ਕੀ ਅੰਪਾਇਰ ਵੱਲੋਂ ਮਹਿਲਾ ਖਿਡਾਰਨਾਂ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਹੈ?

    • ਲੇਖਕ, ਰਿਐਲਟੀ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਸੇਰੇਨਾ ਵਿਲੀਅਮਜ਼ ਅਤੇ ਨੌਮੀ ਓਸਾਕਾ ਵਿਚਾਲੇ ਖੇਡੇ ਗਏ ਯੂਐਸ ਓਪਨ ਦੇ ਮੈਚ 'ਚ ਹੋਏ ਵਿਵਾਦ 'ਤੇ ਇੱਕ ਚਰਚਾ ਕੀਤੀ ਗਈ ਕੀ ਮਹਿਲਾ ਟੈਨਿਸ ਖਿਡਾਰੀਆਂ ਨਾਲ ਮੈਚ ਦੇ ਅਧਿਕਾਰੀ ਸਹੀ ਢੰਗ ਨਾਲ ਵਿਹਾਰ ਨਹੀਂ ਕਰਦੇ।

ਅੰਪਾਇਰ ਕਾਰਲੋਸ ਰਾਮੋਸ ਨੇ ਖੇਡ ਦੌਰਾਨ ਸੇਰੇਨਾ 'ਤੇ ਤਿੰਨ ਵਾਰ ਕੋਡ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਗਾਇਆ ਅਤੇ ਉਸ ਨੂੰ 17 ਹਜ਼ਾਰ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ।

ਸੇਰੇਨਾ ਨੇ ਅੰਪਾਇਰ ਨੂੰ ਝੂਠਾ ਕਿਹਾ ਅਤੇ ਮੈਚ ਤੋਂ ਬਾਅਦ ਉਨ੍ਹਾਂ ਨੇ ਅੰਪਾਇਰ ਨੂੰ ਔਰਤ ਵਿਰੋਧੀ (ਸੈਕਸਿਸਟ) ਕਿਹਾ ਸੀ।

ਇਹ ਵੀ ਪੜ੍ਹੋ:

ਦਿ ਇੰਟਰਨੈਸ਼ਨਲ ਟੈਨਿਸ ਫੈਡਰੇਸ਼ਨ (ਆਈਟੀਐਫ) ਨੇ ਅੰਪਾਇਰ ਦਾ ਪੱਖ ਲਿਆ ਅਤੇ ਕਿਹਾ ਹੈ ਕਿ ਉਸ ਨੇ ਨਿਯਮਾਂ ਦੀ ਪਾਲਣਾ ਕੀਤੀ ਹੈ ਤੇ "ਹਰ ਵਾਰ ਪੇਸ਼ੇਵਰ ਵਜੋਂ ਤੇ ਪੱਖਪਾਤ ਕੀਤੇ ਬਿਨਾਂ ਕੰਮ ਕੀਤਾ ਹੈ।"

ਵੂਮੈਨ ਟੈਨਿਸ ਐਸੋਸੀਏਸ਼ਨ ਦੀ ਚੀਫ਼ ਐਗਜ਼ੈਕਟਿਵ ਸਟੀਵ ਸਿਮੋਨ ਦਾ ਕਹਿਣਾ ਹੈ ਕਿ ਸੇਰੇਨਾ ਨਾਲ ਗ਼ਲਤ ਵਿਹਾਰ ਕੀਤਾ ਗਿਆ ਸੀ।

"ਵੂਮੈਨ ਟੈਨਿਸ ਐਸੋਸੀਏਸ਼ਨ ਦਾ ਮੰਨਣਾ ਹੈ ਕਿ ਔਰਤਾਂ ਤੇ ਮਰਦਾਂ ਵੱਲੋਂ ਉਜਾਗਰ ਕੀਤੀਆਂ ਜਾਣ ਵਾਲੀਆਂ ਭਾਵਨਾਵਾਂ ਨੂੰ ਸਹਿਣਸ਼ੀਲਤਾ ਦੇ ਪੈਮਾਨਿਆਂ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਅਤੇ ਸਾਰੇ ਖਿਡਾਰੀਆਂ ਨਾਲ ਇੱਕੋ-ਜਿਹਾ ਵਤੀਰਾ ਕਰਨਾ ਚਾਹੀਦਾ ਹੈ। ਸਾਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਅਜਿਹਾ ਕੁਝ ਹੋਇਆ ਹੈ।"

ਅੰਕੜੇ ਕੀ ਕਹਿੰਦੇ ਹਨ?

ਇਸ ਬਹਿਸ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਲਈ ਅਜਿਹੇ ਕੋਈ ਅਧਿਕਾਰਤ ਅੰਕੜੇ ਨਹੀਂ ਹਨ: ਕੀ ਅੰਪਾਇਰ ਮਰਦ ਅਤੇ ਔਰਤ ਖਿਡਾਰੀਆਂ ਲਈ ਵੱਖ-ਵੱਖ ਤਰ੍ਹਾਂ ਦੇ ਨਿਯਮ ਬਣਾਉਂਦੇ ਹਨ?

ਪਰ ਇੱਥੇ ਅਜਿਹਾ ਡਾਟਾ ਹੈ ਜੋ ਸਾਨੂੰ ਦੱਸਦਾ ਹੈ ਕਿ ਕਿੰਨੀ ਵਾਰ ਔਰਤਾਂ ਅਤੇ ਮਰਦਾਂ ਨੂੰ ਨਿਯਮਾਂ ਦੀ ਉਲੰਘਣਾ ਲਈ ਜੁਰਮਾਨੇ ਲਾਏ ਗਏ ਹਨ।

ਮੈਚ ਦੌਰਾਨ, ਅੰਪਾਇਰ ਪਹਿਲੀ ਉਲੰਘਣਾ 'ਤੇ ਚਿਤਾਵਨੀ ਦਿੰਦਾ ਹੈ, ਦੂਜੀ ਵਾਰ ਲਈ ਪੁਆਇੰਟ ਕੱਟਦਾ ਅਤੇ ਤੀਜੀ ਵਾਰ ਗੇਮ ਨੂੰ ਪ੍ਰਭਾਵਿਤ ਕਰਦੇ ਹਨ।

ਚੈਂਪੀਅਨਸ਼ਿਪ ਦੇ ਰੈਫਰੀ ਅਤੇ ਗਰੈਂਡ ਸਲੈਮ ਕਮੇਟੀ ਵੱਲੋਂ ਉਲੰਘਣਾ ਦੇ ਹਰਜਾਨੇ ਵਜੋਂ ਜੁਰਮਾਨਾ ਲਗਾਇਆ ਜਾਂਦਾ ਹੈ।

ਕੀ ਹਨ ਨਿਯਮ?

ਆਈਟੀਐਫ਼ ਗਰੈਂਡ ਸਲੈਮ ਦੇ ਨਿਯਮਾਂ ਮੁਤਾਬਕ:

  • ਜੇਕਰ ਕਿਸੇ ਅਧਿਕਾਰੀ, ਵਿਰੋਧੀ, ਸਪੋਂਸਰ, ਦਰਸ਼ਕ ਜਾਂ ਕਿਸੇ ਦੂਜੇ ਸ਼ਖ਼ਸ ਨੂੰ ਭੱਦੀ, ਅਪੱਤੀਜਨਕ ਗੱਲ ਕਹੀ ਜਾਂਦੀ ਹੈ ਤਾਂ ਉਸ ਨੂੰ ਮੰਦੇ ਬੋਲ ਮੰਨਿਆ ਜਾਵੇਗਾ।
  • ਰੈਕੇਟ ਜਾਂ ਦੂਜੇ ਸਾਮਾਨ ਨੂੰ ਤੋੜਨਾ ਗ਼ਲਤ ਨੀਅਤ ਦੇ ਨਾਲ ਖ਼ਤਰਨਾਕ ਅਤੇ ਹਿੰਸਕ ਤਰੀਕੇ ਨਾਲ ਨੁਕਸਾਨ ਪਹੁੰਚਾਉਣਾ ਮੰਨਿਆ ਜਾਵੇਗਾ।
  • ਖਿਡਾਰੀਆਂ ਨੂੰ ਮੈਚ ਦੇ ਦੌਰਾਨ ਕੋਚ ਤੋਂ ਕਿਸੇ ਵੀ ਤਰ੍ਹਾਂ ਦੀ ਕੋਚਿੰਗ ਨਹੀਂ ਮਿਲਣੀ ਚਾਹੀਦੀ। ਖਿਡਾਰੀ ਅਤੇ ਕੋਚ ਵਿਚਾਲੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨੂੰ ਕੋਚਿੰਗ ਮੰਨਿਆ ਜਾਵੇਗਾ।

ਡਾਟਾ ਕੀ ਦਰਸਾਉਂਦਾ ਹੈ?

2018 ਦੇ ਗਰੈਂਡ ਸਲੈਮਸ ਦੌਰਾਨ ਪੁਰਸ਼ਾਂ ਨੂੰ ਜ਼ਿਆਦਾ ਜੁਰਮਾਨਾ ਲੱਗਿਆ।

ਸਾਡੇ ਕੋਲ ਇਸ ਇਲਜ਼ਾਮ ਨੂੰ ਟੈਸਟ ਕਰਨ ਲਈ ਕੋਈ ਡਾਟਾ ਨਹੀਂ ਹੈ ਕਿ ਅੰਪਾਇਰ ਨੇ ਮਰਦ ਖਿਡਾਰੀ ਨੂੰ ਗੁੱਸਾ ਕਰਨ ਦੀ ਸਜ਼ਾ ਨਾ ਦਿੱਤੀ ਹੋਵੇ, ਪਰ ਉਸੇ ਤਰ੍ਹਾਂ ਗੁੱਸਾ ਕਰਨ ਲਈ ਔਰਤ ਨੂੰ ਦਿੱਤੀ ਹੋਵੇ।

ਹ ਵੀ ਪੜ੍ਹੋ:

2018 ਵਿੱਚ ਚਾਰ ਗਰੈਂਡ ਸਲੈਮ ਟੂਰਨਾਮੈਂਟ ਦੌਰਾਨ-ਆਸਟ੍ਰੇਲੀਅਨ ਓਪਨ, ਫਰੈਂਚ ਓਪਨ, ਵਿੰਬਲਡਨ ਓਪਨ ਅਤੇ ਅਮਰੀਕਾ ਓਪਨ ਵਿੱਚ ਪੁਰਸ਼ਾਂ ਨੂੰ ਕੋਡ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ 85 ਵਾਰ ਜੁਰਮਾਨੇ ਲਗਾਏ ਗਏ।

  • ਰੈਕੇਟ ਜਾਂ ਸਾਜ਼ੋ-ਸਾਮਾਨ ਲਈ 33 ਜੁਰਮਾਨੇ
  • ਅਸ਼ਲੀਲਤਾ ਸੁਣਨ 'ਤੇ 16 ਜੁਰਮਾਨੇ
  • ਖਿਡਾਰੀ ਦੀ ਤਰ੍ਹਾਂ ਵਿਹਾਰ ਨਾ ਕਰਨ ਲਈ 16 ਜੁਰਮਾਨੇ
  • ਕੋਚਿੰਗ ਲਈ 9 ਜੁਰਮਾਨੇ
  • ਫਰਸਟ ਰਾਊਂਡ ਰਿਟਾਇਰਮੈਂਟ ਲਈ 2 ਜੁਰਮਾਨੇ
  • ਸਮੇਂ ਦੀ ਉਲੰਘਣਾ ਅਤੇ ਗੇਮ ਵਿੱਚ ਦੇਰੀ ਲਈ 2 ਜੁਰਮਾਨੇ
  • ਬਦਸਲੂਕੀ ਲਈ 2 ਜੁਰਮਾਨੇ

ਕਈ ਮੁੱਦਿਆਂ ਕਾਰਨ ਔਰਤਾਂ 'ਤੇ ਲੱਗੇ 43 ਜੁਰਮਾਨੇ

  • ਕੋਚਿੰਗ ਲਈ 13 ਜੁਰਮਾਨੇ
  • ਅਸ਼ਲੀਲਤਾ ਸੁਣਨ 'ਤੇ 10 ਜੁਰਮਾਨੇ
  • ਰੈਕੇਟ ਜਾਂ ਸਾਜ਼ੋ-ਸਾਮਾਨ ਲਈ 10 ਜੁਰਮਾਨੇ
  • ਖਿਡਾਰੀ ਦੀ ਤਰ੍ਹਾਂ ਵਿਹਾਰ ਨਾ ਕਰਨ ਲਈ 5 ਜੁਰਮਾਨੇ
  • ਸਮੇਂ ਦੀ ਉਲੰਘਣਾ ਅਤੇ ਗੇਮ ਵਿੱਚ ਦੇਰੀ ਲਈ 3 ਜੁਰਮਾਨੇ
  • ਮੀਡੀਆ ਕਾਨਫਰੰਸ ਲਈ 1 ਜੁਰਮਾਨਾ
  • ਬਦਸਲੂਕੀ ਲਈ 1 ਜੁਰਮਾਨਾ

ਹੋਰਾਂ ਖਿਡਾਰੀਆਂ ਦਾ ਕੀ ਕਹਿਣਾ ਹੈ

ਫਾਈਨਲ ਮੁਕਾਬਲੇ ਤੋਂ ਬਾਅਦ, ਮੌਜੂਦਾ ਅਤੇ ਸਾਬਕਾ ਖਿਡਾਰੀਆਂ ਨੇ ਚਰਚਾਂ ਵਿੱਚ ਹਿੱਸਾ ਲਿਆ।

2013 ਦੇ ਵਿੰਬਲਡਨ ਚੈਂਪੀਅਨ ਮਾਰੀਅਨ ਬਰਟੋਲੀ ਨੇ ਅੰਪਾਇਰ ਦੇ ਨਿਯਮਾਂ ਦੀ ਵਿਆਖਿਆ ਕਰਨ 'ਤੇ ਸਵਾਲ ਚੁੱਕੇ ਹਨ।

ਉਨ੍ਹਾਂ ਕਿਹਾ,''ਜੇਕਰ ਸੇਰੇਨਾ ਵੱਲੋਂ ਗਾਲ਼ ਜਾਂ ਗ਼ਲਤ ਭਾਸ਼ਾ ਦੀ ਵਰਤੋਂ ਨਹੀਂ ਕੀਤੀ ਗਈ, ਤਾਂ ਉਸ ਨੂੰ ਜੁਰਮਾਨਾ ਲਗਾਉਣਾ ਬਿਲਕੁਲ ਗ਼ਲਤ ਹੈ। ਤੁਸੀਂ ਅਜਿਹਾ ਨਹੀਂ ਕਰ ਸਕਦੇ। ਇਹ ਗਲਤ ਹੈ।''

''ਸੇਰੇਨਾ ਬਿਲਕੁਲ ਠੀਕ ਹੈ ਜੇਕਰ ਉਸ ਨੇ ਇਹ ਕਿਹਾ ਕਿ ਪੁਰਸ਼ 10 ਵਾਰ ਮੰਦਾ ਬੋਲਦਾ ਹੈ ਫਿਰ ਵੀ ਉਸ ਨੂੰ ਕੋਈ ਚੇਤਾਵਨੀ ਨਹੀਂ ਦਿੱਤੀ ਜਾਂਦੀ।''

ਇਹ ਵੀ ਪੜ੍ਹੋ:

ਸਾਬਕਾ ਬ੍ਰਿਟਿਸ਼ ਨੰਬਰ ਵਨ ਟੈਨਿਸ ਖਿਡਾਰਨ ਅਨਾਬੇਲ ਕਰੋਫਟ ਦਾ ਕਹਿਣਾ ਹੈ, ''ਕਾਰਲੋਸ ਰਾਮੋਸ ਲਿੰਗਵਾਦੀ ਨਹੀਂ ਸਨ। ਉਹ ਸਖ਼ਤ ਅਧਿਕਾਰੀ ਜ਼ਰੂਰ ਹਨ ਪਰ ਮਰਦ ਜਾਂ ਔਰਤ ਵਿੱਚ ਫਰਕ ਨਹੀਂ ਕਰਦੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)