ਪੈਰਿਸ: ਫ਼ਿਲਮੀ ਅੰਦਾਜ਼ 'ਚ ਜੇਲ੍ਹ ਤੋਂ ਹੈਲੀਕਾਪਟਰ ਵਿੱਚ ਭੱਜਿਆ ਗੈਂਗਸਟਰ

ਰੇਦੁਆਨ ਫ਼ੈਦ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, 2013 ਵਿੱਚ ਜੇਲ੍ਹ ਤੋੜਨ ਤੋਂ ਬਾਅਦ ਰੇਦੁਆਨ ਫ਼ੈਦ ਇੰਟਰਪੋਲ ਦੀ ਲਿਸਟ ਵਿੱਚ ਮੋਸਟ ਵਾਂਟੇਡ ਹੈ

ਪੈਰਿਸ ਵਿੱਚ ਇੱਕ ਨਾਮੀ ਗੈਂਗਸਟਰ ਫਿਲਮੀ ਅੰਦਾਜ਼ ਵਿੱਚ ਜੇਲ੍ਹ ਤੋੜ ਕੇ ਫਰਾਰ ਹੋ ਗਿਆ। ਘਟਨਾ ਪੈਰਿਸ ਦੇ ਇੱਕ ਜੇਲ੍ਹ ਦੀ ਹੈ ਜਿੱਥੋਂ ਉਹ ਹੈਲੀਕਾਪਟਰ ਰਾਹੀਂ ਫਰਾਰ ਹੋਇਆ। ਫਰਾਂਸੀਸੀ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ।

46 ਸਾਲ ਦੇ ਰੇਦੁਅਨ ਫ਼ੈਦ ਨੂੰ ਭਜਾਉਣ ਲਈ ਜੇਲ੍ਹ ਵਿੱਚ ਹੀ ਇੱਕ ਖੁਲ੍ਹੀ ਥਾਂ ਉੱਤੇ ਉਸਦੇ ਤਿੰਨ ਹਥਿਆਰਬੰਦ ਸਾਥੀ ਉੱਤਰੇ ਅਤੇ ਫ਼ੈਦ ਨੂੰ ਚੁੱਕ ਕੇ ਲੈ ਗਏ।

ਫ਼ੈਦ ਨੂੰ ਇੱਕ ਨਾਕਾਮ ਡਕੈਤੀ ਦੇ ਮਾਮਲੇ ਵਿੱਚ 25 ਸਾਲ ਦੀ ਕੈਦ ਦੀ ਸਜ਼ਾ ਮਿਲੀ, ਉਸ ਵਾਰਦਾਤ ਵਿੱਚ ਇੱਕ ਮਹਿਲਾ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਸੀ।

ਪੁਲਿਸ ਦਾ ਮੰਨਣਾ ਹੈ ਕਿ 2010 ਵਿੱਚ ਹੋਈ ਉਸ ਡਕੈਤੀ ਦਾ ਮਾਸਟਰਮਾਈਂਡ ਫ਼ੈਦ ਹੀ ਸੀ। ਫ਼ੈਦ ਨੂੰ ਇਸ ਵਾਰਦਾਤ ਲਈ ਅਪਰੈਲ 2017 ਵਿੱਚ ਸਜ਼ਾ ਮਿਲੀ ਸੀ।

ਉਹ ਜੇਲ੍ਹ ਜਿੱਥੋਂ ਫ਼ੈਦ ਹੈਲੀਕਾਪਟਨ ਰਾਹੀਂ ਫ਼ਰਾਰ ਹੋਇਆ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਉਹ ਜੇਲ੍ਹ ਜਿੱਥੋਂ ਫ਼ੈਦ ਹੈਲੀਕਾਪਟਰ ਰਾਹੀਂ ਫ਼ਰਾਰ ਹੋਇਆ

ਪਹਿਲਾਂ ਵੀ ਜੇਲ੍ਹ ਤੋਂ ਫ਼ਰਾਰ ਹੋ ਚੁੱਕਿਆ ਹੈ ਫ਼ੈਦ

ਇਹ ਦੂਜੀ ਵਾਰ ਹੈ ਜਦੋਂ ਉਸ ਨੇ ਜੇਲ੍ਹ ਤੋੜੀ ਹੈ। 2013 ਵਿੱਚ ਉਸ ਨੇ ਚਾਰ ਸੁਰੱਖਿਆ ਗਾਰਡਾਂ ਨੂੰ ਆਪਣੀ ਢਾਲ ਬਣਾਇਆ ਅਤੇ ਦਰਵਾਜ਼ਾ ਦੋੜਦੇ ਹੋਏ ਫਰਾਰ ਹੋ ਗਿਆ। ਹਾਲਾਂਕਿ 6 ਹਫ਼ਤਿਆਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਸੀ।

ਫਰੈਂਚ ਵੈੱਬਸਾਈਟ ਯੂਰਪ 1 ਦੀ ਰਿਪੋਰਟ ਮੁਤਾਬਕ ਫ਼ੈਦ ਅਤੇ ਉਸਦੇ ਸਹਿਯੋਗੀ ਜੇਲ੍ਹ ਤੋਂ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਏ ਨਿਕਲ ਗਏ, ਉੱਥੇ ਕੋਈ ਨੈੱਟ ਨਹੀਂ ਲੱਗਿਆ ਹੋਇਆ ਸੀ।

ਫ਼ਰਾਰ ਹੋਏ ਫ਼ੈਦ ਦਾ ਹੈਲੀਕਾਪਟਰ ਨੇੜਲੇ ਇਲਾਕੇ ਬੁਰਜ਼ੇ ਵੱਲ ਉੱਡਿਆ। ਬਾਅਦ ਵਿੱਚ ਸਥਾਨਕ ਪੁਲਿਸ ਨੂੰ ਹੈਲੀਕਾਪਟਰ ਦਾ ਸੜਿਆ ਹੋਇਆ ਮਲਬਾ ਮਿਲਿਆ।

27 ਫਰਵਰੀ 2018 ਨੂੰ ਇੱਕ ਟਰਾਇਆ ਦੌਰਾਨ ਬਣਾਇਆ ਗਿਆ ਫ਼ੈਦ ਦਾ ਇੱਕ ਸਕੈਚ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, 27 ਫਰਵਰੀ 2018 ਨੂੰ ਇੱਕ ਟਰਾਇਆ ਦੌਰਾਨ ਬਣਾਇਆ ਗਿਆ ਫ਼ੈਦ ਦਾ ਇੱਕ ਸਕੈਚ

ਫ਼ੈਦ ਦਾ ਅਪਰਾਧਿਕ ਇਤਿਹਾਸ

1972 ਵਿੱਚ ਫ਼ੈਦ ਪੈਰਿਸ ਵਿੱਚ ਪੈਦਾ ਹੋਇਆ ਅਤੇ ਜੁਰਮ ਦੀ ਦੁਨੀਆ ਵਿੱਚ ਵੱਡਾ ਹੋਇਆ ਅਤੇ ਅਪਰਾਧ ਦੀ ਦੁਨੀਆਂ ਵਿੱਚ ਦਾਖਲ ਹੋ ਗਿਆ।

1990 ਦੇ ਦਹਾਕੇ ਵਿੱਚ ਡਕੈਤੀ ਅਤੇ ਵਸੂਲੀ ਕਰਨ ਵਾਲਾ ਇੱਕ ਗੈਂਗ ਚਲਾਉਣ ਵਾਲੇ ਫ਼ੈਦ ਨੂੰ 2001 ਵਿੱਚ ਇੱਕ ਹੋਰ ਡਕੈਤੀ ਦੇ ਕੇਸ ਵਿੱਚ ਫੜਿਆ ਗਿਆ ਅਤੇ 30 ਸਾਲ ਦੀ ਸਜ਼ਾ ਸੁਣਾਈ ਗਈ।

ਪਿਛਲੇ ਸਾਲ ਹੀ ਉਸਨੂੰ 2013 ਵਿੱਚ ਜੇਲ੍ਹ ਤੋੜਨ ਲਈ 10 ਸਾਲ ਦੀ ਸਜ਼ਾ ਸੁਣਾਈ ਗਈ ਸੀ।

ਫੈਦ

ਤਸਵੀਰ ਸਰੋਤ, IBO/SIPA/REX/SHUTTERSTOCK

ਤਸਵੀਰ ਕੈਪਸ਼ਨ, ਫੈਦ ਦੀ ਸਾਲ 2010 ਦੀ ਤਸਵੀਰ

2009 ਵਿੱਚ ਫੈਦ ਨੇ ਇੱਕ ਕਿਤਾਬ ਲਿਖੀ ਸੀ। ਇਸ ਵਿੱਚ ਉਸਨੇ ਪੈਰਿਸ ਦੇ ਅਪਰਾਧਗ੍ਰਸਤ ਇਲਾਕੇ ਦੀ ਜ਼ਿੰਦਗੀ ਅਤੇ ਅਪਰਾਧ ਦੇ ਦੁਨੀਆਂ ਦੇ ਆਪਣੇ ਤਜਰਬੇ ਸਾਂਝੇ ਕੀਤੇ ਸਨ।

ਕਿਤਾਬ ਵਿੱਚ ਉਸਨੇ ਦਾਅਵਾ ਕੀਤਾ ਸੀ ਕਿ ਉਹ ਅਪਰਾਧ ਦੀ ਦੁਨੀਆਂ ਨੂੰ ਛੱਡ ਚੁੱਕਿਆ ਹੈ ਪਰ ਇੱਕ ਸਾਲ ਬਾਅਦ ਹੀ ਉਸਦਾ ਨਾਮ ਇੱਕ ਨਾਕਾਮ ਡਕੈਤੀ ਵਿੱਚ ਆਇਆ ਜਿਸਦੇ ਲਈ ਉਸ ਨੂੰ ਸੇਨ-ਏ-ਮਾਨ ਜੇਲ੍ਹ ਵਿੱਚ ਰੱਖਿਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)