ਜਾਣੋ ਕਣਕ ਦੀ ਪੈਦਾਵਾਰ ਵਧਾਉਣ ਵਾਲੇ ਨਵੇਂ ਤਰੀਕੇ ਬਾਰੇ

wheat

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਗਿਆਨੀਆਂ ਦੀ ਇੱਕ ਟੀਮ ਨੇ 1,00,000 ਤੋਂ ਵੱਧ ਕਣਕ ਜੀਨਜ਼ ਦੀ ਥਾਂ ਦੀ ਪਛਾਣ ਕਰ ਲਈ ਹੈ
    • ਲੇਖਕ, ਪੱਲਭ ਘੋਸ਼
    • ਰੋਲ, ਪੱਤਰਕਾਰ, ਬੀਬੀਸੀ

ਫਸਲ ਦੇ ਜੀਨਜ਼ ਦਾ ਇੱਕ ਨਕਸ਼ਾ ਤਿਆਰ ਹੋ ਗਿਆ ਹੈ ਜੋ "ਵਾਤਾਵਰਨ ਤਬਦੀਲੀ ਰੋਧਕ" ਕਣਕ ਨੂੰ ਵਿਕਸਤ ਕਰਨ ਦੀ ਦੌੜ ਵਿੱਚ ਇੱਕ ਸ਼ੁਰੂਆਤ ਹੈ।

ਕੌਮਾਂਤਰੀ ਵਿਗਿਆਨੀਆਂ ਦੀ ਇੱਕ ਟੀਮ ਨੇ 1,00,000 ਤੋਂ ਵੱਧ ਕਣਕ ਦੇ ਜੀਨਜ਼ ਦੀ ਥਾਂ ਦੀ ਪਛਾਣ ਕਰ ਲਈ ਹੈ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਵਾਤਾਵਰਨ ਤਬਦੀਲੀ ਕਾਰਨ ਵਧਣ ਵਾਲੀ ਗਰਮੀ ਦੇ ਵਿਚਾਲੇ ਇਹ ਨਕਸ਼ਾ ਨਵੀਂ ਨਸਲ ਵਿਕਸਿਤ ਕਰਨ ਵਿੱਚ ਤੇਜ਼ੀ ਲਿਆਵੇਗਾ।

ਇਹ ਖੋਜ ਜਰਨਲ ਸਾਇੰਸ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।

ਪ੍ਰੋਫੈੱਸਰ ਕ੍ਰਿਸਟੋਬਲ ਉਊਜ਼ੀ, ਜੋ ਨੋਵਰਵਿਚ ਵਿੱਚ ਜੌਨ ਇੰਨਜ਼ ਸੈਂਟਰ ਵਿੱਚ 'ਕਰੋਪ ਜੈਨੇਟਿਕਸ' ਵਿੱਚ ਕੰਮ ਕਰਦੇ ਹਨ, ਨੇ ਕਣਕ ਦੇ ਜੀਨਜ਼ ਨੂੰ "ਗੇਮ ਚੇਂਜਰ" ਕਿਹਾ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਬੀਬੀਸੀ ਨਿਊਜ਼ ਨੂੰ ਦੱਸਿਆ, "ਸਾਨੂੰ ਕਣਕ ਦੀ ਵਾਤਾਵਰਨ ਤਬਦੀਲੀ ਅਤੇ ਵੱਧਦੀ ਮੰਗ ਦੀ ਪੂਰਤੀ ਲਈ ਕਣਕ ਦੀ ਪੈਦਾਵਾਰ ਵਧਾਉਣ ਦੇ ਤਰੀਕੇ ਲੱਭਣੇ ਚਾਹੀਦੇ ਹਨ।"

"ਇਹ ਉਹ ਚੀਜ਼ ਹੈ ਜੋ ਅਸੀਂ ਕਈ ਸਾਲਾਂ ਤੋਂ ਉਡੀਕ ਰਹੇ ਹਾਂ। ਸਾਰੀ ਮਨੁੱਖੀ ਸੱਭਿਅਤਾ ਨੂੰ ਇਸ ਤੋਂ ਬਹੁਤ ਉਤਸ਼ਾਹਿਤ ਹੋਣਾ ਚਾਹੀਦਾ ਹੈ ਕਿਉਂਕਿ ਪਹਿਲੀ ਵਾਰ ਅਸੀਂ ਹੁਣ ਤਰੱਕੀ ਕਰਨ ਦੇ ਯੋਗ ਹੋਵਾਂਗੇ ਜਿਸ ਦੀ ਵਿਗਿਆਨੀ ਅਤੇ ਕਣਕ ਪੈਦਾ ਕਰਨ ਵਾਲੇ ਉਡੀਕ ਕਰ ਰਹੇ ਸਨ। ਇਹ ਬੇਹੱਦ ਕੇਂਦਿਰਤ ਤਰੀਕੇ ਨਾਲ ਹੋਵੇਗਾ ਤਾਂ ਕਿ ਭਵਿੱਖ ਵਿੱਚ ਦੁਨੀਆਂ ਲਈ ਕਣਕ ਦੀ ਪੂਰਤੀ ਕੀਤੀ ਜਾ ਸਕੇ।"

ਇਸ ਦੀ ਲੋੜ ਕਿਉਂ ਪਈ?

ਯੂਐੱਨ ਦੀ ਖੁਰਾਕ ਅਤੇ ਖੇਤੀ ਸੰਸਥਾ (ਐਫਏਓ) ਦਾ ਅੰਦਾਜ਼ਾ ਹੈ ਕਿ ਕਣਕ ਦੀ ਪੈਦਾਵਾਰ ਨੂੰ 2050 ਤੱਕ 60% ਤੱਕ ਵਧਾਉਣ ਦੀ ਜ਼ਰੂਰਤ ਹੈ ਤਾਂ ਕਿ ਸਭ ਦਾ ਟਿੱਢ ਭਰਿਆ ਜਾ ਸਕੇ।

ਇਸ ਕੰਮ ਦਾ ਬਹੁਤਾ ਹਿੱਸਾ ਮੈਕਸਿਕੋ ਸਿਟੀ ਦੇ ਨੇੜਲੇ ਕੌਮਾਂਤਰੀ ਮੱਕੀ ਅਤੇ ਕਣਕ ਸੁਧਾਰ ਕੇਂਦਰ (ਸੀਆਈਐਮਐਮਵਾਈਟੀ) ਵੱਲੋਂ ਕੀਤਾ ਜਾ ਰਿਹਾ ਹੈ। ਇਹ ਇੱਕ ਅਜਿਹਾ ਸੰਗਠਨ ਹੈ ਜੋ ਦੁਨੀਆਂ ਦੇ ਸਭ ਤੋਂ ਗਰੀਬ ਮੁਲਕਾਂ ਵਿੱਚ ਕਿਸਾਨਾਂ ਲਈ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਨਵੀਆਂ ਕਿਸਮਾਂ ਦੇ ਵਿਕਾਸ ਲਈ ਕੰਮ ਕਰਦਾ ਹੈ।

wheat

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਫਏਓ ਦਾ ਅੰਦਾਜ਼ਾ ਹੈ ਕਿ ਕਣਕ ਦੀ ਪੈਦਾਵਾਰ ਨੂੰ 2050 ਤੱਕ 60% ਤੱਕ ਵਧਾਉਣ ਦੀ ਜ਼ਰੂਰਤ ਹੈ

ਦਹਾਕਿਆਂ ਤੋਂ ਸੀਆਈਐਮਐਮਵਾਈਟੀ ਫਸਲੀ ਪੈਦਾਵਾਰ ਨੂੰ ਵਧਾਉਣ ਅਤੇ ਰਵਾਇਤੀ ਕ੍ਰੌਸ ਪ੍ਰਜਨਨ ਦੁਆਰਾ ਪੈਦਾ ਕੀਤੀਆਂ ਨਵੀਆਂ ਕਿਸਮਾਂ ਨੂੰ ਨਵੀਂਆਂ ਬੀਮਾਰੀਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਸੀਆਈਐਮਐਮਵਾਈਟੀ ਦੇ ਕਣਕ ਦੇ ਸਰਵੇਖਣਕਰਤਾ ਡਾ. ਰਵੀ ਸਿੰਘ ਅਨੁਸਾਰ, ਵਾਤਾਵਰਨ ਤਬਦੀਲੀ ਕਾਰਨ ਵਧੀ ਗਰਮੀ ਨੇ ਉਨ੍ਹਾਂ ਕਿਸਮਾਂ ਦਾ ਵਿਕਾਸ ਕੀਤਾ ਹੈ ਜਿਨ੍ਹਾਂ ਨੂੰ ਘੱਟ ਪਾਣੀ ਅਤੇ ਵੱਧ ਤਾਪਮਾਨ ਦੀ ਲੋੜ ਹੈ।

ਇਹ ਵੀ ਪੜ੍ਹੋ:

"ਫਸਲ ਵਧਣ ਦੇ ਮੁੱਢਲੇ ਮਹੀਨਿਆਂ ਦੌਰਾਨ ਜੇ ਰਾਤ ਦੇ ਤਾਪਮਾਨ ਵਿੱਚ ਇੱਕ ਡਿਗਰੀ ਦਾ ਵਾਧਾ ਹੋ ਜਾਂਦਾ ਹੈ ਤਾਂ ਉਪਜ ਨੂੰ 8% ਦਾ ਖੋਰਾ ਲੱਗ ਜਾਂਦਾ ਹੋ। ਇਸ ਲਈ ਸਾਡੇ ਪ੍ਰਜਨਨ ਪ੍ਰੋਗਰਾਮਾਂ ਵਿਚ ਮੌਸਮ ਦਾ ਲਚੀਲਾਪਨ ਇਕ ਮੁੱਖ ਕਾਰਕ ਹੈ।"

ਦੁਨੀਆਂ ਨੂੰ ਖੁਆਉਣ ਲਈ ਜੀਨਜ਼ ਦਾ ਪੈਮਾਨਾ ਕਿਵੇਂ ਮਦਦ ਕਰੇਗਾ?

ਵਿਗਿਆਨੀ ਰਵਾਇਤੀ ਕ੍ਰੌਸ ਬ੍ਰੀਡਿੰਗ ਨਾਲ ਹਰ ਸਾਲ ਹਜ਼ਾਰਾਂ ਨਵੀਆਂ ਕਿਸਮਾਂ ਦੀ ਕਣਕ ਬਣਾਉਂਦੇ ਹਨ। ਪ੍ਰਕਿਰਿਆ ਚੰਗੀ ਤਰ੍ਹਾਂ ਕੰਮ ਕਰਦੀ ਹੈ ਪਰ ਇਸ ਵਿੱਚ ਮਿਹਨਤ ਕਾਫੀ ਲਗਦੀ ਹੈ ਅਤੇ ਮਹਿੰਗਾ ਵੀ ਹੈ।

wheat

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਲੋਚਕਾਂ ਮੁਤਾਬਕ ਦੁਨੀਆਂ ਵਿੱਚ ਕਾਫੀ ਭੋਜਨ ਹੈ, ਪਰ ਉਹਨਾਂ ਨੂੰ ਲੋੜੀਂਦੇ ਲੋਕਾਂ ਤੱਕ ਪਹੁੰਚਾਇਆ ਨਹੀਂ ਜਾਂਦਾ

ਇਹ ਵੀ ਇੱਕ ਨੰਬਰ ਗੇਮ ਹੈ ਕਿਉਂਕਿ ਹਰ ਵਾਰ ਜਦੋਂ ਕਿਸਮਾਂ ਦਾ ਕਰਾਸ ਪ੍ਰਜਨਨ ਹੁੰਦਾ ਹੈ ਤਾਂ ਇਹ ਇੱਕ ਲਾਟਰੀ ਹੁੰਦੀ ਹੈ ਕਿਉਂਕਿ ਇਹ ਨਹੀਂ ਪਤਾ ਹੁੰਦਾ ਕਿ ਪੈਦਾ ਹੋਣ ਵਾਲੀ ਫਸਲ ਨੂੰ ਪੇਰੰਟ ਨਸਲ ਤੋਂ ਲੋੜੀਂਦੇ ਜੀਨਜ਼ ਮਿਲੇ ਹਨ ਜਾਂ ਨਹੀਂ। ਇੱਕ ਨਵੇਂ ਕਿਸਮ ਦੀ ਫਸਲ ਨੂੰ ਤਿਆਰ ਕਰਨ ਅਤੇ ਖੇਤਾਂ ਤੱਕ ਪਹੁੰਚਾਉਣ ਵਿੱਚ 10 ਤੋਂ 15 ਸਾਲ ਲੱਗ ਸਕਦੇ ਹਨ।

ਖੋਜਕਾਰਾਂ ਨੇ ਹੁਣ 1,00,000 ਤੋਂ ਵੀ ਵੱਧ ਜੀਨਜ਼ ਅਤੇ ਡੀਐਨਏ ਵਿੱਚ ਉਨ੍ਹਾਂ ਦੀ ਸਥਿਤੀ ਦੀ ਪਛਾਣ ਕਰ ਲਈ ਹੈ। ਉਨ੍ਹਾਂ ਨੇ ਇੱਕ ਨਕਸ਼ਾ ਤਿਆਰ ਕੀਤਾ ਹੈ ਜੋ ਕਣਕ ਦੇ ਜੀਨੋਮ 'ਤੇ ਸਾਰੀਆਂ ਅਹਿਮ ਥਾਵਾਂ ਦਿਖਾਉਂਦਾ ਅਤੇ ਲੇਬਲ ਕਰਦਾ ਹੈ।

ਸਾਰੇ ਜੀਨਜ਼ ਕਿੱਥੇ ਹਨ ਇਹ ਜਾਣਕਾਰੀ ਮਿਲਣ ਤੋਂ ਬਾਅਦ ਖੋਜਕਰਤਾ ਹੁਣ ਇਹ ਪਤਾ ਲਗਾਉਣ ਦੇ ਯੋਗ ਹੋ ਜਾਣਗੇ ਕਿ ਉਹ ਕਿਸ ਤਰ੍ਹਾਂ ਸੰਕਟ ਨੂੰ ਰੋਕਣ, ਪੋਸ਼ਕ ਤੱਤਾਂ ਦੀ ਮਾਤਰਾ ਵਧਾਉਣ ਅਤੇ ਉੱਚ ਪੈਦਾਵਾਰ ਕਰਨ ਲਈ ਕੰਮ ਕਰਦੇ ਹਨ।

ਜੀਨਜ਼ ਵਿੱਚ ਬਦਲਾਅ ਕਰਨ ਦੀ ਤਕਨੀਕ ਨਾਲ ਉਹ ਉਨ੍ਹਾਂ ਗੁਣਾਂ ਨੂੰ ਜੋੜ ਸਕਦੇ ਹਨ ਜਿਨ੍ਹਾਂ ਦੀ ਲੋੜ ਉਨ੍ਹਾਂ ਨੂੰ ਵਧੇਰੇ ਚਾਹੀਦੀ ਹੈ।

ਕੀ ਜੀਨ ਐਡਿਟਿੰਗ ਕਰਨ ਦੀ ਲੋੜ ਹੈ?

ਪੈਦਾਵਾਰ ਵਧਾਉਣ ਲਈ ਜੀਨਜ਼ ਦੀ ਵਰਤੋਂ ਕਰਨ ਦੇ ਅਲੋਚਕਾਂ ਦਾ ਕਹਿਣਾ ਹੈ ਕਿ ਦੁਨੀਆਂ ਵਿੱਚ ਕਾਫੀ ਭੋਜਨ ਹੈ। ਸਮੱਸਿਆ ਇਹ ਹੈ ਕਿ ਉਹਨਾਂ ਨੂੰ ਲੋੜੀਂਦੇ ਲੋਕਾਂ ਤੱਕ ਪਹੁੰਚਾਇਆ ਨਹੀਂ ਜਾਂਦਾ ਹੈ।

ਸੀਆਈਐਮਐਮਵਾਈਟੀ ਦੇ ਗਲੋਬਲ ਕਣਕ ਪ੍ਰੋਗਰਾਮ ਦੇ ਡਾਇਰੈਕਟਰ ਡਾ. ਹੰਸ ਬਰੌਨ ਸਹਿਮਤ ਹਨ। ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਸਿਆਸੀ ਹੱਲ ਜੀਨਜ਼ ਐਡਿਟਿੰਗ ਨਾਲੋਂ ਵਧੇਰੇ ਔਖਾ ਹੈ।

wheat, farmng, crops

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 20 ਦੇਸਾਂ ਦੀਆਂ 73 ਰਿਸਰਚ ਸੰਸਥਾਵਾਂ ਦੇ 200 ਵਿਗਿਆਨੀਆਂ ਨੇ ਕਣਕ ਲਈ ਜੀਨਜ਼ ਦਾ ਨਕਸ਼ਾ ਤਿਆਰ ਕੀਤਾ ਹੈ

"ਉਦਾਹਰਣ ਵਜੋਂ ਉੱਤਰੀ ਅਫਰੀਕਾ ਅਤੇ ਪੱਛਮੀ ਏਸ਼ੀਆ ਵਿੱਚ ਕਣਕ ਦੀ ਖਪਤ 40% ਅਤੇ 50% ਹੁੰਦੀ ਹੈ। ਇਸ ਖੇਤਰ ਦੇ ਦੇਸਾਂ ਲਈ ਕੌਮੀ ਖੁਰਾਕ ਸੁਰੱਖਿਆ ਵਾਸਤੇ ਕਣਕ ਦੀ ਪੈਦਾਵਾਰ ਨੂੰ ਵਧਾਉਣਾ ਜ਼ਰੂਰੀ ਹੈ। ਉਹ ਪਹਿਲਾਂ ਹੀ ਕਾਫ਼ੀ ਕਣਕ ਦਰਾਮਦ ਕਰਦੇ ਹਨ ਅਤੇ ਉਹ ਜਿੰਨਾ ਜ਼ਿਆਦਾ ਦਰਾਮਦ ਕਰਣਗੇ ਉੰਨਾ ਹੀ ਹੋਰਨਾਂ ਦੇਸਾਂ 'ਤੇ ਨਿਰਭਰ ਹੋਣਗੇ।

ਜੀਨਨਵਾਚ ਯੂਕੇ ਦੇ ਡਾ. ਹੈਲਨ ਵਾਲੈੱਸ ਦਾ ਕਹਿਣਾ ਹੈ ਕਿ ਖੋਜਕਾਰਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ "ਲੋੜ ਤੋਂ ਵੱਧ ਵਾਅਦਾ" ਨਾ ਕਰਨ।

ਅਸਲ ਵਿੱਚ ਜੋ ਜੀਨਜ਼ ਐਡਿਟਿੰਗ ਕਣਕ ਦੀ ਕਿਸਮ ਅਤੇ ਵਾਤਾਵਰਣ ਕਾਰਨ ਸੀਮਿਤ ਹੋਵੇਗੀ।

"ਮਿਸਾਲ ਦੇ ਤੌਰ 'ਤੇ ਪੌਸ਼ਟਿਕ ਤਬਦੀਲੀ ਕਾਰਨ ਕਈ ਵਾਰ ਵਧੇਰੇ ਕੀੜੇ ਲੱਗ ਸਕਦੇ ਹਨ ਜਾਂ ਫਿਰ ਇਸ ਨੂੰ ਖਾਣ ਨਾਲ ਕੁਝ ਲੋਕਾਂ 'ਤੇ ਮਾੜਾ ਅਸਰ ਪੈ ਸਕਦਾ ਹੈ। ਵਾਤਾਵਰਨ, ਸਿਹਤ ਅਤੇ ਉਪਭੋਗਤਾ ਦੀ ਪਸੰਦ ਲਈ ਸਖ਼ਤ ਨਿਯਮ, ਨਜ਼ਰ ਰੱਖਣ ਅਤੇ ਲੇਬਲ ਲਗਾਉਣ ਦੀ ਲੋੜ ਹੈ।

ਨਕਸ਼ਾ ਬਣਾਉਣਾ ਕਿੰਨਾ ਔਖਾ ਸੀ?

20 ਦੇਸਾਂ ਦੀਆਂ 73 ਰਿਸਰਚ ਸੰਸਥਾਵਾਂ ਦੇ 200 ਵਿਗਿਆਨੀਆਂ ਨੇ ਕਣਕ ਲਈ ਜੀਨਜ਼ ਦਾ ਨਕਸ਼ਾ ਤਿਆਰ ਕੀਤਾ ਹੈ।

ਉਨ੍ਹਾਂ ਨੇ 21 ਕਣਕ ਦੇ ਕ੍ਰੋਮੋਸੋਮਜ਼ ਅਤੇ 1,07,891 ਜੀਨਜ਼ ਦੀ ਸਹੀ ਥਾਂ ਦੀ ਪਛਾਣ ਕੀਤੀ ਹੈ।

ਇਹ ਵੀ ਪੜ੍ਹੋ:

ਇਹ ਡੀਐੱਨਏ ਦੇ 16 ਬਿਲੀਅਨ ਵੱਖੋ-ਵੱਖਰੇ ਕੈਮੀਕਲ ਬਿਲਡਿੰਗ ਬਲਾਕ ਹਨ- ਜੋ ਮਨੁੱਖੀ ਜੀਨਜ਼ ਤੋਂ ਪੰਜ ਗੁਣਾ ਵੱਡਾ ਸੀ।

ਕਣਕ ਦੇ ਤਿੰਨ ਅਲੱਗ ਉਪ-ਜੀਨੋਮ ਹਨ। ਇਸ ਕਾਰਨ ਵਿਗਿਆਨੀ ਨੂੰ ਹਰੇਕ ਸਬ-ਜੀਨੋਮ ਨੂੰ ਸਮਝਣਾ ਅਤੇ ਉਹਨਾਂ ਨੂੰ ਸਹੀ ਕ੍ਰਮ ਵਿੱਚ ਜੋੜਨ ਵਿੱਚ ਮੁਸ਼ਕਿਲ ਪੈਦਾ ਕਰ ਦਿੱਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)