ਅਮਰੀਕਾ ਤੇ ਚੀਨ ਦੀ ਵਪਾਰਕ ਜੰਗ ਦਾ ਕੀ ਅਸਰ

ਅਮਰੀਕਾ, ਚੀਨ, ਟਰੇਡ ਵਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਤੇ ਚੀਨ ਵਿਚਾਲੇ ਭਿਆਨਕ ਵਪਾਰਕ ਯੁੱਧ ਦਾ ਖ਼ਦਸ਼ਾ (ਸੰਕੇਤਕ ਤਸਵੀਰ)

ਅਮਰੀਕਾ ਦੇ ਰਾਸ਼ਟਪਤੀ ਡੌਨਲਡ ਟਰੰਪ ਨੇ ਚੀਨ ਦਰਾਮਦਾਂ ਉੱਤੇ ਸੈਂਕੜੇ ਬਿਲੀਅਨ ਡਾਲਰ ਦੇ ਹੋਰ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ।

ਸ਼ੁੱਕਰਵਾਰ ਦੇ ਟਰੰਪ ਦੇ ਐਲਾਨ ਨਾਲ ਦੁਨੀਆਂ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਵਿਚਕਾਰ ਭਿਆਨਕ ਵਪਾਰਕ ਜੰਗ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ ਅਮਰੀਕਾ ਨੇ ਚੀਨ ਦੀਆਂ ਵਸਤਾਂ ਉੱਤੇ 34 ਬਿਲੀਅਨ ਡਾਲਰ ਦੇ ਕਰ ਲਾਗੂ ਕਰ ਦਿੱਤੇ ਸਨ।

ਅਮਰੀਕੀ ਸਮੇਂ ਮੁਤਾਬਕ ਲੰਘੀ ਅੱਧੀ ਰਾਤ ਸਮੇਂ ਹੀ 25 ਫੀਸਦ ਕਰ ਲਾਗੂ ਹੋ ਗਏ।ਉੱਧਰ ਚੀਨ ਨੇ ਵੀ 545 ਅਮਰੀਕੀ ਉਤਪਾਦਾਂ 'ਤੇ ਇਸੇ ਤਰ੍ਹਾਂ ਦੇ 25 ਫੀਸਦ ਕਰ ਲਗਾ ਕੇ ਜਵਾਬੀ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ:

ਬੀਜਿੰਗ ਨੇ ਅਮਰੀਕਾ ਉੱਤੇ 'ਆਰਥਿਕ ਇਤਿਹਾਸ ਦੀ ਸਭ ਤੋਂ ਵੱਡੀ ਟਰੇਡ ਵਾਰ' ਸ਼ੁਰੂ ਕਰਨ ਦਾ ਦੋਸ਼ ਲਗਾਇਆ ਹੈ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ, ''ਅਮਰੀਕਾ ਦੇ ਚੀਨ ਖ਼ਿਲਾਫ਼ ਕਰਾਂ ਨੂੰ ਲਾਗੂ ਕਰਦਿਆਂ ਹੀ ਚੀਨ ਦੇ ਅਮਰੀਕਾ ਖ਼ਿਲਾਫ਼ ਵੀ ਨਵੀਆਂ ਕਰ ਦਰਾਂ ਨੂੰ ਤੁਰੰਤ ਲਾਗੂ ਕਰ ਦਿੱਤਾ।''

ਅਮਰੀਕਾ, ਚੀਨ, ਟਰੇਡ ਵਾਰ

ਤਸਵੀਰ ਸਰੋਤ, Getty Images

ਸ਼ੰਘਾਈ ਦੀਆਂ ਦੋ ਕੰਪਨੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਕਸਟਮ ਅਧਿਕਾਰੀ ਸ਼ੁੱਕਰਵਾਰ ਨੂੰ ਅਮਰੀਕੀ ਦਰਾਮਦ ਲਈ ਕਲੀਅਰੈਂਸ ਪ੍ਰਕਿਰਿਆ ਵਿੱਚ ਦੇਰੀ ਕਰ ਰਹੇ ਸਨ।

ਚੀਨ ਦਾ ਇਹ ਕਦਮ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਫੈਸਲੇ ਦਾ ਜਵਾਬ ਹੈ। ਉਨ੍ਹਾਂ ਅਮਰੀਕੀ ਨੌਕਰੀਆਂ ਦੀ ਸੁਰੱਖਿਆ ਅਤੇ ਅਮਰੀਕੀ ਤਕਨੀਕ ਤੇ ਬੌਧਿਕ ਸੰਪਤੀ ਦਾ ਗ਼ਲਤ ਤਰੀਕੇ ਨਾਲ ਚੀਨ ਨੂੰ ਦਿੱਤੇ ਜਾਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਹੈ।

ਵ੍ਹਾਈਟ ਹਾਊਸ ਨੇ ਕਿਹਾ ਕਿ ਉਹ ਇੱਕ ਹੋਰ 16 ਬਿਲਿਅਨ ਡਾਲਰ ਦੇ ਉਤਪਾਦਾਂ 'ਤੇ ਟੈਰਿਫ਼ ਲਾਉਣ ਬਾਰੇ ਸਲਾਹ ਮਸ਼ਵਰਾ ਕਰੇਗਾ,। ਇਸ ਬਾਰੇ ਟਰੰਪ ਨੇ ਕਿਹਾ ਹੈ ਕਿ ਉਹ ਇਸ ਮਹੀਨੇ ਦੇ ਅਖ਼ੀਰ 'ਚ ਲਾਗੂ ਹੋ ਸਕਣਗੇ।

ਅਮਰੀਕਾ, ਚੀਨ, ਟਰੇਡ ਵਾਰ, ਡੌਨਾਲਡ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਲਾਇਆ ਗਿਆ ਹੈ ਟੈਰਿਫ਼

ਟੈਰਿਫ਼ ਦੇ ਲਾਗੂ ਹੋਣ ਨਾਲ ਏਸ਼ੀਆ ਦੇ ਸ਼ੇਅਰ ਬਾਜ਼ਾਰ 'ਤੇ ਬਹੁਤ ਘੱਟ ਅਸਰ ਪਿਆ ਹੈ।

ਸ਼ੰਘਾਈ ਦੇ ਸ਼ੇਅਰ ਬਾਜ਼ਾਰ 0.5 ਫੀਸਦ ਉੱਚ ਪੱਧਰ 'ਤੇ ਬੰਦ ਹੋਇਆ, ਪਰ ਹਫ਼ਤੇ ਦੇ ਅੰਤ ਤੱਕ ਇਹ 3.5 ਫੀਸਦ ਘੱਟ ਰਿਹਾ - ਇਹ ਘਾਟੇ ਦਾ ਲਗਾਤਾਰ ਸੱਤਵਾਂ ਹਫ਼ਤਾ ਹੈ।

ਟੋਕਿਓ ਦਾ ਸ਼ੇਅਰ ਬਾਜ਼ਾਰ 1.1 ਉੱਚ ਪੱਧਰ 'ਤੇ ਬੰਦ ਹੋਇਆ, ਪਰ ਹਾਂਗ ਕਾਂਗ 0.5 ਫੀਸਦ ਨਾਲ ਹੇਠਾਂ ਰਿਹਾ।

ਇਹ ਵੀ ਪੜ੍ਹੋ:

ਡਾਇਵਾ ਸਿਕਿਓਰਿਟੀ ਦੇ ਹਿਕਾਰੂ ਸਾਟੋ ਕਹਿੰਦੇ ਹਨ ਬਾਜ਼ਾਰ ਪਹਿਲਾਂ ਹੀ ਟੈਰਿਫ਼ ਦੇ ਪਹਿਲੇ ਗੇੜ ਦੇ ਪ੍ਰਭਾਵ ਵਿੱਚ ਸੋਚਾਂ 'ਚ ਪਿਆ ਹੈ।

ਟਰੰਪ ਨੇ ਪਹਿਲਾਂ ਹੀ ਇੰਪੋਰਟਿਡ ਵਾਸ਼ਿੰਗ ਮਸ਼ੀਨਾਂ ਅਤੇ ਸੂਰਜੀ ਪੈਨਲਾਂ 'ਤੇ ਟੈਰਿਫ਼ ਲਗਾਇਆ ਹੈ ਅਤੇ ਯੂਰਪੀਅਨ ਯੂਨੀਅਨ, ਮੈਕਸੀਕੋ ਅਤੇ ਕੈਨੇਡਾ ਤੋਂ ਸਟੀਲ ਅਤੇ ਅਲਮੂਨੀਅਮ ਦੀ ਦਰਾਮਦ 'ਤੇ ਟੈਕਸ ਲਗਾਉਣਾ ਸ਼ੁਰੂ ਕਰ ਦਿੱਤਾ ਹੈ।

ਅਮਰੀਕਾ, ਚੀਨ, ਟਰੇਡ ਵਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਦੀ 200 ਬਿਲਿਅਨ ਡਾਲਰ ਦੇ ਵਾਧੂ ਚੀਨੀ ਸਾਮਾਨ ਉੱਤੇ 10 ਫੀਸਦ ਟੈਰਿਫ਼ ਲਗਾਉਣ ਦੀ ਧਮਕੀ (ਸੰਕੇਤਕ ਤਸਵੀਰ)

ਜੇ ਬੀਜਿੰਗ ਆਪਣੀਆਂ 'ਪ੍ਰਕਿਰਿਆਵਾਂ ਨੂੰ ਬਦਲਣ ਤੋਂ ਇਨਕਾਰ ਕਰਦਾ ਹੈ' ਤਾਂ ਡੌਨਾਲਡ ਟਰੰਪ ਨੇ 200 ਬਿਲਿਅਨ ਡਾਲਰ ਦੇ ਵਾਧੂ ਚੀਨੀ ਸਾਮਾਨ ਉੱਤੇ 10 ਫੀਸਦ ਟੈਰਿਫ਼ ਲਗਾਉਣ ਦੀ ਧਮਕੀ ਦਿੱਤੀ ਹੈ।

ਰਾਸ਼ਟਰਪਤੀ ਨੇ ਵੀਰਵਾਰ ਨੂੰ ਕਿਹਾ ਕਿ ਮਾਲ ਦੀ ਮਾਤਰਾ ਮੁਤਾਬਕ ਟੈਰਿਫ਼ 500 ਬਿਲੀਅਨ ਡਾਲਰ ਤੱਕ ਵਧ ਸਕਦਾ ਹੈ।

ਉੱਧਰ ਚੀਨ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਨੇ ਹੁਣ ਤੱਕ ਦੇ ਇਤਿਹਾਸ ਵਿਚ ਇਹ ਸਭ ਤੋਂ ਵੱਡੀ ਵਾਪਰਕ ਜੰਗ ਛੇੜ ਦਿੱਤੀ ਹੈ। ਚੀਨ ਨੇ ਇਸ ਬਾਬਤ ਵਿਸ਼ਵ ਵਪਾਰ ਸੰਗਠਨ ਕੋਲ ਸ਼ਿਕਾਇਤ ਵੀ ਕੀਤੀ ਹੈ।

ਇਹ ਵੀ ਪੜ੍ਹੋ ਤੇ ਵੀਡੀਓ ਵੀ ਦੋਖੇ :

ਵੀਡੀਓ ਕੈਪਸ਼ਨ, ਟਰੇਡ ਵਾਰ ਦਾ ਏਸ਼ੀਆ ਦੇ ਸਭ ਤੋਂ ਵੱਡੇ ਬਾਜ਼ਾਰ ’ਤੇ ਅਸਰ

ਟਰੰਪ ਤੋਂ ਪਹਿਲਾਂ ਮੋਰਗਨ ਸਟੈਨਲੀ ਅਨੁਸਾਰ ਅੱਜ ਤੱਕ ਜਾਰੀ ਕੀਤੇ ਗਏ ਅਮਰੀਕੀ ਟੈਰਿਫ਼ ਨੂੰ ਵਿਸ਼ਵ ਵਪਾਰ ਦਾ 0.6 ਫੀਸਦ ਦੇ ਬਰਾਬਰ ਅਤੇ ਦੁਨੀਆਂ ਦੀ ਜੀ.ਡੀ.ਪੀ. ਦਾ 0.1 ਫੀਸਦ ਦੇ ਬਰਾਬਰ ਪ੍ਰਭਾਵ ਹੋਵੇਗਾ।

ਅਮਰੀਕਾ, ਚੀਨ, ਟਰੇਡ ਵਾਰ
ਤਸਵੀਰ ਕੈਪਸ਼ਨ, ਇਨ੍ਹਾਂ ਖੇਤਰਾਂ ਤੇ ਉਤਪਾਦਾਂ ਉੱਤੇ ਹੋਵੇਗਾ ਅਸਰ

ਵਿਸ਼ਲੇਸ਼ਕ ਵੀ ਸਪਲਾਈ ਚੇਨ ਵਿੱਚ ਦੂਜਿਆਂ 'ਤੇ ਪ੍ਰਭਾਵ ਬਾਰੇ ਅਤੇ ਅਮਰੀਕਾ-ਚੀਨ ਵਿਚਾਲੇ ਤਣਾਅ ਪੈਦਾ ਕਰਨ ਬਾਰੇ ਚਿੰਤਤ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)