You’re viewing a text-only version of this website that uses less data. View the main version of the website including all images and videos.
ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਮਗਰੋਂ ਸੁਨਾਮੀ 222 ਮੌਤਾਂ ਅਤੇ ਸੈਂਕੜੇ ਲੋਕੀਂ ਲਾਪਤਾ
ਇੰਡੋਨੇਸ਼ੀਆ ਦੇ ਸੁੰਡਾ ਸਟ੍ਰੇਟ ਵਿਚ ਆਈ ਸੁਨਾਮੀ ਵਿਚ 222 ਲੋਕਾਂ ਦੀ ਮੌਤ ਹੋ ਗਈ ਹੈ ਅਤੇ 843 ਜਣੇ ਜਖ਼ਮੀ ਹੋਏ ਹਨ।
ਸ਼ਨੀਵਾਰ ਰਾਤ ਨੂੰ ਸੁਨਾਮੀ ਆਉਣ ਬਾਰੇ ਕੋਈ ਚਿਤਾਵਨੀ ਨਹੀਂ ਸੀ ਅਤੇ ਅਚਾਨਕ ਸਮੁੰਦਰ ਵਿੱਚੋਂ ਉੱਠੀਆਂ ਲਹਿਰਾਂ ਨੇ ਸੈਲਾਨੀ ਕੇਂਦਰ ਨੂੰ ਤਬਾਹ ਕਰ ਦਿੱਤਾ। ਜਿਸ ਵਿਚ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ।
ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸੁਨਾਮੀ ਅਨਕ ਕਰਾਕਾਤਾਊ ਜਵਾਲਾ ਮੁਖੀ ਫਟਿਆ ਤੇ ਸਮੁੰਦਰ ਸਤ੍ਹਾ ਵਿਚ ਭੂਚਾਲ ਆ ਗਿਆ ਤੇ ਸੁਨਾਮੀ ਦਾ ਕਾਰਨ ਬਣਿਆ
ਭਾਵੇਂ ਕਿ ਕਿਹਾ ਜਾ ਰਿਹਾ ਹੈ ਕਿ ਸੁਨਾਮੀ ਦੀ ਚੇਤਾਵਨੀ ਦਿੱਤੀ ਗਈ ਸੀ ਪਰ ਪੀੜ੍ਹਤਾਂ ਦਾ ਕਹਿਣਾ ਹੈ ਕਿ ਅਜਿਹੀ ਕੋਈ ਚੇਤਾਵਨੀ ਸੀ।
ਇਸ ਹਾਦਸੇ ਵਿਚ ਅਜੇ ਤੱਕ ਕਿਸੇ ਵਿਦੇਸ਼ੀ ਨਾਗਰਿਕ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਹੋਈ ਹੈ।
'ਮੈਂ ਆਪਣੇ ਪਰਿਵਾਰ ਨਾਲ ਜੰਗਲ ਵਿੱਚ ਸ਼ਰਨ ਲਈ'
ਨੌਰਵੇ ਦੇ ਜਵਾਲਮੁਖੀ ਫੋਟੋਗ੍ਰਾਫਰ ਓਸਟੀਨ ਲੰਡ ਐਂਡਰਸਨ ਨੇ ਬੀਬੀਸੀ ਨੂੰ ਦੱਸੀ ਹੱਡ ਬੀਤੀ
ਮੈਂ ਬੀਚ ਉੱਤੇ ਇਕੱਲਾ ਸੀ ਅਤੇ ਮੇਰਾ ਪਰਿਵਾਰ ਨੇੜਲੇ ਹੋਟਲ ਵਿੱਚ ਆਰਾਮ ਕਰ ਰਿਹਾ ਸੀ। ਮੈਂ ਕ੍ਰੇਕਾਟੋਆ ਜਵਾਲਾਮੁਖੀ ਦੀ ਫੋਟੋਆਂ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ।
ਅਚਾਨਕ ਮੈਂ ਦੇਖਿਆ ਕਿ ਇੱਕ ਉੱਚੀ ਲਹਿਰ ਮੇਰੇ ਵੱਲ ਵੱਧ ਰਹੀ ਹੈ, ਮੈਂ ਉੱਥੋਂ ਭੱਜਿਆ। ਦੋ ਉੱਚੀਆਂ ਲਹਿਰਾਂ ਉੱਠੀਆਂ, ਦੂਜੀ ਇੰਨੀ ਉੱਚੀ ਸੀ ਕਿ ਮੈਂ ਉਸ ਤੋਂ ਭੱਜ ਨਾ ਸਕਿਆ।
ਮੈਂ ਕਿਸੇ ਤਰ੍ਹਾਂ ਹੋਟਲ ਪਹੁੰਚਿਆ, ਸੋ ਰਹੀ ਆਪਣੀ ਪਤਨੀ ਤੇ ਬੱਚੇ ਨੂੰ ਉਠਾਇਆ। ਮੈਂ ਖਿੜਕੀ ਵਿੱਚੋਂ ਦੂਜੀ ਲਹਿਰ ਦੇਖੀ ਜਿਸਨੇ ਹੋਟਲ ਨੂੰ ਲਪੇਟ ਵਿੱਚ ਲੈ ਲਿਆ। ਲਹਿਰ ਹੋਟਲ ਨੂੰ ਪਾਰ ਕਰਦੀ ਹੋਈ ਗੱਡੀਆਂ ਰੋੜ ਕੇ ਅੱਗੇ ਲੈ ਗਈ। ਮੈਂ ਅਤੇ ਹੋਰ ਲੋਕ ਹੋਟਲ ਦੇ ਨੇੜੇ ਜੰਗਲ ਵਿੱਚ ਉੱਚੀ ਥਾਂ ਉੱਤੇ ਬੈਠੇ ਹਾਂ।
ਇਸ ਫੋਟੋਗ੍ਰਾਫਰ ਨੇ ਜਵਾਲਾਮੁਖੀ ਫਟਣ ਤੋਂ ਪਹਿਲਾਂ ਕ੍ਰੇਕਾਟੋਆ ਜਵਾਲਾਮੁਖੀ ਦੀ ਤਸਵੀਰ ਖਿੱਚ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਅਪਲੋਡ ਕੀਤੀ ਸੀ।
'ਕਾਰਾਂ ਅਤੇ ਕੰਟੇਨਰ ਹਵਾ ਵਿੱਚ ਤਕਰੀਬਨ 30 ਫੁੱਟ ਤੱਕ ਉੱਛਲੇ'
ਅਸਪ ਪੇਰਾਂਗਕਟ ਨੇ ਖ਼ਬਰ ਏਜੰਸੀ ਏਐੱਫਪੀ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਜਾਵਾ ਦੇ ਕੈਰੀਟਾ ਬੀਚ ਉੱਤੇ ਸੀ ਜਦੋਂ ਲਹਿਰਾਂ ਉੱਠੀਆਂ ।
ਉਸਨੇ ਅੱਗੇ ਦੱਸਿਆ, ''ਕਾਰਾਂ ਅਤੇ ਕੰਟੇਨਰ ਹਵਾ ਵਿੱਚ ਤਕਰੀਬਨ 30 ਫੁੱਟ ਤੱਕ ਉੱਛਲਦੇ ਦਿਖਾਈ ਦਿੱਤੇ। ਬੀਚ ਨੇੜਲੀਆਂ ਇਮਾਰਤਾਂ, ਦਰਖਤ, ਬਿਜਲੀ ਦੇ ਖੰਬੇ ਪੱਟੇ ਗਏ। ਸਥਾਨਕ ਵਸਨੀਕ ਜਾਨ ਬਚਾਉਣ ਲਈ ਜੰਗਲਾਂ ਵਿੱਚ ਭੱਜ ਗਏ। ''
ਜਾਵਾ ਦੀਪ ਉੱਤੇ ਪੈਂਦੇ ਪੈਂਡੇਗਲੈਂਗ ਜ਼ਿਲ੍ਹੇ ਦੇ ਅਲਿਫ ਨੇ ਮੈਟਰੋ ਟੈਲੀਵਿਜ਼ਨ ਨੂੰ ਦੱਸਿਆ ਕਈ ਲੋਕ ਲਾਪਤਾ ਹੋਏ ਆਪਣਿਆਂ ਨੂੰ ਹਾਲੇ ਵੀ ਲੱਭ ਰਹੇ ਹਨ।
ਸੁਮਾਤਰਾ ਦੀਪ ਦੇ ਲੈਂਪੁੰਗ ਦੇ ਰਹਿਣ ਵਾਲੇ 23 ਸਾਲਾ ਲੁਤਫੀ-ਅਲ-ਰਸ਼ੀਦ ਨੇ ਏਐੱਫਪੀ ਨੂੰ ਦੱਸਿਆ, ''ਮੈਂ ਆਪਣਾ ਮੋਟਰਸਾਈਕਲ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਪਰ ਹਾਲਤ ਦੇਖ ਕੇ ਉੱਥੋਂ ਭੱਜਣ ਵਿੱਚ ਹੀ ਭਲਾਈ ਸਮਝੀ।''
ਇਹ ਵੀ ਪੜ੍ਹੋ:
ਸੁਨਾਮੀ ਦੀ ਭੇਂਟ ਚੜ੍ਹੇ ਬੈਂਡ ਮੈਂਬਰ
ਸੋਸ਼ਲ ਮੀਡੀਆ ਉੱਤੇ ਚੱਲ ਰਹੀ ਇੱਕ ਵੀਡੀਓ ਮੁਤਾਬਕ ਇੰਡੋਨੇਸ਼ੀਆ ਦਾ ਮਸ਼ਹੂਰ ਰੌਕ ਬੈਂਡ 'ਸੇਵਨਟੀਨ' ਘਟਨਾ ਵਾਲੀ ਥਾਂ 'ਤੇ ਪਰਫਾਰਮ ਕਰ ਰਿਹਾ ਸੀ। ਸੁਨਾਮੀ ਦੀ ਚਪੇਟ ਵਿੱਚ ਆਉਣ ਮਗਰੋਂ ਬੈਂਡ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ।
ਇੱਕ ਇੰਸਟਾਰਗਰਾਮ ਵੀਡੀਓ ਵਿੱਚ ਮੁਹਰੀ ਸਿੰਗਰ ਰਿਫਿਆਨ ਫਜਾਰਸਿਆਹ ਦੱਸ ਰਹੇ ਹਨ ਕਿ ਦੋ ਬੈਂਡ ਦੇ ਰੋਡ ਮੈਨੇਜਰ ਅਤੇ ਇੱਕ ਹੋਰ ਮੈਂਬਰ ਮਾਰੇ ਗਏ। ਇਸ ਘਟਨਾ ਵਿੱਚ ਇੱਕ ਹੋਰ ਮੈਂਬਰ ਤੇ ਉਨ੍ਹਾ ਦੀ ਪਤਨੀ ਲਾਪਤਾ ਹੈ।
ਉਨ੍ਹਾਂ ਅੱਗੇ ਕਿਹਾ, ''ਛੋਟੀਆਂ ਮੋਟੀਆਂ ਸੱਟਾਂ ਤੋਂ ਇਲਾਵਾ ਬਾਕੀ ਲੋਕ ਸੁਰੱਖਿਅਤ ਹਨ।''
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: