You’re viewing a text-only version of this website that uses less data. View the main version of the website including all images and videos.
ਹਵਾਈ ਹਾਦਸੇ ਵਿੱਚ ਬਚਣ ਦੀ ਕਿੰਨੀ ਸੰਭਾਵਨਾ?
ਮੰਗਲਵਾਰ ਨੂੰ ਮੈਕਸੀਕੋ ਵਿੱਚ ਹੋਏ ਭਿਆਨਕ ਜਹਾਜ਼ ਹਾਦਸੇ ਵਿੱਚ ਸਾਰੇ 103 ਯਾਤਰੀਆਂ ਨੂੰ ਬਚਾ ਲਿਆ ਗਿਆ ਤੇ ਕਿਸੇ ਵੀ ਯਾਤਰੀ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ।
ਇਹ ਗੱਲ ਹੈਰਾਨ ਕਰਦੀ ਹੈ, ਹੈ ਨਾ? ਪਰ ਇਹ ਇੰਨੀ ਵੀ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਅਜਿਹਾ ਪਹਿਲਾਂ ਵੀ ਹੁੰਦਾ ਆਇਆ ਹੈ।
ਇੱਕ ਹਾਦਸੇ ਤੋਂ ਬਚਣ ਦੀ ਕਿੰਨੀ ਸੰਭਾਵਨਾ ਹੁੰਦੀ ਹੈ, ਇਸਦਾ ਕੋਈ ਸਿੱਧਾ ਜਵਾਬ ਨਹੀਂ ਹੈ ਪਰ ਇਹ ਹਾਲਾਤ 'ਤੇ ਨਿਰਭਰ ਕਰਦਾ ਹੈ।
ਇਹ ਵੀ ਪੜ੍ਹੋ:
ਸਾਲ 1983 ਤੋਂ 1999 ਵਿਚਾਲੇ ਹੋਏ ਹਵਾਈ ਹਾਦਸਿਆਂ ਤੇ ਅਮਰੀਕੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੀ ਰਿਪੋਰਟ ਕਹਿੰਦੀ ਹੈ ਕਿ 95 ਫੀਸਦ ਯਾਤਰੀ ਹਾਦਸਿਆਂ ਵਿੱਚ ਸੁਰੱਖਿਅਤ ਪਾਏ ਜਾਂਦੇ ਹਨ।
ਅੱਗ, ਉਚਾਈ ਤੇ ਥਾਂ ਤੈਅ ਕਰਦੀ ਹੈ ਕਿ ਸੁਰੱਖਿਅਤ ਰਹਿਣ ਦੀ ਕਿੰਨੀ ਸੰਭਾਵਨਾ ਹੈ?
ਹਵਾਈ ਯਾਤਰਾ, ਯਾਤਰਾ ਦੇ ਹੋਰ ਸਾਧਨਾਂ ਤੋਂ ਵੱਧ ਸੁਰੱਖਿਅਤ ਮੰਨੀ ਜਾਂਦੀ ਹੈ ਪਰ ਫੇਰ ਵੀ ਵਧੇਰੇ ਲੋਕਾਂ ਲਈ ਇਹ ਚਿੰਤਾ ਦੀ ਗੱਲ ਹੈ। ਉਨ੍ਹਾਂ ਹਾਲੀਵੁੱਡ ਦੇ ਮੀਡੀਆ ਵਿੱਚ ਅਜਿਹੇ ਦ੍ਰਿਸ਼ ਵੇਖੇ ਜਾਂਦੇ ਹਨ ਜੋ ਅਜਿਹਾ ਸੋਚਣ 'ਤੇ ਮਜਬੂਰ ਕਰਦੀ ਹੈ।
ਕੀ ਤੈਅ ਕਰਦਾ ਹੈ ਕਿ ਹਾਦਸਾ ਘਾਤਕ ਨਹੀਂ ਹੋਵੇਗਾ?
ਏਅਰ ਟਰਾਂਸਪੋਰਟ ਅਸੋਸੀਏਸ਼ਨ ਦੇ ਸਾਬਕਾ ਡਾਇਰੈਕਟਰ ਆਫ ਸੇਫਟੀ ਟੌਮ ਫੈਰੀਅਰ ਨੇ ਵੈੱਬਸਾਈਟ ਕੌਰਾ 'ਤੇ ਦੱਸਿਆ ਕਿ ਕਿਸੇ ਸਰੀਰ ਲਈ ਕਿੰਨਾ ਵੱਡਾ ਝਟਕਾ ਸੀ, ਜਹਾਜ਼ ਦਾ ਕਿੰਨਾ ਨੁਕਸਾਨ ਹੋਇਆ ਤੇ ਹਾਦਸੇ ਦੀ ਥਾਂ ਦਾ ਆਲਾ ਦੁਆਲਾ ਕਿੰਨਾ ਸੁਰੱਖਿਅਤ ਹੈ, ਇਹ ਸਭ ਗੱਲਾਂ ਤੈਅ ਕਰਦੀਆਂ ਹਨ ਕਿ ਹਾਦਸਾ ਘਾਤਕ ਹੋਵੇਗਾ ਜਾਂ ਨਹੀਂ।
ਉਨ੍ਹਾਂ ਕਿਹਾ, ''ਜਿਵੇਂ ਕਿ ਮੈਕਸੀਕੋ ਹਾਦਸੇ ਵਿੱਚ ਟੇਕ ਆਫ ਤੋਂ ਕੁਝ ਹੀ ਸਮੇਂ ਬਾਅਦ ਜਹਾਜ਼ ਕਰੈਸ਼ ਹੋ ਗਿਆ ਹੈ ਅਤੇ ਜਹਾਜ਼ ਦੇ ਅੱਗ ਨੂੰ ਅੱਗ ਲੱਗਣ ਤੋਂ ਪਹਿਲਾਂ ਹੀ ਕਾਫੀ ਯਾਤਰੀ ਨਿਕਲ ਗਏ।''
ਜਹਾਜ਼ ਦਾ ਧਰਤੀ 'ਤੇ ਕਰੈਸ਼ ਹੋਣਾ ਵੱਧ ਖਤਰਨਾਕ ਜਾਂ ਪਾਣੀ ਵਿੱਚ? ਏਵੀਏਸ਼ਨ ਸਲਾਹਕਾਰ ਅਡਰੀਆਨ ਜਰਟਸਨ ਮੁਤਾਬਕ ਇਸ ਨਾਲ ਇੰਨਾ ਫਰਕ ਨਹੀਂ ਪੈਂਦਾ। ਫਰਕ ਪੈਂਦਾ ਹੈ ਕਿ ਜਿਸ ਥਾਂ 'ਤੇ ਹਾਦਸਾ ਹੋਇਆ ਹੈ, ਉਸ ਥਾਂ 'ਤੇ ਬਚਾਅ ਕਾਰਜ ਕਿੰਨੀ ਛੇਤੀ ਸ਼ੁਰੂ ਹੋ ਸਕਦਾ ਹੈ।
ਉਨ੍ਹਾਂ ਬੀਬੀਸੀ ਨੂੰ ਦੱਸਿਆ, ''ਜਿਵੇਂ ਕਿ ਹਡਸਨ ਨਦੀ 'ਤੇ ਹਾਦਸੇ ਦੌਰਾਨ ਮਦਦ ਲਈ ਬਚਾਅ ਕਾਰਜ ਤੁਰੰਤ ਉਪਲੱਬਧ ਹੋ ਗਏ ਸਨ। ਪਰ ਜੇ ਤੁਸੀਂ ਸਮੁੰਦਰ ਦੇ ਵਿਚਕਾਰ ਹੋ ਤਾਂ ਤੁਹਾਡੇ ਤੱਕ ਮਦਦ ਪਹੁੰਚਾਉਣ ਵਿੱਚ ਸਮਾਂ ਲੱਗ ਸਕਦਾ ਹੈ।''
ਉਨ੍ਹਾਂ ਅੱਗੇ ਦੱਸਿਆ, ''ਪਰ ਜੇ ਅਟਲਾਂਟਿਕ ਜਾਂ ਸਹਾਰਾ ਵਿੱਚ ਹਾਦਸਾ ਹੁੰਦਾ ਹੈ, ਤਾਂ ਦੋਹਾਂ ਵਿੱਚ ਬਹੁਤਾ ਫਰਕ ਨਹੀਂ ਕਿਉਂਕਿ ਦੋਵੇਂ ਹੀ ਥਾਵਾਂ 'ਤੇ ਪਹੁੰਚਣਾ ਔਖਾ ਹੋਵੇਗਾ।''
ਬਚਣ ਦੀ ਸੰਭਾਵਨਾ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ?
ਇੰਟਰਨੈੱਟ 'ਤੇ ਇਸ ਨਾਲ ਜੁੜੀਆਂ ਕਈ ਹਦਾਇਤਾਂ ਹਨ, ਸੀਟਬੈਲਟ ਪਾਉਣਾ, ਅੱਗ ਫੜਣ ਵਾਲੇ ਕੱਪੜੇ ਨਾ ਪਾਉਣਾ ਅਤੇ ਕਈ ਹੋਰ ਗੱਲਾਂ।
ਪਰ ਜਰਟਸਨ ਮੁਤਾਬਕ ਇਹ ਕਹਿਣਾ ਆਸਾਨ ਨਹੀਂ ਹੈ ਅਤੇ ਸਾਰਾ ਕੁਝ ਜਹਾਜ਼ ਤੇ ਹਾਦਸੇ 'ਤੇ ਨਿਰਭਰ ਕਰਦਾ ਹੈ।
ਉਨ੍ਹਾਂ ਕਿਹਾ, ''ਯਾਤਰੀਆਂ ਦਾ ਆਪਣਾ ਸਾਮਾਨ ਨਾਲ ਲੈ ਕੇ ਜਾਣਾ ਦਿੱਕਤ ਪੈਦਾ ਕਰਦਾ ਹੈ। ਮਨੁੱਖੀ ਸੁਭਾਅ ਅਨੁਸਾਰ ਤੁਸੀਂ ਅਜਿਹਾ ਕਰਦੇ ਹੋ ਪਰ ਉਸ ਵੇਲੇ ਖੁਦ ਦੀ ਜਾਨ ਪਹਿਲਾਂ ਬਚਾਉਣ ਦੀ ਲੋੜ ਹੈ।''
ਇਹ ਵੀ ਪੜ੍ਹੋ:
ਮਾਹਿਰਾਂ ਮੁਤਾਬਕ ਜਾਰਗੂਕ ਰਹਿਣਾ ਅਤੇ ਛੇਤੀ ਬਾਹਰ ਨਿਕਲਣ ਬਾਰੇ ਸਭ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ, ''ਮੈਂ ਇਹੀ ਕਹਿ ਸਕਦਾ ਹਾਂ ਕਿ ਬਚਾਅ ਬਾਰੇ ਸੋਚਣ ਤੋਂ ਪਹਿਲਾਂ ਹਾਦਸਾ ਹੋਵੇ ਹੀ ਨਾ, ਇਸ ਬਾਰ ਸੋਚਣ ਦੀ ਲੋੜ ਹੈ।''