You’re viewing a text-only version of this website that uses less data. View the main version of the website including all images and videos.
ਸੱਪ ਦੇ ਡੰਗਣ ਤੋਂ ਬਾਅਦ ਮਰਦਿਆਂ ਮਰਦਿਆਂ ਲਿਖੀ ਆਪਣੀ ਮੌਤ ਤੱਕ ਦੀ ਕਹਾਣੀ
ਕੀ ਕੋਈ ਵਿਗਿਆਨੀ ਕਿਸੇ ਖੋਜ ਲਈ ਆਪਣੀ ਜਾਨ ਦੇ ਸਕਦਾ ਹੈ?
ਇਤਿਹਾਸ ਵਿੱਚ ਅਜਿਹੀ ਇੱਕ ਨਹੀਂ, ਕਈ ਮਿਸਾਲਾਂ ਹਨ। ਇਨ੍ਹਾਂ ਵਿਚੋਂ ਇੱਕ ਕਹਾਣੀ ਹੈ ਕਾਰਲ ਪੈਟਰਸਨ ਸ਼ਿਮਿਟ ਦੀ।
ਸਾਲ 1957, ਸਤੰਬਰ ਦਾ ਮਹੀਨਾ ਸੀ। ਅਮਰੀਕਾ ਦੇ ਸ਼ਿਕਾਗੋ ਪ੍ਰਾਂਤ ਦੇ ਲਿੰਕਨ ਪਾਰਕ ਚਿੜਿਆ ਘਰ ਵਿੱਚ ਕੰਮ ਕਰਨ ਵਾਲੇ ਇੱਕ ਸ਼ਖ਼ਸ ਦੇ ਹੱਥ ਇੱਕ ਅਜੀਬ ਜਿਹਾ ਸੱਪ ਲੱਗਾ।
76 ਸੈਂਟੀਮੀਟਰ ਲੰਬੇ ਇਸ ਸੱਪ ਦੀ ਪ੍ਰਜਾਤੀ ਪਤਾ ਕਰਨ ਲਈ ਉਸ ਨੂੰ ਸ਼ਿਕਾਗੋ ਦੇ ਨੈਚੂਰਲ ਹਿਸਟਰੀ ਮਿਊਜ਼ੀਅਮ ਲੈ ਗਿਆ।
ਉੱਥੇ ਉਸ ਦੀ ਮੁਲਾਕਾਤ ਮਸ਼ਹੂਰ ਵਿਗਿਆਨੀ ਕਾਰਲ ਪੈਟਰਸਨ ਸ਼ਿਮਿਟ ਨਾਲ ਹੋਈ।
ਇਹ ਵੀ ਪੜੋ-
ਪਬਲਿਕ ਰੇਡੀਓ ਇੰਟਰਨੈਸ਼ਨਲ ਨਾਲ ਜੁੜੀ ਐਲਿਜ਼ਾਬੈਥ ਸ਼ਾਕਮੈਨ ਕਹਿੰਦਾ ਹੈ ਕਿ ਸ਼ਿਮਿਟ ਨੂੰ ਸੱਪਾਂ ਅਤੇ ਰੇਂਗਣ ਵਾਲੇ ਜੰਤੂਆਂ ਸੰਬੰਧੀ ਵਿਗਿਆਨ ਦੇ ਵੱਡੇ ਜਾਣਕਾਰ ਵਜੋਂ ਮੰਨਿਆ ਜਾਂਦਾ ਸੀ।
ਸ਼ਿਮਿਟ ਨੇ ਦੇਖਿਆ ਕਿ ਇਸ ਸੱਪ ਦੇ ਸਰੀਰ 'ਤੇ ਬਹੁਰੰਗੀਆਂ ਆਕ੍ਰਿਤੀਆਂ ਹਨ। ਉਹ ਸੱਪ ਦੀ ਪ੍ਰਜਾਤੀ ਦਾ ਪਤਾ ਲਗਾਉਣ ਨੂੰ ਤਿਆਰ ਹੋ ਗਏ।
ਜਿਸ ਤੋਂ ਬਾਅਦ 25 ਸਤੰਬਰ ਨੂੰ ਉਨ੍ਹਾਂ ਨੇ ਆਪਣੀ ਪੜਤਾਲ ਵਿੱਚ ਦੇਖਿਆ ਕਿ ਇਹ ਅਫਰੀਕਾ ਦੇਸਾਂ ਵਿੱਚ ਪਾਇਆ ਜਾਣ ਵਾਲਾ ਇੱਕ ਸੱਪ ਹੈ।
ਕਿਸ ਤਰ੍ਹਾਂਦਾ ਸੀ ਇਹ ਸੱਪ?
ਇਸ ਸੱਪ ਦੀ ਸਿਰੀ ਉੱਡਣੇ ਸੱਪਾਂ ਵਰਗੀ ਹੁੰਦੀ ਹੈ, ਜਿਹੜੇ ਰੁੱਖ਼ਾਂ 'ਤੇ ਰਹਿੰਦੇ ਹਨ ਅਤੇ ਹਰੇ ਰੰਗ ਦੀਆਂ ਧਾਰੀਆਂ ਹੋਣ ਕਰਕੇ ਪੱਤਿਆਂ ਵਿੱਚ ਰਚਮਿਚ ਜਾਂਦੇ ਹਨ। ਇਨ੍ਹਾਂ ਨੂੰ ਬਲੂਮਲੈਂਗ ਸੱਪ ਵੀ ਕਿਹਾ ਜਾਂਦਾ ਹੈ।
ਬਲੂਮ ਦਾ ਮਤਲਬ 'ਰੁੱਖ਼' ਅਤੇ ਸਲੈਂਗ ਦਾ ਮਤਲਬ 'ਸੱਪ' ਹੁੰਦਾ ਹੈ।
ਪਰ ਸ਼ਿਮਿਟ ਆਪਣੀ ਇਸ ਖੋਜ ਤੋਂ ਸੰਤੁਸ਼ਟ ਨਹੀਂ ਸਨ।
ਆਪਣੇ ਜਨਰਲ ਵਿੱਚ ਇਸ ਜਾਂਚ ਬਾਰੇ ਲਿਖਦਿਆਂ ਸ਼ਿਮਿਟ ਦੱਸਦੇ ਹਨ ਕਿ ਉਨ੍ਹਾਂ ਨੂੰ ਇਸ ਸੱਪ 'ਤੇ ਉੱਡਣੇ ਸੱਪ ਹੋਣ ਦਾ ਸ਼ੱਕ ਹੈ ਕਿਉਂਕਿ ਇਸ ਸੱਪ ਦੀ ਪੂਛ ਵੰਡੀ ਹੋਈ ਨਹੀਂ ਸੀ।
ਪਰ ਇਸ ਸ਼ੱਕ ਨੂੰ ਦੂਰ ਕਰਨ ਲਈ ਸ਼ਿਮਿਟ ਨੇ ਜੋ ਕੀਤਾ, ਉਸ ਕਾਰਨ ਉਨ੍ਹਾਂ ਨੂੰ ਜਾਨ ਤੋਂ ਹੱਥ ਧੋਣਾ ਪਿਆ।
ਜਦੋਂ ਸੱਪ ਨੇ ਸ਼ਿਮਿਟ ਨੂੰ ਕੱਟਿਆ
ਸ਼ਿਮਿਟ ਸੱਪ ਨੂੰ ਆਪਣੀ ਕਾਫ਼ੀ ਕਰੀਬ ਲਿਆ ਕੇ ਉਸ ਦੇ ਸਰੀਰ 'ਤੇ ਬਣੀਆਂ ਆਕ੍ਰਿਤੀਆਂ ਦੀ ਖੋਜ ਕਰਨ ਲੱਗੇ।
ਉਹ ਹੈਰਾਨੀ ਨਾਲ ਸਰੀਰ ਅਤੇ ਸਿਰ 'ਤੇ ਬਣੀਆਂ ਆਕ੍ਰਿਤੀਆਂ ਅਤੇ ਰੰਗ ਦੇਖ ਰਹੇ ਸਨ ਕਿ ਸੱਪ ਨੇ ਅਚਾਨਕ ਉਨ੍ਹਾਂ ਦੇ ਅੰਗੂਠੇ 'ਤੇ ਡੰਗ ਮਾਰ ਦਿੱਤਾ।
ਪਰ ਸ਼ਿਮਿਟ ਨੇ ਡਾਕਟਰ ਕੋਲ ਜਾਣ ਦੀ ਬਜਾਇ ਆਪਣੇ ਅੰਗੂਠੇ ਨੂੰ ਚੂਸ ਕੇ ਸੱਪ ਦਾ ਜ਼ਹਿਰ ਬਾਹਰ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਇਹੀ ਨਹੀਂ, ਉਨ੍ਹਾਂ ਨੇ ਆਪਣੇ ਜਰਨਲ ਵਿੱਚ ਸੱਪ ਦੇ ਡੰਗਣ ਤੋਂ ਬਾਅਦ ਹੋ ਰਹੇ ਤਜ਼ਰਬਿਆਂ ਨੂੰ ਦਰਜ ਕਰਨਾ ਸ਼ੁਰੂ ਕਰ ਦਿੱਤਾ।
ਆਪਣੇ ਜਰਨਲ ਵਿੱਚ ਸ਼ਿਮਿਟ ਲਿਖਦੇ ਹਨ-
- "4:30 - 5:30 : ਜੀ ਮਚਲਾਉਣ ਵਰਗਾ ਅਹਿਸਾਸ ਹੋਇਆ ਪਰ ਉਲਟੀ ਨਹੀਂ ਆਈ। ਮੈਂ ਹੋਮਵੁੱਡ ਤੱਕ ਟਰੇਨ ਵਿੱਚ ਸਫ਼ਰ ਕੀਤਾ।"
- "5:30 - 6:30: ਕਾਫ਼ੀ ਠੰਢ ਅਤੇ ਝਟਕੇ ਲੱਗਣ ਵਰਗਾ ਅਨੁਭਵ ਹੋਇਆ, ਜਿਸ ਤੋਂ ਬਾਅਦ 101.7 ਡਿਗਰੀ ਦਾ ਬੁਖ਼ਾਰ ਚੜ੍ਹ ਗਿਆ। ਸ਼ਾਮ 5:30 ਵਜੇ ਮਸੂੜਿਆਂ 'ਚੋਂ ਖ਼ੂਨ ਆਉਣਾ ਸ਼ੁਰੂ ਹੋ ਗਿਆ।"
- "8:30 ਵਜੇ: ਮੈਂ ਦੋ ਬ੍ਰੈਡ ਖਾਧੇ।"
- "ਰਾਤ 9:00 ਤੋਂ 12:20 ਤੱਕ: ਮੈਂ ਆਰਾਮ ਨਾਲ ਸੁੱਤਾ। ਜਿਸ ਤੋਂ ਬਾਅਦ ਮੈਂ ਪਿਸ਼ਾਪ ਕੀਤਾ, ਜਿਸ ਵਿੱਚ ਖ਼ੂਨ ਦੀ ਮਾਤਰਾ ਵਧੇਰੇ ਸੀ।"
- "26 ਸਤੰਬਰ ਦੀ ਸਵੇਰ 4:30 ਵਜੇ: ਮੈਂ ਇੱਕ ਗਿਲਾਸ ਪਾਣੀ ਪੀਤਾ, ਜੀ ਮਚਲਾਉਣ ਕਾਰਨ ਉਲਟੀ ਕੀਤੀ। ਜੋ ਪਚਿਆ ਨਹੀਂ ਸੀ ਉਹ ਸਾਰਾ ਕੁਝ ਬਾਹਰ ਨਿਕਲ ਗਿਆ। ਇਸ ਤੋਂ ਬਾਅਦ ਮੈਂ ਕਾਫੀ ਬਿਹਤਰ ਮਹਿਸੂਸ ਕੀਤਾ ਅਤੇ ਸਵੇਰੇ ਸਾਢੇ 6 ਵਜੇ ਤੱਕ ਸੁੱਤਾ।"
- "ਸਵੇਰੇ ਸਾਢੇ 6 ਵਜੇ: ਮੇਰੇ ਸਰੀਰ ਦਾ ਤਾਪਮਾਨ 98.2 ਡਿਗਰੀ ਸੈਲੀਅਸ ਸੀ। ਮੈਂ ਬ੍ਰੈਡ ਦੇ ਨਾਲ ਉਬਲੇ ਆਂਡੇ, ਐਪਲ ਸੌਸ, ਸੀਰੀਅਲਸ ਅਤੇ ਕਾਫੀ ਪੀਤੀ। ਜਿਸ ਤੋਂ ਬਾਅਦ ਪਿਸ਼ਾਪ ਨਹੀਂ ਆਇਆ ਬਲਕਿ ਹਰ ਤਿੰਨ ਘੰਟਿਆਂ 'ਤੇ ਖ਼ੂਨ ਆਉਣ ਨਿਕਲਦਾ ਰਿਹਾ। ਮੂੰਹ ਅਤੇ ਨੱਕ 'ਚੋਂ ਖ਼ੂਨ ਲਗਾਤਾਰ ਨਿਕਲਦਾ ਰਿਹਾ ਪਰ ਮਾਤਰਾ ਜ਼ਿਆਦਾ ਨਹੀਂ ਸੀ।"
ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ...
ਇਸ ਤੋਂ ਬਾਅਦ ਦੁਪਹਿਰ ਦੇ ਡੇਢ ਵਜੇ ਉਨ੍ਹਾਂ ਨੇ ਆਪਣੀ ਪਤਨੀ ਨੂੰ ਫੋਨ ਕੀਤਾ ਪਰ ਜਦੋਂ ਤੱਕ ਡਾਕਟਰ ਪਹੁੰਚੇ ਤਾਂ ਸ਼ਿਮਿਟ ਪਸੀਨੇ ਵਿੱਚ ਡੁੱਬ ਚੁੱਕੇ ਸਨ।
ਉਹ ਬੇਹੋਸ਼ੀ ਦੀ ਹਾਲਤ ਵਿੱਚ ਸਨ। ਹਸਪਤਾਲ ਪਹੁੰਚਣ ਤੱਕ ਇੱਕ ਡਾਕਟਰ ਨੇ ਸ਼ਿਮਿਟ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਸਾਹ ਲੈਣ ਵਿੱਚ ਤਕਲੀਫ਼ ਕਾਰਨ ਸ਼ਿਮਿਟ ਦੀ ਮੌਤ ਹੋਈ ਸੀ।
ਕਿਵੇਂ ਅਸਰ ਕਰਦਾ ਹੈ ਇਸ ਸੱਪ ਦਾ ਜ਼ਹਿਰ
ਅਫਰੀਕੀ ਸੱਪ ਦਾ ਜ਼ਹਿਰ ਬੜੀ ਤੇਜ਼ੀ ਨਾਲ ਅਸਰ ਕਰਦਾ ਹੈ। ਕਿਸੇ ਪੰਛੀ ਦੀ ਜਾਨ ਲੈਣ ਲਈ ਇਸ ਦਾ 0.0006 ਮਿਲੀਗ੍ਰਾਮ ਜ਼ਹਿਰ ਹੀ ਕਾਫੀ ਹੈ।
ਇਸ ਜ਼ਹਿਰ ਦੇ ਪ੍ਰਭਾਵ ਨਾਲ ਸਰੀਰ ਵਿਚੋਂ ਖ਼ੂਨ ਦਾ ਜਮਾਅ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਖ਼ੂਨ ਦੇ ਪ੍ਰਵਾਹ ਵਿੱਚ ਰੁਕਾਵਟ ਪੈਦਾ ਹੁੰਦੀ ਹੈ।
ਇਸ ਤੋਂ ਬਾਅਦ ਸਰੀਰ ਵਿੱਚ ਵੱਖ-ਵੱਖ ਥਾਵਾਂ 'ਤੇ ਖ਼ੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ ਪੀੜਤ ਦੀ ਮੌਤ ਹੋ ਜਾਂਦੀ ਹੈ।
ਸ਼ਿਮਿਟ ਦੀ ਪੋਸਟਮਾਰਟਮ ਰਿਪੋਰਟ ਕਹਿੰਦੀ ਹੈ ਕਿ ਉਨ੍ਹਾਂ ਫੇਫੜੇ, ਅੱਖਾਂ, ਦਿਲ, ਕਿਡਨੀਆਂ ਅਤੇ ਦਿਮਾਗ਼ ਤੋਂ ਖ਼ੂਨ ਵਗ ਰਿਹਾ ਸੀ।
'ਸ਼ਿਕਾਗੋ ਟ੍ਰਿਬਿਊਨ' ਵਿੱਚ ਇਸ 'ਤੇ ਛਪੀ ਖ਼ਬਰ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸ਼ਿਮਿਟ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਨੂੰ ਡਾਕਟਰ ਕੋਲ ਜਾਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਨਾਲ ਲੱਛਣਾਂ 'ਤੇ ਫਰਕ ਪੈ ਸਕਦਾ ਹੈ।"
ਕੁਝ ਲੋਕਾਂ ਦਾ ਮੰਨਣਾ ਹੈ ਕਿ ਸ਼ਿਮਿਟ ਦੇ ਜਨੂਨ ਨੇ ਉਨ੍ਹਾਂ ਦੀ ਜਾਨ ਲਈ।
ਹਾਲਾਂਕਿ, ਕੁਝ ਲੋਕ ਮੰਨਦੇ ਹਨ ਕਿ ਸ਼ਿਮਿਟ ਇੰਨੇ ਮੰਨੇ-ਪ੍ਰਮੰਨੇ ਵਿਗਿਆਨੀ ਸਨ ਕਿ ਉਹ ਜਾਣਦੇ ਸਨ ਕਿ ਇਸ ਜ਼ਹਿਰ ਨੂੰ ਬੇਅਸਰ ਕਰਨ ਵਾਲੀ ਦਵਾਈ ਸਿਰਫ਼ ਅਫਰੀਕਾ ਵਿੱਚ ਉਪਲੱਬਧ ਸੀ। ਅਜਿਹੇ ਵਿੱਚ ਉਨ੍ਹਾਂ ਨੇ ਆਪਣੀ ਮੌਤ ਨੂੰ ਸਵੀਕਾਰ ਕਰ ਲਿਆ ਸੀ।
ਪਬਲਿਕ ਰੇਡੀਓ ਇੰਟਰਨੈਸ਼ਨਲ ਦੇ ਸਾਇੰਸ ਫਰਾਈਡੇ ਪ੍ਰੋਗਰਾਮ ਨੂੰ ਪੇਸ਼ ਕਰਨ ਵਾਲੀ ਟੌਮ ਮੈਕਨਾਮਾਰਾ ਕਹਿੰਦੀ ਹੈ ਕਿ ਸ਼ਿਮਿਟ ਆਪਣੀ ਮੌਤ ਨੂੰ ਸਾਹਮਣੇ ਦੇਖ ਵੀ ਘਬਰਾਏ ਨਹੀਂ ਬਲਕਿ ਇੱਕ ਅਨਜਾਣ ਰਸਤੇ 'ਤੇ ਵੱਧਦੇ ਗਏ।