You’re viewing a text-only version of this website that uses less data. View the main version of the website including all images and videos.
ਬੱਚਿਆਂ ਵਿੱਚ ਸਕਰੀਨ ਲਈ ਵਧਦੇ ਲਗਾਉ 'ਤੇ ਕਾਬੂ ਪਾਉਣ ਲਈ ਇਹ ਕਰੋ
ਬੱਚਿਆਂ ਵਿੱਚ ਸਕਰੀਨਾਂ ਨਾਲ ਗੂੜ੍ਹਾ ਹੁੰਦਾ ਪਿਆਰ ਮਾਪਿਆਂ ਲਈ ਚਿੰਤਾ ਦਾ ਸਬਬ ਬਣਦਾ ਜਾ ਰਿਹਾ ਹੈ।
ਇੱਕ ਸਰਵੇ ਦੇ ਨਤੀਜਿਆਂ ਮੁਤਾਬਕ ਹੁਣ ਬੱਚਿਆਂ ਨੂੰ ਮੋਬਾਈਲ ਤੇ ਟੈਬਲਟ ਦੀਆਂ ਸਕਰੀਨਾਂ ਮਿਠਾਈਆਂ ਤੋਂ ਵੀ ਵਧੇਰੇ ਭਾਉਣ ਲੱਗ ਪਈਆਂ ਹਨ।
ਮਾਪਿਆਂ ਨੂੰ ਬੱਚਿਆਂ ਦੀ ਇਨ੍ਹਾਂ ਆਦਤਾਂ ਨੂੰ ਕੰਟਰੋਲ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕਈ ਆਪਣੇ ਵੱਲੋਂ ਬੱਚਿਆਂ ਸਾਹਮਣੇ ਪੇਸ਼ ਕੀਤੀ ਮਿਸਾਲ ਨੂੰ ਵੀ ਇਸ ਦੀ ਵਜ੍ਹਾ ਮੰਨਦੇ ਹਨ।
7000 ਯੂਰਪੀ ਮਾਪਿਆਂ ਉੱਪਰ ਕੀਤੇ ਇਸ ਸਰਵੇ ਵਿੱਚ 43% ਮਾਪਿਆਂ ਨੇ ਦੱਸਿਆ ਕਿ ਉਪਕਰਣਾਂ ਦੀ ਵਰਤੋਂ ਕਾਰਨ ਉਨ੍ਹਾਂ ਦੇ ਬੱਚਿਆਂ ਦੀ ਨੀਂਦ ਵਿੱਚ ਖਲਲ ਪੈ ਰਿਹਾ ਹੈ ਅਤੇ ਉਹ ਉਨੀਂਦਰੇ ਦੇ ਸ਼ਿਕਾਰ ਹੋ ਰਹੇ ਹਨ।
38% ਮਾਪਿਆਂ ਨੂੰ ਖ਼ਦਸ਼ਾ ਸੀ ਕਿ ਸਕਰੀਨ ਸਾਹਮਣੇ ਲੋੜੋਂ ਵਧੇਰੇ ਸਮਾਂ ਬਿਤਾਉਣ ਕਾਰਨ ਬੱਚਿਆਂ ਦੇ ਸਮਾਜੀਕਰਨ ਅਤੇ 32% ਨੇ ਆਪਣੇ ਬੱਚਿਆਂ ਦੀ ਮਾਨਸਿਕ ਸਿਹਤ ਬਾਰੇ ਵੀ ਫਿਕਰ ਜ਼ਾਹਰ ਕੀਤੇ।
ਇਹ ਵੀ ਪੜ੍ਹੋ:
ਚਾਕਲੇਟ ਤੋਂ ਜ਼ਿਆਦਾ ਮੋਬਾਈਲ ਪਸੰਦ
ਐਂਟੀਵਾਇਰਸ ਨਿਰਮਾਤਾ ਕੰਪਨੀ ਨੌਰਟਨ ਨੇ ਇਹ ਸਰਵੇ ਕੀਤਾ। ਇਸ ਵਿੱਚ ਮਾਪਿਆਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੇ ਪੰਜ ਤੋਂ 16 ਸਾਲਾਂ ਦੇ ਬੱਚੇ ਸਕਰੀਨਾਂ ਦੀ ਕਿੰਨੀ ਅਤੇ ਕਿਵੇਂ ਵਰਤੋਂ ਕਰਦੇ ਹਨ।
ਬਰਤਾਨਵੀ ਬੱਚਿਆਂ ਵਿੱਚ ਬਾਹਰ ਨਿਕਲ ਕੇ ਖੇਡਣ ਦੀ ਥਾਂ ਮੋਬਾਈਲ ਤੇ ਗੇਮ ਖੇਡਣ ਦਾ ਰੁਝਾਨ ਵਧੇਰੇ ਦੇਖਿਆ ਗਿਆ। ਇਹ ਵੀ ਸਾਹਮਣੇ ਆਇਆ ਕਿ ਲਗਪਗ ਇੱਕ ਚੌਥਾਈ ਬੱਚੇ ਆਪਣੇ ਮਾਪਿਆਂ ਤੋਂ ਵਧੇਰੇ ਔਨਲਾਈਨ ਰਹਿੰਦੇ ਹਨ।
ਮਾਪਿਆਂ ਲਈ ਕੁਝ ਸੁਝਾਅ
- ਘਰ ਵਿੱਚ ਨਿਯਮ ਬਣਾਓ, ਜਿਵੇਂ ਕਿੰਨੀਂ ਦੇਰ ਬੱਚੇ ਕੋਈ ਸਕਰੀਨ ਦੇਖ ਸਕਦੇ ਹਨ ਅਤੇ ਕੀ ਦੇਖ ਸਕਦੇ ਹਨ।
- ਬੱਚੇ ਇੰਟਰਨੈੱਟ ਤੇ ਕੀ ਦੇਖਦੇ ਅਤੇ ਕੀ ਕਰਦੇ ਹਨ ਇਸ ਬਾਰੇ ਉਨ੍ਹਾਂ ਨਾਲ ਗੱਲਬਾਤ ਕਰੋ।
- ਬੱਚਿਆਂ ਨੂੰ ਸੋਸ਼ਲ ਮੀਡੀਆ 'ਤੇ ਦੋਸਤਾਂ ਨਾਲ ਗੱਲਬਾਤ ਕਰਨ ਲਈ ਉਤਸ਼ਾਹਿਤ ਕਰੋ।
- ਬੱਚਿਆਂ ਨੂੰ ਸਮਝਾਓ ਕਿ ਕੋਈ ਵੀ ਸਾਈਟ ਜਾਂ ਲਿੰਖ ਖੋਲ੍ਹਣ ਤੋਂ ਪਹਿਲਾਂ ਉਹ ਸੋਚਣ ਦੀ ਆਦਤ ਬਣਾਉਣ।
- ਬੱਚੇ ਵੈਬਸਾਈਟਾਂ ਉੱਪਰ ਕੀ ਦੇਖਦੇ ਹਨ ਉਸ ਉੱਪਰ ਨਿਗਰਾਨੀ ਰੱਖਣ ਅਤੇ ਉਸਨੂੰ ਸੀਮਤ ਕਰਨ ਲਈ ਤਕਨੀਕ ਦੀ ਵਰਤੋਂ ਕਰੋ। ਕਈ ਵੈਬਸਾਈਟਾਂ ਚਾਈਲਡ ਲਾਕ ਦੀ ਸਹੂਲਤ ਦਿੰਦੀਆਂ ਹਨ, ਉਸ ਦੀ ਵਰਤੋਂ ਕਰੋ।
- ਬੱਚਿਆਂ ਨਾਲ ਗੱਲਬਾਤ ਕਰੋ ਕਿ ਇੰਟਰਨੈੱਟ ਉੱਪਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ ਪਾਉਣ ਦੇ ਕੀ ਸੰਭਾਵੀ ਖ਼ਤਰੇ ਹੋ ਸਕਦੇ ਹਨ।
- ਬੱਚਿਆਂ ਲਈ ਇੱਕ ਚੰਗੀ ਮਿਸਾਲ ਬਣੋ।
ਦੇਖਿਆ ਗਿਆ ਕਿ ਬਰਤਾਨਵੀ ਬੱਚੇ ਆਪਣੇ ਘਰਾਂ ਵਿੱਚ ਔਸਤ ਤਿੰਨ ਘੰਟੇ ਸਕਰੀਨ ਦੇ ਸਾਹਮਣੇ ਬਿਤਾਉਂਦੇ ਹਨ।
ਨੌਰਟਨ ਯੂਰਪ ਦੇ ਜਰਨਲ ਮੈਨੇਜਰ ਨਿੱਕ ਸ਼ਾਅ ਨੇ ਇੱਕ ਬਿਆਨ ਵਿੱਚ ਕਿਹਾ, "ਹੁਣ ਮਾਪੇ ਬਣਨਾ ਸੌਖਾ ਨਹੀਂ ਹੈ।"
ਇਹ ਵੀ ਪੜ੍ਹੋ:
"ਬੱਚਿਆਂ ਨੂੰ ਸਬਜ਼ੀਆਂ ਖਵਾਉਣਾ, ਸਮੇਂ ਸਿਰ ਸੁਲਾਉਣਾ ਅਤੇ ਸਕੂਲ ਦਾ ਕੰਮ ਕਰਾਉਣ ਵਰਗੀਆਂ ਪੁਰਾਣੀਆਂ ਚੁਣੌਤੀਆਂ ਤਾ ਬਰਕਾਰ ਹਨ ਹੀ ਅਤੇ ਇਸ ਵਿੱਚ ਤਕਨੀਕ ਵੀ ਸ਼ਾਮਲ ਹੋ ਗਈ ਹੈ ਜਿਸ ਨਾਲ ਮਾਪਿਆਂ ਨੇ ਨਜਿੱਠਣਾ ਹੈ।"
ਇਹ ਵੀ ਇੱਕ ਤੱਥ ਹੈ ਕਿ ਬਹੁਤ ਥੋੜੇ ਮਾਂ-ਬਾਪ ਉਪਕਰਣਾਂ ਦੀ ਵਰਤੋਂ ਆਪਣੇ ਬਚਪਨ ਤੋਂ ਨਹੀਂ ਕਰਦੇ ਰਹੇ। ਇਸ ਕਰਕੇ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਸ ਪ੍ਰਕਾਰਾ ਦੇ ਨਿਯਮ ਬੱਚਿਆਂ ਲਈ ਬਣਾਏ ਜਾਣ।
ਦੂਸਰਾ ਮਾਂ-ਬਾਪ ਇਸ ਗੱਲੋਂ ਵੀ ਉਲਝ ਜਾਂਦੇ ਹਨ ਕਿ ਬੱਚੇ ਤਕਨੀਕ ਨਾਲ ਰੂਬਰੂ ਹੋ ਰਹੇ ਹਨ। 60 ਫੀਸਦੀ ਮਾਪਿਆਂ ਨੇ ਦੱਸਿਆ ਕਿ ਤਕਨੀਕ ਦੀ ਵਰਤੋਂ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਣ ਵਿੱਚ ਮਦਦ ਮਿਲੀ ਹੈ ਅਤੇ 53 ਫੀਸਦੀ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਬੱਚੇ ਖ਼ੁਸ਼ ਹੋ ਜਾਂਦੇ ਹਨ।
ਸਰਵੇ ਵਿੱਚ ਸ਼ਾਮਲ ਮਾਪਿਆਂ ਵਿੱਚੋਂ 9 ਫੀਸਦੀ ਨੇ ਆਪਣੇ ਬੱਚਿਆਂ ਲਈ ਕੋਈ ਨਿਯਮ ਨਹੀਂ ਸਨ ਬਣਾਏ ਹੋਏ।
65 ਫੀਸਦੀ ਮਾਪੇ ਆਪਣੇ ਬੱਚਿਆਂ ਨੂੰ ਉਪਕਰਣਾਂ ਨਾਲ ਇਕੱਲਿਆਂ ਵੀ ਛੱਡ ਦਿੰਦੇ ਸਨ। 49 ਫੀਸਦੀ ਨੇ ਦੱਸਿਆ ਕਿ ਉਹ ਇਸ ਨੂੰ ਸੀਮਤ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ।
43 ਫੀਸਦੀ ਮਾਪਿਆਂ ਦਾ ਕਹਿਣਾ ਸੀ ਕਿ ਬੱਚੇ ਨਿਯਮਾਂ ਤੇ ਪਾਬੰਦੀਆ ਨੂੰ ਤੋੜਨ ਦੇ ਢੰਗ ਲੱਭ ਹੀ ਲੈਣਗੇ।
"ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਅਸੀਂ ਸਕਰੀਨ ਸਾਹਮਣੇ ਕਿੰਨਾ ਸਮਾਂ ਬਿਤਾਉਂਦੇ ਹਾਂ ਅਤੇ ਇਸ ਦੀ ਵੱਧ ਰਹੀ ਵਰਤੋਂ ਨਾਲ ਨਜਿੱਠਣਾ ਚਾਹੀਦਾ ਹੈ ਜਿਸ ਵਿੱਚ ਮਾਪਿਆਂ ਨੂੰ ਚੰਗੀ ਮਿਸਾਲ ਬਣਨਾ ਪਵੇਗਾ"
ਸ਼ਾਹ ਨੇ ਦੱਸਿਆ ਕਿ 58% ਮਾਪਿਆਂ ਨੇ ਘਰਾਂ ਵਿੱਚ ਅਜਿਹਾ ਸਮਾਂ ਨਿਸ਼ਚਿਤ ਕੀਤਾ ਹੋਇਆ ਸੀ ਜਦੋਂ ਘਰ ਵਿੱਚ ਕੋਈ ਵੀ ਕਿਸੇ ਸਕਰੀਨ ਜਾਂ ਉਪਕਰਣ ਦੀ ਵਰਤੋਂ ਨਹੀਂ ਕਰੇਗਾ।
ਇਹ ਵੀਡੀਓ ਵੀ ਦੇਖੋ