ਸਾਨੂੰ ਭੂਤਾਂ 'ਤੇ ਯਕੀਨ ਕਿਉਂ ਕਰਨਾ ਚਾਹੀਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਟੌਕ ਥੌਂਪਸਨ
- ਰੋਲ, ਬੀਬੀਸੀ ਫਿਊਚਰ
ਪੱਛਮੀਂ ਦੇਸ਼ਾਂ 'ਚ ਹੈਲੋਵੀਨ ਤਿਉਹਾਰ ਮੌਕੇ ਭੂਤਾਂ-ਪ੍ਰੇਤਾਂ ਤੇ ਹੋਰ ਅਜੀਬੋ-ਗਰੀਬ ਚੀਜ਼ਾਂ ਦੀ ਖੂਬ ਨੁਮਾਇਸ਼ ਹੁੰਦੀ ਹੈ। ਇਸ ਸਾਲ ਦਾ ਹੈਲੋਵੀਨ 10 ਦਿਨ ਪਹਿਲਾਂ ਹੀ ਲੰਘਿਆ ਹੈ। ਇਸ ਦਿਨ ਮਰ ਚੁੱਕੇ ਲੋਕਾਂ ਦੇ ਧਰਤੀ ਉੱਪਰ ਪਰਤਣ ਵਰਗਾ ਮਾਹੌਲ ਸਿਰਜਿਆ ਜਾਂਦਾ ਹੈ।
ਦੁਨੀਆਂ ਵਿੱਚ ਸੱਭਿਚਾਰਕ ਸੰਚਾਰ ਵਧਣ ਕਰਕੇ, ਮੁੱਖ ਤੌਰ 'ਤੇ ਈਸਾਈ ਪੰਥ ਦਾ ਮੰਨਿਆ ਜਾਣ ਵਾਲਾ ਇਹ ਤਿਉਹਾਰ ਹੁਣ ਭਾਰਤ ਵਰਗੇ ਦੇਸ਼ਾਂ 'ਚ ਵੀ ਪਹਿਲਾਂ ਨਾਲੋਂ ਜ਼ਿਆਦਾ ਮਨਾਇਆ ਜਾਣ ਲੱਗਾ ਹੈ।
ਭੂਤਾਂ ਦੀ ਹੋਂਦ ਉੱਪਰ ਸਵਾਲ ਹਮੇਸ਼ਾ ਹੀ ਖੜ੍ਹਾ ਰਹਿੰਦਾ ਹੈ, ਪਰ ਇਸ ਮੌਕੇ ਸਵਾਲ ਇਹ ਵੀ ਪੁੱਛਿਆ ਜਾਵੇ: ਕੀ ਅਸੀਂ ਭੂਤਾਂ ਕੋਲੋਂ ਜ਼ਿੰਦਗੀ ਬਾਰੇ ਕੋਈ ਅਹਿਮ ਸਬਕ ਸਿੱਖ ਸਕਦੇ ਹਾਂ?
ਇੱਥੋਂ ਆਇਆ ਹੈਲੋਵੀਨ
ਹੈਲੋਵੀਨ ਤਿਉਹਾਰ ਕੈਲਟਿਕ ਪ੍ਰੰਪਰਾ ਦੇ 'ਸਮਹਾਇਨ' ਤਿਉਹਾਰ 'ਚੋਂ ਨਿਕਲਿਆ ਹੈ।
ਈਸਾ ਮਸੀਹ ਦੇ ਜਨਮ ਤੋਂ ਪਹਿਲਾਂ ਭੂਮੱਧ ਸਾਗਰ ਤੇ ਯੂਰਪ ਦੇ ਇਲਾਕਿਆਂ 'ਚ ਰਹਿਣ ਵਾਲੇ ਲੋਕ ਕੇਲਟਿਕ ਭਾਸ਼ਾਵਾਂ ਬੋਲਦੇ ਸਨ। ਉਨ੍ਹਾਂ ਦੀ ਆਸਥਾ ਬੁੱਤਾਂ ਤੇ ਦੇਵਤਿਆਂ 'ਚ ਸੀ।
ਸਮਹਾਇਨ ਤਿਉਹਾਰ ਮਨਾਉਣ ਪਿੱਛੇ ਵਿਸ਼ਵਾਸ ਸੀ ਕਿ ਸਾਲ ਦੇ ਇੱਕ ਖਾਸ ਸਮੇਂ ਸਾਡੀ ਦੁਨੀਆਂ ਤੇ ਪਰਲੋਕ ਵਿਚਲਾ ਫ਼ਰਕ ਖ਼ਤਮ ਹੋ ਜਾਂਦਾ ਹੈ। ਵਿਸ਼ਵਾਸ ਸੀ ਕਿ ਇਨਸਾਨ ਅਤੇ ਪ੍ਰੇਤ ਇਕੱਠੇ ਧਰਤੀ 'ਤੇ ਵਿਚਰਦੇ ਹਨ।

ਤਸਵੀਰ ਸਰੋਤ, Gary doak/alamy
ਈਸਵੀ 7 'ਚ ਜਦੋਂ ਇਸਾਈ ਪਰਮ ਗੁਰੂ ਪੋਪ ਗ੍ਰੈਗਰੀ ਨੇ ਲੋਕਾਂ ਨੂੰ ਆਪਣੇ ਪੰਥ ਨਾਲ ਜੋੜਣ ਦੀ ਮੁਹਿੰਮ ਛੇੜੀ ਤਾਂ ਉਨ੍ਹਾਂ ਪ੍ਰਚਾਰਕਾਂ ਨੂੰ ਆਖਿਆ ਕਿ ਉਹ 'ਪੇਗਨ' ਜਾਂ ਬੁੱਤਪ੍ਰਸਤੀ 'ਚ ਆਸਥਾ ਰੱਖਣ ਵਾਲੇ ਲੋਕਾਂ ਦਾ ਵਿਰੋਧ ਨਾ ਕਰਨ, ਸਗੋਂ ਉਨ੍ਹਾਂ ਦੇ ਤਿਉਹਾਰਾਂ ਦਾ 'ਇਸਾਈਕਰਨ' ਕਰ ਦੇਣ।
ਇਸ ਤੋਂ ਬਾਅਦ ਹੀ ਸਮਹਾਇਨ ਬਦਲ ਕੇ 'ਆਲ ਸੇਂਟਜ਼ ਡੇਅ' ਬਣ ਗਿਆ। ਇਸ ਨੂੰ 'ਆਲ ਹੈਲੋਜ਼ ਡੇਅ' ਵੀ ਆਖਿਆ ਜਾਣ ਲੱਗਾ ਅਤੇ ਇਸ ਦੀ ਪਿਛਲੀ ਰਾਤ ਨੂੰ 'ਹੈਲੋਜ਼ ਈਵਨਿੰਗ' ਜਾਂ 'ਹੈਲੋਵੀਨ' ਦਾ ਨਾਂ ਦਿੱਤਾ ਗਿਆ।
ਇਹ ਵੀ ਪੜ੍ਹੋ
ਭੂਤਾਂ 'ਤੇ ਯਕੀਨ ਦਾ ਫ਼ਾਇਦਾ
ਭੂਤਾਂ-ਪ੍ਰੇਤਾਂ ਉੱਪਰ ਵਿਸ਼ਵਾਸ ਕ੍ਰਿਸ਼ਚੀਅਨ ਚਰਚ ਲਈ ਫ਼ਾਇਦੇ ਦਾ ਸੌਦਾ ਨਿਕਲਿਆ।
ਪੋਪ ਗ੍ਰੈਗਰੀ ਨੇ ਲੋਕਾਂ ਨੂੰ ਕਿਹਾ ਕਿ ਜੇ ਭੂਤ ਦਿਖੇ ਤਾਂ ਉਸ ਲਈ ਅਰਦਾਸ ਕਰੋ ਤਾਂ ਜੋ ਉਸ ਭੂਤ ਨੂੰ ਜੰਨਤ ਨਸੀਬ ਹੋਵੇ।
ਇਹ ਆਸਥਾ ਵੱਡਾ ਕਾਰੋਬਾਰ ਬਣ ਗਈ। ਚਰਚ ਦੇ ਪਾਦਰੀ ਨੂੰ ਲੋਕ ਆਪਣੇ ਪਾਪਾਂ ਦੀ ਮਾਫ਼ੀ ਲਈ ਵੱਡੀ ਰਕਮ ਦੇਣ ਲੱਗੇ। ਆਮ ਜਨਤਾ ਅਖੀਰ ਇਸ 'ਭੂਤ ਟੈਕਸ' ਕਰਕੇ ਤੰਗ ਹੋਣ ਲੱਗੀ।

ਤਸਵੀਰ ਸਰੋਤ, Getty Images
ਜਰਮਨੀ ਦੇ ਧਰਮ ਪ੍ਰਚਾਰਕ ਮਾਰਟਿਨ ਲੂਥਰ ਦੀ ਅਗੁਆਈ 'ਚ ਇਸ ਖਿਲਾਫ ਆਵਾਜ਼ ਉੱਠਣ ਲੱਗੀ।
ਇਸੇ ਸੁਧਾਰਵਾਦ ਤੋਂ ਬਾਅਦ ਈਸਾਈ ਪੰਥ ਦੋਫਾੜ ਹੋ ਗਿਆ ਅਤੇ ਪ੍ਰੋਟੈਸਟੈਂਟ ਤੇ ਕੈਥੋਲਿਕ ਫਿਰਕੇ ਸਥਾਪਤ ਹੋ ਗਏ।
ਸੁਧਾਰਵਾਦੀ ਮੰਨੀ ਜਾਂਦੀ ਪ੍ਰੋਟੈਸਟੈਂਟ ਸ਼ਾਖਾ ਨੇ ਭੂਤਾਂ-ਪ੍ਰੇਤਾਂ 'ਚ ਯਕੀਨ ਕਰਨ ਵਾਲੇ ਕੈਥੋਲਿਕ ਫਿਰਕੇ ਨੂੰ ਅੰਧਵਿਸ਼ਵਾਸੀ ਆਖਣਾ ਸ਼ੁਰੂ ਕਰ ਦਿੱਤਾ।

ਸਵਾਲ ਬਾਕੀ
ਫਿਰ ਵੀ ਭੂਤਾਂ ਦੀ ਹੋਂਦ ਉੱਪਰ ਸਵਾਲ ਮੁੱਕੇ ਨਹੀਂ। ਲੋਕਾਂ ਨੇ ਵਿਗਿਆਨ ਵਿੱਚ ਜਵਾਬ ਲੱਭਣੇ ਸ਼ੁਰੂ ਕਰ ਦਿੱਤੇ।
19ਵੀਂ ਸਦੀ ਆਉਂਦਿਆਂ ਤੱਕ ਅਧਿਆਤਮਵਾਦ ਨੇ ਜ਼ੋਰ ਫੜ੍ਹਿਆ ਜਿਸ ਨੂੰ ਮੰਨਣ ਵਾਲੇ ਲੋਕਾਂ ਦਾ ਵਿਸ਼ਵਾਸ ਸੀ ਕਿ ਮਰੇ ਹੋਏ ਲੋਕ ਜ਼ਿੰਦਾ ਲੋਕਾਂ ਨਾਲ ਸੰਵਾਦ ਕਰ ਸਕਦੇ ਹਨ। ਇਸ ਲਈ ਮੰਡਲੀਆਂ ਬੈਠਣ ਲੱਗੀਆਂ।
ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਅਧਿਆਤਮਵਾਦ ਦਾ ਖ਼ਾਤਮਾ ਹੋਣ ਲੱਗਾ ਹਾਲਾਂਕਿ ਇਸ ਦਾ ਅਸਰ ਅਜੇ ਵੀ ਵਿਖ ਜਾਂਦਾ ਹੈ। ਅੱਜ ਵੀ 'ਭੂਤਾਂ ਦੇ ਸ਼ਿਕਾਰੀ' ਮਸ਼ਹੂਰ ਹੋ ਜਾਂਦੇ ਹਨ ਅਤੇ ਇਨ੍ਹਾਂ ਉੱਪਰ ਫ਼ਿਲਮਾਂ ਵੀ ਬਣਦੀਆਂ ਹਨ।
ਇਹ ਵੀ ਪੜ੍ਹੋ
ਹੋਰ ਧਰਮਾਂ 'ਚ ਵੀ
ਇਹ ਨਹੀਂ ਕਿ ਭੂਤ-ਪ੍ਰੇਤ ਸਿਰਫ ਈਸਾਈ ਧਰਮ 'ਚ ਹੁੰਦੇ ਹਨ। ਦੂਜੇ ਮਜ਼ਹਬਾਂ 'ਚ ਵੀ ਇਸ ਨੂੰ ਲੈ ਕੇ ਵਿਚਾਰ-ਤਕਰਾਰ ਚਲਦਾ ਰਹਿੰਦਾ ਹੈ।
ਹਿੰਦੂ ਧਰਮ 'ਚ ਤਾਂ ਬਾਕਾਇਦਾ ਆਤਮਾਵਾਂ ਨੂੰ ਬੁਲਾਉਣ ਦੀ ਰਵਾਇਤ ਹੈ। ਅਘੋਰੀ ਸਾਧੂ ਇਸ ਲਈ ਮਸ਼ਹੂਰ ਹਨ।

ਤਸਵੀਰ ਸਰੋਤ, Getty Images
ਤਾਈਵਾਨ 'ਚ 90 ਫ਼ੀਸਦੀ ਲੋਕ ਭੂਤ ਦੇਖਣ ਦਾ ਦਾਅਵਾ ਕਰਦੇ ਹਨ। ਜਾਪਾਨ, ਕੋਰੀਆ ਤੇ ਚੀਨ 'ਚ ਵੀ ਭੂਤਾਂ ਦਾ ਮਹੀਨਾ ਮਨਾਇਆ ਜਾਂਦਾ ਹੈ। ਇਸ ਵਿੱਚ ਇੱਕ ਖਾਸ 'ਭੂਤ ਦਿਹਾੜਾ' ਵੀ ਆਉਂਦਾ ਹੈ।
ਇਨ੍ਹਾਂ ਮਾਨਤਾਵਾਂ ਦਾ ਸਬੰਧ ਬੁੱਧ ਧਰਮ ਨਾਲ ਹੈ ਜਿਸ ਦੀ ਇੱਕ ਕਹਾਣੀ 'ਚ ਲਿਖਿਆ ਹੈ ਕਿਵੇਂ ਗੌਤਮ ਬੁੱਧ ਨੇ ਇੱਕ ਨੌਜਵਾਨ ਭਿਖਸ਼ੂ ਨੂੰ ਆਪਣੀ ਮਰ ਚੁੱਕੀ ਮਾਂ ਦੀ ਮਦਦ ਦਾ ਤਰੀਕਾ ਦੱਸਿਆ। ਉਸ ਭਿਖਸ਼ੂ ਨੂੰ ਵਾਰ-ਵਾਰ ਆਪਣੀ ਹੀ ਮਾਂ ਇੱਕ ਭੁੱਖੇ ਪ੍ਰੇਤ ਦੇ ਰੂਪ 'ਚ ਦਿੱਸ ਰਹੀ ਸੀ।
ਤਾਈਵਾਨ 'ਚ ਵੀ ਭੂਤਾਂ ਨੂੰ ਚੰਗੇ ਤੇ ਮਾੜੇ ਭੂਤਾਂ 'ਚ ਵੰਡਿਆ ਜਾਂਦਾ ਹੈ। ਪੁਸ਼ਤੈਨੀ ਤੌਰ 'ਤੇ ਪਰਿਵਾਰ ਨਾਲ ਜੁੜੇ ਹੋਏ ਭੂਤ ਚੰਗੇ ਅਤੇ ਦੋਸਤਾਨਾ ਮੰਨੇ ਜਾਂਦੇ ਹਨ। ਭੂਤਾਂ ਦੇ ਦਿਹਾੜੇ 'ਤੇ ਉਨ੍ਹਾਂ ਦਾ ਘਰ ਸੁਆਗਤ ਕੀਤਾ ਜਾਂਦਾ ਹੈ। ਜਿਹੜੇ ਪ੍ਰੇਤ ਦੋਸਤਾਨਾ ਨਹੀਂ ਹੁੰਦੇ ਉਹ ਗੁੱਸੇ 'ਚ ਜਾਂ ਭੁੱਖੇ ਹੁੰਦੇ ਹਨ।
ਇਹ ਵੀ ਪੜ੍ਹੋ
ਇਹ ਵੀਡੀਓ ਵੀ ਜ਼ਰੂਰ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












