You’re viewing a text-only version of this website that uses less data. View the main version of the website including all images and videos.
ਇੰਡੋਨੇਸ਼ੀਆ ਜਹਾਜ਼ ਹਾਦਸੇ 'ਚ 189 ਲੋਕਾਂ ਦੀ ਮੌਤ : 'ਆਖ਼ਰੀ ਵਾਰ ਮੈਂ ਉਸਨੂੰ ਕਿਹਾ ਸੀ ਕਿ ਆਪਣਾ ਖਿਆਲ ਰੱਖੀਂ'
ਇੰਡੋਨੇਸ਼ੀਆ ਦੇ ਅਧਿਕਾਰੀਆਂ ਮੁਤਾਬਕ ਲਾਇਨ ਏਅਰ ਦੀ ਫਲਾਈਟ ਜਕਾਰਤਾ ਤੋਂ ਉਡਾਣ ਭਰਨ ਤੋਂ 13 ਮਿੰਟ ਬਾਅਦ ਹੀ ਕਰੈਸ਼ ਹੋ ਗਈ ।
ਕੌਮੀ ਸਰਚ ਅਤੇ ਰਾਹਤ ਬਚਾਅ ਏਜੰਸੀ ਦੇ ਬੁਲਾਰੇ ਯੁਸੁਫ਼ ਲਤੀਫ ਨੇ ਇਸ ਦੇ ਸਮੁੰਦਰ ਵਿੱਚ ਕਰੈਸ਼ ਦੀ ਪੁਸ਼ਟੀ ਕੀਤੀ ਹੈ।
ਹਵਾਈ ਜਹਾਜ਼ ਵਿੱਚ ਕ੍ਰਿਊ ਮੈਂਬਰਾਂ ਸਣੇ 189 ਮੁਸਾਫ਼ਰ ਸਨ। ਹਵਾਈ ਜਹਾਜ਼ ਨੇ ਲਾਪਤਾ ਹੋਣ ਤੋਂ ਪਹਿਲਾਂ ਜਕਾਰਤਾ ਵਾਪਸ ਆਉਣ ਦੀ ਇਜਾਜ਼ਤ ਮੰਗੀ ਸੀ।
ਫਲਾਈਟ JT-610 ਰਾਜਧਾਨੀ ਇੰਡੋਨੇਸ਼ੀਆ ਤੋਂ ਬੰਗਕਾ ਬੈਲੀਟੰਗ ਦੇ ਸ਼ਹਿਰ ਪੰਗਕਲ ਪਿੰਨਗ ਲਈ ਉਡਾਣ 'ਤੇ ਸੀ।
ਇਸ ਹਵਾਈ ਜਹਾਜ਼ ਦੇ ਕੈਪਟਨ ਭਾਰਤ ਦੇ ਭਵਿਆ ਸੁਨੇਜਾ ਹਨ। ਉਹ ਦਿੱਲੀ ਦੇ ਮਯੂਰ ਵਿਹਾਰ ਇਲਾਕੇ ਵਿੱਚ ਰਹਿ ਚੁੱਕੇ ਹਨ।
ਹਾਦਸੇ ਵਾਲੀ ਥਾਂ ਦਾ ਵੀਡੀਓ
ਸੁਨੇਜਾ ਦੇ ਲਿੰਕਡਿਨ ਪ੍ਰੋਫਾਈਲ ਅਨੁਸਾਰ ਉਹ 2011 ਵਿੱਚ ਇਸ ਏਅਰਲਾਈਨਜ਼ ਨਾਲ ਜੁੜੇ ਸਨ। ਸੁਨੇਜਾ ਨੂੰ 2009 ਵਿੱਚ ਬੇਲ ਏਅਰ ਇੰਟਰਨੈਸ਼ਨਲ ਤੋਂ ਪਾਇਲਟ ਦਾ ਲਾਈਸੈਂਸ ਮਿਲਿਆ ਸੀ।
ਏ ਲੋਇਨ ਦੇ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਅਜੇ ਤੱਕ ਇਹ ਨਹੀਂ ਪਤਾ ਨਹੀਂ ਲੱਗਾ ਕਿ ਇਹ ਹਾਦਸਾ ਕਿਉਂ ਹੋਇਆ।
ਇਹ ਜਹਾਜ਼ ਬੋਇੰਗ 737 ਮੈਕਸ 8, ਬਿਲਕੁੱਲ ਨਵੇਕਲਾ ਏਅਰਕ੍ਰਾਫਟ ਸੀ।
ਇੰਡੋਨੇਸ਼ੀਆ ਆਪਦਾ ਏਜੰਸੀ ਦੇ ਮੁੱਖੀ ਸੁਤੋਪੋ ਪੁਰਵੋ ਨੁਗਰੋਹੋ ਨੇ ਕੁਝ ਤਸਵੀਰਾਂ ਟਵੀਟ ਕਰ ਕੇ ਦੱਸਿਆ ਕਿ ਜਹਾਜ਼ ਦਾ ਮਲਬਾ ਅਤੇ ਮੁਸਾਫ਼ਰਾਂ ਦਾ ਸਾਮਾਨ ਸਮੁੰਦਰ ਵਿੱਚ ਤੈਰਦਾ ਮਿਲਿਆ ਹੈ।
ਯੁਸੁਫ਼ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ, "ਜਹਾਜ਼ ਪਾਣੀ 30 ਤੋਂ 40 ਮੀਟਰ ਅੱਦਰ ਜਾ ਕੇ ਕ੍ਰੈਸ਼ ਹੋਇਆ ਹੈ। ਅਸੀਂ ਅਜੇ ਵੀ ਜਹਾਜ਼ ਦੇ ਮਲਬੇ ਦੀ ਭਾਲ ਕਰ ਰਹੇ ਹਾਂ।"
'ਮੈਂ ਉਸ ਦੇ ਬਿਨਾਂ ਨਹੀਂ ਰਹਿ ਸਕਦਾ'
ਜਕਾਰਤਾ ਵਿੱਚ ਬੀਬੀਸੀ ਪੱਤਰਕਾਰ ਰੇਬੇਕਾ ਹੇਨਸ਼ਕੇ ਨੇ ਪੀੜਤ ਪਰਿਵਾਰਾਂ ਦੀ ਬੇਬਸੀ ਦਾ ਹਾਲ ਬਿਆਨ ਕੀਤਾ।
ਜੋ ਲੋਕ ਜਹਾਜ਼ ਵਿੱਚ ਸਵਾਰ ਸਨ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਪਰਿਵਾਰ ਵਾਲੇ ਹੰਝੂਆਂ ਵਿੱਚ ਡੁੱਬੇ ਨਜ਼ਰ ਆਏ। ਜਕਾਰਤਾ ਏਅਰਪੋਰਟ ਉੱਤੇ ਹਰ ਖ਼ਬਰ ਬਾਰੇ ਜਾਣਨ ਲਈ ਕਾਹਲੇ ਦਿਖੇ।
ਕੋਈ ਆਪਣੇ ਪਤੀ ਬਾਰੇ, ਕੋਈ ਮਾਂ ਬਾਰੇ ਅਤੇ ਕੋਈ ਆਪਣੇ ਬੱਚੇ ਬਾਰੇ ਪੁੱਛਦਾ ਨਜ਼ਰ ਆਇਆ।
ਮਰਤਾਦੋ ਕੁਰਨੀਆਵਾਨ ਦੀ ਪਤਨੀ ਵੀ ਉਸੇ ਜਹਾਜ਼ ਰਾਹੀਂ ਸਫ਼ਰ ਕਰ ਰਹੀ ਸੀ। ਦੋਹਾਂ ਦਾ ਜਲਦੀ ਹੀ ਵਿਆਹ ਹੋਇਆ ਹੈ ਅਤੇ ਮਰਤਾਦੋ ਦੀ ਪਤਨੀ ਕਿਸੇ ਕੰਮ ਲਈ ਜਾ ਰਹੀ ਸੀ।
ਮਰਤਾਦੋ ਨੇ ਕਿਹਾ, ''ਮੈਂ ਉਸ ਬਿਨਾਂ ਨਹੀਂ ਰਹਿ ਸਕਦਾ, ਮੈਂ ਉਸਨੂੰ ਪਿਆਰ ਕਰਦਾ ਹਾਂ। ਆਖ਼ਰੀ ਬਾਰ ਮੈਂ ਉਸਨੂੰ ਕਿਹਾ ਸੀ ਕਿ ਆਪਣਾ ਖਿਆਲ ਰੱਖੀਂ। ਜਦੋਂ ਮੈਂ ਟੀਵੀ ਉੱਤੇ ਖ਼ਬਰ ਦੇਖੀ ਤਾਂ ਮੈਂ ਟੁੱਟ ਗਿਆ।''
ਕਿਵੇਂ ਦਾ ਹੁੰਦਾ ਹੈ ਇਹ ਜਹਾਜ਼
ਬੋਇੰਗ 737 ਮੈਕਸ8 2016 ਤੋਂ ਕਮਰਸ਼ੀਅਲ ਜਹਾਜ਼ ਵਜੋਂ ਵਰਤਿਆ ਜਾਂਦਾ ਹੈ। ਫਲਾਈਟ ਟ੍ਰੈਕਿੰਗ ਵੈਬਸਾਈਡ ਫਲਾਈਟਰਡਾਰ24 ਮੁਤਾਬਕ ਇਹ ਜਹਾਜ਼ ਲੋਇਨ ਏਅਰ ਨੂੰ ਅਗਸਤ ਵਿੱਚ ਸੌਂਪਿਆ ਗਿਆ ਸੀ।
ਛੋਟੀ ਯਾਤਰਾ ਲਈ ਇਹ ਸਿੰਗਲ-ਐਸਲ ਜਹਾਜ਼ ਵਿੱਚ ਵੱਧ ਤੋਂ ਵੱਧ 210 ਯਾਤਰੀ ਆ ਸਕਦੇ ਹਨ।
ਏਵੀਏਸ਼ਨ ਸਲਾਹਕਾਰ ਗੈਰੀ ਸੌਜਾਤਮਾਨ ਨੇ ਬੀਬੀਸੀ ਨੂੰ ਦੱਸਿਆ ਕਿ ਮੈਕਸ 8 ਜਦੋਂ ਦਾ ਆਇਆ ਹੈ ਉਦੋਂ ਤੋਂ ਹੀ ਇਸ ਵਿੱਚ ਮੁਸ਼ਕਲਾਂ ਆ ਰਹੀਆਂ ਸਨ।