ਯਸ਼ੂ-ਮਸੀਹ ਤੇ ਇਸਲਾਮ ਵਿਚਾਲੇ ਇਹ ਸਾਂਝ ਹੈ

    • ਲੇਖਕ, ਐਮਰ ਅਜ਼ੀਜਲਰਲੀ
    • ਰੋਲ, ਬੀਬੀਸੀ ਵਰਲਡ ਸਰਵਿਸ

ਕੁਝ ਲੋਕ ਸਮਝਦੇ ਹਨ ਕਿ ਕ੍ਰਿਸਮਸ ਦਾ ਤਿਓਹਾਰ ਹਰ ਥਾਂ ਮਨਾਇਆ ਜਾਂਦਾ ਹੈ ਪਰ ਦੁਨੀਆਂ ਦੀ ਵਧੇਰੇ ਆਬਾਦੀ ਕ੍ਰਿਸਮਸ ਨਹੀਂ ਮਨਾਉਂਦੀ ਹੈ।

ਕ੍ਰਿਸਮਸ ਜੀਜ਼ਸ ਦੇ ਜਨਮ ਕਰਕੇ ਮਨਾਇਆ ਜਾਂਦਾ ਹੈ, ਇਸ ਲਈ ਹਿੰਦੂ ਜਾਂ ਮੁਸਲਮਾਨਾਂ ਦੇ ਕੈਲੰਡਰ ਮੁਤਾਬਕ ਇਸ ਦਿਨ 'ਤੇ ਛੁੱਟੀ ਨਹੀਂ ਹੁੰਦੀ ਹੈ।

ਪਰ ਅਜਿਹਾ ਕੀ ਹੈ ਜੋ ਮੁਸਲਮਾਨਾਂ ਨਾਲ ਜੀਜ਼ਸ ਨੂੰ ਜੋੜਦਾ ਹੈ?

ਇਸਲਾਮ ਵਿੱਚ ਜੀਜ਼ਸ ਦਾ ਜਨਮਦਿਨ ਤਾਂ ਨਹੀਂ ਮਨਾਇਆ ਜਾਂਦਾ ਪਰ ਉਨ੍ਹਾਂ ਨੂੰ ਬਹੁਤ ਇੱਜ਼ਤ ਨਾਲ ਵੇਖਿਆ ਜਾਂਦਾ ਹੈ।

ਕੁਰਾਨ ਵਿੱਚ ਜੀਜ਼ਸ ਜਾਂ ਈਸਾਮਸੀਹ ਨੂੰ ਨਬੀ ਮੁਹੰਮਦ ਤੋਂ ਪਹਿਲਾਂ ਆਏ ਸਭ ਤੋਂ ਪੂਜਣਜੋਗ ਪੈਗੰਬਰ ਵਜੋਂ ਮੰਨਿਆ ਜਾਂਦਾ ਹੈ। ਬਲਕਿ ਈਸਾ ਦਾ ਨਾਂ ਕੁਰਾਨ ਵਿੱਚ ਮੁਹੰਮਦ ਤੋਂ ਵੱਧ ਲਿਆ ਗਿਆ ਹੈ।

ਇਹ ਵੀ ਪੜ੍ਹੋ:

ਇਸਲਾਮ ਵਿੱਚ ਸਿਰਫ ਇੱਕ ਹੀ ਔਰਤ ਨੂੰ ਨਾਂ ਨਾਲ ਬੁਲਾਇਆ ਗਿਆ ਹੈ ਤੇ ਉਹ ਵਰਜਿਨ ਮੇਰੀ ਹਨ, ਜੋ ਜੀਜ਼ਸ ਦੇ ਜਨਮ ਦੀ ਕਹਾਣੀ ਸੁਣਾਉਂਦੀ ਹਨ।

ਪਰ ਇਸਲਾਮ ਵਿੱਚ ਇਸ ਦਾ ਜ਼ਿਕਰ ਕੁਝ ਵੱਖਰਾ ਹੈ, ਜਿਸ ਵਿੱਚ ਨਾ ਹੀ ਜੋਸ਼ਫ ਹੈ ਅਤੇ ਨਾ ਹੀ ਕੋਈ ਹੋਰ ਬਾਰੇ ਕੁਝ ਮਿਲਦਾ ਹੈ।

ਮੇਰੀ ਨੇ ਰੇਗਿਸਤਾਨ ਵਿੱਚ ਇਕੱਲਿਆਂ ਹੀ ਜੀਜ਼ਸ ਨੂੰ ਜਨਮ ਦਿੱਤਾ ਹੈ, ਖਜੂਰ ਦੇ ਦਰਖਤ ਕੋਲ, ਤੇ ਖਜੂਰ ਆਪ ਹੀ ਉਨ੍ਹਾਂ ਦਾ ਖਾਣਾ ਬਣਨ ਲਈ ਡਿੱਗ ਜਾਂਦੇ ਹਨ।

ਇਕੱਲੀ ਔਰਤ ਹੋ ਕੇ ਬੱਚੇ ਨੂੰ ਜਨਮ ਦੇਣਾ, ਇਹ ਮੇਰੀ ’ਤੇ ਸਵਾਲ ਚੁੱਕਦਾ ਹੈ ਪਰ ਪੈਦਾ ਹੁੰਦੇ ਹੀ ਜੀਜ਼ਸ ਰੱਬ ਦੇ ਮਸੀਹੇ ਵਾਂਗ ਬੋਲਣ ਲਗਦੇ ਹਨ ਜਿਸ ਕਾਰਨ ਮੇਰੀ ਦੀ ਛਬੀ ਸਾਫ ਹੀ ਰਹਿੰਦੀ ਹੈ।

ਜਦ ਮੁਸਲਮਾਨ ਜੀਜ਼ਸ ਦਾ ਨਾਂ ਲੈਂਦੇ ਹਨ ਤਾਂ ਮੁਹੰਮਦ ਵਾਂਗ ਹੀ 'ਪੀਸ ਬੀ ਅਪੌਨ ਹਿਮ' ਕਹਿੰਦੇ ਹਨ।

ਮੁਸਲਮਾਨਾਂ ਦੀ ਮਾਨਤਾ ਮੁਤਾਬਕ ਜੀਜ਼ਸ ਮੁੜ ਤੋਂ ਧਰਤੀ 'ਤੇ ਆਕੇ ਸ਼ਾਂਤੀ ਤੇ ਨਿਆਂ ਕਾਇਮ ਕਰਨਗੇ। ਸਿਰਫ਼ ਕੁਰਾਨ ਹੀ ਨਹੀਂ ਹੋਰ ਥਾਵਾਂ 'ਤੇ ਵੀ ਜੀਜ਼ਸ ਦਾ ਬਹੁਤ ਜ਼ਿਕਰ ਹੁੰਦਾ ਹੈ।

ਸੂਫੀ ਦਾਰਸ਼ਨਿਕ ਅਲ-ਗਜ਼ਲੀ ਉਨ੍ਹਾਂ ਨੂੰ 'ਆਤਮਾ ਦੇ ਨਬੀ' ਕਹਿੰਦੇ ਹਨ।

ਕੀ ਇਸਾਈ ਧਰਮ ਵੀ ਕਰਦਾ ਹੈ ਮੁਹੰਮਦ ਦੀ ਇੱਜ਼ਤ?

ਮੁਸਲਮਾਨਾਂ ਵਿੱਚ ਕਈ ਮੁੰਡਿਆਂ ਦਾ ਨਾਂ ਈਸਾ ਤੇ ਕਈ ਕੁੜੀਆਂ ਦਾ ਨਾਂ ਮੇਰੀ ਰੱਖਿਆ ਜਾਂਦਾ ਹੈ। ਕੀ ਕਦੇ ਕੋਈ ਇਸਾਈ ਪਰਿਵਾਰ ਆਪਣੇ ਬੱਚੇ ਦਾ ਨਾਂ ਮੁਹੰਮਦ ਰੱਖਦੇ ਹਨ?

ਇਸਲਾਮ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ ਮੱਧ ਪੂਰਬੀ ਦੇਸਾਂ ਵਿੱਚ ਇਸਾਈ ਧਰਮ ਆ ਚੁੱਕਿਆ ਸੀ ਇਸ ਲਈ ਬਾਈਬਲ ਵਿੱਚ ਮੁਹੰਮਦ ਦਾ ਕੋਈ ਜ਼ਿਕਰ ਨਹੀਂ ਹੈ।

ਇਹ ਵੀ ਪੜ੍ਹੋ:

ਇਸਲਾਮ ਵਿੱਚ ਜੀਜ਼ਸ ਨੂੰ ਭਾਵੇਂ ਹੀ ਬੇਹੱਦ ਇੱਜ਼ਤ ਨਾਲ ਵੇਖਿਆ ਜਾਂਦਾ ਹੈ, ਪਰ ਜ਼ਰੂਰੀ ਨਹੀਂ ਕਿ ਇਸਾਈ ਧਰਮ ਵਿੱਚ ਵੀ ਮੁਹੰਮਦ ਲਈ ਉਹੀ ਇੱਜ਼ਤ ਹੋਵੇ । 15ਵੀਂ ਸਦੀ ਵਿੱਚ ਇਟਲੀ ਦੇ ਇੱਕ ਸ਼ਹਿਰ ਦੇ ਗਿਰਜਾਘਰ ਵਿੱਚ ਮੁਹੰਮਦ ਨੂੰ ਨਰਕ ਵਿੱਚ ਵਿਖਾਇਆ ਗਿਆ ਸੀ।

ਪੂਰੇ ਯੁਰੋਪ ਵਿੱਚ ਅਜਿਹੀ ਕਲਾ ਵੇਖਣ ਨੂੰ ਮਿਲਦੀ ਹੈ।

17ਵੀਂ ਸਦੀ ਵਿੱਚ ਬੈਲਜੀਅਨ ਗਿਰਜਾਘਰ ਵਿੱਚ ਦੂਤਾਂ ਦੇ ਕਦਮਾਂ ਥੱਲੇ ਮੁਹੰਮਦ ਨੂੰ ਵਿਖਾਇਆ ਗਿਆ ਸੀ।

ਅਜਿਹਾ ਹੁਣ ਤਾਂ ਨਹੀਂ ਹੁੰਦਾ, ਪਰ ਸਾਡੇ ਸਮੇਂ ਦੀਆਂ ਆਪਣੀਆਂ ਪ੍ਰੇਸ਼ਾਨੀਆਂ ਹਨ। 2002 ਵਿੱਚ ਮੁਸਲਮਾਨ ਅੱਤਵਾਦੀਆਂ ਤੇ ਸ਼ੱਕ ਸੀ ਕਿ ਉਨ੍ਹਾਂ ਨੇ ਬੋਲੋਗਨਾ ਚਰਚ ਨੂੰ ਉਡਾਉਣ ਦੀ ਸਾਜ਼ਿਸ਼ ਕੀਤੀ ਸੀ।

ਉਦੋਂ ਤੋਂ ਪੂਰੇ ਯੁਰੋਪ ਅਤੇ ਹੋਰ ਮੁਸਲਿਮ ਦੇਸਾਂ ਵਿੱਚ ਹਮਲਿਆਂ 'ਚ ਕਈ ਲੋਕ ਮਾਰੇ ਗਏ ਹਨ, ਜਿਸ ਕਾਰਨ ਦੋਵੇਂ ਭਾਈਚਾਰਿਆਂ ਵਿੱਚ ਤਣਾਅ ਵਧਿਆ ਹੈ।

ਅੱਜ ਦੇ ਸਮੇਂ ਵਿੱਚ ਮੁਸਲਮਾਨਾਂ ਨੂੰ ਜੀਜ਼ਸ ਅਤੇ ਉਸ ਦੀ ਅਹਿਮੀਅਤ ਬਾਰੇ ਜਾਣਨਾ ਦੋਵੇਂ ਇਸਾਈਆਂ ਤੇ ਮੁਸਲਮਾਨਾਂ ਲਈ ਹੋਰ ਵੀ ਜ਼ਰੂਰੀ ਹੋ ਗਿਆ ਹੈ।

ਸ਼ਾਇਦ ਇਹ ਜਾਣਨ ਨਾਲ ਕਿ ਦੁਨੀਆਂ ਦੇ ਸਾਰੇ ਧਰਮਾਂ ਵਿੱਚ ਕੀ ਸਮਾਨਤਾ ਹੈ, ਇਸ ਨਾਲ ਦੂਰੀਆਂ ਕੁਝ ਘਟਣਗੀਆਂ।

ਤੁਸੀਂ ਇਹ ਵੀਡੀਓਜ਼ ਵੀ ਵੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)