5G: ਹੁਣ ਤੁਹਾਡੇ ਫ਼ੋਨ ਦੀ ਰਫ਼ਤਾਰ ਹੋਵੇਗੀ 10 ਤੋਂ 20 ਗੁਣਾ ਵੱਧ

5 ਜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਈ-ਸਪੀਡ ਵਾਲੇ ਮੋਬਾਈਲ ਰੋਬੋਟ, ਸੈਂਸਰ ਅਤੇ ਹੋਰ ਮਸ਼ੀਨਾਂ ਨਾਲ ਸੰਚਾਰ ਕਰ ਸਕਦੇ ਹਨ
    • ਲੇਖਕ, ਮੈਥੀਊ ਵਾਲ
    • ਰੋਲ, ਬੀਬੀਸੀ ਪੱਤਰਕਾਰ

ਸੁਪਰਫਾਸਟ ''ਪੰਜਵੀ ਜੇਨਰੇਸ਼ਨ 5ਜੀ'' ਮੋਬਾਈਲ ਇੰਟਰਨੈੱਟ ਸੇਵਾ ਅਗਲੇ ਸਾਲ ਕੁਝ ਦੇਸਾਂ ਵਿੱਚ ਸ਼ੁਰੂ ਹੋ ਸਕਦੀ ਹੈ। ਇਸਦੀ ਡਾਊਨਲੋਡ ਸਪੀਡ (ਰਫ਼ਤਾਰ) ਮੌਜੂਦਾ ਇੰਟਰਨੈੱਟ ਦੀ ਸਪੀਡ ਨਾਲੋਂ 10 ਤੋਂ 20 ਗੁਣਾ ਵੱਧ ਹੋਵੇਗੀ।

ਪਰ ਇਸ 5ਜੀ ਸੇਵਾ ਨਾਲ ਸਾਡੀ ਜ਼ਿੰਦਗੀ 'ਚ ਕੀ ਬਦਲਾਅ ਆਵੇਗਾ ਜਾਂ ਫ਼ਰਕ ਪਵੇਗਾ?

ਇਹ ਵੀ ਪੜ੍ਹੋ:

ਇਸ ਨਵੀਂ 5ਜੀ ਇੰਟਰਨੈੱਟ ਸੇਵਾ ਦਾ ਪੂਰੀ ਦੁਨੀਆਂ 'ਤੇ ਕੀ ਅਸਰ ਹੋਵੇਗਾ, ਇਸ ਬਾਰੇ ਹੀ ਬੀਬੀਸੀ ਨੇ ਕੁਝ ਮੁੱਢਲੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ।

ਅਸਲ 'ਚ 5ਜੀ ਹੈ ਕੀ?

ਇਸ ਮੋਬਾਈਲ ਇੰਟਰਨੈੱਟ ਸੇਵਾ ਨਾਲ ਡਾਟਾ ਡਾਊਨਲੋਡ ਅਤੇ ਅਪਲੋਡ ਕਰਨ ਦੀ ਸਪੀਡ ਵੱਧ ਹੋਵੇਗੀ। ਇਸਦੇ ਨਾਲ ਹੀ ਵੱਡਾ ਕਾਰਜ ਖ਼ੇਤਰ ਅਤੇ ਚੰਗਾ ਤੇ ਸਥਿਰ ਕਨੈਕਸ਼ਨ ਹੋਵੇਗਾ।

ਤਕਨੀਕ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, 5ਜੀ ਆਉਣ ਨਾਲ ਵੱਧ ਇੰਟਰਨੈੱਟ ਸਪੀਡ ਦਾ ਮਜ਼ਾ ਲੈ ਸਕੋਗੇ

ਇਸ ਨਾਲ ਰੇਡੀਓ ਸਪੈਕਟ੍ਰਮ ਹੋਰ ਬਿਹਤਰ ਹੋਵੇਗਾ ਅਤੇ ਇੱਕੋ ਸਮੇਂ ਕਈ ਗੈਜੇਟਸ ਨਾਲ ਮੋਬਾਈਲ ਇੰਟਰਨੈੱਟ ਸੇਵਾ ਦੀ ਵਰਤੋਂ ਹੋਵੇਗੀ।

ਇਸ ਨਾਲ ਸਾਨੂੰ ਕੀ ਕਰਨ ਦਾ ਮੌਕਾ ਮਿਲੇਗਾ?

ਮੋਬਾਈਲ ਡਾਟਾ ਮੁਲਾਂਕਣ ਕੰਪਨੀ ਓਪਨ ਸਿਗਨਲ ਦੇ ਇਅਨ ਫੋਗ ਨੇ ਕਿਹਾ, ''ਅਸੀਂ ਹੁਣ ਜੋ ਆਪਣੇ ਸਮਾਰਟਫ਼ੋਨਜ਼ ਨਾਲ ਕਰਦੇ ਹਾਂ ਉਹ ਅਸੀਂ ਹੋਰ ਤੇਜ਼ ਅਤੇ ਬਿਹਤਰ ਕਰ ਸਕਾਂਗੇ।''

ਇਹ ਵੀ ਪੜ੍ਹੋ:

''ਇਸ ਨਾਲ ਵੀਡੀਓ ਕੁਆਲਟੀ ਹੋਰ ਬਿਹਤਰ ਹੋਵੇਗੀ, ਮੋਬਾਈਲ ਵਰਚੁਅਲ ਰਿਐਲਟੀ ਅਤੇ ਤਕਨੀਕ ਨਾਲ ਜੁੜੀਆਂ ਹੋਰ ਚੀਜ਼ਾਂ 'ਚ ਇੰਟਰਨੈੱਟ ਦੀ ਵਰਤੋਂ ਨਾਲ ਲਾਭ ਮਿਲੇਗਾ।''

''ਪਰ ਅਸਲ ਵਿੱਚ ਜੋ ਬੇਹੱਦ ਦਿਲਚਸਪ ਹੈ, ਉਹ ਇਹ ਕਿ ਨਵੀਆਂ ਸੇਵਾਵਾਂ ਜੋ ਹੋਣਗੀਆਂ ਉਹ ਅਸੀਂ ਪਹਿਲਾਂ ਤੋਂ ਨਹੀਂ ਵੇਖ ਸਕਦੇ।''

5ਜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡ੍ਰਾਈਵਰ ਤੋਂ ਬਗੈਰ ਚੱਲਣ ਵਾਲੀਆਂ ਕਾਰਾਂ ਆਪਸ ਵਿੱਚ ਅਤੇ ਟ੍ਰੈਫ਼ਿਕ ਮੈਨੇਜਮੈਂਟ ਸਿਸਟਮ ਨਾਲ ''ਗੱਲ'' ਕਰ ਸਕਣਗੀਆਂ

ਕਲਪਨਾ ਕਰੋ ਕਿ ਡਰੋਨ ਕੈਮਰੇ ਬਚਾਅ ਕਾਰਜਾਂ ਅਤੇ ਖੋਜ ਲਈ ਇੱਕ ਦੂਜੇ ਨਾਲ ਤਾਲਮੇਲ ਕਰਨ, ਅੱਗ ਜਾਂ ਟ੍ਰੈਫ਼ਿਕ ਦੀ ਨਿਗਰਾਨੀ ਆਦਿ ਇਹ ਸਭ ਸੰਚਾਰ ਗਰਾਊਂਡ ਬੇਸ ਸਟੇਸ਼ਨਾਂ ਰਾਹੀਂ 5ਜੀ ਨੈੱਟਵਰਕ ਜ਼ਰੀਏ ਹੋਵੇ।

ਇਸ ਤਰ੍ਹਾਂ ਹੀ ਕੁਝ ਲੋਕ ਸੋਚਦੇ ਹਨ ਕਿ 5ਜੀ ਸੇਵਾ ਖੁਦਮੁਖਤਿਆਰ ਵਾਹਨਾਂ ਦੇ ਆਪਸੀ ਸੰਚਾਰ ਕਰਨ ਲਈ ਲਾਈਵ ਨਕਸ਼ੇ ਅਤੇ ਟ੍ਰੈਫ਼ਿਕ ਦਾ ਡਾਟਾ ਪੜ੍ਹਣ ਲਈ ਅਹਿਮ ਹੋਵੇਗੀ।

ਵਧੇਰੇ ਸੰਭਾਵਨਾ ਹੈ ਕਿ ਮੋਬਾਈਲ ਗੇਮਰਜ਼ ਨੂੰ ਗੇਮਜ਼ ਦੌਰਾਨ ਸਕਰੀਨ ਉੱਤੇ ਇਫ਼ੈਕਟ ਦਿਖਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਨੈੱਟਵਰਕ ਵਿੱਚ ਘੱਟ ਦੇਰੀ ਮਿਲੇ।

ਮੋਬਾਈਲ ਵੀਡੀਓਜ਼ ਤੁਰੰਤ ਅਤੇ ਬਿਨ੍ਹਾਂ ਕਿਸੇ ਗੜਬੜ ਦੇ ਨੇੜੇ ਹੋਣੇ ਚਾਹੀਦੇ ਹਨ।

ਵੀਡੀਓ ਕਾਲਾਂ ਸਪਸ਼ਟ ਹੋ ਜਾਣਗੀਆਂ ਅਤੇ ਘੱਟ ਗੜਬੜ ਵਾਲੀਆਂ ਹੋਣਗੀਆਂ। ਪਹਿਣਨ ਯੋਗ ਫਿੱਟਨੈਸ ਡਿਵਾਈਜ਼ੀਜ਼ ਤੁਹਾਡੀ ਸਿਹਤ ਦੀ ਰੀਅਲ ਟਾਈਮ ਨਿਗਰਾਨੀ ਕਰ ਸਕਦੇ ਹਨ, ਜਿਵੇਂ ਹੀ ਕੋਈ ਐਮਰਜੈਂਸੀ ਹੋਈ ਤਾਂ ਡਾਕਟਰਾਂ ਨੂੰ ਅਲਰਟ ਕਰ ਸਕਦੇ ਹਨ।

ਇਹ ਕੰਮ ਕਿਵੇਂ ਕਰਦਾ ਹੈ?

ਕਈ ਨਵੀਆਂ ਤਕਨੀਕਾਂ ਅਰਜ਼ੀ ਪਾਉਣਾ ਚਾਹੁੰਦੀਆਂ ਹਨ, ਪਰ ਸਾਰੇ 5 ਜੀ ਪ੍ਰੋਟੋਕੋਲ ਲਈ ਸਹੀ ਨਹੀਂ ਬੈਠਦੇ।

ਤਕਨੀਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 5ਜੀ ਸਪੀਡ ਵਾਲਾ ਇੰਟਰਨੈੱਟ ਆਉਣ ਨਾਲ ਵੀਡੀਓ ਬਿਨ੍ਹਾਂ ਕਿਸੇ ਰੁਕਾਵਟ ਦੇ ਦੇਖੀ ਜਾ ਸਕੇਗੀ

ਹਾਈ-ਫ੍ਰੀਕਵੇਂਸੀ ਬੈਂਡਜ਼ - 3.5GHz (ਗੀਗਾਹਰਟਜ਼) ਤੋਂ 26GHz ਅਤੇ ਇਸ ਤੋਂ ਅੱਗੇ - ਇਸ 'ਚ ਕਾਫ਼ੀ ਸਮਰੱਥਾ ਹੈ ਪਰ ਤਰੰਗਾਂ ਦੇ ਘੱਟ ਹੋਣ ਦਾ ਮਤਲਬ ਹੈ ਕਿ ਉਨ੍ਹਾਂ ਦੀ ਰੇਂਜ ਘੱਟ ਹੈ- ਉਹ ਭੌਤਿਕ ਵਸਤੂਆਂ ਦੁਆਰਾ ਹੋਰ ਅਸਾਨੀ ਨਾਲ ਬਲੌਕ ਕੀਤੇ ਜਾਂਦੇ ਹਨ।

ਇਸ ਲਈ ਅਸੀਂ ਛੋਟੇ ਫੋਨ ਦੇ ਕਲੱਸਟਰਾਂ ਨੂੰ ਬਹੁਤ ਜ਼ਿਆਦਾ ਉੱਚ ਸੰਚਾਲਕਾਂ ਅਤੇ ਰਿਸੀਵਰਾਂ ਵਿਚਕਾਰ "ਮਿਲੀਮੀਟਰ ਵੇਵ" 'ਤੇ ਭੇਜਣ ਵਾਲੀ ਧਰਤੀ ਦੇ ਨਜ਼ਦੀਕ ਦੇਖ ਸਕਦੇ ਹਾਂ। ਇਹ ਉਪਯੋਗ ਦੇ ਵੱਧ ਘਣਤਾ ਨੂੰ ਯੋਗ ਕਰੇਗਾ, ਪਰ ਇਹ ਮਹਿੰਗਾ ਹੈ ਅਤੇ ਟੈਲੀਕਾਮ ਕੰਪਨੀਆਂ ਅਜੇ ਤੱਕ ਪੂਰੀ ਤਰ੍ਹਾਂ ਇਸ ਲਈ ਸਮਰਪਿਤ ਨਹੀਂ ਹਨ।

ਕੀ ਇਹ 4ਜੀ ਤੋਂ ਵੱਖਰੀ ਹੈ?

ਹਾਂ, ਇਹ ਇੱਕ ਬਿਲਕੁਲ ਨਵੀਂ ਰੇਡੀਓ ਤਕਨਾਲੋਜੀ ਹੈ, ਪਰ ਹੋ ਸਕਦਾ ਹੈ ਕਿ ਤੁਸੀਂ ਪਹਿਲੇ ਪੜਾਅ 'ਤੇ ਵੱਧ ਸਪੀਡ ਨਾ ਵੇਖੋ, ਕਿਉਂਕਿ 5ਜੀ ਦੇ ਨੈੱਟਵਰਕ ਚਾਲਕਾਂ ਦੁਆਰਾ ਪਹਿਲਾਂ ਤੋਂ ਹੀ ਚਾਲੂ 4ਜੀ (ਐਲਟੀਈ - ਲਾਂਗ-ਟਰਮ ਈਵੇਲੂਸ਼ਨ) ਨੈੱਟਵਰਕਾਂ ਦੀ ਸਮਰੱਥਾ ਨੂੰ ਵਧਾਉਣ ਦੇ ਢੰਗ ਵਜੋਂ ਵਰਤਣ ਦੀ ਸੰਭਾਵਨਾ ਹੈ, ਤਾਂ ਜੋ ਗਾਹਕਾਂ ਲਈ ਵਧੇਰੇ ਇਕਸਾਰ ਸੇਵਾ ਨੂੰ ਯਕੀਨੀ ਬਣਾਇਆ ਜਾਵੇ।

ਇਹ ਵੀ ਪੜ੍ਹੋ:

ਤੁਹਾਨੂੰ ਮਿਲਣ ਵਾਲੀ ਸਪੀਡ ਨਿਰਭਰ ਕਰਦੀ ਹੈ ਕਿ ਕਿਹੜਾ ਸਪੈਕਟ੍ਰਮ ਬੈਂਡ ਆਪ੍ਰੇਟਰ 5ਜੀ ਟੈਕਨਾਲੋਜੀ ਨੂੰ ਚਲਾਉਂਦਾ ਹੈ ਅਤੇ ਤੁਹਾਡੇ ਮੋਬਾਈਲ ਸਰਵਿਸ ਪ੍ਰੋਵਾਈਡਰ ਨੇ ਨਵੇਂ ਟ੍ਰਾਂਸਮੀਟਰਾਂ ਵਿੱਚ ਕਿੰਨਾ ਨਿਵੇਸ਼ ਕੀਤਾ ਹੈ।

ਤਾਂ ਇਸ ਦੀ ਗਤੀ ਕਿੰਨੀ ਹੋ ਸਕਦੀ ਹੈ?

ਮੌਜੂਦਾ ਵੱਧ ਰਫ਼ਤਾਰ ਵਾਲਾ 4ਜੀ ਮੋਬਾਈਲ ਨੈੱਟਵਰਕ 45 ਐਮਬੀਪੀਐਸ (ਮੇਗਾਬਾਈਟਸ ਪ੍ਰਤੀ ਸੈਕਿੰਡ) ਦੀ ਸਪੀਡ ਲਗਭਗ ਦਿੰਦਾ ਹੈ, ਹਾਲਾਂਕਿ ਉਮੀਦ ਅਜੇ ਵੀ 1 ਜੀਬੀਪੀਐਸ (ਗਿਗਾਬਾਈਟ ਪ੍ਰਤੀ ਸੈਕਿੰਡ = 1000 ਐਮਬੀਪੀਐਸ) ਹਾਸਿਲ ਕਰਨ ਦੀ ਹੈ।

ਤਕਨੀਕ
ਤਸਵੀਰ ਕੈਪਸ਼ਨ, ਐੱਚਡੀ ਫ਼ਿਲਮ ਕੁਝ ਹੀ ਮਿੰਟਾਂ ਵਿੱਚ ਡਾਊਨਲੋਡ ਹੋ ਸਕੇਗੀ

ਚਿੱਪ ਬਣਾਉਣ ਵਾਲੀ ਕੰਪਨੀ ਕੁਆਲਕੋਮ ਮੁਤਾਬਕ 5ਜੀ ਨਾਲ ਬਰੌਜ਼ਿੰਗ ਅਤੇ ਡਾਊਨਲੋਡ ਸਪੀਡ 10 ਤੋਂ 20 ਗੁਣਾ ਵੱਧ ਹੋਵੇਗੀ।

ਕਹਿਣ ਦਾ ਭਾਵ ਹੈ ਕਿ ਤੁਸੀਂ ਐੱਚਡੀ ਫ਼ਿਲਮ ਕੁਝ ਹੀ ਮਿੰਟਾਂ ਵਿੱਚ ਡਾਊਨਲੋਡ ਕਰ ਲਵੋਗੇ।

5ਜੀ ਸੇਵਾ ਕਦੋਂ ਆ ਰਹੀ ਹੈ?

ਬਹੁਤੇ ਦੇਸਾਂ ਵਿੱਚ 5ਜੀ ਸੇਵਾਂ ਨੂੰ ਸ਼ੁਰੂ ਕਰਨ ਦੀ ਤਿਆਰੀ 2020 ਤੋਂ ਪਹਿਲਾਂ ਹੈ, ਪਰ ਦੱਖਣੀ ਕੋਰੀਆ ਇਸ ਨੂੰ ਅਗਲੇ ਸਾਲ ਹੀ ਸ਼ੁਰੂ ਕਰਨ ਦੀ ਤਿਆਰੀ 'ਚ ਹੈ।

ਦੱਖਣੀ ਕੋਰੀਆ ਦੀਆਂ ਤਿੰਨ ਸਭ ਤੋਂ ਵੱਡੀਆਂ ਮੋਬਾਈਲ ਨੈੱਟਵਰਕ ਕੰਪਨੀਆਂ ਨੇ ਇਸ ਬਾਬਤ ਹਾਮੀ ਵੀ ਭਰ ਦਿੱਤੀ ਹੈ।

ਇਹ ਵੀ ਪੜ੍ਹੋ:

ਇਸ ਲੜੀ ਵਿੱਚ ਅੱਗੇ ਚੀਨ ਵੀ ਹੈ ਅਤੇ ਉਹ ਵੀ 2019 ਵਿੱਚ ਹੀ ਇਸਨੂੰ ਸ਼ੁਰੂ ਕਰਨ ਜਾ ਰਹੀ ਹੈ।

ਇਸ ਵਿਚਾਲੇ ਹੀ ਦੁਨੀਆਂ ਭਰ ਵਿੱਚ ਇਸ ਬਾਬਤ ਰੈਗੂਲੇਟਰਾਂ ਵੱਲੋਂ ਸਪੈਕਟ੍ਰਮ ਦੀ ਨਿਲਾਮੀ ਨੂੰ ਲੈ ਕੇ ਟੈਲੀਕਾਮ ਕੰਪਨੀਆਂ ਨਾਲ ਗੱਲ ਚੱਲ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)