ਇਸ ਗਰਭ ਨਿਰੋਧਕ ਬਾਰੇ ਔਰਤਾਂ ਅਣਜਾਣ ਕਿਉਂ

ਗਰਭ ਨਿਰੋਧ

ਤਸਵੀਰ ਸਰੋਤ, Thinkstock

ਤਸਵੀਰ ਕੈਪਸ਼ਨ, ਗਰਭ ਨਿਰੋਧ ਦੇ ਕਈ ਬਦਲ ਹਨ, ਪਰ ਇਹ ਚਲਨ ਵਿੱਚ ਬਹੁਤ ਘੱਟ ਹਨ

ਗਰਭ ਨਿਰੋਧ ਲਈ ਭਾਰਤ ਵਿੱਚ ਸਭ ਤੋਂ ਵੱਧ ਪ੍ਰਸਿੱਧ ਅਤੇ ਪਸੰਦੀਦਾ ਤਰੀਕਾ ਨਸਬੰਦੀ ਰਿਹਾ ਹੈ। ਐਨਾ ਹੀ ਨਹੀਂ ਇਹ ਬਦਲ ਸਾਰੀ ਦੁਨੀਆਂ ਵਿੱਚ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਗਰਭ ਨਿਰੋਧਕ ਦਵਾਈਆਂ ਦਾ। ਹਾਲਾਂਕਿ, ਗਰਭ ਨਿਰੋਧ ਦੇ ਕਈ ਬਦਲ ਹਨ, ਪਰ ਇਹ ਚਲਨ ਵਿੱਚ ਬਹੁਤ ਘੱਟ ਹਨ।

ਅਜਿਹਾ ਹੀ ਇੱਕ ਬਦਲ ਹੈ ਆਈਯੂਡੀ ਯਾਨਿ ਇੰਟਰਾ ਯੂਟੇਰਾਈਨ ਡਿਵਾਈਸ। ਸਾਈਜ਼ ਵਿੱਚ ਛੋਟੇ ਪੇਪਰ ਕਲਿੱਪ ਦੇ ਬਰਾਬਰ ਦਿਖਣ ਵਾਲੀ ਆਈਯੂਡੀ ਕਈ ਆਕਾਰ ਵਿੱਚ ਆਉਂਦਾ ਹੈ।

ਗੋਲ ਅਤੇ ਝਾਲਦਾਰ ਤੋਂ ਲੈ ਕੇ ਚਾਰ ਪੈਰ ਵਾਲੀ ਮੱਕੜੀ ਦੀ ਸ਼ਕਲ ਤੱਕ ਵਿੱਚ ਇਹ ਗਰਭ ਨਿਰੋਧਕ ਉਪਲਬਧ ਹਨ।

ਇਹ ਵੀ ਪੜ੍ਹੋ:

ਭਾਰਤ ਵਿੱਚ ਸਭ ਤੋਂ ਵੱਧ ਚਲਨ ਵਿੱਚ ਹੈ, ਅੰਗਰੇਜ਼ੀ ਦੇ ਅੱਖਰ T ਦੇ ਆਕਾਰ ਵਾਲੀ ਡਿਵਾਈਸ, ਯਾਨਿ ਕਾਪਰ-ਟੀ। ਇਹ ਪਲਾਸਟਿਕ ਦਾ ਹੁੰਦਾ ਹੈ ਅਤੇ ਇਸ ਵਿੱਚ ਧਾਗਾ ਨਿਕਲਿਆ ਰਹਿੰਦਾ ਹੈ।

ਪੱਛਮੀ ਦੇਸਾਂ ਵਿੱਚ ਇਸਦੀ ਮੰਗ ਵੱਧ ਹੈ। ਇਸ ਨੂੰ ਔਰਤ ਦੀ ਕੁੱਖ ਵਿੱਚ ਫਿੱਟ ਕੀਤਾ ਜਾਂਦਾ ਹੈ। ਕੰਪਨੀ ਅਤੇ ਕੁਆਲਿਟੀ ਦੇ ਆਧਾਰ 'ਤੇ ਇਹ ਡਿਵਾਈਸ ਕੁੱਖ ਵਿੱਚ ਕਰੀਬ 12 ਸਾਲ ਤੱਕ ਰਹਿ ਸਕਦਾ ਹੈ।

ਇਸ ਨੂੰ ਸਭ ਤੋਂ ਕਾਮਯਾਬ ਗਰਭ ਨਿਰੋਧਕ ਮੰਨਿਆ ਜਾਂਦਾ ਹੈ। ਪਰ, ਇਸਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਸਾਰੀ ਦੁਨੀਆਂ ਦੀਆਂ ਔਰਤਾਂ ਇਸ ਬਾਰੇ ਜਾਣਦੀਆਂ ਹਨ।

ਆਈਯੂਡੀ
ਤਸਵੀਰ ਕੈਪਸ਼ਨ, ਭਾਰਤ ਵਿੱਚ ਸਭ ਤੋਂ ਵੱਧ ਚਲਨ ਵਿੱਚ ਹੈ, ਅੰਗਰੇਜ਼ੀ ਦੇ ਅੱਖਰ T ਦੇ ਆਕਾਰ ਵਾਲਾ ਡਿਵਾਈਸ, ਯਾਨਿ ਕਾਪਰ-ਟੀ। ਇਹ ਪਲਾਸਟਿਕ ਦੀ ਹੁੰਦਾ ਹੈ ਅਤੇ ਇਸ ਵਿੱਚ ਧਾਗਾ ਨਿਕਲਿਆ ਰਹਿੰਦਾ ਹੈ

ਮਿਸਾਲ ਦੇ ਤੌਰ 'ਤੇ ਏਸ਼ੀਆ ਵਿੱਚ 27 ਫ਼ੀਸਦ ਔਰਤਾਂ ਹੀ ਆਈਯੂਡੀ ਗਰਭ ਨਿਰੋਧਕ ਡਿਵਾਈਸ ਦੀ ਵਰਤੋਂ ਕਰਦੀਆਂ ਹਨ।

ਜਦਕਿ ਉੱਤਰੀ ਅਮਰੀਕਾ ਵਿੱਚ ਸਿਰਫ਼ 6.1 ਫ਼ੀਸਦ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਸਿਰਫ਼ 2 ਫ਼ੀਸਦ ਔਰਤਾਂ ਹੀ ਇਸਦੇ ਬਾਰੇ ਜਾਣਦੀਆਂ ਹਨ।

ਆਖ਼ਰ ਐਨੀ ਕਾਰਗਰ ਚੀਜ਼ ਬਾਰੇ ਔਰਤਾਂ ਅਣਜਾਣ ਕਿਉਂ ਹਨ ?

ਅਮਰੀਕਾ ਵਿੱਚ ਇਸਦੀ ਮਾਰਕਟਿੰਗ ਉੱਤੇ ਬਹੁਤ ਧਿਆਨ ਨਹੀਂ ਦਿੱਤਾ ਗਿਆ। ਦਵਾਈ ਕੰਪਨੀਆਂ ਨੇ ਗਰਭ ਨਿਰੋਧਕ ਗੋਲੀਆਂ ਦਾ ਪ੍ਰਚਾਰ ਖ਼ੂਬ ਕੀਤਾ ਅਤੇ ਮੋਟਾ ਪੈਸਾ ਕਮਾਇਆ।

ਇਸ ਲਈ ਔਰਤਾਂ ਉਨ੍ਹਾਂ ਬਾਰੇ ਵੱਧ ਜਾਣਦੀਆਂ ਹਨ। ਉਨ੍ਹਾਂ ਦੀ ਵਰਤੋਂ ਵੀ ਕਰਦੀਆਂ ਹਨ।

ਆਈਯੂਡੀ
ਤਸਵੀਰ ਕੈਪਸ਼ਨ, ਆਈਯੂਡੀ ਦੇ ਪ੍ਰਚਾਰ ਅਤੇ ਮਾਰਕਟਿੰਗ ਉੱਤੇ ਬਹੁਤ ਧਿਆਨ ਨਹੀਂ ਦਿੱਤਾ ਗਿਆ

ਨਾਨ-ਪ੍ਰਾਫ਼ਿਟ ਹਿਊਮਨ ਡਿਵੈਲਪਮੈਂਟ ਸੰਸਥਾ ਐਫ਼ਐਚਆਈ 360 ਵਿੱਚ ਕੰਮ ਕਰਨ ਵਾਲੇ ਮਹਾਂਮਾਰੀਆਂ ਦੇ ਜਾਣਕਾਰ ਡੇਵਿਡ ਹਿਊਬਚਰ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਕੰਪਨੀਆਂ ਕਈ ਤਰ੍ਹਾਂ ਦੀਆਂ ਗੋਲੀਆਂ ਬਾਜ਼ਾਰ ਵਿੱਚ ਲਿਆ ਚੁੱਕੀਆਂ ਹਨ।

ਸਾਰੀਆਂ ਗੋਲੀਆਂ ਦਾ ਫਾਰਮੂਲਾ ਲਗਭਗ ਇੱਕੋ ਜਿਹਾ ਹੀ ਹੈ। ਪਰ ਹਰ ਕੰਪਨੀ ਆਪਣੀ ਦਵਾਈ ਨੂੰ ਬਹਿਤਰੀਨ ਗਰਭ ਨਿਰੋਧਕ ਦੱਸ ਕੇ ਬਾਜ਼ਾਰ ਵਿੱਚ ਵੇਚਦੀ ਹੈ।

ਆਈਯੂਡੀ 1988 ਤੋਂ ਬਾਜ਼ਾਰ ਵਿੱਚ ਉਪਲਬਧ ਹੈ। ਪਰ ਇਸਦੇ ਪ੍ਰਚਾਰ ਅਤੇ ਮਾਰਕਟਿੰਗ ਉੱਤੇ ਬਹੁਤ ਧਿਆਨ ਨਹੀਂ ਦਿੱਤਾ ਗਿਆ।

ਆਈਯੂਡੀ ਨੂੰ ਲੈ ਕੇ ਗਲਤਫਹਿਮੀ

ਆਈਯੂਡੀ ਬਾਰੇ ਜਾਣਕਾਰੀ ਦੀ ਕਮੀ ਦੇ ਕਈ ਹੋਰ ਵੀ ਕਾਰਨ ਹਨ। ਇਸਦੇ ਬਾਰੇ ਕਈ ਤਰ੍ਹਾਂ ਦੀਆਂ ਅਫਵਾਹਾਂ ਲੋਕਾਂ ਵਿੱਚ ਫੈਲਾਈਆਂ ਗਈਆਂ ਹਨ।

ਜਿਵੇਂ ਆਈਯੂਡੀ ਨਾਲ ਸੈਕਸੁਅਲ ਲਾਈਫ਼ ਖ਼ਰਾਬ ਹੋ ਜਾਂਦੀ ਹੈ। ਇਸ ਨਾਲ ਬਹੁਤ ਦਰਦ ਹੁੰਦਾ ਹੈ। ਸਭ ਤੋਂ ਵੱਧ ਗਲਤਫਹਿਮੀ ਤਾਂ ਇਹ ਹੈ ਕਿ ਆਈਯੂਡੀ ਨਾਲ ਬਾਂਝਪਣ ਹੋ ਜਾਂਦਾ ਹੈ।

ਆਈਯੂਡੀ
ਤਸਵੀਰ ਕੈਪਸ਼ਨ, ਗ੍ਰੇਫ਼ੇਨਬਰਗ ਦਾ ਡਿਜ਼ਾਈਨ ਕੀਤਾ ਗਿਆ ਆਈਯੂਡੀ ਇੱਕ ਸਾਦੇ ਛੱਲੇ ਵਰਗਾ ਸੀ ਜਿਸ ਨੂੰ ਕੁੱਖ ਵਿੱਚ ਲਗਾ ਦਿੱਤਾ ਜਾਂਦਾ ਸੀ

ਲੋਕਾਂ ਵਿੱਚ ਇਸ ਗਲਤਫਹਿਮੀ ਦਾ ਪਹਿਲੀ ਸਬੂਤ 19ਵੀਂ ਸਦੀ ਵਿੱਚ ਮਿਲਿਆ ਸੀ। ਦਰਅਸਲ ਆਈਯੂਡੀ ਬਣਾਉਣ ਤੋਂ ਪਹਿਲਾਂ ਰਿਸਰਚਰ ਹੋਰ ਵੀ ਕਈ ਤਰ੍ਹਾਂ ਦੀਆਂ ਤਰਕੀਬਾਂ 'ਤੇ ਕੰਮ ਕਰ ਰਹੇ ਸਨ।

ਤਜ਼ਰਬੇ ਨਾਲ ਹੀ ਔਰਤਾਂ ਦੀ ਕੁੱਖ ਵਿੱਚ ਕਈ ਤਰ੍ਹਾਂ ਦੀ ਡਿਵਾਈਸ ਲਗਾਏ ਗਏ ਸਨ। ਇਸ ਨੂੰ ਸਟੇਮ ਪੇਸਰੀਜ਼ ਕਿਹਾ ਜਾਂਦਾ ਸੀ। ਇਹ ਰਬੜ, ਕੱਚ ਜਾਂ ਧਾਤੂ ਤੋਂ ਬਣੇ ਹੁੰਦੇ ਹਨ।

ਪਰ ਆਈਯੂਡੀ ਦਾ ਸਭ ਤੋਂ ਕਾਮਯਾਬ ਵਰਜਨ 1990 ਵਿੱਚ ਜਰਮਨੀ ਦੇ ਡਾਕਟਰ ਅਨਸਰਟ ਗ੍ਰੇਫ਼ੇਨਬਰਗ ਨੇ ਬਣਾਇਆ ਸੀ। ਜੀ-ਸਪੌਟ ਦਾ ਨਾਮ ਇਨ੍ਹਾਂ ਦੇ ਨਾਮ 'ਤੇ ਹੀ ਪਿਆ ਹੈ।

ਗ੍ਰੇਫ਼ੇਨਬਰਗ ਦਾ ਡਿਜ਼ਾਈਨ ਕੀਤਾ ਗਿਆ ਆਈਯੂਡੀ ਇੱਕ ਸਾਦੇ ਛੱਲੇ ਵਰਗਾ ਸੀ ਜਿਸ ਨੂੰ ਕੁੱਖ ਵਿੱਚ ਲਗਾ ਦਿੱਤਾ ਜਾਂਦਾ ਸੀ।

ਡਾਕਟਰ ਗ੍ਰੇਫ਼ੇਨਬਰਗ ਆਪਣੇ ਪ੍ਰਾਜੈਕਟ 'ਤੇ ਅਜੇ ਕੰਮ ਹੀ ਕਰ ਰਹੇ ਸੀ ਕਿ ਜਰਮਨੀ ਦੇ ਨਾਜ਼ੀਆਂ ਨੇ ਇਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ।

ਇਹ ਵੀ ਪੜ੍ਹੋ:

ਪਰ ਬਾਅਦ ਵਿੱਚ ਇਨ੍ਹਾਂ ਨੂੰ ਡਾਕਟਰ ਮਾਰਗਰੇਟ ਸੇਂਗਰ ਨੇ ਕਿਸੇ ਤਰ੍ਹਾਂ ਆਜ਼ਾਦ ਕਰਵਾਇਆ ਅਤੇ ਉਨ੍ਹਾਂ ਨੂੰ ਲੈ ਕੇ ਅਮਰੀਕਾ ਆ ਗਈ।

ਇੱਥੇ ਆ ਕੇ ਉਨ੍ਹਾਂ ਨੇ ਮੁੜ ਆਪਣੇ ਪ੍ਰਾਜੈਕਟ 'ਤੇ ਕੰਮ ਸ਼ੁਰੂ ਕੀਤਾ। ਚੀਨ ਦੀ ਵਨ-ਚਾਈਲਡ ਪਾਲਿਸੀ ਕਾਮਯਾਬ ਬਣਾਉਣ ਵਿੱਚ ਆਈਯੂਡੀ ਦਾ ਅਹਿਮ ਰੋਲ ਹੈ।

ਹੁਣ ਤਾਂ ਚੀਨ ਨੇ ਵੀ ਆਪਣੇ ਇੱਥੇ ਕਈ ਤਰ੍ਹਾਂ ਦੇ ਡਿਵਾਈਸ ਬਣਾ ਲਏ ਹਨ। ਪਰ ਉਨ੍ਹਾਂ ਨੂੰ ਸਰੀਰ ਤੋਂ ਵਾਪਿਸ ਕਢਵਾਉਣ ਲਈ ਆਪਰੇਸ਼ਨ ਕਰਵਾਉਣਾ ਪੈਂਦਾ ਹੈ।

IUD

ਤਸਵੀਰ ਸਰੋਤ, BC/Science Museum, London

ਤਸਵੀਰ ਕੈਪਸ਼ਨ, ਡੇਵਿਡ ਹਿਊਬਚਰ ਦਾ ਕਹਿਣਾ ਹੈ ਕਿ ਆਈਯੂਡੀ ਦੇ ਮਾਡਰਨ ਵਰਜਨ ਕਾਫ਼ੀ ਬਿਹਤਰ ਅਤੇ ਅਸਰਦਾਰ ਹਨ

1960 ਵਿੱਚ ਅਮਰੀਕਾ 'ਚ ਡਲਕੋਨ ਸ਼ੀਲਡ ਨਾਮ ਦੀ ਆਈਯੂਡੀ ਬਾਜ਼ਾਰ ਵਿੱਚ ਲਿਆਂਦੀ ਗਈ।

ਇਹ ਡਾਕਟਰ ਗ੍ਰੇਫ਼ੇਨਬਰਗ ਦੀ ਬਣਾਈ ਆਈਯੂਡੀ ਦੀ ਤਰ੍ਹਾਂ ਹੀ ਸੀ। ਪਰ ਇਹ ਸਾਈਜ਼ ਵਿੱਚ ਵੱਡੀ ਸੀ ਅਤੇ ਇਸ ਵਿੱਚ ਘੋੜੇ ਦੀ ਨਾਲ ਦੀ ਤਰ੍ਹਾਂ ਤਾਰ ਨਿਕਲੀ ਹੁੰਦੀ ਸੀ।

ਗਰਭ ਨਿਰੋਧਕ ਗੋਲੀਆਂ ਤੋਂ ਨੁਕਸਾਨ ਵੀ

ਹਾਲਾਂਕਿ, ਮਕਸਦ ਬਿਹਤਰ ਆਈਯੂਡੀ ਬਣਾਉਣ ਦਾ ਸੀ, ਪਰ ਇਸਦੇ ਨੁਕਸਾਨ ਵੱਧ ਹੋਏ। ਇਸ ਨਾਲ ਇਨਫੈਕਸ਼ਨ ਵੀ ਬਹੁਤ ਜਲਦੀ ਹੁੰਦਾ ਹੈ।

ਇਹ ਡਿਵਾਈਸ ਐਨੀ ਬੁਰੀ ਤਰ੍ਹਾਂ ਨਾਕਾਮ ਹੋਈ ਕਿ ਅਮਰੀਕਾ ਵਿੱਚ 50 ਹਜ਼ਾਰ ਔਰਤਾਂ ਨੇ ਇਸ ਨੂੰ ਬਣਾਉਣ ਵਾਲੀ ਕੰਪਨੀ ਖ਼ਿਲਾਫ਼ ਕੇਸ ਕਰ ਦਿੱਤਾ।

ਡੇਵਿਡ ਹਿਊਬਚਰ ਦਾ ਕਹਿਣਾ ਹੈ ਕਿ ਆਈਯੂਡੀ ਦੇ ਮਾਡਰਨ ਵਰਜਨ ਕਾਫ਼ੀ ਬਿਹਤਰ ਅਤੇ ਅਸਰਦਾਰ ਹਨ। ਪਰ ਲੋਕਾਂ ਨੂੰ ਇਸਦੇ ਫਾਇਦੇ ਬਾਰੇ ਜਾਣੂ ਕਰਵਾਉਣਾ ਜ਼ਰੂਰੀ ਹੈ।

ਮੁੰਬਈ ਤੋਂ ਲੈ ਕੇ ਮੈਲਬਰਨ ਤੱਕ ਕਰੋੜਾਂ ਔਰਤਾਂ ਸਵੇਰੇ ਬਿਸਤਰੇ ਤੋਂ ਉੱਠਦੇ ਹੀ ਗੋਲੀ ਖਾਂਦੀਆਂ ਹਨ। ਇਹ ਸੌਖਾ ਕੰਮ ਨਹੀਂ ਹੈ ਜਦਕਿ ਆਈਯੂਡੀ ਲੱਗਣ ਤੋਂ ਬਾਅਦ ਐਨੀਆਂ ਗੋਲੀਆਂ ਖਾਉਣ ਦੀ ਲੋੜ ਨਹੀਂ ਰਹਿੰਦੀ ਅਤੇ ਔਰਤਾਂ ਦਿਮਾਗੀ ਤੌਰ 'ਤੇ ਆਜ਼ਾਦ ਰਹਿੰਦੀਆਂ ਹਨ।

ਕਹਿਣ ਨੂੰ ਤਾਂ ਗਰਭ ਨਿਰੋਧਕ ਗੋਲੀਆਂ ਖਾਣ ਨਾਲ ਗਰਭਵਤੀ ਹੋਣ ਦੀ ਗੁੰਜਾਇਸ਼ ਲਗਭਗ ਇੱਕ ਫ਼ੀਸਦ ਰਹਿ ਜਾਂਦੀ ਹੈ।

ਪਰ ਵਿਹਾਰਿਕ ਤੌਰ 'ਤੇ ਹਰ ਮਹੀਨੇ ਔਰਤਾਂ ਕਰੀਬ ਪੰਜ ਦਿਨ ਗੋਲੀ ਖਾਣਾ ਭੁੱਲ ਜਾਂਦੀਆਂ ਹਨ, ਜਿਸ ਨਾਲ ਗਰਭਧਾਰਨ ਕਰਨ ਦੀ ਸੰਭਾਵਨਾ 9 ਫ਼ੀਸਦ ਤੱਕ ਵੱਧ ਜਾਂਦੀ ਹੈ।

IUD
ਤਸਵੀਰ ਕੈਪਸ਼ਨ, ਆਈਯੂਡੀ ਲੱਗਣ ਨਾਲ ਕੁੱਖ ਵਿੱਚ ਖ਼ੂਨ ਦੇ ਵ੍ਹਾਈਟ ਸੈੱਲ ਤੇਜ਼ੀ ਨਾਲ ਉਸ ਥਾਂ ਪਹੁੰਚਦੇ ਹਨ ਜਿੱਥੇ ਸਪਰਮ ਜਮ੍ਹਾਂ ਹੁੰਦੇ ਹਨ

ਯਾਨਿ ਜੇਕਰ ਕੋਈ ਮਹਿਲਾ 10 ਸਾਲ ਤੱਕ ਗਰਭ ਨਿਰੋਧਕ ਗੋਲੀ ਖਾਂਦੀ ਹੈ ਤਾਂ ਉਸਦੇ ਗਰਭਵਤੀ ਹੋਣ ਦੀ ਗੁੰਜਾਇਸ਼ 61 ਫ਼ੀਸਦ ਵੱਧ ਜਾਂਦੀ ਹੈ। ਯਾਨਿ ਐਨੀਆਂ ਗੋਲੀਆਂ ਖਾਣ ਦਾ ਮਕਸਦ ਹੀ ਬੇਕਾਰ ਹੋ ਜਾਂਦਾ ਹੈ।

ਇੱਕ ਅੰਦਾਜ਼ੇ ਮੁਤਾਬਕ ਗਰਭ ਨਿਰੋਧਕ ਗੋਲੀਆਂ ਖਾਣ ਤੋਂ ਬਾਅਦ ਵੀ ਹਰ ਸਾਲ 9 ਲੱਖ 60 ਹਜ਼ਾਰ ਔਰਤਾਂ ਗਰਭਵਤੀ ਹੋ ਜਾਂਦੀਆਂ ਹਨ। ਦੂਜਾ ਲੰਬੇ ਸਮੇਂ ਤੱਕ ਗਰਭ ਨਿਰੋਧਕ ਗੋਲੀਆਂ ਖਾਣ ਦਾ ਨੁਕਸਾਨ ਵੀ ਹੈ।

ਗਰਭ ਨਿਰੋਧ ਦੇ ਜਿੰਨੇ ਵੀ ਉਪਾਅ ਹਨ, ਚਾਹੇ ਕੰਡੋਮ ਦੀ ਵਰਤੋਂ ਹੋਵੇ ਜਾਂ ਫਿਰ ਕੋਈ ਹੋਰ ਤਰੀਕਾ। ਵਿਹਾਰਿਕ ਜ਼ਿੰਦਗੀ ਵਿੱਚ ਉਨ੍ਹਾਂ ਦਾ ਇਸਤੇਮਾਲ ਬਿਲਕੁਲ ਉਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਹੋਣਾ ਚਾਹੀਦਾ ਹੈ।

ਪਰ ਆਈਯੂਡੀ ਇਨ੍ਹਾਂ ਸਾਰੇ ਉਪਾਅ ਤੋਂ ਵੱਖ ਹੈ। ਕਾਪਰ ਆਈਯੂਡੀ ਇੱਕ ਸਾਲ ਵਿੱਚ ਗਰਭਧਾਰਨ ਕਰਨ ਦਾ ਇੱਕ ਵਾਰ ਹੀ ਚਾਂਸ ਦਿੰਦੀ ਹੈ ਅਤੇ 10 ਸਾਲ ਵਿੱਚ ਕਰੀਬ ਅੱਠ ਫ਼ੀਸਦ।

ਆਈਯੂਡੀ ਦੋ ਕਾਰਨਾਂ ਕਰਕੇ ਕਾਰਗਰ ਹੈ। ਪਹਿਲਾਂ ਤਾਂ ਇਹੀ ਕਿ ਆਈਯੂਡੀ ਲੱਗਣ ਨਾਲ ਕੁੱਖ ਵਿੱਚ ਖ਼ੂਨ ਦੇ ਵ੍ਹਾਈਟ ਸੈੱਲ ਤੇਜ਼ੀ ਨਾਲ ਉਸ ਥਾਂ ਪਹੁੰਚਦੇ ਹਨ ਜਿੱਥੇ ਸਪਰਮ ਜਮ੍ਹਾਂ ਹੁੰਦੇ ਹਨ।

ਉਹ ਵ੍ਹਾਈਸ ਸੈੱਲ ਤੇਜ਼ੀ ਨਾਲ ਸਪਰਮ ਨੂੰ ਖ਼ਤਮ ਕਰ ਦਿੰਦੇ ਹਨ। ਇੱਕ ਸਟਡੀ ਮੁਤਾਬਕ ਆਈਯੂਡੀ ਅਜਿਹੇ ਸੈੱਲ ਦੀ ਸੰਖਿਆ ਇੱਕ ਹਜ਼ਾਰ ਗੁਣਾ ਵਧਾ ਦਿੰਦੀ ਹੈ।

ਆਈਯੂਡੀ

ਤਸਵੀਰ ਸਰੋਤ, BBC/Science Museum, London

ਤਸਵੀਰ ਕੈਪਸ਼ਨ, ਆਈਯੂਡੀ ਦੀ ਵਰਤੋਂ 'ਤੇ ਹੁਣ ਕਾਫ਼ੀ ਜ਼ੋਰ ਦਿੱਤਾ ਜਾਣ ਲੱਗਾ ਹੈ। ਹਾਲਾਂਕਿ, ਇਹ ਥੋੜ੍ਹਾ ਮਹਿੰਦਾ ਪੈਂਦਾ ਹੈ।

ਆਈਯੂਡੀ ਦਾ ਦੂਜਾ ਫਾਇਦਾ ਉਸਦੀ ਕੁਆਲਿਟੀ ਅਤੇ ਕਿਸਮ 'ਤੇ ਨਿਰਭਰ ਕਰਦਾ ਹੈ। ਆਈਯੂਡੀ ਦਾ ਹਾਰਮੋਨਲ ਵਰਜਨ ਮਹਿਲਾ ਦੀ ਕੁੱਖ ਵਿੱਚ ਪੈਦਾ ਹੋਣ ਵਾਲੇ ਅੰਡੇ ਕੋਲ ਸਪਰਮ ਨੂੰ ਜਾਣ ਹੀ ਨਹੀਂ ਦਿੰਦਾ।

ਇਸ ਤੋਂ ਇਲਾਵਾ ਕਾਪਰ ਆਈਯੂਡੀ ਪੂਰੀ ਤਰ੍ਹਾਂ ਨਾਲ ਸਪਰਮ ਕਿਲਰ ਹੈ। ਹਾਲਾਂਕਿ ਕਾਪਰ ਦੇ ਇਓਂਸ ਸਪਰਮ ਨੂੰ ਕਿਵੇਂ ਨਕਾਰਾ ਬਣਾਉਂਦੇ ਹਨ ਇਹ ਅੱਜ ਵੀ ਰਹੱਸ ਹੈ।

ਆਈਯੂਡੀ ਦੇ ਫਾਇਦੇ ਆਪਣੀ ਥਾਂ, ਇਸਦੇ ਕੁਝ ਨੁਕਸਾਨ ਵੀ ਹਨ। ਪਰ ਫਾਇਦਿਆਂ ਦੇ ਮੁਕਾਬਲੇ ਨੁਕਸਾਨ ਨਾ ਦੇ ਬਰਾਬਰ ਹਨ।

ਪਹਿਲਾ ਤਾਂ ਇਹੀ ਕਿ ਆਈਯੂਡੀ ਡਿਵਾਈਸ ਨੂੰ ਜਦੋਂ ਲਗਾਇਆ ਜਾਂਦਾ ਹੈ ਤਾਂ ਇਹ ਕੁੱਖ ਦੀ ਝਿੱਲੀ ਦੇ ਸਹਾਰੇ ਉੱਪਰ ਕੀਤਾ ਜਾਂਦਾ ਹੈ।

ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਦਿੱਕਤ ਆ ਸਕਦੀ ਹੈ। ਪਰ ਅਜਿਹਾ ਬਹੁਤ ਹੀ ਘੱਟ ਹੁੰਦਾ ਹੈ। ਸ਼ਾਇਦ ਇੱਕ ਹਜ਼ਾਰ ਵਿੱਚ ਕੋਈ ਇੱਕ ਕੇਸ ਹੀ ਅਜਿਹਾ ਹੁੰਦਾ ਹੋਵੇਗਾ।

ਦੂਜਾ ਇਸਦੇ ਲੱਗਣ ਨਾਲ ਕਦੇ-ਕਦੇ ਇਨਫੈਕਸ਼ਨ ਹੋਣ ਦਾ ਖ਼ਤਰਾ ਵੀ ਹੋ ਜਾਂਦਾ ਹੈ। ਜਾਂ ਆਈਯੂਡੀ ਜੇਕਰ ਠੀਕ ਤਰ੍ਹਾਂ ਨਾ ਲੱਗੇ ਤਾਂ ਪ੍ਰੈਗਨੈਂਸੀ ਦਾ ਚਾਂਸ ਹੋਣ 'ਤੇ ਉਹ ਕੁੱਖ ਵਿੱਚ ਨਾ ਹੋ ਕੇ ਫ਼ੈਲੋਪੀਅਨ ਟਿਊਬ ਵਿੱਚ ਵੀ ਹੋ ਸਕਦੀ ਹੈ। ਕਿਸੇ ਵੀ ਤਰ੍ਹਾਂ ਦੀ ਦਿੱਕਤ ਹੋਣ 'ਤੇ ਆਈਯੂਡੀ ਨੂੰ ਕੱਢਿਆ ਵੀ ਜਾ ਸਕਦਾ ਹੈ।

ਇਸ ਤੋਂ ਇਲਾਵਾ ਔਰਤਾਂ ਨੂੰ ਡਰ ਰਹਿੰਦਾ ਹੈ ਕਿ ਆਈਯੂਡੀ ਲੱਗਣ ਨਾਲ ਦਰਦ ਬਹੁਤ ਜ਼ਿਆਦਾ ਹੋਵੇਗਾ। ਪਰ ਅਜਿਹਾ ਨਹੀਂ ਹੈ। ਥੋੜ੍ਹਾ ਬਹੁਤ ਦਰਦ ਤਾਂ ਹੁੰਦਾ ਹੈ, ਪਰ ਉਹ ਕੁਝ ਸਮੇਂ ਲਈ ਹੁੰਦਾ ਹੈ।

ਆਈਯੂਡੀ

ਤਸਵੀਰ ਸਰੋਤ, BBC/Science Museum, London

ਬਹੁਤ ਸਮੇਂ ਤੱਕ ਤਾਂ ਡਾਕਟਰ ਵੀ ਇਹੀ ਮੰਨਦੇ ਰਹੇ ਕਿ ਆਈਯੂਡੀ ਲੱਗਣ ਦਾ ਦਰਦ ਉਹੀ ਮਹਿਲਾ ਝੱਲ ਸਕਦੀ ਹੈ, ਜਿਹੜੀ ਘੱਟੋ-ਘੱਟ ਇੱਕ ਵਾਰ ਮਾਂ ਬਣੀ ਹੋਵੇ ਕਿਉਂਕਿ ਬੱਚੇ ਦੀ ਪੈਦਾਇਸ਼ ਤੋਂ ਬਾਅਦ ਬਰਥ ਕਨਾਲ ਥੋੜ੍ਹੀ ਫੈਲ ਜਾਂਦੀ ਹੈ। ਪਰ ਅਜਿਹਾ ਨਹੀਂ ਹੈ।

ਹਾਲਾਂਕਿ ਹੁਣ ਤਾਂ ਡਾਕਟਰ ਆਈਯੂਡੀ ਲਗਾਉਣ ਤੋਂ ਪਹਿਲਾਂ ਬੇਹੋਸ਼ੀ ਦੀ ਦਵਾਈ ਦੇਣ ਦੇ ਬਦਲ ਵੀ ਅਜ਼ਮਾ ਰਹੇ ਹਨ ਤਾਂ ਜੋ ਔਰਤਾਂ ਨੂੰ ਥੋੜ੍ਹਾ ਜਿਹਾ ਵੀ ਦਰਦ ਮਹਿਸੂਸ ਨਾ ਹੋਵੇ।

ਇਹ ਵੀ ਪੜ੍ਹੋ:

ਆਈਯੂਡੀ ਦੀ ਵਰਤੋਂ 'ਤੇ ਹੁਣ ਕਾਫ਼ੀ ਜ਼ੋਰ ਦਿੱਤਾ ਜਾਣ ਲੱਗਾ ਹੈ। ਹਾਲਾਂਕਿ, ਇਹ ਥੋੜ੍ਹਾ ਮਹਿੰਦਾ ਪੈਂਦਾ ਹੈ। ਸ਼ਾਇਦ ਇਸ ਲਈ ਵੀ ਬਹੁਤ ਸਾਰੀਆਂ ਔਰਤਾਂ ਇਸ ਤੋਂ ਦੂਰ ਰਹਿੰਦੀਆਂ ਹਨ। ਪਰ ਦਸ ਸਾਲ ਤੱਕ ਗਰਭ ਨਿਰੋਧਕ ਗੋਲੀਆਂ ਖਾਣ ਦੀ ਕੀਮਤ ਇਸ ਤੋਂ ਜ਼ਿਆਦਾ ਹੀ ਪੈਂਦੀ ਹੈ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)