You’re viewing a text-only version of this website that uses less data. View the main version of the website including all images and videos.
ਭਾਰਤ-ਪਾਕਿਸਤਾਨ ਦੇ ਸਾਂਝੇ ਗਾਇਕ ਮੇਹਦੀ ਹਸਨ ਨੂੰ ਜਾਣੋ
ਜਾਣੇ-ਪਛਾਣੇ ਮਸ਼ਹੂਰ ਗਜ਼ਲ ਗਾਇਕ ਮੇਹਦੀ ਹਸਨ ਦਾ ਅੱਜ 91ਵਾਂ ਜਨਮ ਦਿਨ ਹੈ। ਇਸ ਮੌਕੇ ਗੂਗਲ ਨੇ ਖ਼ਾਸ ਤੌਰ 'ਤੇ ਉਨ੍ਹਾਂ ਲਈ ਗੂਗਲ ਡੂਡਲ ਵੀ ਬਣਾਇਆ ਹੈ।
ਮੇਹਦੀ ਹਸਨ ਪਾਕਿਸਤਾਨ ਅਤੇ ਭਾਰਤ ਦੇ ਬਿਹਤਰੀਨ ਗਜ਼ਲ ਗਾਇਕਾਂ ਵਿੱਚੋਂ ਇੱਕ ਸਨ। ਉਨ੍ਹਾਂ ਨੂੰ ਸ਼ਹਿਨਸ਼ਾਹ-ਏ-ਗਜ਼ਲ ਕਿਹਾ ਜਾਂਦਾ ਹੈ।
ਪਾਕਿਸਤਾਨ ਵਿੱਚ ਟਵਿੱਟਰ ਉੱਤੇ #MehdiHassan ਟ੍ਰੈਂਡ ਕਰ ਰਿਹਾ ਹੈ ਅਤੇ ਇਸ ਹੈਸ਼ਟੈਗ ਦੀ ਵਰਤੋਂ ਕਰਦਿਆਂ ਲੋਕ ਉਨ੍ਹਾਂ ਨੂੰ ਯਾਦ ਕਰ ਰਹੇ ਹਨ।
ਇਹ ਵੀ ਪੜ੍ਹੋ:
ਆਪਣੇ ਟਵੀਟ ਦੇ ਨਾਲ ਟਵਿੱਟਰ 'ਤੇ ਲੋਕ ਗੂਗਲ ਵੱਲੋਂ ਬਣਾਇਆ ਮੇਹਦੀ ਹਸਨ ਦਾ ਗੂਗਲ ਡੂਡਲ ਵੀ ਸਾਂਝਾ ਕਰ ਰਹੇ ਹਨ। ਇਹ ਡੂਡਲ ਉਨ੍ਹਾਂ ਦੇ 91ਵੇਂ ਜਨਮ ਦਿਨ ਦੀ ਯਾਦ ਵਿੱਚ ਬਣਾਇਆ ਗਿਆ ਹੈ।
ਜੇਹਾਨ ਆਰਾ ਨੇ ਲਿਖਿਆ, ''ਗੂਗਲ ਨੇ ਮੇਹਦੀ ਹਸਨ ਨੂੰ ਉਨ੍ਹਾਂ ਦੇ 91ਵੇਂ ਜਨਮ ਦਿਨ 'ਤੇ ਬਿਹਤਰੀਨ ਡੂਡਲ ਰਾਹੀਂ ਯਾਦ ਕੀਤਾ ਹੈ।''
ਮਾਹਨੂਰ ਅਲਵੀ ਲਿਖਦੇ ਹਨ, ''ਇੱਕ ਲੀਜੇਂਡ ਅਜੇ ਵੀ ਦਿਲਾਂ ਵਿੱਚ ਜ਼ਿੰਦਾ ਹੈ।''
ਰੇਡਿਓ ਪਾਕਿਸਤਾਨ ਨੇ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, ''ਮੇਹਦੀ ਹਸਨ ਨੇ ਬਤੌਰ ਠੁਮਰੀ ਗਾਇਕ ਪਹਿਲੀ ਵਾਰ ਰੇਡਿਓ ਪਾਕਿਸਤਾਨ 'ਤੇ 1957 ਵਿੱਚ ਗਾਇਆ ਸੀ।''
ਮਰੀਅਮ ਇਫ਼ਤਿਖ਼ਾਰ ਲਿਖਦੇ ਹਨ, ''ਇੱਕ ਆਵਾਜ਼ ਜੋ ਸਾਡੇ ਦਿਲਾਂ ਵਿੱਚ ਜ਼ਿੰਦਾ ਹੈ, ਸਾਡਾ ਮੁਲਕ ਉਸ ਸ਼ਖ਼ਸ ਨੂੰ ਕਦੇ ਨਹੀਂ ਭੁੱਲ ਸਕਦਾ, ਜਿਸਨੇ ਸਾਨੂੰ ''ਯੇ ਵਤਨ ਤੁਮਹਾਰਾ ਹੈ, ਤੁਮ ਹੋ ਪਾਸਬਾਂ ਇਸਕੇ'' ਦਿੱਤਾ।''
ਜ਼ੈਬੀ ਲਿਖਦੇ ਹਨ, ''ਇੱਕ ਆਵਾਜ਼ ਜੋ ਕਦੇ ਮਰ ਨਹੀਂ ਸਕਦੀ।''
ਏਜ਼ੀਸ਼ਾ ਆਪਣੇ ਟਵੀਟ 'ਚ ਲਿਖਦੇ ਹਨ, ''ਸਦਾ ਬਹਾਰ ਹਿੱਟ ਗੀਤਾਂ ਦੇ ਪਿੱਛੇ ਦਿਲਕਸ਼ ਆਵਾਜ਼''
ਮੇਹਰੂ ਮੁਨੀਰ ਨੇ ਮੇਹਦੀ ਹਸਨ ਨੂੰ ਯਾਦ ਕਰਦਿਆਂ ਆਪਣੇ ਟਵੀਟ 'ਚ ਇਹ ਸਤਰਾਂ ਲਿਖੀਆਂ, ''ਮੁਝੇ ਤੁਮ ਨਜ਼ਰ ਸੇ ਗਿਰਾ ਤੋ ਰਹੇ ਹੋ, ਮੁਝੇ ਤੁਮ ਕਭੀ ਭੀ ਭੁਲਾ ਨਾ ਸਕੋਗੇ।''
ਇਹ ਵੀ ਪੜ੍ਹੋ:
ਮੇਹਦੀ ਹਸਨ ਬਾਰੇ
- ਰਾਜਸਥਾਨ ਦੇ ਝੁਨਝੁਨੂ 'ਚ 18 ਜੁਲਾਈ, 1927 ਨੂੰ ਮੇਹਦੀ ਹਸਨ ਦਾ ਜਨਮ ਹੋਇਆ।
- 20 ਸਾਲ ਦੀ ਉਮਰ ਵਿੱਚ ਉਹ 1947 ਦੀ ਵੰਡ ਦੌਰਾਨ ਪਾਕਿਸਤਾਨ ਚਲੇ ਗਏ ਸਨ।
- ਪਰਿਵਾਰ ਨੂੰ ਚਲਾਉਣ ਲਈ ਉਨ੍ਹਾਂ ਮੈਕੇਨਿਕ ਦੇ ਤੌਰ 'ਤੇ ਕੰਮ ਵੀ ਕੀਤਾ।
- ਉਨ੍ਹਾਂ 1957 ਵਿੱਚ ਰੇਡੀਓ ਪਾਕਿਸਤਾਨ 'ਤੇ ਠੁਮਰੀ ਗਾ ਕੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਕੀਤੀ।
- 60 ਤੇ 70 ਦੇ ਦਹਾਕੇ ਦੀਆਂ ਕਈ ਵੱਡੀਆਂ ਫ਼ਿਲਮਾਂ ਲਈ ਉਨ੍ਹਾਂ ਗਾਣਾ ਗਾਇਆ।
- 13 ਜੂਨ 2012 ਨੂੰ ਫੇਫੜਿਆਂ ਦੀ ਬਿਮਾਰੀ ਕਾਰਨ ਕਰਾਚੀ 'ਚ ਫ਼ੌਤ ਹੋ ਗਏ ਸਨ।
ਮੇਹਦੀ ਹਸਨ ਦੀਆਂ ਕੁਝ ਮਸ਼ਹੂਰ ਗਜ਼ਲਾਂ
- ਅਬ ਕੇ ਹਮ ਬਿਛੜੇ
- ਅੱਲ੍ਹਾ ਅਗਰ ਤੌਫੀਕ ਨਾ ਦੇ
- ਰੰਜੀਸ਼ ਹੀ ਸਹੀ, ਦਿਲ ਹੀ ਦੁਖਾਨੇ ਕੇ ਲਿਏ ,ਆ ਫ਼ਿਰ ਸੇ ਮੁਝੇ ਛੋੜ ਜਾਨੇ ਕੇ ਲਿਏ ਆ
- ਪਲ ਭਰ ਠਹਿਰ ਜਾਏ
ਦਿਲ ਯੇ ਸੰਭਲ ਜਾਏ
ਕੈਸੇ ਤੁਮਹੇ ਰੋਕਾ ਕਰੂੰ...
- ਪਿਆਰ ਭਰੇ ਦੋ ਸ਼ਰਮੀਲੇ ਨੈਨ
ਜਿਨਸੇ ਮਿਲਾ ਮੇਰੇ ਦਿਲ ਕੋ ਚੈਨ
ਕੋਈ ਜਾਨੇ ਨਾ ਕਿਓਂ ਮੁਝਸੇ ਸ਼ਰਮਾਏ
ਕੈਸੇ ਮੁਝੇ ਤੜਪਾਏ
ਪਿਆਰ ਭਰੇ ਦੋ ਸ਼ਰਮੀਲੇ ਨੈਨ