You’re viewing a text-only version of this website that uses less data. View the main version of the website including all images and videos.
ਕੀ ਪਾਕ ਮੁਹੰਮਦ ਅਲੀ ਜਿਨਾਹ ਦੇ ਸੁਪਨਿਆਂ ਦਾ ਹਾਣੀ ਬਣ ਸਕਿਆ?
- ਲੇਖਕ, ਸ਼ੁਮਾਇਲਾ ਜਾਫ਼ਰੀ
- ਰੋਲ, ਬੀਬੀਸੀ ਪੱਤਰਕਾਰ
25 ਦਸੰਬਰ ਦੀ ਪਾਕਿਸਤਾਨ ਲਈ ਦੋਹਰੀ ਮਹੱਤਤਾ ਹੈ, ਇੱਕ ਤਾਂ ਇਸ ਦਿਨ ਪਾਕਿਸਤਾਨ ਦਾ ਮਸੀਹੀ ਭਾਈਚਾਰਾ ਕ੍ਰਿਸਮਸ ਮਨਾਉਂਦਾ ਹੈ ਤੇ ਦੂਜਾ ਇਸ ਦਿਨ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਜਾਂ ਕਾਈਦ-ਏ-ਆਜ਼ਮ ਦਾ ਜਨਮ ਦਿਨ ਹੈ।
ਦੁਨੀਆ ਦੇ ਹੋਰ ਕਈ ਦੇਸ਼ਾਂ ਵਾਂਗ 25 ਦਸੰਬਰ ਨੂੰ ਪਾਕਿਸਤਾਨ 'ਚ ਛੁੱਟੀ ਹੁੰਦੀ ਹੈ - ਕ੍ਰਿਸਮਸ ਕਰ ਕੇ ਨਹੀਂ ਬਲਕਿ ਕਾਈਦ-ਏ-ਆਜ਼ਮ ਦੇ ਜਨਮ ਦਿਨ ਕਰ ਕੇ।
ਭਾਵੇਂ ਕਿ ਪਾਕਿਸਤਾਨ ਦੇ ਬਹੁਗਿਣਤੀ ਸੱਜੇ ਪੱਖੀ ਲੋਕ, ਚਾਹੇ ਉਹ ਆਮ ਜਨਤਾ ਦੇ ਰੂਪ 'ਚ ਹੋਣ ਜਾ ਸੱਤਾ 'ਚ, ਕਿਸੇ ਵੀ ਪੱਛਮੀ ਅਤੇ ਗੈਰ-ਇਸਲਾਮਿਕ ਉਤਸਵਾਂ ਨੂੰ ਨਹੀਂ ਮਨਾਉਣਾ ਚਾਹੁੰਦੇ ਪਰ ਜਿਨਾਹ ਦਾ ਜਨਮ ਦਿਨ ਮਨਾਉਣਾ ਇੱਕ ਮਾਣ ਵਾਲੀ ਗੱਲ ਹੈ।
ਧਰਮ ਸਭ ਤੋਂ ਅਹਿਮ ਤੱਤ
ਧਰਮ ਇੱਕ ਸਭ ਤੋਂ ਅਹਿਮ ਤੱਤ ਹੈ ਜੋ ਅੱਜ ਦੇ ਪਾਕਿਸਤਾਨ ਦੀ ਹੋਂਦ ਦਾ ਵਰਣਨ ਕਰਦਾ ਹੈ। ਪਰ ਕੀ ਇਹ ਜਿਨਾਹ ਦੀ ਸੋਚ ਦਾ ਦੇਸ ਬਣ ਗਿਆ ਹੈ? ਕੀ ਉਹ ਧਰਮ ਆਧਾਰਿਤ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਸੀ? ਤੇ ਜਾ ਫੇਰ ਉਹ ਇੱਕ ਧਰਮ ਨਿਰਪੱਖ ਪਾਕਿਸਤਾਨ ਦੀ ਸਿਰਜਣਾ ਕਰਨਾ ਚਾਹੁੰਦੇ ਸਨ।
ਇਤਿਹਾਸਕਾਰ ਅਤੇ ਟਿੱਪਣੀਕਾਰ ਯਾਸਰ ਲਤੀਫ਼ ਹਮਦਾਨੀ ਦਾ ਕਿਹਾ, "ਜ਼ਿਨਾਹ ਨੇ ਆਪਣੀਆਂ 33 ਭਾਸ਼ਣਾਂ 'ਚ ਜਮਹੂਰੀਅਤ, ਲੋਕ ਰਾਜ, ਘੱਟਗਿਣਤੀਆਂ ਲਈ ਬਰਾਬਰ ਦੇ ਹੱਕ ਨੂੰ ਮਹੱਤਤਾ ਦਿੱਤੀ। ਜਦੋਂ ਉਹ ਇਸਲਾਮ ਦੀ ਗੱਲ ਕਰਦੇ ਸਨ ਤਾਂ ਕਹਿੰਦੇ ਸਨ ਕਿ ਇਸਲਾਮ ਦੇ ਸਿਧਾਂਤ ਬਰਾਬਰੀ ਤੇ ਆਧਾਰਿਤ ਸਨ।"
ਉਨ੍ਹਾਂ ਕਿਹਾ, "ਹੁਣ ਪਾਕਿਸਤਾਨ 'ਚ ਜੋ ਕੁਝ ਵੀ ਹੋ ਰਿਹਾ ਹੈ ਉਹ ਜਿਨਾਹ ਦੇ ਸੁਪਨੇ ਦੇ ਉਲਟ ਹੈ।"
ਯਾਸਰ ਹਮਦਾਨੀ ਨੇ ਇਸ਼ਨਿੰਦਾ-ਵਿਰੋਧੀ ਪਾਰਟੀ ਤਹਿਰੀਕ-ਏ-ਲਾਬਾਇਕ ਰਸੂਲ ਅੱਲਾ ਦੀ ਫ਼ੈਜ਼ਾਬਾਦ 'ਚ ਹਾਲੀ ਵਿਚ ਹੋਈ ਬੈਠਕ ਦੀ ਇੱਕ ਉਦਾਹਰਨ ਦੀਦਿਆਂ ਕਿਹਾ, "ਉਹ ਜਿਨਾਹ ਦੇ ਸੁਪਨਿਆਂ ਦੇ ਪਾਕਿਸਤਾਨ ਦੇ ਬਿਲਕੁਲ ਉਲਟ ਸੀ।"
'ਜਿਨਾਹ ਦੀ ਸੰਤ ਦੇ ਰੂਪ 'ਚ ਪੇਸ਼ਕਾਰੀ'
ਇਤਿਹਾਸਕਾਰ ਮੁਬਾਰਕ ਅਲੀ ਮੰਦੇ ਹਨ ਕਿ ਪਿਛਲੇ ਕੁਝ ਸਾਲਾਂ 'ਚ ਇਤਿਹਾਸਕਾਰਾਂ ਨੇ ਜਾਣਬੁੱਝ ਕੇ ਜਿਨਾਹ ਨੂੰ ਇੱਕ ਸੰਤ ਦੇ ਰੂਪ 'ਚ ਦਿਖਾਇਆ ਹੈ। ਇਸ ਤਰ੍ਹਾਂ ਇਸ ਲਈ ਕੀਤਾ ਜਾ ਰਿਹਾ ਹੈ ਕਿ ਜਿਨਾਹ ਦੀ ਸੋਚ ਨੂੰ ਦੇਸ ਦੇ ਅੱਜ ਦੇ ਸੱਜੇ ਪੱਖੀ ਤੇ ਅੱਤ ਦੀ ਧਾਰਮਿਕ ਵਿਚਾਰਧਾਰਾ ਦੇ ਬਰਾਬਰ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ, "ਇਹ ਅਖੌਤੀ ਇਤਿਹਾਸਕਾਰ ਝੂਠਾ ਪ੍ਰਭਾਵ ਪੈਦਾ ਕਰਨ ਦੇ ਯਤਨ ਕਰ ਰਹੇ ਹਨ ਜਿਵੇਂ ਕਿ ਜਿਨਾਹ ਪੂਰੀ ਤਰ੍ਹਾਂ ਧਰਮ ਨਿਰਪੱਖਤਾ, ਭਾਰਤੀ ਰਾਸ਼ਟਰਵਾਦ ਤੋਂ ਵੱਖ ਸਨ ਅਤੇ ਬ੍ਰਿਟਿਸ਼ ਵਿਰੋਧੀ ਨਹੀਂ ਸਨ"
ਮੁਬਾਰਕ ਅਲੀ ਵਿਸ਼ਵਾਸ ਕਰਦਾ ਹੈ ਕਿ ਇਹ "ਨਵੀਂ ਜਿਨਾਹ" ਅਸਲੀ ਜਿਨਾਹ ਤੋਂ ਬਿਲਕੁਲ ਵੱਖਰਾ ਸੀ।
ਅਸਲ 'ਚ ਕੌਣ ਸਨ ਜਿਨਾਹ?
ਪਰ ਅਸਲ ਜਿਨਾਹ ਕੌਣ ਸਨ? ਮੁਬਾਰਕ ਅਲੀ ਉਸ ਨੂੰ ਉਸ ਵਿਅਕਤੀ ਵਜੋਂ ਵੇਖਦੇ ਹਨ ਜਿਸ ਸੋਚ ਧਰਮ ਨਿਰਪੱਖ ਸੀ; ਹਾਲਾਂਕਿ ਉਹ ਸਹਿਮਤ ਹਨ ਕਿ ਮੁਹੰਮਦ ਅਲੀ ਜਿਨਾਹ ਨੇ ਆਪਣੀ ਸਿਆਸਤ ਵਿਚ ਧਰਮ ਨੂੰ ਇੱਕ ਸਾਧਨ ਵਜੋਂ ਵਰਤਿਆ, ਪਰ ਇਸ ਤਰ੍ਹਾਂ ਨਹੀਂ ਕਿ ਇਹ ਰਾਜਨੀਤੀ ਦੀ ਥਾਂ ਤਬਦੀਲ ਹੋ ਜਾਵੇਗਾ।
ਮੁਬਾਰਕ ਨੇ ਅੱਗੇ ਕਿਹਾ, "ਸਮੇਂ ਸਮੇਂ ਤੇ ਉਨ੍ਹਾਂ ਨੇ ਇਹ ਸਪਸ਼ਟ ਕੀਤਾ ਕਿ ਪਾਕਿਸਤਾਨ ਇੱਕ ਇਸਲਾਮਿਕ ਦੇਸ ਨਹੀਂ ਹੋਵੇਗਾ।"
ਅਤੇ ਯਾਸਰ ਲਤੀਫ਼ ਹਮਦਨੀ ਸਹਿਮਤ ਹਨ, "ਸਮੱਸਿਆ ਇਹ ਹੈ ਕਿ ਕਾਇਦੇ-ਆਜ਼ਮ ਦਾ ਦ੍ਰਿਸ਼ਟੀਕੋਣ ਵਿਗਾੜ ਦਿੱਤਾ ਹੈ ਅਤੇ ਅਜਿਹੇ ਹਾਸੋਹੀਣੇ ਵਿਚਾਰ ਉਸ ਨਾਲ ਸਬੰਧਿਤ ਬਣਾ ਦਿੱਤੇ ਹਨ ਜੋ ਅਸਲ ਵਿਚ ਉਸ ਦੀ ਸੋਚ ਦੇ ਉਲਟ ਹਨ."
ਯਾਸਰ ਦਾ ਵਿਚਾਰ ਹੈ ਕਿ ਜਿਨਾਹ ਦੇ ਪਾਕਿਸਤਾਨ ਦੇ ਵਿਚਾਰ ਨੂੰ ਪਹਿਲੀ ਵਾਰ 1974 ਵਿਚ ਦਫ਼ਨਾਇਆ ਗਿਆ ਸੀ (ਜਿਸ ਸਾਲ ਪਾਕਿਸਤਾਨ ਸੰਸਦ ਨੇ ਸੰਵਿਧਾਨ 'ਚ ਸੋਧਾਂ ਕਰ ਕੇ ਅਹਿਮਦੀਆ ਭਾਈਚਾਰੇ ਨੂੰ ਗ਼ੈਰ-ਮੁਸਲਮਾਨ ਐਲਾਨ ਕੀਤਾ)। ਫਿਰ ਇਸ ਨੂੰ ਤਾਨਾਸ਼ਾਹ ਜਨਰਲ ਜ਼ਿਆ ਉਲ ਹੱਕ ਨੇ ਦਫ਼ਨਾ ਦਿੱਤਾ ਸੀ ਅਤੇ ਹੁਣ ਇਸ ਕਥਿਤ ਸਮਝੌਤਾ ਜੋ ਸਰਕਾਰ ਨੇ ਫ਼ੈਜ਼ਾਬਾਦ ਪ੍ਰਦਰਸ਼ਨਕਾਰੀਆਂ ਨਾਲ ਕੀਤਾ। ਪਾਕਿਸਤਾਨ ਇੱਕ ਧਾਰਮਿਕ ਦੇਸ ਬਣ ਗਿਆ ਹੈ, ਜੋ ਕਿ ਜਿਨਾਹ ਦੇ ਵਿਚਾਰ ਦੇ ਉਲਟ ਹੈ।
ਮੁਬਾਰਕ ਅਲੀ ਮੰਨਦੇ ਹਨ ਕਿ ਜਿਨਾਹ ਇੱਕ ਬਹੁਤ ਹੀ ਤਾਕਤਵਰ ਵਿਅਕਤੀ ਸਨ ਪਰ ਦੇਸ਼ ਦੇ ਸਿਆਸਤਦਾਨਾਂ ਨੇ ਜਾਣਬੁੱਝ ਕੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦਾ ਫ਼ੈਸਲਾ ਕੀਤਾ।
"ਉਹ ਆਪਣੀ ਜ਼ੁਬਾਨ ਦੇ ਪੱਕੇ ਆਦਮੀ ਸਨ, ਇੱਕ ਬਹੁਤ ਇਮਾਨਦਾਰ ਅਤੇ ਸਮਰਪਿਤ ਵਿਅਕਤੀ ਅਤੇ ਇੱਕ ਉੱਚੇ ਪੱਧਰ ਦੇ ਵਕੀਲ; ਪਰ ਇਹ ਸਿਆਸਤਦਾਨਾਂ ਨੂੰ ਆਪਣੇ ਆਪ ਨੂੰ ਸਹੀ ਕਹਿਣ ਲਈ ਨਾਈ ਜਚਦਾ, ਇਸ ਲਈ ਉਨ੍ਹਾਂ ਦੀ ਧਾਰਮਿਕਤਾ ਉੱਤੇ ਬਹੁਤ ਧਿਆਨ ਦਿੱਤਾ ਗਿਆ ਹੈ, ਬਾਵਜੂਦ ਇਸ ਦੇ ਕਿ ਉਹ ਇੱਕ ਧਾਰਮਿਕ ਵਿਅਕਤੀ ਨਹੀਂ ਸਨ।"
ਪਾਕਿਸਤਾਨ 'ਚ ਜਮਹੂਰੀਅਤ ਜਿਨਾਹ ਦਾ ਸੁਪਨਾ
ਵਿਸ਼ਲੇਸ਼ਕ ਯਾਸਰ ਲਤੀਫ਼ ਹਮਦਨੀ ਦਾ ਕਹਿਣਾ ਹੈ ਕਿ ਜਿਨਾਹ ਪਾਕਿਸਤਾਨ ਨੂੰ ਇੱਕ ਆਧੁਨਿਕ ਜਮਹੂਰੀ ਮੁਲਕ ਬਣਾਉਣਾ ਚਾਹੁੰਦੇ ਸਨ, ਜਿੱਥੇ ਸਾਰੇ ਨਾਗਰਿਕ ਆਜ਼ਾਦ ਅਤੇ ਉਨ੍ਹਾਂ ਦੇ ਧਰਮ ਅਤੇ ਵਿਚਾਰਾਂ ਦੇ ਮੁਲਾਂਕਣ ਦੇ ਬਰਾਬਰ ਹੋਵੇ. ਪਰ ਪਾਕਿਸਤਾਨ ਦੇ ਸੰਵਿਧਾਨ ਨੇ ਗ਼ੈਰ-ਮੁਸਲਮਾਨ ਨੂੰ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਰੋਕਿਆ।
ਯਾਸਰ ਮੰਨਦੇ ਹਨ, "ਇਹ ਜਿਨਾਹ ਦੇ ਪਾਕਿਸਤਾਨ ਵਿਚ ਨਹੀਂ ਹੋਣਾ ਸੀ।"
ਮੁਬਾਰਕ ਅਲੀ ਨੂੰ ਲੱਗਦਾ ਹੈ ਕਿ ਪਾਕਿਸਤਾਨ ਲਈ ਜਿਨਾਹ ਦੇ ਵਿਚਾਰ ਬਾਰੇ ਬਹੁਤ ਸਾਰੀਆਂ ਉਲਝਣਾਂ ਹਨ।
"ਜਿਨਾਹ ਨੇ ਕਿਹਾ ਕਿ ਪਾਕਿਸਤਾਨ ਇੱਕ ਧਾਰਮਿਕ ਮੁਲਕ ਨਹੀਂ ਹੋਵੇਗਾ, ਪਰ ਉਨ੍ਹਾਂ ਨੇ ਕਦੇ ਇਹ ਸਪਸ਼ਟ ਨਹੀਂ ਕੀਤਾ ਕਿ ਜੇ ਇਹ ਇੱਕ ਧਰਮ ਨਿਰਪੱਖ ਜਾਂ ਜਮਹੂਰੀ ਦੇਸ਼ ਹੋਣ ਜਾ ਰਿਹਾ ਸੀ। ਇਸ ਤੱਥ ਅਸਪਸ਼ਟ ਹੈ।"
ਪਰ ਯਾਸਰ ਲਤੀਫ਼ ਹਮਦਨੀ ਅਨੁਸਾਰ ਪਾਕਿਸਤਾਨ ਲਈ ਜਿਨਾਹ ਦਾ ਵਿਚਾਰ ਸਪਸ਼ਟ ਹੈ. ਦੇਸ਼ ਦਾ ਪਹਿਲਾ ਕਾਨੂੰਨ ਮੰਤਰੀ ਹਿੰਦੂ ਸੀ, ਉਸ ਨੂੰ ਕਾਇਦ-ਏ-ਆਜ਼ਮ ਨੇ ਨਿਯੁਕਤ ਕੀਤਾ ਸੀ।
ਯਾਸਰ ਹਮਦਾਨੀ ਨੇ ਕਿਹਾ, "ਜਿਨਾਹ ਨੇ ਵੰਡ ਤੋਂ ਦੋ ਦਿਨ ਪਹਿਲਾਂ ਬੁਨਿਆਦੀ ਹੱਕਾਂ ਲਈ ਕਮੇਟੀ ਨਿਯੁਕਤ ਕੀਤੀ ਗਈ ਸੀ, ਇਸ ਦੇ ਛੇ ਹਿੰਦੂ ਮੈਂਬਰ ਸਨ। ਇਸ ਲਈ ਉਹ ਬਹੁਤ ਸਪਸ਼ਟ ਸਨ, ਉਨ੍ਹਾਂ ਲਈ ਰਾਜ ਦੇ ਬੁਨਿਆਦੀ ਸਿਧਾਂਤ ਬਰਾਬਰ ਸਨ।"
'ਸਾਨੂੰ ਆਪਣਾ ਰਾਹ ਆਪ ਬਣਾਉਣਾ ਚਾਹੀਦਾ ਹੈ'
ਇਤਿਹਾਸਕਾਰ ਮੁਬਾਰਕ ਅਲੀ ਦਾ ਮੰਨਣਾ ਹੈ ਕਿ ਅਤੀਤ ਦੇ ਪਾਕਿਸਤਾਨ ਵਿਚ ਰਹਿਣ ਦੀ ਬਜਾਏ ਸਾਨੂੰ ਆਪਣਾ ਰਾਹ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
"ਪਾਕਿਸਤਾਨ ਜਿਨਾਹ ਦੀ ਜਾਇਦਾਦ ਨਹੀਂ ਹੈ; ਇਹ ਉਸ ਦੇ ਲੋਕਾਂ ਨਾਲ ਸਬੰਧਿਤ ਹੈ ਸਾਨੂੰ ਪਾਕਿਸਤਾਨ ਨੂੰ ਅਜਿਹਾ ਦੇਸ਼ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ ਜੋ ਮੌਜੂਦਾ ਜ਼ਮੀਨੀ ਹਕੀਕਤਾਂ ਦੇ ਬਰਾਬਰ ਹੈ, ਉਹ ਨਹੀਂ ਜੋ ਜਿਨਾਹ ਬਣਾਉਣਾ ਚਾਹੁੰਦੇ ਸੀ।"
ਪਰ ਯਾਸਰ ਪੂਰੀ ਤਰ੍ਹਾਂ ਨਾਲ ਅਸਹਿਮਤ ਹਨ ਅਤੇ ਕਹਿੰਦੇ ਹਨ, "ਜਿਨਾਹ ਦੇਸ਼ ਦਾ ਬਾਨੀ ਹੈ, ਉਹ ਹਮੇਸ਼ਾ ਪਾਕਿਸਤਾਨ ਵਿਚ ਰਹਿੰਦੇ ਹਨ।"