7 ਤਰੀਕੇ ਜਿਨ੍ਹਾਂ ਨਾਲ ਹੈਲਥ ਐਪਲੀਕੇਸ਼ਨਾਂ ਤੁਹਾਨੂੰ ਨੁਕਸਾਨ ਕਰ ਸਕਦੀਆਂ ਹਨ

ਸਿਹਤ ਨਾਲ ਜੁੜੀ ਡਿਜੀਟਲ ਐਪਲੀਕੇਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿਹਤ ਨਾਲ ਜੁੜੀਆਂ ਡਿਜੀਟਲ ਐਪਲੀਕੇਸ਼ਨਾਂ ਦੀ ਗਿਣਤੀ ਹਜ਼ਾਰਾਂ ਵਿੱਚ ਨਹੀਂ ਸਗੋ ਲੱਖਾਂ ਵਿੱਚ ਹੈ। ਇਨ੍ਹਾਂ ਰਾਹੀਂ ਤੁਹਾਡੀ ਡਾਕਟਰ ਗੇੜੇ ਤਾਂ ਘਟਦੇ ਹਨ ਪਰ ਇਨ੍ਹਾਂ ਜੀ ਵਰਤੋਂ ਜ਼ਰਾ ਸੰਭਲ ਕੇ ਕਰਨੀ ਚਾਹੀਦੀ ਹੈ।

ਡਿਜੀਟਲ ਹੈਲਥ ਦਾ ਇੱਕ ਵੱਡਾ ਕਾਰੋਬਾਰ ਹੈ।

ਜਿਸ ਵਿੱਚ ਟੈਕਨੌਲੋਜੀ ਦੀ ਵਰਤੋਂ ਕਰਕੇ ਮੋਬਾਈਲ ਐਪਲੀਕੇਸ਼ਨਾਂ, ਉਪਕਰਨਾਂ ਅਤੇ ਸਰੀਰ ਦੇ ਅੰਦਰ ਲਾਈਆਂ ਜਾ ਸਕਣ ਵਾਲੀਆਂ ਮਾਈਕ੍ਰੋਚਿਪਸ ਬਣਾਈਆਂ ਜਾਂਦੀਆਂ ਹਨ।

ਗਲੋਬਲ ਮਾਰਕੀਟ ਇਨਸਾਈਟ ਕੰਸਲਟੈਂਸੀ ਦੇ ਅੰਦਾਜ਼ੇ ਮੁਤਾਬਕ ਡਿਜੀਟਲ ਹੈਲਥ ਦਾ ਵਿਸ਼ਵੀ ਕਾਰੋਬਾਰ ਸਾਲ 2024 ਤੱਕ 379 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ। ਜੋ ਕਿ ਸਾਲ 2017 ਤੱਕ ਮਹਿਜ਼ 71.4 ਬਿਲੀਅਨ ਡਾਲਰ ਦਾ ਸੀ।

ਇੱਕ ਹੋਰ ਅੰਦਾਜ਼ੇ ਮੁਤਾਬਕ ਗੂਗਲ ਦੇ ਪਲੇ ਸਟੋਰ ਤੇ ਦੋ ਲੱਖ ਤੋਂ ਵਧੇਰੇ ਸਿਹਤ ਨਾਲ ਜੁੜੀਆਂ ਐਪਲੀਕੇਸ਼ਨਾਂ ਹਨ।

ਇਸ ਸਭ ਨੇ ਇਸ ਤਕਨੀਕ ਦੀ ਵਰਤਣ ਵਾਲਿਆਂ ਖਿਲਾਫ ਸੰਭਾਵੀ ਵਰਤੋਂ ਦਾ ਡਰ ਵੀ ਖੜ੍ਹਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ:

ਦਵਾਈਆਂ ਬਣਾਉਣ ਵਾਲੀ ਕੰਪਨੀ ਓਟਸਕੂਆ ਦੇ ਡਿਜੀਟਲ ਮੈਡੀਸਨ ਬਿਜ਼ਨਸ ਡਿਵੈਲਪਮੈਂਟ ਵਾਈਸ-ਪ੍ਰੈਜ਼ੀਡੈਂਟ ਜੌਹਨ ਬਰਦੀ ਨੇ ਦੱਸਿਆ, "ਸੈਂਸਰਾਂ ਅਤੇ ਟਰੈਕਿੰਗ ਉਪਕਰਨਾਂ ਸਦਕਾ ਅਤੇ ਡਾਟਾ ਇਕੱਠਾ ਕਰਨ ਵਾਲੇ ਔਜਾਰਾਂ ਰਾਹੀ ਸਾਡੇ ਕੋਲ ਰੁਝਾਨਾਂ, ਵਿਗਾੜ ਅਤੇ ਹੋਰ ਵਾਤਾਵਰਨੀ ਅਤੇ ਭੌਤਿਕ ਕਾਰਕਾਂ ਨੂੰ ਪਛਾਣ ਸਕਦੇ ਹਾਂ। ਜੋ ਬਿਮਾਰੀਆਂ ਦੇ ਇਲਾਜ ਨੂੰ ਪ੍ਰਭਾਵਿਤ ਕਰ ਸਕਦੇ ਹਨ। ਕੁਲ ਮਿਲਾ ਕੇ ਇਸ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਵਧਣਗੀਆਂ।"

"ਪਰ ਸੰਭਾਵਨਾਵਾਂ ਨਾਲ ਬਹੁਤ ਭਾਰੀ ਜਿੰਮੇਵਾਰੀ ਵੀ ਹੈ।"

ਇਸ ਵਿੱਚ ਡਾਟਾ ਸੁਰੱਖਿਆ ਨਾਲ ਜੁੜੇ ਨੈਤਿਕ ਮਸਲੇ ਵੀ ਸ਼ਾਮਲ ਹਨ ਪਰ ਇਨ੍ਹਾਂ ਐਪਲੀਕੇਸ਼ਨਾਂ ਦੇ ਸਾਨੂੰ ਕੀ ਨੁਕਸਾਨ ਹੋ ਸਕਦੇ ਹਨ?

ਬੀਮਾ ਕੰਪਨੀ ਜੌਹਨ ਹੈਨਕੌਕ ਦੀ ਮਸ਼ਹੂਰੀ

ਤਸਵੀਰ ਸਰੋਤ, John Hancock

ਤਸਵੀਰ ਕੈਪਸ਼ਨ, ਬੀਮਾ ਕੰਪਨੀ ਜੌਹਨ ਹੈਨਕੌਕ ਆਪਣੇ ਗਾਹਕਾਂ ਨੂੰ ਸਿਹਤ ਦੀ ਨਿਗਰਾਨੀ ਰੱਖਣ ਲਈ ਸਿਹਤ ਐਪਲੀਕੇਸ਼ਨਾਂ ਵਰਤਣ ਦੀ ਸਲਾਹ ਦਿੰਦੀ ਹੈ ਤਾਂ ਜੋ ਉਨ੍ਹਾਂ ਦੀ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਂਦਾ ਜਾ ਸਕੇ

1. ਤੁਹਾਨੂੰ ਸਿਹਤ ਬੀਮੇ ਦੀ ਕਿਸ਼ਤ ਜ਼ਿਆਦਾ ਭਰਨੀ ਪੈ ਸਕਦੀ ਹੈ

ਪਿਛਲੇ ਸਾਲ ਸਤੰਬਰ ਵਿੱਚ ਉੱਤਰੀ ਅਮਰੀਕਾ ਦੀ ਸਿਹਤ ਬੀਮਿਆਂ ਵਾਲੀ ਸਭ ਤੋਂ ਵੱਡੀ ਕੰਪਨੀ ਜੌਹਨ ਹੈਨਕੌਕ ਨੇ ਇੱਕ ਵਿਵਾਦ ਖੜ੍ਹਾ ਕਰ ਦਿੱਤਾ ਸੀ।

ਕੰਪਨੀ ਨੇ ਕਿਹਾ ਕਿ ਹੁਣ ਸਿਰਫ਼ ਇੰਟਰੈਕਟਿਵ ਪੌਲਿਸੀਆਂ ਹੀ ਦੇਵੇਗੀ। ਜਿਨ੍ਹਾਂ ਬਾਰੇ ਸਮਾਰਟ ਫੋਨ ਅਤੇ ਪਹਿਨੇ ਜਾ ਸਕਣ ਵਾਲੇ ਉਪਕਰਨਾਂ ਬਾਰੇ ਡਾਟਾ ਇਕੱਠਾ ਕੀਤਾ ਜਾ ਸਕੇ।

ਕੰਪਨੀ ਨੇ ਤੰਦਰੁਸਤ ਜੀਵਨ ਸ਼ੈਲੀ ਅਪਨਾਉਣ ਵਾਲੇ ਗਾਹਕਾਂ ਲਈ ਛੂਟਾਂ ਤੇ ਤੋਹਫਿਆਂ ਦਾ ਐਲਾਨ ਕੀਤਾ। ਕੰਪਨੀ ਨੇ ਅੰਕੜੇ ਸਾਹਮਣੇ ਰੱਖੇ ਕਿ ਇੰਟਰੈਕਟਿਵ ਪੌਲੀਸੀਆਂ ਲਈਆਂ ਉਹ 13 ਤੋਂ 21 ਸਾਲ ਵੱਧ ਜਿਊਂਦੇ ਹਨ।

ਬੀਮਾ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਹੋਣ ਨਾਲ ਬੀਮਾ ਕੰਪਨੀਆਂ ਆਪਣੇ ਟੀਚੇ ਪੂਰੇ ਨਾ ਕਰਨ ਵਾਲੇ ਗਾਹਕਾਂ ਨੂੰ ਜੁਰਮਾਨੇ ਲਾਉਣਗੀਆਂ ਅਤੇ ਇੰਟਰੈਕਟਿਵ ਪਾਲਸੀਆਂ ਛੱਡਣ ਵਾਲਿਆਂ ਤੋਂ ਵਧੇਰੇ ਪ੍ਰੀਮੀਅਮ ਵਸੂਲਣਗੀਆਂ।

ਓਪਨ ਮਾਰਕੀਟਸ ਇੰਸਟੀਚੀਊਟ ਦੇ ਮੈਟ ਸਟੋਲਰ ਨੇ ਸਤੰਬਰ ਵਿੱਚ ਬੀਬੀਸੀ ਨੂੰ ਦੱਸਿਆ ਸੀ, "ਇਸ ਮਗਰੋਂ ਅਮਰੀਕੀ ਸਰਕਾਰ ਬੀਮੇ ਨੂੰ ਮੋਟਾਪੇ ਦੀ ਸ਼ੇਮ ਨਾਲ ਜੋੜ ਦੇਵੇਗੀ। ਨਰਕਾਂ ਵਿੱਚ ਸਵਾਗਤ ਹੈ।"

ਜੌਹਨ ਹੈਂਨਕੌਕ ਨੇ ਦੱਸਿਆ ਕਿ ਕੰਪਨੀ ਮੁਤਾਬਕ ਇੰਟਰੈਕਟਿਵ ਪਾਲਸੀਆਂ ਗਾਹਕਾਂ ਦੀ ਮੰਗ ਕਾਰਨ ਬਾਜ਼ਾਰ ਵਿੱਚ ਉਤਾਰਿਆ ਗਿਆ ਸੀ ਅਤੇ ਪਿਛਲੇ ਤਿੰਨ ਸਾਲਾਂ ਦੌਰਾਨ ਡਾਟਾ ਟਰੈਕਿੰਗ ਵਿੱਚ 700 ਫੀਸਦੀ ਦਾ ਵਾਧਾ ਹੋਇਆ ਹੈ।

ਜੌਹਨ ਹੈਂਨਕੌਕ ਨੇ ਇੱਕ ਬਿਆਨ ਵਿੱਚ ਕਿਹਾ, "ਸਦੀਆਂ ਤੋਂ ਬੀਮੇ ਨੇ ਪਰਿਵਾਰਾਂ ਨੂੰ ਮੌਤ ਮਗਰੋਂ ਸੁਰੱਖਿਆ ਮੁਹਈਆ ਕਰਵਾਈ ਹੈ। ਪਰ ਜ਼ਿੰਦਗੀ ਵਿੱਚ ਕੋਈ ਸੁਧਾਰ ਨਹੀਂ ਕੀਤਾ ਜਿਸ ਉੱਪਰ ਇਹ ਨਿਰਭਰ ਹੈ।"

"ਅਸੀਂ ਚਾਹੁੰਦੇ ਹਾਂ ਕਿ ਬੀਮਾ ਕੰਪਨੀਆਂ ਧਿਆਨ ਰੱਖਣ ਕਿ ਉਨ੍ਹਾਂ ਦੇ ਗਾਹਕ ਕਿੰਨੀ ਦੇਰ ਅਤੇ ਕਿਸ ਪ੍ਰਕਾਰ ਦੀ ਜ਼ਿੰਦਗੀ ਜਿਊਂਦੇ ਹਨ। ਇਸ ਫੈਸਲੇ ਨਾਲ ਸਾਨੂੰ ਫਖ਼ਰ ਹੈ ਕਿ ਅਸੀਂ ਅਮਰੀਕਾ ਦੀ ਪਹਿਲੀ ਕੰਪਨੀ ਬਣ ਗਏ ਹਾਂ ਜਿਸ ਨੇ ਕਾਰੋਬਾਰ ਦੇ ਪੁਰਾਣੇ ਮਾਡਲ ਨੂੰ ਛੱਡ ਦਿੱਤਾ ਹੈ।"

ਸੀ ਪੀ ਏ ਪੀ ਮਸ਼ੀਨ ਲਾ ਤੇ ਸੁੱਤਾ ਹੋਇਆ ਇੱਕ ਵਿਅਕਤੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਸੀ ਪੀ ਏ ਪੀ ਮਸ਼ੀਨ ਤੁਹਾਨੂੰ ਮਿੱਠੀ ਤੇ ਗੂੜ੍ਹੀ ਨੀਂਦ ਵਿੱਚ ਮਦਦਗਾਰ ਹੁੰਦੀ ਹੈ।

2. ਉਪਕਰਨ ਤੁਹਾਡੀ ਜਾਸੂਸੀ ਕਰ ਸਕਦੇ ਹਨ

ਜਿਨ੍ਹਾਂ ਲੋਕਾਂ ਦਾ ਨੀਂਦ ਵਿੱਚ ਸਾਹ ਰੁਕ ਜਾਂਦਾ ਹੈ, ਉਨ੍ਹਾਂ ਲਈ ਏਅਰਵੇ ਪ੍ਰੈਸ਼ਰ ਮਸ਼ੀਨਾਂ ਦੀ ਵਰਤੋਂ ਹੁੰਦੀ ਰਹੀ ਹੈ।

ਇਹ ਮਸ਼ੀਨਾਂ ਮਹਿੰਗੀਆਂ ਹਨ ਅਤੇ ਸਰਕਾਰੀ ਹਸਪਤਾਲਾਂ ਰਾਹੀਂ ਨਹੀਂ ਦਿੱਤੀਆਂ ਜਾ ਸਕਦੀਆਂ।

ਨਵੰਬਰ ਵਿੱਚ ਅਮਰੀਕੀ ਰੇਡੀਓ ਐਨਪੀਆਰ ਨੇ ਆਪਣੀ ਪੜਤਾਲ ਵਿੱਚ ਦੇਖਿਆ ਕਿ ਬੀਮਾ ਕੰਪਨੀਆਂ ਗਾਹਕਾਂ ਨੂੰ ਅਜਿਹੀਆਂ ਮਸ਼ੀਨਾਂ ਦੇ ਰਹੇ ਸਨ। ਜੋ ਗਾਹਕਾਂ ਦਾ ਡਾਟਾ ਕੰਪਨੀ ਨੂੰ ਭੇਜਦੀਆਂ ਸਨ ਤਾਂ ਕਿ ਅੱਗੇ ਜਾ ਕੇ ਕੰਪਨੀ ਦੇਖ ਸਕੇ ਕਿ ਗਾਹਕ ਮਸ਼ੀਨ ਨੂੰ ਕਿਵੇਂ ਵਰਤ ਰਿਹਾ ਹੈ ਅਤੇ ਫਿਰ ਮਸ਼ੀਨ ਨਾਲ ਜੁੜਿਆ ਕਲੇਮ ਦੇਣ ਤੋਂ ਮੁੱਕਰ ਸਕੇ।

ਇਹ ਵੀ ਪੜ੍ਹੋ:

ਜਰਮਨੀ ਦੇ ਡਾਟਾ ਮਾਹਿਰ ਕ੍ਰਿਸਟੀਨ ਬੈਨੇਫੈਲਡ ਦਾ ਕਹਿਣਾ ਹੈ ਕਿ ਹਾਲਾਂਕਿ ਕੰਪਨੀਆਂ ਨੂੰ ਗਾਹਕਾਂ ਬਾਰੇ ਜਾਨਣ ਲਈ ਇੱਥੇ ਤੱਕ ਜਾਣ ਦੀ ਕੋਈ ਲੋੜ ਨਹੀਂ ਹੈ।

ਉਨ੍ਹਾਂ ਦੀ ਕੰਪਨੀ ਨੇ ਇੱਕ ਅਧਿਐਨ ਵਿੱਚ ਦੇਖਿਆ ਸੀ ਕਿ ਬੀਮਾ ਕੰਪਨੀਆਂ ਗਾਹਕਾ ਦੀ ਇੰਟਰਨੈੱਟ ਬ੍ਰਾਊਜ਼ਿੰਗ ਹਿਸਟਰੀ ਜ਼ਰੀਏ ਵੀ ਉਨ੍ਹਾਂ ਉੱਪਰ ਜਾਸੂਸੀ ਕਰ ਰਹੀਆਂ ਸਨ।

ਇੱਕ ਖ਼ਾਸ ਕੰਪਨੀ ਵੱਖੋ-ਵੱਖ ਕਿਸਮ ਦੇ 33 ਟਰੈਕਰਾਂ ਦੀ ਵਰਤੋਂ ਕਰ ਰਹੇ ਸਨ।

ਕ੍ਰਿਸਟੀਨ ਬੈਨੇਫੈਲਡ ਨੇ ਬੀਬੀਸੀ ਨੂੰ ਦੱਸਿਆ, "ਦਿੱਕਤ ਇਹ ਹੈ ਕਿ ਕਈ ਗਾਹਕਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਇਸ ਜਾਣਕਾਰੀ ਉੱਪਰ ਨਜ਼ਰ ਰੱਖੀ ਜਾ ਰਹੀ, ਭਾਵੇਂ ਉਹ ਕਿਸੇ ਮੈਡੀਕਲ ਵੈਬਸਾਈਟ ਤੇ ਜਾ ਕੇ ਸਲਾਹ ਲਈ ਕੈਂਸਰ ਸ਼ਬਦ ਨਾਲ ਹੀ ਕੋਈ ਖੋਜ ਕਿਉਂ ਨਹੀਂ ਕਰਦੇ।"

ਗੂਗਲ ਨਤੀਜੇ ਦਿਖਾਉਂਦੀ ਕੰਪਿਊਟਰ ਸਕਰੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੂਗਲ ਡਾਕਟਰ ਤਾਂ ਅਸੀਂ ਸਾਰੇ ਹੀ ਵਰਤਦੇ ਹਾਂ ਪਰ ਸਹੀ ਗਲਤ ਜਾਣਕਾਰੀ ਨੂੰ ਛਾਂਟਣਾ ਵੀ ਅਹਿਮੀਅਤ ਰੱਖਦਾ ਹੈ

3. ਤੁਹਾਡੇ ਵਿੱਚ ਆਪਣਾ ਇਲਾਜ ਆਪ ਕਰਨ ਦੀ ਚਾਹ ਪੈਦਾ ਹੋ ਸਕਦੀ ਹੈ

ਬਿਮਾਰੀਆਂ ਅਤੇ ਉਨ੍ਹਾਂ ਦੇ ਲੱਛਣਾਂ ਨਾਲ ਜੁੜੀ ਜਾਣਕਾਰੀ ਦਹਾਕਿਆਂ ਤੋਂ ਇੰਟਰਨੈੱਟ ਤੋਂ ਮੁਫ਼ਤ ਵਿੱਚ ਹਾਸਲ ਕੀਤੀ ਜਾ ਸਕਦੀ ਹੈ।

ਪਰ ਤਕਨੀਕ ਦੇ ਵਿਕਸਤ ਹੋਣ ਨਾਲ ਵਧੇਰੇ ਸਟੀਕ ਜਾਂਚ ਕਰਨ ਵਾਲੇ ਉਪਕਰਨ ਉਪਲੱਭਧ ਹੋਏ ਹਨ। ਜਿਨ੍ਹਾਂ ਨਾਲ ਕੋਈ ਵਿਅਕਤੀ ਮਨ-ਮੁਤਾਬਕ ਕੋਈ ਟੈਸਟ ਕਰ ਸਕਦਾ ਹੈ।

ਇੰਗਲੈਂਡ ਦੀ ਨੈਸ਼ਨਲ ਹੈਲਥ ਸਰਵਿਸ ਨੇ ਵੀ ਅਜਿਹੀਆਂ ਐਪਲੀਕੇਸ਼ਨਾਂ ਵਿਕਸਿਤ ਕੀਤੀਆਂ ਹਨ, ਜਿਨ੍ਹਾਂ ਤੋਂ ਨਾਗਰਿਕ ਸਲਾਹ ਲੈ ਸਕਣ ਤਾਂ ਕਿ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਘਟਾਈ ਜਾ ਸਕੇ।

ਸਾਲ 2016 ਵਿੱਚ ਰੌਇਲ ਫਾਰਮਾਸਿਊਟੀਕਲ ਸੁਸਾਈਟੀ ਦੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਇੰਗਲੈਂਡ ਦੇ ਲਗਪਗ ਅੱਧੇ ਬਾਲਗ ਡਾਕਟਰ ਕੋਲ ਜਾਣ ਦੀ ਥਾਂ ਇੰਟਰਨੈੱਟ ਦੀ ਵਰਤੋਂ ਕਰ ਰਹੇ ਸਨ।

ਉਸੇ ਸਾਲ ਇੱਕ ਰਿਸਰਚ ਫਰਮ ਮਿੰਟਲ ਵੱਲੋਂ ਕੀਤੇ ਇੱਕ ਸਰਵੇਖਣ ਮੁਤਾਬਕ ਨੌਜਵਾਨ ਡਾਕਟਰਾਂ ਅਤੇ ਫਾਰਮਾਸਿਟਾਂ ਨਾਲੋਂ ਹੈਲਥ ਐਪਲੀਕੇਸ਼ਨਾਂ, ਸੋਸ਼ਲ ਮੀਡੀਆ ਜ਼ਰੀਏ ਇੰਟਰਨੈੱਟ ਤੋਂ ਮਿਲਣ ਵਾਲੀ ਜਾਣਕਾਰੀ ਉੱਪਰ ਵਧੇਰੇ ਭਰੋਸਾ ਕਰਦੇ ਸਨ। ਜਿਸ ਨੂੰ "ਡਾ਼ ਗੂਗਲ" ਕਹਿੰਦੇ ਹਨ।

ਇਹ ਸਭ ਸਿਹਤ ਵਿਭਾਗ ਦੀਆਂ ਇਨ੍ਹਾਂ ਵੈਬਸਾਈਟਾਂ ਅਤੇ ਬਾਰੇ ਜਾਰੀ ਕੀਤੀਆਂ ਜਾਂਦੀਆਂ ਚੇਤਾਵਨੀਆਂ ਦੇ ਬਾਵਜੂਦ ਹੈ। ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਛਪੇ ਇੱਕ ਸਰਵੇ ਮੁਤਾਬਕ ਸਿਹਤ ਨਾਲ ਜੁੜੀਆਂ 23 ਵੈਬਸਾਈਟਾਂ ਨੇ ਸਿਰਫ 34 ਫੀਸਦੀ ਲੋਕਾਂ ਦੀ ਜਾਂਚ ਸਹੀ ਕੀਤੀ।

ਸਿਹਤ ਨਾਲ ਜੁੜਿਆ ਗ੍ਰਾਫਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤੁਹਾਡੀ ਸਿਹਤ ਨਾਲ ਜੁੜੀ ਜਾਣਕਾਰੀ ਸੁਰੱਖਿਅਤ ਹੱਥਾਂ ਵਿੱਚ ਅਤੇ ਹੈਕਰਾਂ ਤੋਂ ਮਹਿਫੂਜ਼ ਹੈ?

4. ਤੁਹਾਨੂੰ ਹੈਕ ਕੀਤਾ ਜਾ ਸਕਦਾ ਹੈ

ਇਨ੍ਹਾ ਐਪਲੀਕੇਸ਼ਨਾਂ ਦਾ ਇੱਕ ਖ਼ਤਰਾ ਹੈ ਕਿ ਇਹ ਬਹੁਤ ਵੱਡੀ ਮਾਤਰਾ ਵਿੱਚ ਡਾਟਾ ਪੈਦਾ ਕਰਦੀਆਂ ਹਨ।

ਇਨ੍ਹਾਂ ਉੱਪਰ ਵੀ ਡਾਟਾ ਉੱਪਰ ਪਿਛਲੇ ਦਹਾਕੇ ਦੌਰਾਨ ਹੋਏ ਹਮਲੇ ਹੋ ਸਕਦੇ ਹਨ।

ਫਿਲਹਾਲ ਤਾਂ ਡਾਟਾ ਚੋਰੀ ਦੇ ਸਾਹਮਣੇ ਆਏ ਮਾਮਲਿਆਂ ਵਿੱਚ ਸਿਹਤ ਖੇਤਰ ਨਾਲ ਜੁੜੀ ਕਿਸੇ ਕੰਪਨੀ ਦਾ ਨਾਮ ਸਾਹਮਣੇ ਨਹੀਂ ਆਇਆ।

ਪਰ ਹੈਕਰਾਂ ਨੇ ਸਿੰਗਾਪੁਰ ਸਿਹਤ ਵਿਭਾਗ ਦੇ ਸਹਿਤ ਡਾਟਾਬੇਸ ਵਿੱਚ ਸੰਨ੍ਹ ਲਾ ਲਈ ਸੀ ਅਤੇ 15 ਲੱਖ ਲੋਕਾਂ ਦਾ ਡਾਟਾ ਚੋਰੀ ਕਰ ਲਿਆ ਸੀ। ਇਹ ਸਿੰਗਾਪੁਰ ਦੀ ਇੱਕ ਚੌਥਾਈ ਵਸੋਂ ਦੇ ਬਰਾਬਰ ਸੀ।

ਇਨਸਾਨ ਦਾ ਚਿਹਰਾ ਗ੍ਰਾਫਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤੁਹਾਡੀ ਐਪਲੀਕੇਸ਼ਨ ਕਿਤੇ ਆਪਣੇ ਨਿਰਮਾਤਿਆਂ ਦੀ ਜਾਣਕਾਰੀ ਦੇ ਆਧਾਰ ਤੇ ਤੁਹਾਡੇ ਲਈ ਨਤੀਜੇ ਤਾਂ ਨਹੀਂ ਦੇ ਰਹੀ?

5. ਤੁਸੀਂ ਕਿਸੇ ਪੱਖਪਾਤੀ ਅਲਗੌਰਿਦਮ ਦੇ ਸ਼ਿਕਾਰ ਹੋ ਸਕਦੇ ਹੋ

ਡਿਜੀਟਲ ਮੈਡੀਸਨ ਦੇ ਮੁਰੀਦਾਂ ਦਾ ਦਾਅਵਾ ਹੈ ਕਿ ਤਕਨੌਲੋਜੀ ਨਾਲ ਮਰੀਜ਼ ਦੀ ਲੋੜ ਮੁਤਾਬਕ ਜ਼ਿਆਦਾ ਸਟੀਕ ਇਲਾਜ ਮੁਹਈਆ ਕਰਵਾਇਆ ਜਾ ਸਕਦਾ ਹੈ।

ਪਰ ਇਹ ਸਭ ਮਰੀਜ਼ਾਂ ਨੂੰ ਮੁਸੀਬਤ ਵਿੱਚ ਵੀ ਪਾ ਸਕਦਾ ਹੈ।

ਅਲੌਗਰਿਦਮ ਕਿਸੇ ਕੰਪਿਊਟਰ ਪ੍ਰੋਗਰਾਮ ਦੇ ਵਿਕਾਸ ਸਮੇਂ ਉਸ ਵਿੱਚ ਆਪਣੇ-ਆਪ ਕੁਝ ਕੰਮ ਕਰ ਸਕਣ ਦੀ ਸਮਰੱਥਾ ਵਿਕਸਿਤ ਕਰਨ ਲਈ ਕੁਝ ਨਿਯਮ ਭਰ ਦਿੱਤੇ ਜਾਂਦੇ ਹਨ। ਕੰਪਿਊਟਰ ਇਨ੍ਹਾਂ ਦੀ ਵਰਤੋਂ ਨਾਲ ਹੀ ਫੈਸਲੇ ਲੈਂਦਾ ਹੈ।

ਪਰ ਜੇ ਕੰਪਿਊਟਰ ਤੁਹਾਡੇ ਨਿੱਜੀ ਨਤੀਜੇ ਦਿਖਾਉਣ ਦੀ ਥਾਂ ਉਹ ਨਿਯਮ ਭਰਨ ਵਾਲਿਆਂ ਦੇ ਨਤੀਜੇ ਤੁਹਾਡੇ ਉੱਪਰ ਲਾਗੂ ਕਰਨ ਲੱਗ ਪਵੇ ਉਸ ਨੂੰ ਪੱਖਪਾਤੀ ਅਲੌਗਰਿਦਮ ਕਿਹਾ ਜਾਂਦਾ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜੁੜੇ ਬਹੁਤ ਸਾਰੇ ਅਧਿਐਨਾਂ ਵਿੱਚ ਇਸ ਗੱਲ ਤੇ ਜੋਰ ਦਿੱਤਾ ਗਿਆ ਹੈ ਕਿ ਅਜਿਹੀਆਂ ਐਪਲੀਕੇਸ਼ਨਾਂ ਵਿੱਚ ਵਿਕਾਸਕਾਰਾਂ ਦੀਆਂ ਵੱਡੀਆਂ ਟੀਮਾਂ ਨੂੰ ਲਾਇਆ ਜਾਣਾ ਚਾਹੀਦਾ ਹੈ।

ਟਰੈਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਕੁਝ ਐਪਲੀਕੇਸ਼ਨਾਂ ਵਰਤਣ ਵਾਲਿਆਂ ਬਾਰੇ ਕੁਝ ਅਣਦੱਸੀ ਜਾਣਕਾਰੀ ਅੱਗੇ ਭੇਜ ਰਹੀਆਂ ਸਨ।

6. ਹੋ ਸਕਦਾ ਹੈ ਤੁਹਾਨੂੰ ਕੋਈ ਵੀ ਲਾਭ ਨਾ ਪਹੁੰਚੇ

ਡੀਜਟਲ ਹੈਲਥ ਨਾਲ ਜੁੜੇ ਅਧਿਐਨਾਂ ਦੇ ਮਿਲੇ ਜੁਲੇ ਨਤੀਜੇ ਸਾਹਮਣੇ ਆਏ ਹਨ।

ਸਾਲ 2017 ਵਿੱਚ ਵਰਜੀਨੀਆ ਕਮਾਨਵੈਲਥ ਯੂਨੀਵਰਸਿਟੀ ਦੇ ਇੱਕ ਖੋਜ ਪੇਪਰ ਵਿੱਚ ਫਿਟਨੈੱਸ ਟਰੈਕਿੰਗ ਟੈਕਨੌਲੋਜੀ ਦੀ ਵਰਤੋਂ ਨਾਲ ਮਾੜੇ ਖਾਣਪਾਣ ਵਾਲੇ ਲੋਕਾਂ ਦੀਆਂ ਕੈਲੋਰੀਆਂ ਗਿਣਤੀ ਦੀ ਸਟੀਕਤਾ ਬਾਰੇ ਪੜਤਾਲ ਕੀਤੀ ਗਈ।

ਇੱਕ ਹੋਰ ਅਧਿਐਨ ਵਿੱਚ ਇੰਗਲੈਂਡ ਵਿੱਚ ਦੇਖਿਆ ਗਿਆ ਕਿ ਸਾਹ ਨਾਲ ਜੁੜੀ ਬਿਮਾਰੀ (ਔਬਸਟਰਕਟਿਵ ਪਲਮਨਰੀ ਡਿਜ਼ੀਜ਼) ਦੇ ਮਰੀਜ਼ਾਂ ਦੇ ਹਸਪਤਾਲ ਵਿੱਚ ਦਾਖਲੇ ਘਟੇ ਸਨ।

ਇਸ ਸਾਲ ਦੇ ਸ਼ੁਰੂ ਵਿੱਚ ਬਾਂਡ ਯੂਨੀਵਰਸਿਟੀ, ਆਸਟਰੇਲੀਆ ਦੇ ਅਧਿਐਨ ਵਿੱਚ ਸਾਹਮਣੇ ਆਇਆ ਕਿ ਸਿਹਤ ਨਾਲ ਜੁੜੀਆਂ ਐਪਲੀਕੇਸ਼ਨਾਂ ਵਿੱਚੋਂ ਮਹਿਜ਼ 23 ਹੀ ਸਹਿਤ ਦੀ ਜਾਂਚ ਲਈ ਕਠੋਰ ਅਕਾਦਮਿਕ ਮਾਨਕਾਂ ਦੀ ਪਾਲਣਾ ਕਰਦੀਆਂ ਸਨ ਅਤੇ ਸਿਰਫ਼ ਇੱਕ ਹੀ ਐਪਲੀਕੇਸ਼ਨ (GetHappy) ਸਹੀ ਕੰਮ ਕਰਦੀ ਸੀ।

ਇੱਕ ਮਾਮਲੇ ਵਿੱਚ ਸਵੀਡਿਸ਼ ਸਰਕਾਰ ਨੇ ਨੌਜਵਾਨਾਂ ਵਿੱਚ ਸ਼ਰਾਬ ਪੀਣ ਦੀ ਆਦਤ ਘਟਾਉਣ ਲਈ ਵਿਕਸਿਤ ਕੀਤੀ। ਅਡਿਕਸ਼ਨ ਸਾਈਂਸ ਐਂਡ ਕਲੀਨੀਕਲ ਜਰਨਲ ਵਿੱਚ ਛਪੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਇਸ ਐਪਲੀਕੇਸ਼ਨ ਨਾਲ ਨੌਜਵਾਨ ਖ਼ਾਸ ਕਰ ਲੜਕੇ ਸ਼ਰਾਬ ਜ਼ਿਆਦਾ ਪੀਣ ਲੱਗ ਪਏ ਸਨ।

ਨੈਚੁਰਲ ਸਾਈਕਲਸ

ਤਸਵੀਰ ਸਰੋਤ, Natural Cycles

ਤਸਵੀਰ ਕੈਪਸ਼ਨ, ਨੈਚੁਰਲ ਸਾਈਕਲਸ ਐਪਲੀਕੇਸ਼ਨ ਵਰਤਣ ਵਾਲਿਆਂ ਔਵੂਲੇਸ਼ਨ ਦੇ ਸਮੇਂ ਬਾਰੇ ਸੂਚਿਤ ਕਰਦੀ ਹੈ।The Natural Cycles app tells users when they are ovulating

7. ਤੁਹਾਡੀਆਂ ਉਮੀਦਾਂ ਦੇ ਉਲਟ ਕੁਝ ਮਿਲ ਸਕਦਾ ਹੈ

ਨੈਚੁਰਲ ਸਾਈਕਲਸ ਐਪਲੀਕੇਸ਼ਨ ਦੇ 200 ਦੇਸ਼ਾਂ ਵਿੱਚ 700000 ਦੇ ਵਰਤਣ ਵਾਲੇ ਹਨ। ਇਹ ਦੁਨੀਆਂ ਦੀ ਪਹਿਲੀ ਮਾਨਤਾ ਪ੍ਰਪਤ ਡਿਜੀਟਲ ਗਰਭ ਨਿਰੋਧਕ ਹੈ ਅਤੇ ਇਸ ਨੂੰ ਅਮਰੀਕਾ ਦੀ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਤੋਂ ਵੀ ਮਾਨਤਾ ਪ੍ਰਾਪਤ ਹੈ। ਇਹ ਗਰਭ ਰੋਕਣ ਲਈ ਹਾਰਮੋਨਾਂ ਦੀ ਨਹੀਂ ਸਗੋ ਕੁਦਰਤੀ ਪ੍ਰਜਨਣ ਚੱਕਰ ਦੀ ਵਰਤੋਂ ਕਰਦੀ ਹੈ।

ਜੁਲਾਈ ਵਿੱਚ ਜਦੋਂ ਇਸ ਦੀ ਵਰਤੋਂ ਕਰਨ ਵਾਲਿਆਂ ਵਿੱਚ ਗਰਭ ਠਹਿਰਨ ਦੇ ਮਾਮਲੇ ਸਾਹਮਣੇ ਆਏ ਤਾਂ ਇਸ ਦੀ ਆਲੋਚਨਾ ਹੋਣ ਲੱਗ ਪਈ।

ਸਵੀਡਨ ਦੇ ਸਿਹਤ ਵਿਭਾਗ ਮੁਤਾਬਕ ਇੱਕ ਹਸਪਤਾਲ ਵਿੱਚ ਕੀਤੀਆਂ ਗਈਆਂ 668 ਗਰਭਪਾਤਾਂ ਵਿੱਚੋਂ 37 ਮਾਮਲੇ ਉਨ੍ਹਾਂ ਔਰਤਾਂ ਦੇ ਸਨ, ਜੋ ਇਸ ਦੀ ਵਰਤੋਂ ਕਰ ਰਹੀਆਂ ਸਨ।

ਅਗਸਤ ਵਿੱਚ ਬਰਤਾਨੀਆਂ ਦੀ ਐਡਵਰਟਾਈਜ਼ਿਗ ਸਟੈਂਡਰਡਸ ਅਥੌਰਿਟੀ ਨੇ ਫੇਸਬੁੱਕ ਉੱਪਰ ਕੁਦਰਤੀ ਚੱਕਰ ਨਾਲ ਜੁੜੇ ਇੱਕ ਇਸਤਿਹਾਰ ਤੇ ਇਹ ਕਹਿੰਦਿਆਂ ਪਾਬੰਦੀ ਲਾ ਦਿੱਤੀ ਕਿ ਉਸ ਵਿੱਚ ਐਪਲੀਕੇਸ਼ਨ ਦੀ ਕਾਰਜਕੁਸ਼ਲਤਾ ਵਧਾ-ਚੜ੍ਹਾ ਕੇ ਦੱਸੀ ਗਈ ਸੀ।

ਇਹ ਵੀ ਪੜ੍ਹੋ:

ਮਸ਼ਹੂਰੀ ਵਿੱਚ ਕੀਤੇ "ਬਹੁਤ ਕਾਰਗਰ/ਸਟੀਕ" ("highly accurate") ਅਤੇ "ਜਨਮ ਕੰਟਰੋਲ ਦੇ ਦੂਸਰੇ ਸਾਧਨਾਂ ਦੇ ਮੁਕਾਬਲੇ ਪ੍ਰਯੋਗਸ਼ਾਲਾ ਵਿੱਚ ਜਾਂਚਿਆ ਹੋਇਆ ਬਦਲ" ("provided a clinically tested alternative to other birth control methods") ਦੋਵਾਂ ਬਾਰੇ ਹੀ ਗਾਹਕਾਂ ਨੂੰ ਗੁਮਰਾਹ ਕਰਨ ਵਾਲੇ ਪਾਏ ਗਏ।

ਐਲੀਨਾ ਬਰਗਲੁੰਡ

ਤਸਵੀਰ ਸਰੋਤ, Natural Cycles

ਤਸਵੀਰ ਕੈਪਸ਼ਨ, ਐਲੀਨਾ ਬਰਗਲੁੰਡ ਨੈਚੁਰਲ ਸਾਈਕਲਸ ਦੇ ਚੀਫ਼ ਟੈਕਨੀਕਲ ਔਫ਼ੀਸਰ ਅਤੇ ਸਹਿ ਸੰਸਥਾਪਕ ਹਨ।

ਇਸ ਪਿੱਛੋਂ ਕੰਪਨੀ ਨੇ ਇੱਕ ਬਿਆਨ ਜਾਰੀ ਕਰਕੇ ਸਪਸ਼ਟ ਕੀਤਾ, "ਕੋਈ ਵੀ ਗਰਭ ਨਿਰੋਧਕ ਪੂਰੀ ਤਰ੍ਹਾਂ ਕਾਰਗਰ ਨਹੀਂ ਹੁੰਦਾ ਅਤੇ ਗਰਭ ਠਹਿਰਨ ਦਾ ਇੱਕ ਖ਼ਤਰਾ ਤਾਂ ਬਣਿਆ ਰਹਿੰਦਾ ਹੈ।"

ਕੰਪਨੀ ਦਾ ਕਹਿਣਾ ਹੈ ਕਿ ਪ੍ਰਯੋਗਸ਼ਾਲਾ ਦੇ ਪ੍ਰੀਖਣਾਂ ਮੁਤਾਬਕ ਉਤਪਾਦ ਦੀ ਕੁਸ਼ਲਤਾ 93 ਫੀਸਦੀ ਦੇਖੀ ਗਈ ਸੀ। ਇਸ ਦਾਅਵੇ ਦੀ ਪੁਸ਼ਟੀ ਸਵੀਡਿਸ਼ ਮੈਡੀਕਲ ਪ੍ਰੋਡਕਟਸ ਏਜੈਂਸੀ ਦੇ ਇੱਕ ਅਧਿਐਨ ਵਿੱਚ ਵੀ ਹੋਈ ਅਤੇ ਐਪਲੀਕੇਸ਼ਨ ਨੂੰ ਜਨਤਕ ਵਰਤੋਂ ਲਈ ਖੋਲ੍ਹ ਦਿੱਤੀ ਗਈ।

ਪਰ ਏਜੈਂਸੀ ਨੇ ਕੰਪਨੀ ਨੂੰ ਸੰਭਾਵੀ ਗਰਭ ਦੇ ਖ਼ਤਰੇ ਦਾ ਸਪਸ਼ਟੀਕਰਨ ਐਪਲੀਕੇਸ਼ਨ ਦੀਆਂ ਹਦਾਇਤਾਂ ਵਿੱਚ ਸ਼ਾਮਲ ਕਰਨ ਲਈ ਨਹੀਂ ਕਿਹਾ ਤਾਂ ਜੋ ਵਰਤਣ ਵਾਲੇ ਇਸ ਦਾ ਖ਼ਿਆਲ ਰੱਖ ਸਕਣ।

ਨੈਚੁਰਲ ਸਾਈਕਲਸ ਦੇ ਚੀਫ਼ ਟੈਕਨੀਕਲ ਔਫ਼ੀਸਰ, ਐਲੀਨਾ ਬਰਗਲੁੰਡ ਨੇ ਬੀਬੀਸੀ ਰੇਡੀਓ-5 ਨੂੰ ਦੱਸਿਆ,"ਜਿਨ੍ਹਾਂ ਔਰਤਾਂ ਦੇ ਅਣਚਾਹੇ ਗਰਭ ਠਹਿਰੇ ਸਾਨੂੰ ਉਨ੍ਹਾਂ ਸਾਰੀਆਂ ਨਾਲ ਹਮਦਰਦੀ ਹੈ। ਹਾਲਾਂਕਿ ਹਸਪਤਾਲ ਵਿੱਚ ਦਰਜ ਹੋਏ ਗਰਭ ਦੇ ਮਾਮਲਿਆਂ ਦੀ ਸੰਖਿਆ ਮਾਰਕੀਟ ਦੇ 5 ਫੀਸਦੀ ਦੇ ਸਮਾਨ ਹੀ ਹੈ। ਜੋ ਸਟਾਕਹੋਮ ਦੇ ਵਰਤੋਂਕਾਰਾਂ ਦੇ ਬਰਾਬਰ ਹੈ। ਇਹ ਉਹੀ ਹੈ ਜਿਨੀਂ ਅਸੀਂ ਐਪਲੀਕੇਸ਼ਨ ਤੋਂ ਉਮੀਦ ਕਰਦੇ ਹਾਂ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)