ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਜੋਤਹੀਣਾਂ ਦੀ ਜ਼ਿੰਦਗੀ ਬਦਲਣ ਦੀ ਕੋਸ਼ਿਸ਼ ਵਿੱਚ ਲੱਗੀ ਇੱਕ ਜੋਤਹੀਣ

ਤਸਵੀਰ ਸਰੋਤ, IBM
- ਲੇਖਕ, ਵਰਜੀਨੀਆ ਹੈਰੀਸਨ
- ਰੋਲ, ਬੀਬੀਸੀ ਨਿਊਜ਼, ਸਿੰਗਾਪੁਰ
ਚੀਕੋ ਅਸਾਕਾਵਾ 14 ਸਾਲ ਦੇ ਸਨ ਜਦੋਂ ਸਵਿਮਿੰਗ ਪੂਲ 'ਚ ਹੋਏ ਹਾਦਸੇ ਕਾਰਨ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਪਿਛਲੇ ਤੀਹ ਸਾਲਾਂ ਤੋਂ ਉਹ ਕੋਸ਼ਿਸ਼ ਕਰ ਰਹੇ ਹਨ ਕਿ ਉਹ ਤਕਨੀਕ ਦੀ ਮਦਦ ਨਾਲ ਜੋਤਹੀਣਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆ ਸਕਣ।
ਚੀਕੋ ਅਸਾਕਾਵਾ ਇਸ ਕੰਮ ਲਈ ਹੁਣ ਉਹ ਆਰਟੀਫੀਸ਼ਲ ਇੰਟੈਲੀਜੈਂਸ ਉੱਤੇ ਕੰਮ ਕਰ ਰਹੇ ਹਨ।
ਚੀਕੋ ਅਸਾਕਾਵਾ ਦਾ ਜਨਮ ਜਪਾਨ ਵਿੱਚ ਹੋਇਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਇਸ ਪਾਸੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਡਿਸੇਬਲਡ ਲੋਕਾਂ ਦੀ ਮਦਦ ਕਰਨ ਵਾਲੀ ਕੋਈ ਤਕਨੀਕ ਜਿਸ ਨੂੰ ਅਸਿਸਟਿਵ ਟੈਕਨੌਲੋਜੀ ਕਿਹਾ ਜਾਂਦਾ ਹੈ।
ਵਿਕਲਾਂਗ ਲੋਕਾਂ ਲਈ ਮਦਦਗਾਰ ਤਕਨੀਕ ਵਿੱਚ ਵਿਕਾਸ ਦੀ ਕਮੀ ਕਾਰਨ ਉਹ ਖ਼ੁਦ ਦੀਆਂ ਪਰੇਸ਼ਾਨੀਆਂ ਬਾਰੇ ਚੀਕੋ ਅਸਾਕਾਵਾ ਨੇ ਦੱਸਿਆ, "ਮੈਂ ਆਪਣੇ-ਆਪ ਕੋਈ ਜਾਣਕਾਰੀ ਪੜ੍ਹ ਨਹੀਂ ਸਕਦੀ ਸੀ ਅਤੇ ਨਾ ਹੀ ਕਿਤੇ ਜਾ ਸਕਦੀ ਸੀ।"
ਦਰਦ ਭਰੇ ਤਜੁਰਬਿਆਂ ਕਾਰਨ ਉਨ੍ਹਾਂ ਨੇ ਕੰਪਿਊਟਰ ਵਿਗਿਆਨ ਵਿੱਚ ਕੋਰਸ ਕਰਨ ਦੀ ਸੋਚੀ। ਕੋਰਸ ਤੋਂ ਬਾਅਦ ਅਸਾਕਾਵਾ ਨੇ ਆਈਬੀਐਮ ਵਿੱਚ ਨੌਕਰੀ ਕੀਤੀ।
ਨੌਕਰੀ ਦੌਰਾਨ ਹੀ ਉਨ੍ਹਾਂ ਨੇ ਅਕਸੈਸਿਬਿਲਿਟੀ ਬਾਰੇ ਕੰਮ ਸ਼ੁਰੂ ਕੀਤਾ ਅਤੇ ਨਾਲੋ-ਨਾਲ ਡਾਕਟਰੇਟ ਲਈ ਪੜ੍ਹਾਈ ਕੀਤੀ।
ਇਹ ਵੀ ਪੜ੍ਹੋ:
ਡਿਜੀਟਲ ਬਰੇਲ ਦੇ ਮੋਢੀਆਂ ਵਿੱਚ ਆਸਾਕਾਵਾ ਹੀ ਸ਼ਾਮਲ ਹਨ ਅਤੇ ਦੁਨੀਆਂ ਦਾ ਪਹਿਲਾ ਵੈੱਬ-ਟੂ-ਸਪੀਚ ਬਰਾਊਜ਼ਰ (ਇੰਟਰਨੈੱਟ ਤੇ ਲਿਖੇ ਨੂੰ ਬੋਲਣ ਵਾਲਾ ਬਰਾਊਜ਼ਰ) ਬਣਾਇਆ।
ਅੱਜ-ਕੱਲ ਅਜਿਹੇ ਬਰਾਊਜ਼ਰ ਆਮ ਹਨ ਪਰ 20 ਸਾਲ ਪਹਿਲਾਂ ਡਾ. ਆਸਾਕਾਵਾ ਨੇ ਜਪਾਨ ਵਿੱਚ ਉਨ੍ਹਾਂ ਜੋਤਹੀਣਾ ਲਈ ਜੋ ਇੰਟਰਨੈੱਟ ਵਰਤਦੇ ਹਨ ਨਵੀਂ ਜਾਣਕਾਰੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ।

ਤਸਵੀਰ ਸਰੋਤ, IBM
ਹੁਣ ਡਾ. ਆਸਾਕਾਵਾ ਅਤੇ ਹੋਰ ਤਕਨੀਕੀ ਮਾਹਿਰ ਆਰਟੀਫੀਸ਼ਲ ਇੰਟੈਲੀਜੈਂਸ ਦੀ ਮਦਦ ਨਾਲ ਜੋਤਹੀਣਾਂ ਲਈ ਹੋਰ ਤਕਨੀਕੀ ਉਪਕਰਣ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜੋਤਹੀਣਾਂ ਲਈ ਸੂਖਮ ਨਕਸ਼ੇ
ਮਿਸਾਲ ਵਜੋਂ ਡਾ. ਆਸਾਕਾਵਾ ਨੇ ਆਵਾਜ਼ ਨਾਲ ਚੱਲਣ ਵਾਲੀ 'ਨੈਵਕੌਗ' ਨਾਮ ਦੀ ਇੱਕ ਸਮਾਰਟਫੋਨ ਐਪਲੀਕੇਸ਼ਨ ਬਣਾਈ ਹੈ। ਇਸ ਨਾਲ ਜੋਤਹੀਣ ਲੋਕਾਂ ਨੂੰ ਇਮਾਰਤਾਂ ਦੇ ਅੰਦਰ ਘੁੰਮਣ-ਫਿਰਨ ਵਿੱਚ ਸੌਖ ਹੋ ਸਕੇਗੀ ਜੋ ਕਿ ਅਕਸਰ ਕਾਫੀ ਗੁੰਝਲਦਾਰ ਹੁੰਦੇ ਹਨ।
ਐਪਲੀਕੇਸ਼ਨ ਕੰਮ ਕਿਵੇਂ ਕਰਦੀ ਹੈ?
ਇਮਾਰਤ ਦੇ ਅੰਦਰ ਦਾ ਨਕਸ਼ਾ ਤਿਆਰ ਕਰਨ ਲਈ ਲਗਪਗ 10 ਮੀਟਰ ਦੀ ਦੂਰੀ 'ਤੇ ਬਲੂਟੂਥ ਉਪਕਣ ਲਾਏ ਜਾਂਦੇ ਹਨ। ਇਹ ਉਪਕਰਣ ਬਹੁਤ ਘੱਟ ਬੈਟਰੀ ਖਾਂਦੇ ਹਨ ਅਤੇ ਇਨ੍ਹਾਂ ਵੱਲੋਂ ਭੇਜੇ ਡਾਟੇ ਦੀ ਮਦਦ ਨਾਲ ਕਿਸੇ ਖ਼ਾਸ ਥਾਂ ਦਾ ਨਕਸ਼ਾ ਤਿਆਰ ਕੀਤਾ ਜਾਂਦਾ ਹੈ। ਇਸ ਡਾਟੇ ਨਾਲ ਸਥਿਤੀ ਦੀ ਵਿਲੱਖਣ ਪਹਿਚਾਣ ਬਣਾ ਲਈ ਜਾਂਦੀ ਹੈ ਜਿਵੇਂ ਉਂਗਲਾਂ ਦੇ ਨਿਸ਼ਾਨ।
ਡਾ. ਆਸਾਕਾਵਾ ਨੇ ਦੱਸਿਆ, "ਅਸੀਂ ਵਰਤੋਂਕਾਰ ਦੀ ਸਿਥਤੀ ਦਾ ਪਤਾ ਕਰਨ ਲਈ ਉਸਦੇ ਨਿਸ਼ਾਨ ਦੀ ਤੁਲਨਾ ਸਰਵਰ ਦੇ ਨਿਸ਼ਾਨਾਂ ਵਾਲੇ ਮਾਡਲ ਨਾਲ ਕਰਦੇ ਹਾਂ।"
ਇਹ ਵਰਤੋਂਕਾਰ ਦੇ ਫਿੰਗਰਪ੍ਰਿੰਟ ਨੂੰ ਡਾਟਾਬੇਸ ਦੇ ਫਿੰਗਰਪ੍ਰਿੰਟ ਨਾਲ ਮਿਲਾਉਣ ਵਾਂਗ ਹੈ।
ਉਨ੍ਹਾਂ ਮੁਤਾਬਕ, ਅਜਿਹੇ ਡਾਟੇ ਨਾਲ ਗੂਗਲ ਤੋਂ ਵੀ ਜ਼ਿਆਦਾ ਵਿਸਤਰਿਤ ਨਕਸ਼ਾ ਤਿਆਰ ਕੀਤਾ ਜਾ ਸਕਦਾ ਹੈ। ਖ਼ਾਸਕਰ ਕੇ ਜਦੋਂ ਗੂਗਲ ਇਮਾਰਤਾਂ ਦੇ ਅੰਦਰ ਕੰਮ ਨਹੀਂ ਕਰਦਾ ਅਤੇ ਜੋਤਹੀਣਾਂ ਅਤੇ ਘੱਟ ਨਜ਼ਰ ਵਾਲਿਆਂ ਲਈ ਬਹੁਤਾ ਮਦਦਗਾਰ ਸਾਬਤ ਨਹੀਂ ਹੋ ਸਕਦਾ।

ਤਸਵੀਰ ਸਰੋਤ, Getty Images
"ਇਹ ਬਹੁਤ ਮਦਦਗਾਰ ਹੋ ਸਕਦਾ ਹੈ, ਪਰ ਇਹ ਸਾਨੂੰ ਸਟੀਕਤਾ ਨਾਲ ਇੱਧਰੋਂ-ਉੱਧਰ ਨਹੀਂ ਲਿਜਾ ਸਕਦਾ।" ਡਾ. ਆਸਾਕਾਵਾ ਹੁਣ ਆਈਬੀਐਮ ਦੇ ਫੈਲੋ ਵਜੋਂ ਹਨ। ਆਈਬੀਐਮ ਦੇ ਇਸ ਸਮੂਹ ਵਿੱਚੋਂ ਹੁਣ ਤੱਕ ਪੰਜ ਲੋਕ ਨੋਬਲ ਪੁਰਸਕਾਰ ਹਾਸਲ ਕਰ ਚੁੱਕੇ ਹਨ।
ਨੈਵਕੌਗ ਫਿਲਹਾਲ ਇੱਕ ਪਾਇਲਟ ਪ੍ਰੋਜੈਕਟ ਹੈ ਅਤੇ ਅਮਰੀਕਾ ਦੇ ਕਈ ਸ਼ਹਿਰਾਂ ਅਤੇ ਜਪਾਨ ਦੀ ਰਾਜਧਾਨੀ ਟੋਕੀਓ ਵਿੱਚ ਉਪਲਭਦ ਹੈ। ਆਈਬੀਐਮ ਦਾ ਕਹਿਣਾ ਹੈ ਕਿ ਐਪਲੀਕੇਸ਼ਨ ਆਮ ਜਨਤਾ ਤੱਕ ਪਹੁੰਚਾਉਣ ਦੀਆਂ ਉਸਦੀਆਂ ਕੋਸ਼ਿਸ਼ਾਂ ਆਖਰੀ ਪੜਾਅ 'ਤੇ ਹਨ।
'ਇਸ ਨੇ ਮੈਨੂੰ ਵਧੇਰੇ ਕੰਟਰੋਲ ਦਿੱਤਾ'
ਪਿਟਸਬਰਗ ਦੇ ਕ੍ਰਿਸਟੀਨ ਹੁਨਸੀਂਗਰ (70 ) ਅਤੇ ਉਨ੍ਹਾਂ ਦੇ ਪਤੀ ਡੁਗਲਸ ਹੁਨਸੀਂਗਰ (65) ਦਾ ਬਜ਼ੁਰਗ ਜੋੜਾ ਜੋਤਹੀਣ ਹੈ। ਦੋਵਾਂ ਨੇ ਇੱਕ ਹੋਟਲ ਵਿੱਚ ਜੋਤਹੀਣਾਂ ਦੀ ਕਾਨਫਰੰਸ ਦੌਰਾਨ ਨੈਵਕੌਗ ਦੀ ਵਰਤੋਂ ਕੀਤੀ।
ਕ੍ਰਿਸਟੀਨ ਹੁਨਸੀਂਗਰ ਇੱਕ ਸਾਬਕਾ ਸਰਕਾਰੀ ਅਫ਼ਸਰ ਰਹੇ ਹਨ। ਉਨ੍ਹਾਂ ਦੱਸਿਆ, "ਮੈਨੂੰ ਲੱਗਿਆ ਜਿਵੇਂ ਮੇਰਾ ਆਪਣੀ ਸਥਿਤੀ ਉੱਪਰ ਵਧੇਰੇ ਕੰਟਰੋਲ ਹੋਵੇ।"

ਤਸਵੀਰ ਸਰੋਤ, Getty Images
ਕ੍ਰਿਸਟੀਨ ਹੁਨਸੀਂਗਰ ਆਪਣੀ ਛੜੀ ਦੇ ਨਾਲ ਹੋਰ ਵੀ ਐਪਲੀਕੇਸ਼ਨਾਂ ਦੀ ਵਰਤੋਂ ਕਰਦੇ ਹਨ ਪਰ ਉਨ੍ਹਾਂ ਕਿਹਾ ਕਿ ਨੈਵਕੌਗ ਨੇ ਉਨ੍ਹਾਂ ਨੂੰ ਅਣਜਾਣੇ ਖੇਤਰਾਂ ਵਿੱਚ ਘੁੰਮਣ-ਫਿਰਨ ਦੀ ਵਧੇਰੇ ਆਜ਼ਾਦੀ ਦਿੱਤੀ।
ਕ੍ਰਿਸਟੀਨ ਹੁਨਸੀਂਗਰ ਦਾ ਮੰਨਣਾ ਹੈ ਕਿ ਇਸ ਐਪਲੀਕੇਸ਼ਨ ਸਦਕਾ ਉਨ੍ਹਾਂ ਨੂੰ ਅੰਦਾਜ਼ੇ ਨਹੀਂ ਲਾਉਣੇ ਪੈਂਦੇ।
"ਇਹ ਬਹੁਤ ਆਜ਼ਾਦ ਕਰਨ ਵਾਲਾ ਅਨੁਭਵ ਸੀ।"
ਬੁੱਧੀਮਾਨ ਸੂਟਕੇਸ
ਡਾ. ਆਸਾਕਾਵਾ ਦੀ ਅਗਲੀ ਵੱਡੀ ਚੁਣੌਤੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲਾ ਸੂਟਕੇਸ ਤਿਆਰ ਕਰਨਾ ਹੈ ਜੋ ਜੋਤਹੀਣਾਂ ਦੀ ਘੁੰਮਣ-ਫਿਰਨ ਵਿੱਚ ਮਦਦ ਕਰਨ ਵਾਲਾ ਇੱਕ ਰੋਬੋਟ ਹੋਵੇਗਾ।
ਇਹ ਸੂਟਕੇਸ ਕਿਸੇ ਜੋਤਹੀਣ ਵਿਅਕਤੀ ਨੂੰ ਹਵਾਈ ਅੱਡੇ ਵਰਗੀਆਂ ਭੀੜ-ਭੜੱਕੇ ਵਾਲੀਆਂ ਰਾਹਾਂ ਵਿੱਚੋਂ ਲੰਘਾਵੇਗਾ ਅਤੇ ਸਮੇਂ ਤੋਂ ਪਹਿਲਾਂ ਆਉਣ ਵਾਲੀਆਂ ਅਤੇ ਦੇਰੀ ਨਾਲ ਚੱਲਣ ਵਾਲੀਆਂ ਉਡਾਣਾਂ ਬਾਰੇ ਵੀ ਜਾਣਕਾਰੀ ਦੇਵੇਗਾ। ਜੇ ਕਿਸੇ ਉਡਾਣ ਦਾ ਸਥਾਨ ਬਦਲਦਾ ਹੈ ਉਸ ਬਾਰੇ ਵੀ ਜਾਣਕਾਰੀ ਦੇਵੇਗਾ।
ਇਸ ਸੂਟਕੇਸ ਵਿੱਚ ਆਪਣੇ-ਆਪ ਘੁੰਮ ਸਕਣ ਲਈ ਇੱਕ ਮੋਟਰ ਅਤੇ ਰਾਹ ਪਛਾਨਣ ਲਈ ਇੱਕ ਕੈਮਰ ਲੱਗਿਆ ਹੋਵੇਗਾ।
ਇਹ ਆਪਣੇ ਨਾਲ ਚੱਲ ਰਹੇ ਜੋਤਹੀਣ ਵਿਅਕਤੀ ਨੂੰ ਸਾਹਮਣੇ ਆ ਰਹੀਆਂ ਪੌੜੀਆਂ ਬਾਰੇ ਵੀ ਦੱਸੇਗਾ।
ਡਾ. ਆਸਾਕਾਵਾ ਨੇ ਇਸ ਪ੍ਰੋਜੈਕਟ ਬਾਰੇ ਦੱਸਿਆ "ਜੇ ਅਸੀਂ ਰੋਬੋਟ ਨਾਲ ਮਿਲ ਕੇ ਕੰਮ ਕਰੀਏ ਤਾਂ ਇਹ ਕਾਫੀ ਹਲਕਾ ਅਤੇ ਕਿਫਾਇਤੀ ਹੋ ਸਕਦਾ ਹੈ।"
ਇਸ ਦਾ ਹੁਣ ਵਾਲਾ ਰੂਪ ਤਾਂ 'ਕਾਫੀ ਭਾਰਾ' ਹੈ। ਆਈਬੀਐਮ ਕੋਸ਼ਿਸ਼ ਕਰ ਰਹੀ ਹੈ ਕਿ ਇਸ ਨੂੰ ਹਲਕਾ ਬਣਾਇਆ ਜਾ ਸਕੇ ਅਤੇ ਘੱਟੋ-ਘੱਟ ਇਸ ਵਿੱਚ ਇੱਕ ਲੈਪਟੌਪ ਤਾਂ ਰੱਖਿਆ ਜਾ ਸਕੇ। ਕੰਪਨੀ 2020 ਥੱਕ ਇਸ ਨੂੰ ਟੋਕੀਓ ਵਿੱਚ ਜਾਰੀ ਕਰਨਾ ਚਾਹੁੰਦੀ ਹੈ।
"ਮੈਨੂੰ ਇਕਲਿਆਂ ਸਫਰ ਕਰਨਾ ਪਸੰਦ ਹੈ। ਮੈਂ ਇਸੇ ਕਾਰਨ ਸੂਟਕੇਸ 'ਤੇ ਕੰਮ ਕਰਨਾ ਚਾਹੁੰਦੀ ਹਾਂ ਭਾਵੇਂ ਇਸ ਵਿੱਚ ਕਿੰਨਾ ਹੀ ਸਮਾਂ ਕਿਉਂ ਨਾ ਲੱਗ ਜਾਵੇ।"
ਆਈਬੀਐਮ ਨੇ ਮੈਨੂੰ ਸੂਟਕੇਸ ਦੀਆਂ ਵੀਡੀਓ ਦਿਖਾਈਆਂ ਪਰ ਕੰਪਨੀ ਹਾਲੇ ਤਸਵੀਰਾਂ ਜਾਰੀ ਨਹੀਂ ਕਰਨੀਆਂ ਚਾਹੁੰਦੀ।
ਸਮਾਜਿਕ ਭਲਾਈ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ
ਆਪਣੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਈਬੀਐਮ ਹਾਲੇ ਵੀ ਇਸ ਦਿਸ਼ਾ ਵਿੱਚ ਮਾਈਕ੍ਰੋਸਾਫਟ ਅਤੇ ਗੂਗਲ ਤੋਂ ਕਾਫੀ ਪਿੱਛੇ ਹੈ।
ਮਾਈਕ੍ਰੋਸਾਫਟ ਨੇ AI for Good ਪ੍ਰੋਗਰਾਮ ਲਈ 115 ਮਿਲੀਅਨ ਡਾਲਰ ਰਾਖਵੇਂ ਰੱਖੇ ਹਨ। ਜਦਕਿ ਕੰਪਨੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਫਾਰ ਐਕਸੈਸਿਬਿਲੀਟੀ ਇਨੀਸ਼ੀਏਟਿਵ ਲਈ 25 ਮਿਲੀਅਨ ਡਾਲਰ ਰੱਖੇ ਹਨ। ਇਸ ਤਹਿਤ ਮਿਸਾਲ ਵਜੋਂ ਇੱਕ ਬੋਲਣ ਵਾਲੀ ਕੈਮਰਾ ਐਪਲੀਕੇਸ਼ਨ ਦਾ ਵਿਕਾਸ ਇਸ ਦੇ ਐਕਸੈਸਿਬਿਲੀਟੀ ਪ੍ਰੋਜੈਕਟ ਦਾ ਕੇਂਦਰੀ ਬਿੰਦੂ ਹੈ।

ਤਸਵੀਰ ਸਰੋਤ, MICROSOFT
ਇਸੇ ਸਾਲ ਵਿੱਚ ਗੂਗਲ ਦੀ ਇੱਕ ਲੁੱਕਆਊਟ ਐਪਲੀਕੇਸ਼ਨ ਜਾਰੀ ਕਰਨ ਦੀ ਯੋਜਨਾ ਹੈ। ਜੋ ਪਹਿਲਾਂ-ਪਹਿਲ ਇਸ ਦੇ ਪਿਕਸਲ ਫੋਨ ਵਿੱਚ ਮਿਲੇਗੀ। ਇਸ ਨਾਲ ਘੱਟ ਨਜ਼ਰ ਵਾਲਿਆਂ ਨੂੰ ਕੁਝ ਖ਼ਾਸ ਵਸਤਾਂ ਦੇ ਦੁਆਲੇ ਘੁੰਮਣ-ਫਿਰਨ ਵਿੱਚ ਮਦਦ ਮਿਲੇਗੀ।
ਸੀਸੀਐਸ ਇਨਸਾਈਟ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਰਿਸਰਚ ਅਤੇ ਇੰਟਰਪ੍ਰਾਈਜ਼ ਹੈਡ ਨਿੱਕ ਮੈਕੁਇਰ ਦਾ ਕਹਿਣਾ ਹੈ, "ਤਕਨੀਕੀ ਵਿਕਾਸ ਦੇ ਦੀ ਸਮੁੱਚੇ ਰੂਪ ਵਿੱਚ ਗੱਲ ਕਰੀਏ ਤਾਂ ਇਸ ਪੱਖੋਂ ਡਿਸੇਬਲਡ ਲੋਕਾਂ ਨੂੰ ਨਜ਼ਰਅੰਦਾਜ ਕੀਤਾ ਜਾਂਦਾ ਰਿਹਾ ਹੈ।"
ਪਰ ਉਨ੍ਹਾਂ ਦਾ ਕਹਿਣਾ ਹੈ ਕਿ ਵੱਡੀਆਂ ਤਕਨੀਕੀ ਕੰਪਨੀਆਂ ਦੇ ਇਸ ਪਾਸੇ ਲੱਗਣ ਕਾਰਨ ਇਸ ਹਾਲਤ ਵਿੱਚ ਪਿਛਲੇ ਇੱਕ ਸਾਲ ਤੋਂ ਬਦਲਾਅ ਆ ਰਿਹਾ ਹੈ। ਕੰਪਨੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਮਾਜਿਕ ਸੋਸ਼ਲ ਭਲਾਈ ਲਈ ਵਰਤੋਂ ਵਿੱਚ ਕੰਮ ਕਰ ਰਹੀਆਂ ਹਨ।
ਉਨ੍ਹਾਂ ਨੂੰ ਉਮੀਦ ਹੈ ਕਿ ਐਮੇਜ਼ੌਨ ਜਿਸ ਨੇ ਪਹਿਲਾਂ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਕਾਫੀ ਨਿਵੇਸ਼ ਕੀਤਾ ਹੋਇਆ ਹੈ ਦੇ ਇਸ ਪਾਸੇ ਆਉਣ ਨਾਲ ਹੋਰ ਫਰਕ ਪਵੇਗਾ।
ਇਹ ਵੀ ਪੜ੍ਹੋ-
ਇਹ ਵੀਡੀਓ ਵੀ ਪਸੰਦ ਆਉਣਗੀਆਂ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












