ਬੀਅਰ ਦੀ 13 ਹਜ਼ਾਰ ਸਾਲ ਪੁਰਾਣੀ ਭੱਠੀ ਇੱਥੇ ਮਿਲੀ

ਖੋਜਕਾਰਾਂ ਨੇ ਦੁਨੀਆਂ ਦੀ ਸਭ ਤੋਂ ਪੁਰਾਣੀ ਸ਼ਰਾਬ ਦੀ ਭੱਠੀ ਮਿਲਣ ਦਾ ਦਾਅਵਾ ਕੀਤਾ ਹੈ, ਉਨ੍ਹਾਂ ਮੁਤਾਬਕ ਇਸਰਾਈਲ ਦੇ ਹੈਫਾ ਵਿੱਚ 13000 ਸਾਲ ਪੁਰਾਣੀ ਬੀਅਰ ਦੀ ਭੱਠੀ ਮਿਲੀ ਹੈ।

ਇਹ ਅਰਧ ਖਾਨਾਬਦੋਸ਼ ਸ਼ਿਕਾਰੀਆਂ ਦੀ ਕਬਰ ਬਾਰੇ ਅਧਿਅਨ ਦੌਰਾਨ ਮਿਲੀਆਂ ਹਨ।

ਮੰਨਿਆ ਜਾਂਦਾ ਹੈ ਕਿ ਬੀਅਰ 5 ਹਜ਼ਾਰ ਸਾਲ ਪਹਿਲਾਂ ਬਣਾਈ ਜਾਂਦੀ ਸੀ ਪਰ ਇਸ ਖੋਜ ਨਾਲ ਇਤਿਹਾਸ ਬਦਲਿਆ ਜਾ ਸਕਦਾ ਹੈ।

ਪੁਰਾਣੀ ਮਾਨਤਾ ਸੀ ਕਿ ਬੀਅਰ ਬ੍ਰੈਡ ਦਾ ਸਾਈਡ ਪ੍ਰੋਡਕਟ ਹੈ ਪਰ ਇਸ ਖੋਜ ਤੋਂ ਇਹ ਪਤਾ ਲੱਗਦਾ ਹੈ ਕਿ ਅਜਿਹਾ ਜ਼ਰੂਰੀ ਨਹੀਂ ਹੈ।

ਇਹ ਵੀ ਪੜ੍ਹੋ:

ਖੋਜਕਾਰਾਂ ਮੁਤਾਬਕ ਉਹ ਨਹੀਂ ਦੱਸ ਸਕਦੇ ਕਿ ਪਹਿਲਾਂ ਕੌਣ ਆਇਆ ਅਤੇ ਅਕਤੂਬਰ ਵਿੱਚ ਇੱਕ ਪੁਰਾਤੱਤਵ ਵਿਗਿਆਨ ਦੇ ਜਰਨਲ ਵਿੱਚ ਦੱਸਿਆ ਗਿਆ ਸੀ ਕਿ ਮਰੇ ਹੋਏ ਲੋਕਾਂ ਦੇ ਸਨਮਾਨ 'ਚ ਰੱਖੇ ਤਿਓਹਾਰ ਵਿੱਚ ਬੀਅਰ ਬਣਾਈ ਜਾਂਦੀ ਸੀ।

ਖੋਜ ਟੀਮ ਦੀ ਅਗਵਾਈ ਕਰਨ ਵਾਲੇ ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਲੀ ਲੀਊ ਨੇ ਸਟੈਨਫੋਰਡ ਨਿਊਜ਼ ਨੂੰ ਦੱਸਿਆ ਕਿ "ਇਹ ਮਨੁੱਖੀ ਸ਼ਰਾਬ ਦਾ ਸਭ ਤੋਂ ਪੁਰਾਣਾ ਰਿਕਾਰਡ ਹੈ।"

ਲੀਊ ਕਹਿੰਦੇ ਹਨ ਕਿ ਅਸੀਂ ਇਸ ਬਾਰੇ ਸੰਕੇਤ ਲੱਭ ਰਹੇ ਸੀ ਕਿ ਉਸ ਕਾਲ ਵਿੱਚ ਨਾਟੋਫੀਅਨ ਲੋਕ ਕਿਸ ਤਰ੍ਹਾਂ ਦਾ ਖਾਣਾ ਖਾਂਦੇ ਸਨ ਅਤੇ ਖੋਜ ਦੌਰਾਨ ਉਨ੍ਹਾਂ ਨੂੰ ਕਣਕ ਅਤੇ ਜੌਂ ਆਧਾਰਤ ਸ਼ਰਾਬ ਦੇ ਨਿਸ਼ਾਨ ਮਿਲੇ ਹਨ।

ਪੱਥਰ ਵਿੱਚ ਬਣਾਏ ਹੋਏ ਟੋਇਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਜੋ 60 ਸੈਂਮੀ. ਡੂੰਘੇ, ਗੁਫ਼ਾ ਵੱਲ ਨਕਾਸ਼ੇ ਹੋਏ ਹਨ।

ਇਨ੍ਹਾਂ ਦੀ ਵਰਤੋਂ ਵੱਖ-ਵੱਖ ਪੌਦਿਆਂ ਦੇ ਮਸਾਲੇ ਬਣਾਉਣ, ਇਕੱਠਾ ਕਰਨ ਅਤੇ ਪੀਸਣ ਲਈ ਕੀਤੀ ਜਾਂਦੀ ਸੀ। ਇਸ ਵਿੱਚ ਓਟਸ, ਫਲੀਆਂ ਅਤੇ ਬਸਟ ਫਾਈਬਰ ਆਦਿ ਮਿਲੇ ਹਨ।

ਇਹ ਵੀ ਪੜ੍ਹੋ:

ਮੰਨਿਆ ਜਾਂਦੀ ਹੈ ਕਿ ਪੁਰਾਣੀ ਸ਼ਰਾਬ ਮੌਜੂਦਾ ਦਿੱਖ ਤੋਂ ਕਾਫੀ ਵੱਖ ਸੀ। ਖੋਜਕਾਰ ਪ੍ਰਾਚੀਨ ਸ਼ਰਾਬ ਦੀ ਇਨ੍ਹਾਂ ਪੁਰਾਤਨ ਅੰਸ਼ਾਂ ਨਾਲ ਤੁਲਨਾ ਕਰਨ ਵਿੱਚ ਕਾਮਯਾਬ ਰਹੇ ਹਨ।

ਅਧਿਅਨ ਮੁਤਾਬਕ, ਇਸ ਪਹਿਲੇ ਮਾਲਟ ਦਾ ਉਤਪਾਦਨ ਕਰਨ ਲਈ ਅਨਾਜ ਨੂੰ ਅੰਕੁਰਿਤ ਵੀ ਕੀਤਾ ਜਾਂਦਾ ਸੀ ਤੇ ਫੇਰ ਇਸ ਨੂੰ ਮਸਲਿਆਂ ਜਾਂਦੀ ਸੀ ਅਤੇ ਇਸ ਨੂੰ ਪ੍ਰਕ੍ਰਤਿਕ ਖਮੀਰ ਨਾਲ ਉਬਾਲਿਆ ਜਾਂਦਾ ਸੀ।

ਪੁਰਾਣੀ ਸ਼ਰਾਬ ਨੂੰ ਉਬਾਲਿਆਂ ਜਾਂਦੀ ਸੀ ਪਰ ਸ਼ਾਇਦ ਆਧੁਨਿਕ ਬੀਅਰ ਨਾਲੋਂ ਥੋੜ੍ਹਾ ਘੱਟ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)