ਕੱਟੜਪੰਥੀਆਂ ਨੂੰ ਨਵੇਂ ਸਮਾਰਟ ਫ਼ੋਨ ਤਾਂ ਪਸੰਦ ਨੇ ਫਿਰ ਨਵੀਂ ਸੋਚ ਕਿਉਂ ਨਹੀਂ : ਬਲਾਗ

ਧਾਰਮਿਕ ਸੰਗਠਨ
    • ਲੇਖਕ, ਵੁਸਤੁੱਲਾਹ ਖ਼ਾਨ
    • ਰੋਲ, ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ ਬੀਬੀਸੀ ਦੇ ਲਈ

ਮੈਨੂੰ ਅੱਜ ਤੱਕ ਸਮਝ ਨਹੀਂ ਆਇਆ ਕਿ ਜਿੰਨੇ ਵੀ ਧਰਮ ਆਧਾਰਿਤ ਧੜੇ ਅਤੇ ਸਿਆਸੀ ਅਦਾਰੇ ਹਨ, ਉਨ੍ਹਾਂ ਨੂੰ ਇੱਕ-ਦੂਜੇ ਦਾ ਦੁਸ਼ਮਣ ਹੋਣ ਦੇ ਬਾਵਜੂਦ ਇੱਕ ਹੀ ਵਿਚਾਰਾਧਾਰਾ ਦੇ ਝਰਨੇ ਤੋਂ ਪਾਣੀ ਪੀਣ ਵਿੱਚ ਕੋਈ ਇਤਰਾਜ਼ ਕਿਉਂ ਨਹੀਂ ਹਨ?

ਲਿਬਰਲ ਅਤੇ ਸੈਕੂਲਰ ਸੋਚ ਹਿੰਦੂ ਕੱਟੜਪੰਥੀਆਂ ਦੇ ਨੇੜੇ ਵੀ ਦੇਸ ਧ੍ਰੋਹ ਦੇ ਬਰਾਬਰ ਹੈ ਅਤੇ ਮੁਸਲਮਾਨ ਅੱਤਵਾਦੀ ਵੀ ਉਨ੍ਹਾਂ ਨੂੰ ਗੱਦਾਰ ਅਤੇ ਧਰਮ ਦਾ ਦੁਸ਼ਮਣ ਸਮਝ ਕੇ ਨਫ਼ਰਤ ਕਰਦੇ ਹਨ।

ਸੈਕੂਲਰ ਤਾਲੀਮ ਹਿੰਦੂ ਅਤੇ ਮੁਸਲਮਾਨ ਕੱਟੜਪੰਥੀ ਵੱਡੇ ਸ਼ੌਕ ਨਾਲ ਹਾਸਿਲ ਕਰਦੇ ਹਨ। ਇੱਕ ਤੋਂ ਇੱਕ ਨਵਾਂ ਫੋਨ, ਗੱਡੀ, ਸਾਫਟਵੇਅਰ ਵਰਤੋਂ ਕਰਨ ਵਿੱਚ ਉਹ ਬਿਲਕੁਲ ਨਹੀਂ ਝਿਜਕਦੇ।

ਇਹ ਵੀ ਪੜ੍ਹੋ:

ਕੋਈ ਕੱਟੜਪੰਥੀ ਮੋਬਾਈਲ ਫੋਨ ਦਾ ਨਵਾਂ ਮਾਡਲ ਲੈਣ ਤੋਂ ਕਦੇ ਮਨ੍ਹਾਂ ਨਹੀਂ ਕਰੇਗਾ। ਪਰ ਨਵੀਂ ਸੋਚ ਨੂੰ ਅਪਨਾਉਣਾ ਛੱਡ ਕੇ ਉਸ ਨੂੰ ਸੁਣਨ ਤੋਂ ਵੀ ਇਨਕਾਰ ਕਰਕੇ ਉਲਟਾ ਤੁਹਾਡਾ ਹੀ ਮੂੰਹ ਬੰਦ ਕਰ ਦਵੇਗਾ।

ਮੁੰਬਈ ਹਮਲੇ ਦੇ ਕਥਿਤ ਮਾਸਟਰਮਾਈਂਡ ਹਾਫ਼ਿਜ਼ ਸਈਦ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਮੁੰਬਈ ਹਮਲੇ ਦੇ ਕਥਿਤ ਮਾਸਟਰਮਾਈਂਡ ਹਾਫ਼ਿਜ਼ ਸਈਦ

ਪੱਛਮ ਵਿੱਚ ਰੈਨੇਸਾਂ ਪੀਰੀਅਡ ਵਿੱਚ ਜਿੱਥੇ ਹੋਰ ਚੀਜ਼ਾਂ ਆਈਆਂ, ਉਹ ਵਿਗਿਆਨਕ ਸੋਚ ਤੇ ਸਿੱਖਿਆ ਨੂੰ ਅੱਗੇ ਵਧਾਉਣ ਲਈ ਯੂਨੀਵਰਸਿਟੀਆਂ ਵੀ ਤੇਜ਼ੀ ਨਾਲ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ।

ਹੌਲੀ-ਹੌਲੀ ਯੂਨੀਵਰਸਿਟੀ ਅਜਿਹੀ ਥਾਂ ਕਹਾਉਣ ਲੱਗੀ , ਜਿੱਥੇ ਨਵੀਂ ਸੋਚ ਦੀਆਂ ਕਰੁੰਬਲਾ ਫੁੱਟਦੀਆਂ ਹਨ। ਕੋਈ ਵੀ ਵਿਦਿਆਰਥੀ ਜਾਂ ਗੁਰੂ ਕਿਸੇ ਵੀ ਵਿਸ਼ੇ 'ਤੇ ਕੋਈ ਵੀ ਸਵਾਲ ਚੁੱਕ ਸਕਦਾ ਹੈ ਅਤੇ ਜਵਾਬ ਗਾਲੀ-ਗਲੋਚ ਜਾਂ ਥੱਪੜ ਨਾਲ ਹੀ ਸਗੋਂ ਦਲੀਲਾਂ ਨਾਲ ਦੇਣਾ ਪੈਂਦਾ ਹੈ।

ਪਰ ਲੱਗਦਾ ਹੈ ਕਿ ਦੁਨੀਆਂ ਉਸੇ ਜ਼ਮਾਨੇ ਵੱਲ ਧੱਕੀ ਜਾ ਰਹੀ ਹੈ, ਜਿਸ ਤੋਂ ਜਾਨ ਬਚਾ ਕੇ ਭੱਜੀ ਸੀ।

ਸੰਗਠਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੈਕੂਲਰ ਤਾਲੀਮ ਹਿੰਦੂ ਅਤੇ ਮੁਸਲਮਾਨ ਕੱਟੜਪੰਥੀ ਵੱਡੇ ਸ਼ੌਕ ਨਾਲ ਹਾਸਿਲ ਕਰਦੇ ਹਨ

ਫਾਸੀਵਾਦ ਸਿਆਸਤ ਨੂੰ ਲਪੇਟੇ ਵਿੱਚ ਲੈਣ ਤੋਂ ਬਾਅਦ ਹੁਣ ਯੂਨੀਵਰਸਿਟੀਆਂ ਤੋਂ ਵੀ ਆਕਸੀਜਨ ਖ਼ਤਮ ਕਰ ਰਿਹਾ ਹੈ।

ਹੌਲੀ-ਹੌਲੀ ਯੂਨੀਵਰਸਿਟੀ ਨੂੰ ਵੀ ਧਾਰਮਿਕ ਮਦਰੱਸਿਆਂ ਵਿੱਚ ਢਾਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਸਵਾਲ ਪੁੱਛਣਾ ਜ਼ੁਰਮ ਬਣ ਰਿਹਾ ਹੈ।

ਪਾਕਿਸਤਾਨ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਕਿਸੇ ਤਰ੍ਹਾਂ ਇੱਕ ਸੈਕੂਲਰ ਨੇਤਾ ਖ਼ਾਨ ਅਬਦੁਰ ਵਲੀ ਖ਼ਾਨ ਦੇ ਨਾਮ 'ਤੇ ਬਣੀ ਯੂਨੀਵਰਸਿਟੀ ਵਿੱਚ ਪਿਛਲੇ ਸਾਲ ਇੱਕ ਵਿਦਿਆਰਥੀ ਮਿਸ਼ਾਲ ਖ਼ਾਨ ਨੂੰ ਉਨ੍ਹਾਂ ਦੇ ਸਾਥੀ ਮੁੰਡਿਆਂ ਨੇ ਜੌਹੀਨ-ਏ-ਰਿਸਾਲਤ ਦਾ ਝੂਠਾ ਇਲਜ਼ਾਮ ਲਗਾ ਕੇ ਮਾਰ ਦਿੱਤਾ।

ਇਹ ਵੀ ਪੜ੍ਹੋ:

ਉਨ੍ਹਾਂ ਦੇ ਕਤਲ ਦੇ ਇਲਜ਼ਾਮ ਵਿੱਚ ਸਿਰਫ਼ ਪੰਜ ਲੋਕ ਇਸ ਵੇਲੇ ਜੇਲ੍ਹ ਵਿੱਚ ਹਨ, ਬਾਕੀ ਰਿਹਾਅ ਹੋ ਗਏ ਹਨ।

ਡਾਕਟਰ ਮੁਬਾਰਕ ਅਲੀ ਪਾਕਿਸਤਾਨ ਦੇ ਪ੍ਰਸਿੱਧ ਇਤਿਹਾਸਕਾਰ ਹਨ ਪਰ ਕੋਈ ਵੀ ਯੂਨੀਵਰਸਿਟੀ ਉਨ੍ਹਾਂ ਨੂੰ ਪੜਾਉਣ ਦਾ ਕੰਮ ਦਿੰਦੇ ਹੋਏ ਡਰਦੀ ਹੈ।

ਡਾਕਟਰ ਪਰਵੇਜ਼ ਹੂਦ ਭਾਈ ਨੂੰ ਧਾਰਮਿਕ ਧੜੇ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ।

ਪਾਕਿਸਤਾਨ

ਤਸਵੀਰ ਸਰੋਤ, EPA/PIYAL ADHIKARY

ਤਸਵੀਰ ਕੈਪਸ਼ਨ, ਫਾਸੀਵਾਦ ਸਿਆਸਤ ਨੂੰ ਲਪੇਟੇ ਵਿੱਚ ਲੈਣ ਤੋਂ ਬਾਅਦ ਹੁਣ ਯੂਨੀਵਰਸਿਟੀਆਂ ਤੋਂ ਵੀ ਆਕਸੀਜਨ ਖ਼ਤਮ ਕਰ ਰਿਹਾ ਹੈ

ਸਰਕਾਰੀ ਯੂਨੀਵਰਸਿਟੀ ਵਿੱਚ ਪੜਾਉਣ ਵਾਲੇ ਵਧੇਰੇ ਪ੍ਰੋਫੈਸਰ ਨਾ ਸਵਾਲ ਕਰਨ ਦੀ ਇਜ਼ਾਜਤ ਦਿੰਦੇ ਹਨ ਨਾ ਹਰ ਸਵਾਲ ਦਾ ਜਵਾਬ ਖੁੱਲ੍ਹ ਕੇ ਸਮਝਦੇ ਹਨ।

ਜੋ ਵੀ ਕੋਰਸ ਹਨ ਉਸ ਨੂੰ ਵੱਡੇ ਤੋਤੇ, ਛੋਟੇ ਤੋਤਿਆਂ ਨੂੰ ਪੜਾ ਰਹੇ ਹਨ।

ਰਾਮਚੰਦਰ ਗੁਹਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਮਚੰਦਰ ਗੁਹਾ ਨੇ ਵਿਰੋਧ ਤੋਂ ਬਾਅਦ ਯੂਨੀਵਰਸਿਟੀ ਵਿੱਚ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਸੀ

ਅਜਿਹੇ ਵਿੱਚ ਜਦੋਂ ਸਰਹੱਦ ਪਾਰੋਂ ਇਹ ਖ਼ਬਰ ਆਉਂਦਾ ਹੈ ਕਿ ਪ੍ਰੋਫੈਸਰ ਰਾਮਚੰਦਰ ਗੁਹਾ ਵਰਗੇ ਪ੍ਰਸਿੱਧ ਇਤਿਹਾਸਕਾਰਾਂ ਨੇ ਧਮਕੀਆਂ ਮਿਲਣ 'ਤੇ ਅਹਿਮਦਾਬਾਦ ਯੂਨੀਵਰਸਿਟੀ ਵਿੱਚ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਹੈ ਜਾਂ ਦਿੱਲੀ ਯੂਨੀਵਰਸਿਟੀ ਵਿੱਚ ਪੋਸਟ ਗ੍ਰੈਜੂਏਟ ਕਲਾਸਾਂ ਵਿਚੋਂ ਪ੍ਰੋਫੈਸਰ ਕਾਂਚਾ ਇਲੱਈਆ ਦੀ ਕਿਤਾਬਾਂ ਹਟਾ ਦਿੱਤੀਆਂ ਗਈਆਂ ਹਨ।

ਜਾਂ ਕਿਸੇ ਯੂਨੀਵਰਸਿਟੀ ਵਿੱਚ ਹੁਣ ਕੋਈ ਸੈਮੀਨਾਰ ਜਾਂ ਵਰਕਸ਼ਾਪ ਅਜਿਹਾ ਨਹੀਂ ਹੋ ਸਕਦਾ ਕਿ ਜਿਸ ਨਾਲ ਸਰਕਾਰ ਦੀ ਨਾਰਾਜ਼ਗੀ ਦਾ ਖ਼ਤਰਾ ਹੋਵੇ ਤਾਂ ਮੈਨੂੰ ਬੜਾ ਆਨੰਦ ਮਿਲਦਾ ਹੈ।

ਇਹ ਵੀ ਪੜ੍ਹੋ:

ਇਹ ਸੋਚ ਸੋਚ ਕੇ ਕਿ ਅਸੀਂ ਇਕੱਲੇ ਨਹੀਂ ਹਾਂ ਗੁਆਂਢੀ ਦੁਸ਼ਮਣ ਹੀ ਸਹੀ ਪਰ ਸਾਥੋਂ ਅਲਹਿਦਾ ਨਹੀਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)