ ਕਈ ਦੇਸਾਂ ਵਿੱਚ ਮਨਾਇਆ ਜਾਂਦਾ ਹੈ ਤੇ ਇਸ ਨੂੰ ਬਸੰਤ ਦੇ ਤਿਉਹਾਰ ਵੀ ਕਿਹਾ ਜਾਂਦਾ ਹੈ।
ਇਸ ਮੌਕੇ ਲੋਕ ਲਾਲ ਕੱਪੜੇ ਪਾਉਂਦੇ ਹਨ, ਲਾਲ ਲਾਲਟੈਣਾਂ ਜਗਾਉਂਦੇ ਹਨ ਤੇ ਕਈ ਕਿਸਮ ਦੇ ਪਕਵਾਨ ਬਣਾਉਂਦੇ ਹਨ।
ਬਾਰਾਂ ਚੀਨੀ ਰਾਸ਼ੀਆਂ ਵਿੱਚੋਂ ਸੂਰ ਵੀ ਇੱਕ ਰਾਸ਼ੀ ਹੈ। ਇਸ ਨੂੰ ਉਤਸ਼ਾਹ, ਉਮੀਦ ਅਤੇ ਮਿਹਨਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਤਸਵੀਰ ਸਰੋਤ, AFP/Getty
ਤਸਵੀਰ ਕੈਪਸ਼ਨ, ਹਾਂਗ ਕਾਂਗ ਵਿੱਚ ਸੂਰ ਦੀ ਆਕ੍ਰ੍ਤੀ ਨਾਲ ਤਸਵੀਰ ਖਿਚਵਾਉਂਦੇ ਬੱਚੇ। ਇਹ ਸਾਲ ਸੂਰ ਦਾ ਸਾਲ ਹੋਣ ਕਾਰਨ ਏਸ਼ੀਆਈ ਦੇਸਾਂ ਵਿੱਚ ਸੂਰ ਦੀਆਂ ਆਕ੍ਰਿਤੀਆਂ ਦੀ ਬਹੁਤਾਤ ਨਜ਼ਰ ਆਵੇਗੀ।
ਤਸਵੀਰ ਸਰੋਤ, EPA
ਤਸਵੀਰ ਕੈਪਸ਼ਨ, ਬੀਜਿੰਗ ਵਿੱਚ ਸਵਰਗ ਦੇ ਮੰਦਰ ਦੇ ਬਾਹਰ ਕਲਾਕਾਰ ਬਲੀ ਤੋਂ ਬਾਅਦ ਪੁਨਰ ਜਨਮ ਨਾਲ ਜੁੜੇ ਡਰਾਮੇ ਦੀ ਰਿਹਰਸਲ ਕਰਦੇ ਹੋਏ।
ਤਸਵੀਰ ਸਰੋਤ, Reuters
ਤਸਵੀਰ ਕੈਪਸ਼ਨ, ਚੀਨ ਵਿੱਚ ਹਰ ਸਾਲ ਇਸ ਮੌਕੇ ਲੱਖਾਂ ਲੋਕ ਆਪਣੇ ਕੰਮ ਦੇ ਸ਼ਹਿਰਾਂ ਤੋਂ ਜੱਦੀ ਘਰਾਂ ਵੱਲ ਜਾਂਦੇ ਹਨ। ਇਹ ਚੀਨ ਦੇ ਇੱਕ ਰੇਲਵੇ ਸਟੇਸ਼ਨ ਦਾ ਨਜ਼ਾਰਾ ਹੈ।
ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਇਸ ਸਾਲਾਨਾ ਪ੍ਰਵਾਸ ਕਾਰਨ ਚੀਨ ਵਿੱਚ ਰੇਲ ਗੱਡੀਆਂ, ਨਿੱਜੀ ਅਤੇ ਜਨਤਕ ਆਵਾ-ਜਾਈ ਦੇ ਸਾਰੇ ਸਾਧਨ ਮੁਸਾਫਰਾਂ ਨਾਲ ਭਰ ਜਾਂਦੇ ਹਨ ਤੇ ਸੜਕਾਂ ਜਾਮ ਹੋ ਜਾਂਦੀਆਂ ਹਨ।
ਤਸਵੀਰ ਸਰੋਤ, Reuters
ਤਸਵੀਰ ਕੈਪਸ਼ਨ, ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਇੱਕ ਸਮੁੰਦਰੀ ਜੀਵਸ਼ਾਲਾ ਵਿੱਚ ਇੱਕ ਗੋਤਾਖੋਰ ਬੱਚਿਆਂ ਵੱਲ ਹੱਥ ਹਿਲਾਉਂਦਾ ਹੋਇਆ।
ਤਸਵੀਰ ਸਰੋਤ, EPA
ਤਸਵੀਰ ਕੈਪਸ਼ਨ, ਨਵੇਂ ਸਾਲ ਮੌਕੇ ਸਿਡਨੀ ਦੇ ਓਪਰਾ ਹਾਊਸ ਨੂੰ ਵੀ ਸੁਰਖ਼ ਰੌਸ਼ਨੀਆਂ ਨਾਲ ਰੌਸ਼ਨਾਇਆ ਗਿਆ ਹੈ।
ਤਸਵੀਰ ਸਰੋਤ, AFP/Getty
ਤਸਵੀਰ ਕੈਪਸ਼ਨ, ਮਨੀਲਾ ਵਿੱਚ ਬੱਚੇ ਡਰੈਗਨ ਡਾਂਸ ਕਰਦੇ ਹੋਏ। ਗੱਤੇ ਦੇ ਡੱਬਿਆਂ ਦੇ ਬਣਾਏ ਉਨ੍ਹਾਂ ਦੇ ਜੁਗਾੜੂ ਪਹਿਰਾਵੇ ਦੇਖਣ ਯੋਗ ਹਨ।
ਤਸਵੀਰ ਸਰੋਤ, EPA
ਤਸਵੀਰ ਕੈਪਸ਼ਨ, ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਵਿੱਚ ਇੱਕ ਮੰਦਰ ਦੇ ਬਾਹਰ ਕਲਾਕਾਰ ਡਰੈਗਨ ਡਾਂਸ ਕਰਦੇ ਹੋਏ।
ਤਸਵੀਰ ਸਰੋਤ, AFP
ਤਸਵੀਰ ਕੈਪਸ਼ਨ, ਵਿਅਤਨਾਮ ਦੇ ਹੋ ਚੀ ਮਿਨ ਸ਼ਹਿਰ ਦਾ ਨਜ਼ਾਰਾ।
ਤਸਵੀਰ ਸਰੋਤ, AFP/Getty
ਤਸਵੀਰ ਕੈਪਸ਼ਨ, ਇਹ ਅਮਰੀਕੀ ਝਾਕੀ ਜਿਸ ਦਾ ਨਾਮ ਗੋਲਡਨ ਈਅਰ ਹੈ ਹੌਂਗਕੌਂਗ ਦੇ ਇੱਕ ਸ਼ੌਪਿੰਗ ਸੈਂਟਰ ਵਿੱਚ ਲਾਈ ਗਈ।
ਤਸਵੀਰ ਸਰੋਤ, EPA
ਤਸਵੀਰ ਕੈਪਸ਼ਨ, ਇਹੀ ਨਹੀਂ ਕਿ ਲੋਕ ਸਿਰਫ ਜਸ਼ਨਾਂ ਵਿੱਚ ਹੀ ਮਸਤ ਹਨ ਸਗੋਂ ਮੰਦਰਾਂ ਵਿੱਚ ਵੀ ਜਾ ਰਹੇ ਹਨ। ਜਿਵੇਂ ਥਾਈਲੈਂਡ, ਬੈਂਕਾਕ ਦੇ ਚਾਈਨਾ ਟਾਊਨ ਵਿੱਚ ਇਹ ਮੁਟਿਆਰ।ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:
Skip YouTube post, 1Google YouTube ਸਮੱਗਰੀ ਦੀ ਇਜਾਜ਼ਤ?ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨEnd of YouTube post, 1
Skip YouTube post, 2Google YouTube ਸਮੱਗਰੀ ਦੀ ਇਜਾਜ਼ਤ?ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨEnd of YouTube post, 2