You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਰੇਂਜਰਜ਼ 'ਚ ਸਫਾਈ ਕਰਮੀ ਹੋਣ ਲਈ 'ਗ਼ੈਰ-ਮੁਸਲਿਮ' ਹੋਣਾ ਜ਼ਰੂਰੀ - ਸੋਸ਼ਲ
ਪਾਕਿਸਤਾਨੀ ਰੇਂਜਰਜ਼ (ਸਿੰਧ) ਵੱਲੋਂ ਕੱਢੇ ਗਏ ਨੌਕਰੀਆਂ ਦੇ ਇਸ਼ਤਿਹਾਰ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ।
ਇਸ਼ਤਿਹਾਰ ਮੁਤਾਬਕ ਸਿਰਫ 'ਗ਼ੈਰ-ਮੁਸਲਿਮ' ਲੋਕ ਹੀ ਸਫ਼ਾਈ ਕਰਮੀ ਦੀ ਨੌਕਰੀ ਲਈ ਅਰਜ਼ੀ ਦੇ ਸਕਦੇ ਹਨ।
ਇਸ ਕਾਰਨ ਸੋਸ਼ਲ ਮੀਡੀਆ 'ਤੇ ਵਿਭਾਗ ਦੀ ਮੁਖ਼ਾਲਫ਼ਤ ਦੇਖਣ ਨੂੰ ਮਿਲ ਰਹੀ ਹੈ। ਪਾਕਿਸਤਾਨ ਰੇਂਜਰਜ਼ ਸਿੰਧ ਦੀ ਵੈੱਬ ਸਾਈਟ 'ਤੇ ਵੀ ਇਸ ਇਸ਼ਤਿਹਾਰ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਸੋਸ਼ਲ ਮੀਡੀਆ 'ਤੇ ਪ੍ਰਤੀਕਰਮ
ਮਾਇਕ੍ਰੋ ਬਲੌਗਿੰਗ ਸਾਈਟ ਟਵਿੱਟਰ 'ਤੇ ਪਾਕਿਸਤਾਨ ਦੇ ਵੱਖ-ਵੱਖ ਟਵਿੱਟਰ ਹੈਂਡਲਰਜ਼ ਵੱਲੋਂ ਇਸ ਇਸ਼ਤਿਹਾਰ ਦੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਜਾ ਰਿਹਾ ਹੈ।
ਇਸ਼ਤਿਹਾਰ ਨੂੰ ਸਾਂਝਾ ਕਰਦਿਆਂ ਲੋਕ ਸਫ਼ਾਈ ਕਰਮੀਆਂ ਦੀ ਅਸਾਮੀਆਂ ਲਈ 'ਸਿਰਫ਼ ਗ਼ੈਰ-ਮੁਸਲਿਮਾਂ' ਦੀ ਮੰਗ ਬਾਬਤ ਆਪਣੇ ਵਿਚਾਰ ਟਵੀਟ ਜ਼ਰੀਏ ਰੱਖ ਰਹੇ ਹਨ।
ਐਂਡਰੀਆ ਰੋਜ਼ ਨਾ ਦੇ ਟਵਿੱਟਰ ਹੈਂਡਲ ਨੇ ਟਵੀਟ ਕੀਤਾ ਹੈ, ''ਪਾਕਿਸਤਾਨ ਦੀ ਫ਼ੌਜ ਨਾ ਸਿਰਫ਼ ਤਾਨਾਸ਼ਾਹ ਅਤੇ ਗ਼ੈਰ-ਲੋਕਤਾਂਤਰਿਕ ਸੰਸਥਾ ਹੈ, ਸਗੋਂ ਇਹ ਇੱਕ ਜਾਤੀਵਾਦੀ ਸੰਸਥਾ ਹੈ। ਇਨ੍ਹਾਂ ਛੋਟੇ-ਮੋਟੇ ਕੰਮ ਪਾਕਿਸਤਾਨ ਦੇ ਘੱਟ-ਗਿਣਤੀ ਲੋਕਾਂ ਲਈ ਰਾਖ਼ਵੇਂ ਰੱਖੇ ਹਨ।''
ਸਕੀਨਾ ਕਾਸਿਮ ਆਪਣੇ ਟਵੀਟ 'ਚ ਲਿਖਦੇ ਹਨ, ''ਪਾਕਿਸਤਾਨ ਦੇ ਸੰਵਿਧਾਨ ਹੇਠ ਘੱਟ-ਗਿਣਤੀ ਲੋਕਾਂ ਨੂੰ ਬਰਾਬਰ ਦੇ ਹੱਕ ਹਨ, ਉਨ੍ਹਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਕੀ ਇਹ ਵਿਗਿਆਪਨ ਉਨ੍ਹਾਂ ਦੀ ਹੋਂਦ ਦਾ ਮਜ਼ਾਕ ਨਹੀਂ!''
ਫ਼ਰਜ਼ਾਨਾ ਬਰੀ ਲਿਖਦੇ ਹਨ, ''ਇਹ ਸ਼ਰਮ ਵਾਲੀ ਗੱਲ ਹੈ! ਤੇ ਅਸੀਂ ਦਾਅਵਾ ਕਰਦੇ ਹਾਂ ਕਿ ਇਸਲਾਮ ਘੱਟ-ਗਿਣਤੀ ਲੋਕਾਂ ਨੂੰ ਬਰਾਬਰ ਦੇ ਹੱਕ ਦਿੰਦਾ ਹੈ। ਪਾਕਿਸਤਾਨ ਦੇ ਮੁਸਲਮਾਨ ਧਾਰਮਿਕ ਘੱਟ-ਗਿਣਤੀ ਦੇ ਲੋਕਾਂ ਨੂੰ ਅਧਿਕਾਰ ਦੇਣ।"
ਕਪਿਲ ਦੇਵ ਨਾਂ ਦੇ ਪਾਕਿਸਤਾਨ ਦੇ ਟਵਿੱਟਰ ਹੈਂਡਲਰ ਨੇ ਟਵੀਟ 'ਚ ਲਿਖਿਆ, ''ਤਾਂ ਪਾਕਿਸਤਾਨ 'ਚ ਸਫ਼ਾਈ ਕਰਨੀਆਂ ਲਈ ਨੌਕਰੀ ਦੀ ਸ਼ਰਤ ਤੁਹਾਡਾ 'ਸਿਰਫ਼ ਗ਼ੈਰ-ਮੁਸਲਿਮ' ਹੋਣਾ ਹੈ।''
''ਤੁਹਾਡਾ ਕੰਮ ਗੰਦ ਪਾਉਣਾ ਅਤੇ ਸਾਡਾ ਸਿਰਫ਼ ਸਫ਼ਾਈ ਕਰਨਾ!''
ਅਦੀਲ ਖ਼ੋਸਾ ਨੇ ਇਸ ਮੁੱਦੇ ਬਾਰੇ ਆਪਣੇ ਟਵੀਟ 'ਚ ਲਿਖਿਆ, ''ਕੋਈ ਵੀ ਇਸਨੂੰ ਜਾਇਜ਼ ਨਹੀਂ ਠਹਿਰਾ ਸਕਦਾ, ਪਰ ਪੂਰੀ ਦੁਨੀਆਂ ਵਿੱਚ ਘੱਟਗਿਣਤੀ ਲੋਕਾਂ ਨੂੰ ਨੀਵੇਂ ਪੱਧਰ ਦੀਆਂ ਨੌਕਰੀਆਂ ਖ਼ਾਸ ਕਰਕੇ ਸੈਨੀਟਰੀ-ਸਫ਼ਾਈ ਕਰਮੀਆਂ ਦੀਆਂ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ।''
ਦਰਅਸਲ ਪਾਕਿਸਤਾਨ ਦੇ ਸ਼ਹਿਰ ਕਰਾਚੀ 'ਚ ਸਥਿਤ ਪਾਕਿਸਤਾਨ ਰੇਂਜਰਸ (ਸਿੰਧ) ਦੇ ਮੁੱਖ ਦਫ਼ਤਰ ਵੱਲੋਂ ਨੌਕਰੀਆਂ ਦਾ ਇੱਕ ਇਸ਼ਤਿਹਾਰ ਪ੍ਰਕਾਸ਼ਿਤ ਹੋਇਆ ਹੈ।
ਇਸ ਇਸ਼ਤਿਹਾਰ ਵਿੱਚ ਕਈ ਤਰ੍ਹਾਂ ਦੀਆਂ ਅਸਾਮੀਆਂ ਸ਼ਾਮਿਲ ਹਨ। ਇਸ ਵਿੱਚ ਧਾਰਮਿਕ ਅਧਿਆਪਕ, ਸਿਪਾਹੀ, ਖ਼ਾਨਸਾਮਾ ਅਤੇ ਮੋਚੀ, ਤਰਖ਼ਾਨ, ਨਾਈ, ਸਫ਼ਾਈ ਵਰਕਰਾਂ (ਸੈਨੀਟੇਸ਼ਨ) ਦੀਆਂ ਅਸਾਮੀਆਂ ਵੀ ਹਨ।