ਪਾਕਿਸਤਾਨ : 'ਜਾਧਵ ਦੀ ਪਰਿਵਾਰ ਨਾਲ ਮੁਲਾਕਾਤ ਇਸਲਾਮ ਦੇ ਰਿਵਾਜਾਂ ਸਦਕਾ'

ਪਾਕਿਸਤਾਨ 'ਚ ਜਾਸੂਸੀ ਦੇ ਇਲਜ਼ਾਮ 'ਚ ਫਾਂਸੀ ਦੀ ਸਜ਼ਾ ਪਾਉਣ ਵਾਲੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਇਸਲਾਮਾਬਾਦ 'ਚ ਆਪਣੇ ਘਰ ਵਾਲਿਆਂ ਨੂੰ ਮਿਲੇ।

ਪਾਕਿਸਤਾਨ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਮੀਟਿੰਗ ਪੂਰੀ ਤਰ੍ਹਾਂ ਨਾਲ ਮਾਨਵਤਾਵਾਦੀ ਸਿਧਾਂਤਾਂ ਅਤੇ ਇਸਲਾਮ ਦੇ ਰਿਵਾਜ 'ਤੇ ਆਧਾਰਿਤ ਸੀ।

ਪਾਕਿਸਤਾਨ ਦੇ ਫੌਰਨ ਆਫਿਸ ਦੇ ਬੁਲਾਰੇ ਮਹੁੰਮਦ ਫੈਸਲ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਪਾਕਿਸਤਾਨ ਜਾਧਵ ਨੂੰ ਇੱਕ ਦਹਿਸ਼ਤਗਰਦ ਮੰਨਦੇ ਹਨ ਤੇ ਜਾਧਵ ਨੂੰ ਝੂਠੀ ਪਛਾਣ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ।

ਪਾਕਿਸਤਾਨ ਦੇ ਦਾਅਵੇ ਮੁਤਾਬਕ ਜਾਧਵ ਨੇ ਇਹ ਮੰਨ ਲਿਆ ਹੈ ਕਿ ਕਰਾਚੀ ਵਿੱਚ ਇੱਕ ਪੁਲਿਸ ਅਫ਼ਸਰ ਦੀ ਮੌਤ ਅਤੇ ਕੁਵੇਟਾ 'ਚ ਹਮਲਿਆਂ 'ਚ ਉਸ ਦਾ ਹੱਥ ਸੀ।

ਉਨ੍ਹਾਂ ਦਾਅਵਾ ਕੀਤਾ ਹੈ ਕਿ ਜਾਧਵ ਨੇ ਇਸ ਦਾ ਇਕਬਾਲ ਕਰ ਲਿਆ ਹੈ ਕਿ ਭਾਰਤੀ ਖ਼ੁਫ਼ੀਆ ਏਜੈਂਸੀ ਰਾਅ ਦੇ ਕਹਿਣ ਤੇ ਪਾਕਿਸਤਾਨ ਤੇ ਹਮਲਾ ਕਰਨ ਵਾਲਾ ਸੀ।

'ਜਾਧਵ ਸਿਹਤ ਮੰਦ ਹਨ'

ਪਾਕਿਸਤਾਨ ਮੁਤਾਬਿਕ ਉੱਥੋਂ ਦੇ ਕਨੂੰਨ ਮੁਤਾਬਕ ਮੁਕੱਦਮੇ ਦੌਰਾਨ ਜਾਧਵ ਨੂੰ ਇੱਕ ਵਕੀਲ ਮਿਲਿਆ ਹੋਇਆ ਸੀ।

ਮਹੁੰਮਦ ਫੈਸਲ ਨੇ ਕਿਹਾ ਕਿ ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨਰ ਜਾਧਵ ਦੀ ਉਸ ਦੇ ਪਰਿਵਾਰ ਨਾਲ ਮਿਲਣੀ ਸ਼ੀਸ਼ੇ ਦੇ ਦਰਵਾਜ਼ੇ ਦੇ ਆਰ-ਪਾਰ ਹੀ ਹੋਣੀ ਸੀ। ਇਹ ਮੀਟਿੰਗ 40 ਮਿੰਟ ਤਕ ਚੱਲੀ।

ਭਾਰਤੀ ਡਿਪਟੀ ਹਾਈ ਕਮਿਸ਼ਨਰ ਨੂੰ ਮੀਟਿੰਗ ਵੇਖਣ ਦੀ ਇਜਾਜ਼ਤ ਸੀ। ਉਹ ਨਾ ਜਾਧਵ ਨੂੰ ਕੁਝ ਕਹਿ ਸਕਦੇ ਸਨ ਤੇ ਨਾ ਹੀ ਉਸ ਨੂੰ ਸੁਣ ਸਨ।

ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਜਾਧਵ ਸਿਹਤ ਮੰਦ ਹਾਲਤ 'ਚ ਹਨ।

ਮਹੁੰਮਦ ਫੈਸਲ ਨੇ ਕਿਹਾ ਕਿ ਮੀਟਿੰਗ ਤੋਂ ਬਾਅਦ ਜਾਧਵ ਦੀ ਪਤਨੀ ਅਤੇ ਮਾਤਾ ਨੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)