ਪਾਕਿਸਤਾਨ ਦੇ ਕ੍ਰਿਕਟ ਕਪਤਾਨ 'ਤੇ ਨਸਲਵਾਦੀ ਟਿੱਪਣੀ ਕਾਰਨ 4 ਮੈਚਾਂ ਦੀ ਪਾਬੰਦੀ

ਤਸਵੀਰ ਸਰੋਤ, Getty Images
ਖ਼ਬਰ ਏਜੰਸੀ ਪੀਏ ਮੁਤਾਬਕ ਕੌਮਾਂਤਰੀ ਕ੍ਰਿਕਟ ਕਾਊਂਸਲ ਨੇ ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਕਪਤਾਨ ਸਰਫਰਾਜ਼ ਅਹਿਮਦ ’ਤੇ ਚਾਰ ਮੈਚਾਂ ਦੀ ਪਾਬੰਦੀ ਲਾ ਦਿੱਤੀ ਹੈ।
ਪ੍ਰੈੱਸ ਐਸੋਸੀਏਸ਼ਨ ਏਜੰਸੀ ਮੁਤਾਬਕ ਪਾਕਿਸਤਾਨੀ ਕਪਤਾਨ ਨੇ ਟੀਮ ਦੇ ਦੱਖਣ ਅਫਰੀਕਾ ਦੌਰੇ ਦੇ ਦੂਜੇ ਇੱਕ ਦਿਨਾ ਮੈਚ ਦੇ ਚੌਂਤੀਵੇਂ ਉਵਰ ਦੌਰਾਨ ਦੱਖਣੀ ਅਫਰੀਕਾ ਦੇ ਹਰਫਨਮੌਲਾ ਖਿਡਾਰੀ ਐਂਡੀਲੇ ਪੀਖੂਆਓ ਲਈ ਨਸਲੀ ਟਿੱਪਣੀ ਕੀਤੀ ਸੀ।
ਕੌਮਾਂਤਰੀ ਕ੍ਰਿਕਟ ਕਾਊਂਸਲ ਦੇ ਚੀਫ਼ ਐਗਜ਼ਿਕਊਟਿਵ, ਡੇਵਿਡ ਰਿਚਰਡਸਨ ਨੇ ਕਿਹਾ, "ਆਈਸੀਸੀ ਦੀ ਅਜਿਹੇ ਵਿਹਾਰ ਬਾਰੇ ਸਿਫਰ ਬਰਦਾਸ਼ਤ ਦੀ ਨੀਤੀ ਹੈ।"
ਇਸ ਤੋਂ ਅਗਲੇ ਦਿਨ ਸਰਫਰਾਜ਼ ਨੇ ਐਂਡਲੀ ਨਾਲ ਮੁਲਾਕਾਤ ਕਰਕੇ ਮਾਫੀ ਮੰਗੀ ਅਤੇ ਆਪਣੇ ਟਵਿੱਟਰ ਅਕਾਊਂਟ ਤੋਂ ਦੋਹਾਂ ਦੀ ਫੋਟੋ ਪੋਸਟ ਕੀਤੀ।
ਪਾਕਿਸਤਾਨ ਅਤੇ ਮੇਜ਼ਬਾਨ ਦੱਖਣੀ ਅਫਰੀਕਾ ਵਿਚਕਾਰ ਇਹ ਮੈਚ ਮੰਗਲਵਾਰ ਨੂੰ ਦੱਖਣੀ ਅਫਰੀਕਾ ਦੇ ਸ਼ਹਿਰ ਡਰਬਨ ਵਿੱਚ ਖੇਡਿਆ ਜਾ ਰਿਹਾ ਸੀ।

ਤਸਵੀਰ ਸਰੋਤ, sarfaraz ahmed/twitter
ਸਰਫਰਾਜ਼ ਨੇ ਦੱਖਣ ਅਫਰੀਕੀ ਖਿਡਾਰੀ ਨੂੰ 'ਕਾਲੇ' ਕਿਹਾ। ਉਨ੍ਹਾਂ ਦੀ ਆਵਾਜ਼ ਵਿਕਟਾਂ ਵਿੱਚ ਲੱਗੇ ਮਾਈਕ ਨੇ ਸੁਣ ਲਈ। ਇਹ ਮੈਚ ਮੇਜ਼ਬਾਨ ਦੇਸ ਨੇ ਪੰਜ ਵਿਕਟਾਂ ਨਾਲ ਜਿੱਤ ਲਿਆ ਸੀ।
ਆਈਸੀਸੀ ਮੁਖੀ ਨੇ ਕਿਹਾ ਕਿ ਸਰਫਰਾਜ਼ ਦੀ ਮਾਫ਼ੀ ਨੂੰ ਵੀ ਸਜ਼ਾ ਨਿਰਧਾਰਿਤ ਕਰਨ ਸਮੇਂ ਧਿਆਨ ਵਿੱਚ ਰੱਖਿਆ ਗਿਆ ਹੈ। ਇਹ ਪਾਬੰਦੀ ਉਨ੍ਹਾਂ ਉੱਪਰ ਕੌਮਾਂਤਰੀ ਕ੍ਰਿਕਟ ਕਾਊਂਸਲ ਦੇ ਨਸਲਵਾਦ ਵਿਰੋਧੀ ਨਿਯਮਾਂ ਦੀ ਉਲੰਘਣਾ ਨੂੰ ਸਵੀਕਾਰਨ ਮਗਰੋਂ ਲਾਈ ਗਈ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ, "ਸਰਫਰਾਜ਼ ਨੇ ਫੌਰੀ ਤੌਰ 'ਤੇ ਆਪਣਾ ਜੁਰਮ ਕਬੂਲਿਆ ਹੈ, ਆਪਣੇ ਵਿਹਾਰ ਲਈ ਸ਼ਰਮਿੰਦਾ ਸਨ ਅਤੇ ਜਨਤਕ ਮਾਫ਼ੀ ਮੰਗੀ ਹੈ। ਇਸ ਲਈ ਇਨ੍ਹਾਂ ਸਾਰੇ ਤੱਥਾਂ ਨੂੰ ਵੀ ਢੁਕਵੀਂ ਪਾਬੰਦੀ ਨਿਰਧਾਰਿਤ ਕਰਨ ਸਮੇਂ ਵਿਚਾਰਿਆ ਗਿਆ ਹੈ।"
ਇਸ ਦੇ ਨਾਲ ਹੀ ਸਰਫਰਾਜ਼ ਨੂੰ ਆਸੀਸੀ ਦੇ ਇੱਕ ਸਿੱਖਿਆ ਪ੍ਰੋਗਰਾਮ ਵਿੱਚ ਵੀ ਜਾਣਾ ਪਵੇਗਾ।

ਤਸਵੀਰ ਸਰੋਤ, Getty Images
ਇਸ ਪਾਬੰਦੀ ਦਾ ਮਤਲਬ ਹੈ ਕਿ ਸਰਫਰਾਜ਼ ਪਾਕਿਸਤਾਨ ਦੇ ਇਸ ਦੌਰੇ ਦੌਰਾਨ ਰਹਿੰਦੇ ਦੋ ਮੈਚ ਨਹੀਂ ਖੇਡ ਸਕਣਗੇ ਅਤੇ ਨਾ ਹੀ ਇਸ ਤੋਂ ਬਾਅਦ ਹੋਣ ਵਾਲੀ 20-20 ਕੌਮਾਂਤਰੀ ਲੜੀ ਦੇ ਪਹਿਲੇ ਦੋ ਮੈਚ ਖੇਡ ਸਕਣਗੇ।
ਇਨ੍ਹਾਂ ਰਹਿੰਦੇ ਦੋ ਮੈਚਾਂ ਲਈ ਅਤੇ 20-20 ਕੌਮਾਂਤਰੀ ਲੜੀ ਲਈ ਸ਼ੋਇਬ ਮਲਿਕ ਟੀਮ ਦੀ ਕਮਾਂਡ ਸੰਭਾਲਣਗੇ। ਇਸ ਪਾਬੰਦੀ ਤੋਂ ਬਾਅਦ ਹੁਣ ਦੌਰਾ ਵਿਚਾਲੇ ਛੱਡ ਕੇ ਸਰਫਰਾਜ਼ ਪਾਕਿਸਤਾਨ ਵਾਪਸ ਮੁੜ ਆਉਣਗੇ ਅਤੇ ਉਨ੍ਹਾਂ ਦੀ ਥਾਂ ਮੁਹੰਮਦ ਰਿਜ਼ਵਾਨ ਲੈਣਗੇ।
ਪਾਕਿਸਤਾਨੀ ਕ੍ਰਿਕਟ ਕਾਊਂਸਲ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਸਦੀ ਨਸਲਵਾਦੀ ਟਿੱਪਣੀਆਂ ਅਤੇ ਵਿਹਾਰ ਬਾਰੇ ਸਿਫਰ-ਬਰਦਾਸ਼ਤ ਦੀ ਨੀਤੀ ਹੈ ਪਰ ਇਸ ਦੇ ਨਾਲ ਹੀ ਕਾਊਂਸਲ ਨੇ ਸਰਫਰਾਜ਼ ਉੱਪਰ ਲਾਈ ਪਾਬੰਦੀ ਨੂੰ ਨਿਰਾਸ਼ਾਪੂਰਨ ਦੱਸਿਆ।
ਪਾਕਿਸਤਾਨੀ ਕ੍ਰਿਕਟ ਕਾਊਂਸਲ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ ਸਰਫ਼ਰਾਜ਼ ਦੇ ਮਾਫੀ ਮੰਗਣ ਨਾਲ ਮਾਮਲਾ ਸੁਲਾਹ-ਸਫ਼ਾਈ ਨਾਲ ਖ਼ਤਮ ਹੋ ਗਿਆ ਸੀ ਅਤੇ ਉਹ ਆਸੀਸੀ ਦੀਆਂ ਭਵਿੱਖੀ ਬੈਠਕਾਂ ਵਿੱਚ ਨਸਲਵਾਦ ਵਿਰੋਧੀ ਨਿਯਮਾਂ ਵਿੱਚ ਸੋਧ ਕਰਨ ਦਾ ਮਸਲਾ ਚੁੱਕੇਗੀ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












