You’re viewing a text-only version of this website that uses less data. View the main version of the website including all images and videos.
ਪਾਕਿਸਤਾਨ: ਇਸਲਾਮਾਬਾਦ 'ਚ ਮਾਂ ਤੇ ਪਤਨੀ ਨੂੰ ਮਿਲੇ ਕੁਲਭੂਸ਼ਣ ਜਾਧਵ
ਪਾਕਿਸਤਾਨ 'ਚ ਜਾਸੂਸੀ ਦੇ ਇਲਜ਼ਾਮ 'ਚ ਫਾਂਸੀ ਦੀ ਸਜ਼ਾ ਪਾਉਣ ਵਾਲੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਸੋਮਵਾਰ ਨੂੰ ਇਸਲਾਮਾਬਾਦ 'ਚ ਆਪਣੇ ਘਰ ਵਾਲਿਆਂ ਨੂੰ ਮਿਲੇ। ਭਾਰਤ ਦੀਆਂ ਅਪੀਲਾਂ ਤੋਂ ਬਾਅਦ ਪਾਕਿਸਤਾਨ ਵੱਲੋਂ ਕੁਲਭੂਸ਼ਣ ਨੂੰ ਕੌਨਸੂਲਰ ਐਕਸਸ ਦੀ ਮਨਜ਼ੂਰੀ ਮਿਲੀ ਸੀ।
ਕੁਲਭੂਸ਼ਣ ਜਾਧਵ ਦੀ ਮਾਂ ਅਤੇ ਪਤਨੀ ਨੇ ਇਸਲਾਮਾਬਾਦ ਵਿੱਚ ਜਾਧਵ ਨਾਲ ਮੁਲਾਕਾਤ ਕੀਤੀ।
ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਦੱਸਿਆ ਕਿ ਮੁਲਾਕਾਤ ਤੋਂ ਬਾਅਦ ਜਦੋਂ ਉਨ੍ਹਾਂ ਦੀ ਮਾਂ ਅਤੇ ਪਤਨੀ ਬਾਹਰ ਆਏ ਤਾਂ ਮੀਡੀਆ ਨੇ ਉਨ੍ਹਾਂ ਨੂੰ ਸਵਾਲ ਪੁਛਣ ਦੀ ਕੋਸ਼ਿਸ਼ ਕੀਤੀ।
ਕੁਝ ਦੇਰ ਗੱਡੀ ਦਾ ਇੰਤਜ਼ਾਰ ਕਰਨ ਤੋਂ ਬਾਅਦ ਉਹ ਚਲੇ ਗਏ।
ਇਸ ਮੁਲਾਕਾਤ 'ਚ ਇਸਲਾਮਾਬਾਦ 'ਚ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਜੇਪੀ ਸਿੰਘ ਵੀ ਉਨ੍ਹਾਂ ਦੇ ਨਾਲ ਰਹਿਣਗੇ।
ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਸ਼ਨੀਵਾਰ ਰਾਤ ਇਸ ਬਾਰੇ ਟਵਿੱਟਰ 'ਤੇ ਜਾਣਕਾਰੀ ਦਿੱਤੀ।
ਮੀਡੀਆ ਰਿਪੋਰਟਾਂ ਮੁਤਾਬਕ ਜਾਧਵ ਦੀ ਉਨ੍ਹਾਂ ਦੇ ਪਰਿਵਰ ਨਾਲ ਮੁਲਾਕਾਤ ਦੇ ਪ੍ਰੋਗਰਾਮ ਬਾਰੇ ਪਾਕਿਸਤਾਨ ਨੇ ਭਾਰਤ ਕੋਲੋਂ ਜਾਣਕਾਰੀ ਮੰਗੀ ਸੀ।
ਇਸਲਾਮਾਬਾਦ 'ਚ ਹਫਤੇਵਾਰ ਬ੍ਰੀਫਿੰਗ ਦੌਰਾਨ ਬੁਲਾਰੇ ਮੁਹੰਮਦ ਫ਼ੈਸਲ ਨੇ ਕਿਹਾ ਕਿ ਕੁਲਭੂਸ਼ਣ ਜਾਧਵ ਦੇ ਪਰਿਵਾਰਕ ਮੈਂਬਰਾਂ ਨੂੰ ਇਸਲਾਮਾਬਾਦ ਲਈ ਵੀਜ਼ਾ ਜਾਰੀ ਕਰ ਦਿੱਤਾ ਗਿਆ ਹੈ।
ਮੁਲਾਕਾਤ ਲਈ ਕਿਉਂ ਰਾਜ਼ੀ ਹੋਇਆ ਪਾਕਿਸਤਾਨ?
ਪਾਕਿਸਤਾਨੀ ਅਖ਼ਬਾਰਾਂ ਵਿੱਚ ਇਸ ਗੱਲ ਨੂੰ ਲੈ ਕਿ ਕਿਆਸ ਲਾਏ ਜਾ ਰਹੇ ਹਨ ਕਿ ਆਖ਼ਰ ਜਾਧਵ ਨੂੰ ਕਿਸ ਲਈ ਉਨ੍ਹਾਂ ਦੇ ਘਰਵਾਲਿਆਂ ਨਾਲ ਮਿਲਾਉਣ ਲਈ ਇਸਲਾਮਾਬਾਦ ਰਾਜ਼ੀ ਹੋਇਆ ਹੈ।
ਕੁਝ ਰਿਪੋਰਟਾਂ ਮੁਤਾਬਕ ਦੋਵਾਂ ਦੇਸਾਂ ਵਿਚਾਲੇ ਹੋਈ ਇੱਕ ਮੀਟਿੰਗ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤ 'ਚ ਪਾਕਿਸਤਾਨ ਦੇ ਨਵੇਂ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਨਾਲ ਇਸ ਮੁੱਦੇ 'ਤੇ ਵਿਚਾਰ ਕੀਤਾ।
ਪਾਕਿਸਤਾਨ ਨੇ ਕੁਲਭੂਸ਼ਣ ਨੂੰ ਕੌਨਸੂਲਰ ਐਕਸਸ ਦੇ ਦਿੱਤਾ ਹੈ। ਪਹਿਲਾਂ ਉਹ ਭਾਰਤ ਦੀ ਅਪੀਲ ਨੂੰ ਵਾਰ ਵਾਰ ਖਾਰਜ ਕਰਦਾ ਰਿਹਾ ਹੈ।
ਜਾਧਵ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਸਾਹਮਣੇ ਮੁਆਫ਼ੀ ਦੀ ਅਪੀਲ ਕੀਤੀ ਹੈ, ਜਿਸ ਤੇ ਅਜੇ ਵੀ ਕੋਈ ਜਵਾਬ ਨਹੀਂ ਆਇਆ।
ਅਕਤੂਬਰ ਵਿੱਚ ਪਾਕਿਸਤਾਨੀ ਫੌਜ ਨੇ ਕਿਹਾ ਸੀ ਕਿ ਜਾਧਵ ਦੀ ਪਟੀਸ਼ਨ 'ਤੇ ਉਹ ਫ਼ੈਸਲਾ ਲੈਣ ਦੇ ਕਰੀਬ ਹਨ।
ਕੁਲਭੂਸ਼ਣ ਨੂੰ ਸਜ਼ਾ
ਕੁਲਭੂਸ਼ਣ ਜਾਧਵ ਨੂੰ 3 ਮਾਰਚ 2016 ਨੂੰ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਨੇ ਬਲੂਚਿਸਤਾਨ ਤੋਂ ਗ੍ਰਿਫ਼ਤਾਰ ਕੀਤਾ ਸੀ।
ਜਾਧਵ 'ਤੇ ਬਲੂਚਿਸਤਾਨ ਵਿੱਚ ਅਸ਼ਾਂਤੀ ਫੈਲਾਉਣ ਅਤੇ ਜਾਸੂਸੀ ਦਾ ਇਲਜ਼ਾਮ ਲਾਇਆ ਗਿਆ ਅਤੇ ਪਾਕਿਸਤਾਨ ਦੀ ਸੈਨਿਕ ਅਦਾਲਤ ਨੇ ਜਾਧਵ ਨੂੰ ਜਸੂਸੀ ਅਤੇ ਦੇਸ ਵਿਰੋਧੀ ਕਾਰਵਾਈ ਦੇ ਇਲਜ਼ਾਮ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਹੈ।
ਹਾਲਾਂਕਿ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਨੇ ਇਸ ਤੇ ਰੋਕ ਲਾ ਦਿੱਤੀ ਸੀ। ਉਦੋਂ ਤੋਂ ਹੀ ਮਾਮਲਾ ਆਈਸੀਜੇ ਵਿੱਚ ਚੱਲ ਰਿਹਾ ਹੈ।
ਭਾਰਤ ਦਾ ਕਹਿਣਾ ਹੈ ਕਿ ਜਾਧਵ ਨੂੰ ਇਰਾਨ ਤੋਂ ਅਗਵਾ ਕੀਤਾ ਗਿਆ ਸੀ। ਉਹ ਭਾਰਤੀ ਨੇਵੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਇਰਾਨ ਵਿੱਚ ਵਪਾਰ ਕਰ ਰਹੇ ਸਨ।