You’re viewing a text-only version of this website that uses less data. View the main version of the website including all images and videos.
ਇੰਡੋਨੇਸ਼ੀਆ 'ਚ ਜਵਾਲਾਮੁਖੀ ਫਟਣ ਮਗਰੋਂ ਸੁਨਾਮੀ, 222 ਮੌਤਾਂ, ਤਬਾਹੀ ਦੀਆਂ ਡਰਾਉਣੀਆਂ ਤਸਵੀਰਾਂ
ਇੰਡੋਨੇਸ਼ੀਆ ਦੇ ਸੁੰਡਾ ਸਟ੍ਰੇਟ(ਖਾੜੀ) ਦੇ ਆਲੇ ਦੁਆਲੇ ਦੇ ਸਮੁੰਦਰੀ ਇਲਾਕਿਆਂ ਵਿੱਚ ਅਧਿਕਾਰੀਆਂ ਮੁਤਾਬਕ ਸੁਨਾਮੀ ਕਾਰਨ ਘੱਟ ਤੋਂ ਘੱਟ 220 ਲੋਕ ਮਾਰੇ ਗਏ ਹਨ ਅਤੇ 843 ਜ਼ਖਮੀ ਹੋਏ ਹਨ।
ਕਈ ਲੋਕ ਲਾਪਤਾ ਆਪਣਿਆਂ ਦੀ ਭਾਲ ਵਿੱਚ ਲੱਗੇ ਹੋਏ ਹਨ ਅਤੇ ਬਚਾਅ ਟੀਮਾਂ ਵੀ ਲਗਾਤਾਰ ਗੁਮਸ਼ੁਦਾ ਲੋਕਾਂ ਭਾਲ ਵਿੱਚ ਕਰ ਰਹੀਆਂ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਕ੍ਰੇਕਾਟੋਆ ਜਵਾਲਾਮੁਖੀ ਫਟਣ ਮਗਰੋਂ ਸਮੁੰਦਰ ਵਿੱਚ ਸੁਨਾਮੀ ਆਈ।
ਸ਼ਨਿੱਚਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ ਸਾਢੇ ਨੌਂ ਵਜੇ ਸੁਨਾਮੀ ਆਈ, ਖਦਸ਼ਾ ਇਹ ਹੈ ਕਿ ਮੌਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਅਧਿਕਾਰੀਆਂ ਮੁਤਾਬਕ ਪੈਂਡੇਗਲੈਂਡ ਇਲਾਕੇ ਵਿੱਚ 100 ਤੋਂ ਵੱਧ ਮੌਤਾਂ ਹੋਈਆਂ ਹਨ।
ਸੁਨਾਮੀ ਕਾਰਨ ਕਈ ਸੈਰ-ਸਪਾਟੇ ਵਾਲੀਆਂ ਥਾਵਾਂ ਪ੍ਰਭਾਵਿਤ ਹੋਈਆਂ ਹਨ।
'ਲੋਕ ਸਮੁੰਦਰ ਤੋਂ ਬਣਾਉਣ ਦੂਰੀ'
ਅਧਿਕਾਰੀਆਂ ਨੇ ਹੋਰ ਸੁਨਾਮੀ ਦੇ ਖਦਸ਼ੇ ਕਾਰਨ ਹਦਾਇਤ ਜਾਰੀ ਕੀਤੀ ਹੈ ਕਿ ਤੱਟੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਸਮੁੰਦਰ ਤੋਂ ਦੂਰ ਰਹਿਣ।
ਸੁੰਡਾ ਸਟ੍ਰੇਟ ਖਾੜੀ, ਜਾਵਾ ਅਤੇ ਸੁਮਾਤਰਾ ਦੀਪਾਂ ਵਿਚਾਲੇ ਸਥਿਤ ਹੈ। ਇਹ ਜਾਵਾ ਸਮੁੰਦਰ ਨੂੰ ਹਿੰਦ ਮਹਾਂਸਾਗਰ ਨਾਲ ਜੋੜਦੀ ਹੈ। ਇੰਡੋਨੇਸ਼ੀਅਨ ਭਾਸ਼ਾ ਵਿੱਚ ਸੁੰਡਾ ਸਟ੍ਰੇਟ ਦਾ ਅਰਥ ਹੈ ਪੱਛਮੀ ਇੰਡੋਨੇਸ਼ੀਆ।
ਏਬੀਸੀ ਨਿਊਜ਼ ਇੰਡੋਨੇਸ਼ੀਆ ਦੇ ਪੱਤਰਕਾਰ ਡੇਵਿਡ ਲਿਪਸਨ ਨੇ ਬੀਬੀਸੀ ਟੈਲੀਵਿਜ਼ਨ ਨੂੰ ਦੱਸਿਆ, ''ਅਸੀਂ ਸਥਾਨਕ ਏਜੰਸੀਆਂ ਤੋਂ ਸੁਣਿਆ ਹੈ ਕਿ ਦੱਖਣੀ ਸੁਮਾਤਰਾ ਵਿੱਚ 110 ਤੋਂ ਵੱਧ ਅਤੇ ਜਾਵਾ ਦੇ ਪੱਛਮੀ ਤੱਟ 'ਤੇ 90 ਤੋਂ ਵੱਧ ਮੌਤਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ।''
ਇਹ ਵੀ ਪੜ੍ਹੋ:
ਸੁਨਾਮੀ ਕੀ ਹੁੰਦੀ ਹੈ?
ਸਮੁੰਦਰ ਦੇ ਅੰਦਰ ਜਦੋਂ ਅਚਾਨਕ ਬਹੁਤ ਤੇਜ਼ ਹਲਚਲ ਹੁੰਦੀ ਹੈ ਤਾਂ ਉਸ ਵਿੱਚ ਤੂਫ਼ਾਨ ਆ ਜਾਂਦਾ ਹੈ। ਇਸ ਹਾਲਤ ਵਿੱਚ ਬਹੁਤ ਉੱਚੀਆਂ ਅਤੇ ਸ਼ਕਤੀਸ਼ਾਲੀ ਲਹਿਰਾਂ ਦਾ ਇੱਕ ਸਿਲਸਿਲਾ ਬਣ ਜਾਂਦਾ ਹੈ ਜੋ ਬਹੁਤ ਹੀ ਤੇਜ਼ੀ ਨਾਲ ਅੱਗੇ ਵਧਦਾ ਹੈ।
ਸ਼ਕਤੀਸ਼ਾਲੀ ਲਹਿਰਾਂ ਦੇ ਇਸ ਸਿਲਸਿਲੇ ਨੂੰ ਹੀ ਸੁਨਾਮੀ ਕਹਿੰਦੇ ਹਨ। ਦਰਅਸਲ ਸੁਨਾਮੀ ਜਾਪਾਨੀ ਭਾਸ਼ਾ ਦਾ ਸ਼ਬਦ ਹੈ। ਜੋ ਦੋ ਸ਼ਬਦਾਂ ਸੂ ਅਤੇ ਨਾਮੀ ਤੋਂ ਮਿਲ ਕੇ ਬਣਿਆ ਹੈ। ਸੂ ਦਾ ਅਰਥ ਹੁੰਦਾ ਹੈ ਸਮੁੰਦਰੀ ਕਿਨਾਰ ਅਤੇ ਨਾਮੀ ਭਾਵ ਕਿ ਲਹਿਰਾਂ।
ਪਹਿਲਾਂ ਸੁਨਾਮੀ ਨੂੰ ਸਮੁੰਦਰ ਵਿੱਚ ਉੱਠਣ ਵਾਲੇ ਜਵਾਰ ਦੇ ਰੂਪ ਵਿੱਚ ਲਿਆ ਜਾਂਦਾ ਸੀ ਪਰ ਅਜਿਹਾ ਨਹੀਂ ਹੈ। ਦਰਅਸਲ ਸਮੁੰਦਰ ਵਿੱਚ ਜਵਾਰ ਦੀਆਂ ਲਹਿਰਾਂ ਚੰਦ-ਸੂਰਜ ਅਤੇ ਗ੍ਰਹਿਆਂ ਦੀ ਗੁਰੂਤਾ ਖਿੱਚ ਦੇ ਅਸਰ ਨਾਲ ਪੈਦਾ ਹੁੰਦੀਆਂ ਹਨ। ਸੁਨਾਮੀ ਲਹਿਰਾਂ ਦਾ ਸੰਬੰਧ ਧਰਤੀ ਤੋਂ ਬਾਹਰਲੇ ਨਹੀਂ ਸਗੋਂ ਅੰਦਰੂਨੀ ਕਾਰਕਾਂ ਨਾਲ ਹੁੰਦਾ ਹੈ।
ਇਨ੍ਹਾਂ ਕਾਰਨਾਂ ਵਿੱਚੋਂ ਸਭ ਤੋਂ ਅਸਰਦਾਰ ਹੈ, ਭੂਚਾਲ। ਇਸ ਤੋਂ ਇਲਾਵਾ ਜ਼ਮੀਨ ਧਸਣਾ, ਜਵਾਲਾਮੁਖੀ, ਕੋਈ ਧਮਾਕਾ ਅਤੇ ਕਦੇ ਕਦਾਈਂ ਉਲਕਾ ਡਿੱਗਣ ਕਾਰਨ ਵੀ ਸੁਨਾਮੀ ਉੱਠਦੀ ਹੈ।
ਇਹ ਲਹਿਰਾਂ ਸਮੁੰਦਰੀ ਕੰਢਿਆਂ ਤੇ ਪਹੁੰਚ ਕੇ ਭਿਆਨਕ ਤਬਾਹੀ ਮਚਾਉਂਦੀਆਂ ਹਨ।
ਜਿਵੇਂ ਭੂਚਾਲ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਉਵੇਂ ਹੀ ਸੁਨਾਮੀ ਬਾਰੇ ਵੀ ਕੋਈ ਅੰਦਾਜਾ ਨਹੀਂ ਲਾਇਆ ਜਾ ਸਕਦਾ।
ਹਾਂ ਧਰਤੀ ਦੇ ਜਿਹੜੇ ਖੇਤਰਾਂ ਵਿੱਚ ਧਰਤੀ ਦੀਆਂ ਟੈਕਟਾਨਿਕ ਪਲੇਟਾਂ ਮਿਲਦੀਆਂ ਹਨ ਉਨ੍ਹਾਂ ਖੇਤਰਾਂ ਵਿੱਚ ਸੁਨਾਮੀ ਵਧੇਰੇ ਆਉਂਦੀ ਹੈ।
ਇਹ ਵੀ ਪੜ੍ਹੋ:
ਕ੍ਰੇਕਾਟੋਆ ਜਵਾਲਾਮੁਖੀ
ਇਸ ਤੋਂ ਪਹਿਲਾਂ ਇਹ ਜਵਾਲਾਮੁਖੀ ਸਾਲ 1883 ਵਿੱਚ ਵੀ ਫਟਿਆ ਸੀ। ਉਹ ਘਟਨਾ ਜਵਾਲਾਮੁਖੀ ਦੇ ਇਤਿਹਾਸ ਦੀ ਸਭ ਤੋਂ ਹਿੰਸਕ ਘਟਨਾ ਸੀ।
- ਉਸ ਸਮੇਂ ਸੁਨਾਮੀ ਦੀਆਂ 135 ਫੁੱਟ ਉੱਚੀਆਂ ਲਹਿਰਾਂ ਉੱਠੀਆਂ ਸਨ ਅਤੇ 30 ਹਜ਼ਾਰ ਤੋਂ ਵਧੇਰੇ ਮੌਤਾਂ ਹੋਈਆਂ ਸਨ।
- ਹਜ਼ਾਰਾਂ ਮੌਤਾਂ ਇਸ ਤੋਂ ਨਿਕਲੀ ਸਵਾਹ ਕਾਰਨ ਹੋਈਆਂ ਸਨ।
- ਇਹ ਧਮਾਕੇ ਟੀਐਨਟੀ ਦੇ 200 ਮੈਗਾਟਨ ਦੇ ਬਰਾਬਰ ਸੀ ਅਤੇ ਸਾਲ 1945 ਵਿੱਚ ਹੀਰੋਸ਼ੀਮਾ ਵਿੱਚ ਸੁੱਟੇ ਪਰਮਾਣੂ ਬੰਬ ਤੋਂ 13,000 ਗੁਣਾ ਜ਼ਿਆਦਾ ਖ਼ਤਰਨਾਕ ਸੀ।
- ਇਹ ਧਮਾਕੇ ਹਜ਼ਾਰਾਂ ਕਿਲੋਮੀਟਰ ਦੂਰ ਤੱਕ ਵੀ ਸੁਣੇ ਗਏ।
- ਜਵਾਲਾਮੁਖੀ ਦੀਪ ਗਾਇਬ ਹੋ ਗਿਆ।
- ਸਾਲ 1927 ਵਿੱਚ ਕ੍ਰੈਕਾਟੋਅ ਦਾ ਬੱਚਾ ਅੰਕ ਕ੍ਰੇਕਾਟੋਆ ਉਭਰਿਆ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: