ਅਮਰੀਕਾ ਦੇ ਸਿਆਟਲ ਏਅਰਪੋਟ ਤੋਂ ਜਹਾਜ਼ ਲੈ ਕੇ ਉੱਡੇ ਸ਼ਖਸ ਦੇ ਆਖਰੀ ਬੋਲ

ਅਮਰੀਕਾ, ਸਿਆਟਲ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਰਿਚਰਡ ਹੋਰਾਈਜ਼ ਏਅਰਲਾਈਨ ਲਈ ਤਿੰਨ ਸਾਲ ਤੋਂ ਕੰਮ ਕਰ ਰਿਹਾ ਸੀ

ਅਮਰੀਕਾ ਦੇ ਸਿਆਟਲ ਏਅਰਪੋਰਟ ਤੋਂ ਖਾਲੀ ਜਹਾਜ਼ ਲੈ ਕੇ ਉੱਡੇ 29 ਸਾਲ ਦਾ ਸ਼ਖਸ ਉਸ ਏਅਰਲਾਈਨ ਦਾ ਅਧਿਕਾਰਤ ਮੁਲਾਜ਼ਮ ਸੀ। ਜਹਾਜ਼ਾਂ ਦੀ ਸਾਂਭ ਸੰਭਾਲ ਕਰਨ ਵਾਲੇ ਮੁਲਾਜ਼ਮ ਨੇ ਹੋਰਾਈਜ਼ਨ ਏਅਰ ਲਈ ਤਿੰਨ ਸਾਲ ਕੰਮ ਕੀਤਾ ਸੀ।

ਅਮਰੀਕੀ ਮੀਡੀਆ ਦੀਆਂ ਖਬਰਾਂ ਮੁਤਾਬਕ ਉਸ ਦਾ ਨਾਂ ਰਿਚਚਰਡ ਰਸਲ ਸੀ। ਸਿਆਟਲ ਏਅਰਪੋਰਟ ਨੂੰ ਉਸ ਵੇਲੇ ਬੰਦ ਕਰ ਦਿੱਤਾ ਗਿਆ ਜਦੋਂ ਬਿਨਾਂ ਆਗਿਆ ਦੇ ਇੱਕ ਪੈਸੇਂਜਰ ਪਲੇਨ ਨੇ ਉਡਾਨ ਭਰੀ। ਇਸ ਘਟਨਾ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

ਏਅਰਪੋਰਟ ਅਥਾਰਟੀ ਨੇ ਕਿਹਾ ਹੈ ਕਿ ਏਅਰਲਾਈਨ ਦੇ ਇੱਕ ਮੁਲਾਜ਼ਮ ਨੇ "ਬਿਨਾਂ ਇਜਾਜ਼ਤ ਜਹਾਜ ਉਡਾਇਆ"। ਇਸ ਵਿੱਚ ਕੋਈ ਵੀ ਯਾਤਰੀ ਤੇ ਕਰੂ ਮੈਂਬਰ ਸਵਾਰ ਨਹੀਂ ਸੀ।

ਵਾਸ਼ਿੰਗਟਨ, ਅਮਰੀਕਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਉਡਾਨ ਭਰਨ ਮਗਰੋਂ ਕਈ ਲੋਕਾਂ ਨੇ ਜਹਾਜ਼ ਦਾ ਵੀਡੀਓ ਬਣਾਇਆ

ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਬਾਅਦ ਵਿੱਚ ਸਮੁੰਦਰ ਵਿੱਚ ਕਰੈਸ਼ ਹੋ ਗਿਆ ਅਤੇ ਰਿਚਰਡ ਦੀ ਮੌਤ ਹੋ ਗਈ। ਏਅਰਪੋਰਟ ਅਥਾਰਟੀ ਤੇ ਏਅਰ ਲਾਈਨ ਦੇ ਅਫਸਰਾਂ ਨੇ ਦੱਸਿਆ ਕਿ ਰਿਚਰਡ ਕੋਲ ਜਹਾਜ਼ ਦਾ ਅਧਿਕਾਰਤ ਐਕਸੇਸ ਸੀ, ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਕੋਈ ਵੀ ਨਿਯਮ ਨਹੀਂ ਤੋੜਿਆ ਗਿਆ ਸੀ।

ਇਹ ਵੀ ਪੜ੍ਹੋ:

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਜਦੋਂ ਜਹਾਜ਼ ਨੇ ਉਡਾਨ ਭਰੀ ਤਾਂ ਅਮਰੀਕੀ ਫਾਈਟਰ ਪਲੇਨ ਵੀ ਇਸਦੇ ਪਿੱਛੇ ਗਏ।

ਵਾਸ਼ਿੰਗਟਨ ਵਿੱਚ ਏਅਰਪੋਰਟ ਲਾਗੇ ਉੱਡਦੇ ਇਸ ਜਹਾਜ਼ ਦਾ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ ਜਿਸ ਵਿੱਚ ਜਹਾਜ ਦਾ ਪਿੱਛਾ ਕਰਦੇ ਹੋਏ ਫਾਇਟਰ ਪਲੇਨ ਵੀ ਦਿਖਾਈ ਦੇ ਰਿਹਾ ਹੈ।

ਹੋਰਾਈਜ਼ਨ ਏਅਰਲਾਈਨਜ਼ ਦੀ ਭਾਈਵਾਲ ਅਲਾਸਕਾ ਏਅਰਲਾਈਨਜ਼ ਨੇ ਬਿਆਨ ਦਿੱਤਾ ਹੈ ਕਿ 78 ਸੀਟਾਂ ਵਾਲਾ ਜੋ ਜਹਾਜ਼ ਉੱਡਿਆ ਉਸਦਾ ਨਾਂ Horizon Air Q400 ਹੈ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਏਅਰ ਟਰੈਫਿਕ ਕੰਟਰੋਲਰਾਂ ਨੂੰ ਜਹਾਜ਼ ਉਡਾ ਰਹੇ ਮਕੈਨਿਕ ਨੂੰ ਜਹਾਜ਼ ਸੁਰੱਖਿਅਤ ਲੈਂਡ ਕਰਨ ਲਈ ਕਹਿੰਦੇ ਹੋਏ ਸੁਣਿਆ ਗਿਆ। ਪੁਲਿਸ ਮੁਤਾਬਕ ਇਹ ਘਟਨਾ ਦਹਿਸ਼ਤਗਰਦੀ ਨਾਲ ਸਬੰਧਿਤ ਨਹੀਂ ਹੈ।

ਏਅਰਪੋਰਟ ਅਥਾਰਟੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਿਆਟਲ ਏਅਰਪੋਰਟ ਤੋਂ ਫਲਾਈਟਾਂ ਦੀ ਆਵਾਜਾਹੀ ਸ਼ੁਰੂ ਕਰ ਦਿੱਤੀ ਗਈ ਹੈ।

ਉਸ ਨੇ ਜਹਾਜ਼ ਕਿਉਂ ਚੋਰੀ ਕੀਤਾ?

ਭਾਵੇਂ ਜਹਾਜ਼ ਚੋਰੀ ਕਰਨ ਦੀ ਵਜ੍ਹਾ ਹਾਲੇ ਸਾਫ ਨਹੀਂ ਹੋ ਸਕੀ ਪਰ ਮਕੈਨਿਕ ਵੱਲੋਂ ਏਅਰ ਟਰੈਫਿਕ ਕੰਟਰੋਲਰ ਨਾਲ ਹੋਈ ਗੱਲਬਾਤ ਇਸ ਬਾਰੇ ਕੁਝ ਰੌਸ਼ਨੀ ਪਾ ਸਕਦੀ ਹੈ।

ਗਲਬਾਤ ਵਿੱਚ ਮਕੈਨਿਕ ਜਹਾਜ਼ ਵਿੱਚ ਬਚੇ ਤੇਲ ਬਾਰੇ ਫਿਕਰਮੰਦੀ ਜ਼ਾਹਰ ਕਰ ਰਿਹਾ ਹੈ। ਉਸ ਦਾ ਇਹ ਵੀ ਦਾਅਵਾ ਸੀ ਕਿ ਉਹ ਜਹਾਜ਼ ਨੂੰ ਉਤਾਰ ਲਵੇਗਾ ਕਿਉਂਕਿ ਉਸ ਨੇ 'ਕੁਝ ਵੀਡੀਓ ਗੇਮਾਂ ਖੇਡੀਆਂ ਹਨ।'

ਉਸ ਨੇ ਕਿਹਾ ਕਿ ਸ਼ਾਇਦ ਉਸ ਨੂੰ ਇਸ ਕਰਕੇ ਉਮਰ ਕੈਦ ਹੋ ਜਾਵੇਗੀ

ਅਮਰੀਕਾ, ਸਿਆਟਲ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਸਮੁੰਦਰ ਬਿਲਕੁਲ ਨੇੜੇ ਉੱਡਦਾ ਜਹਾਜ਼

ਕੰਟਰੋਲਰ ਨੇ ਉਸ ਨੂੰ ਕਿਹਾ ਕਿ ਰਿਚਰਡ ਅਸੀਂ ਇਸ ਬਾਰੇ ਫਿਕਰ ਨਹੀਂ ਕਰਨ ਵਾਲੇ ਪਰ ਕੀ ਤੁਸੀਂ ਖੱਬੇ ਮੁੜਨਾ ਸ਼ੁਰੂ ਕਰੋਗੇ। ਉਸ ਨੇ ਕੰਟਰੋਲਰ ਨਾਲ ਹੋਰ ਵੀ ਗੱਲਾਂ ਕੀਤੀਆਂ ਜਿਵੇਂ-

  • ਪਿਛਲੇ ਹਫਤੇ ਖ਼ਬਰਾਂ ਵਿੱਚ ਰਹਿਣ ਵਾਲੀ ਵੇਲ੍ਹ ਮੱਛੀ ਜੋ ਆਪਣੇ ਮਰੇ ਬੱਚੇ ਨੂੰ ਲੈ ਕੇ ਤੈਰਦੀ ਰਹੀ।
  • ਉਹ ਵਾਸ਼ਿੰਗਟਨ ਦੇ ਉਲੰਪਿਕ ਪਰਬਤਾਂ ਨਾਲ ਟਕਰਾ ਜਾਣ ਬਾਰੇ ਵੀ ਫਿਕਰਮੰਦ ਸੀ।
  • ਉਸ ਨੂੰ ਇਹ ਵੀ ਡਰ ਸੀ ਕਿ ਜੇ ਉਹ ਮਿਲਟਰੀ ਦੇ ਏਅਰ ਬੇਸ ਵਿੱਚ ਉੱਤਰਿਆ ਤਾਂ ਫੜਿਆ ਜਾਵੇਗਾ ਅਤੇ ਉਨ੍ਹਾਂ ਕੋਲ ਐਂਟੀ-ਏਅਰਕਰਾਫਟ ਮਿਜ਼ਾਈਲਾਂ ਵੀ ਹੋ ਸਕਦੀਆਂ ਹਨ।
  • ਉਸ ਨੇ ਉਤਰਨ ਤੋਂ ਪਹਿਲਾਂ ਬੈਰਲ ਰੋਲ ਕਲਾਬਾਜ਼ੀ ਕਰਨ ਦੀ ਇਜਾਜ਼ਤ ਵੀ ਮੰਗੀ।
  • ਉਸ ਨੇ ਇਹ ਵੀ ਕਿਹਾ ਕਿ ਜੇ ਉਸ ਨੇ ਜਹਾਜ਼ ਸਹੀ-ਸਲਾਮਤ ਲਾਹ ਲਿਆ ਤਾਂ ਕੀ ਅਲਾਸਕਾ ਏਅਰਵੇਜ਼ ਵਾਲੇ ਉਸ ਨੂੰ ਨੌਕਰੀ ਦੇ ਦੇਣਗੇ।

ਸਿਐਟਲ ਟਾਈਮਜ਼ ਨੇ ਉਸ ਨੂੰ 'ਬੇਫ਼ਿਕਰ ਅਤੇ ਜੰਗਲੀ' ਦੱਸਿਆ ਹੈ।

ਉਸ ਨੇ ਕਿਹਾ 'ਕਈ ਲੋਕਾਂ ਨੂੰ ਮੇਰੀ ਫਿਕਰ ਹੈ। ਜਦੋਂ ਉਨ੍ਹਾਂ ਨੂੰ ਮੇਰੇ ਕਾਰੇ ਬਾਰੇ ਪਤਾ ਚੱਲੇਗਾ ਤਾਂ ਉਹ ਨਿਰਾਸ਼ ਹੋਣਗੇ। ਮੈਂ ਹਰ ਕਿਸੇ ਤੋਂ ਮਾਫ਼ੀ ਮੰਗਣੀ ਚਾਹਾਂਗਾ।''ਕੁਝ ਢਿੱਲੇ ਨਟਾਂ ਵਾਲਾ ਹਾਂ, ਸ਼ਾਇਦ। ਜਿਸ ਬਾਰੇ ਮੈਨੂੰ ਇਸ ਤੋਂ ਪਹਿਲਾਂ ਪਤਾ ਹੀ ਨਹੀਂ ਸੀ।'

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)