ਜਸਟਿਨ ਬੀਬਰ ਦੀ ਮੰਗੇਤਰ ਕੌਣ ਹੈ?

ਤਸਵੀਰ ਸਰੋਤ, Getty Images
ਮਸ਼ਹੂਰ ਕੈਨੇਡੀਅਨ ਪੌਪ ਸਟਾਰ ਜਸਟਿਨ ਬੀਬਰ ਅਤੇ ਅਮਰੀਕੀ ਮਾਡਲ ਹੈਲੀ ਬਾਲਡਵਿਨ ਦੀ ਮੰਗਣੀ ਹੋ ਗਈ ਹੈ। ਅਮਰੀਕੀ ਮੀਡੀਆ ਨੇ ਇਹ ਦਾਅਵਾ ਕੀਤਾ ਹੈ।
ਰਿਪੋਰਟ ਮੁਤਾਬਕ ਬਹਾਮਾਸ ਦੇ ਇੱਕ ਰੈਸਟੋਰੈਂਟ ਵਿੱਚ ਬੀਬਰ ਨੇ ਹੈਲੀ ਬਾਲਡਵਿਨ ਨੂੰ ਪਰਪੋਜ਼ ਕੀਤਾ ਤਾਂ ਹੋਟਲ ਦੇ ਸਟਾਫ਼ ਦੇ ਫੋਨ ਦੂਰ ਰਖਵਾ ਦਿੱਤੇ ਗਏ।
ਸੀਐੱਨਐੱਨ ਅਤੇ ਈ! ਨਿਊਜ਼ ਨੇ ਮੰਗਣੀ ਦੀਆਂ ਖ਼ਬਰਾਂ ਉੱਤੇ ਮੁਹਰ ਲਾਈ ਹੈ।
ਇਸ ਲੇਖ ਵਿੱਚ Instagram ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Instagram ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of Instagram post

ਤਸਵੀਰ ਸਰੋਤ, Twitter
ਜਸਟਿਨ ਬੀਬਰ ਦੇ ਪਿਤਾ ਜੇਰਮੀ ਆਪਣੇ ਪੁੱਤਰ ਦੀ ਇੰਸਟਾਗ੍ਰਾਮ ਉੱਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ''ਮੈਂ ਅਗਲੇ ਚੈਪਟਰ ਲਈ ਕਾਹਲਾ ਹਾਂ'' ਜਦਕਿ ਬੀਬਰ ਦੀ ਮਾਤਾ ਪੈਟੀ ਮੈਲੇਟ ਨੇ ਆਪਣੀ ਖੁਸ਼ੀ ਟਵਿੱਟਰ ਉੱਤੇ ਸਾਂਝੀ ਕੀਤੀ।
ਨਿਊਜ਼ ਵੈੱਬਸਾਈਟ TMZ ਨੇ ਕਿਹਾ ਹੈ ਕਿ ਬੀਬਰ ਤੇ ਬਾਲਡਵਿਨ ਉਸ ਵੇਲੇ ਨੇੜੇ ਆਏ ਜਦੋਂ ਬੀਬਰ ਗਾਇਕਾ ਸਲੀਨਾ ਗੋਮੇਜ਼ ਤੋਂ ਵੱਖ ਹੋਏ।

ਤਸਵੀਰ ਸਰੋਤ, Reuters
ਕੌਣ ਹੈ ਹੈਲੀ ਬਾਲਡਵਿਨ?
- ਬਾਲਡਵਿਨ ਅਮੇਰਿਕਨ ਵੋਗ, ਮੈਰੀ ਕਲੇਅਰ ਅਤੇ ਸਪੈਨਿਸ਼ ਹਾਰਪਰ ਬਜ਼ਾਰ ਨਾਮੀ ਮੈਗਜ਼ੀਨਾਂ ਵਿੱਚ ਦਿਖਾਈ ਦੇ ਚੁੱਕੀ ਹੈ।
- ਉਹ ਕਈ ਮਿਊਜ਼ਿਕ ਵੀਡੀਓਜ਼ ਅਤੇ ਟੀਵੀ ਸ਼ੋਅ ਵਿੱਚ ਵੀ ਭੂਮਿਕਾ ਨਿਭਾ ਚੁੱਕੀ ਹੈ।
- ਹੈਲੀ ਅਮਰੀਕੀ ਅਦਾਕਾਰ ਤੇ ਪ੍ਰੋਡਿਊਸਰ ਸਟੀਫ਼ਨ ਬਾਲਡਵਿਨ ਦੀ ਕੁੜੀ ਹੈ।
- ਹੈਲੀ ਬਾਲਡਵਿਨ 'ਦਿ ਹੰਟ ਫਾਰ ਰੈੱਡ ਅਕਟੂਬਰ' ਫਿਲਮ ਅਤੇ '30 ਰੌਕ' ਵਰਗੇ ਟੈਲੀਵਿਜ਼ਨ ਪ੍ਰੋਗਰਾਮ ਵਿੱਚ ਅਦਾਕਾਰੀ ਕਰ ਚੁੱਕੇ ਅਦਾਕਾਰ ਐਲੇਸ ਬਾਲਡਵਿਨ ਦੀ ਭਤੀਜੀ ਵੀ ਹੈ।
ਹਾਲਾਂਕਿ ਕਈ ਸੋਸ਼ਲ ਮੀਡੀਆ ਯੂਜ਼ਰ ਇਸ ਖ਼ਬਰ ਨਾਲ ਉਨੇ ਉਤਸ਼ਾਹਿਤ ਨਜ਼ਰ ਨਹੀਂ ਆਏ ਜਿੰਨੇ ਹੋਏ ਚਾਹੀਦੇ ਸਨ।

ਤਸਵੀਰ ਸਰੋਤ, TWITTER








