ਦੁਨੀਆਂ ਦੀ ਸਭ ਤੋਂ ਵੱਡੀ 'ਫੂਡ ਐਮਰਜੈਂਸੀ' ਵਾਲਾ ਮੁਲਕ

police

ਤਸਵੀਰ ਸਰੋਤ, Getty Images

ਯਮਨ ਵਿਚ ਸਾਉਦੀ ਅਰਬ ਦੀ ਮਦਦ ਨਾਲ ਸਰਕਾਰੀ ਫ਼ੌਜਾਂ ਮੁੱਖ ਬੰਦਰਗਾਹ ਤੋਂ ਬਾਗੀਆਂ ਦਾ ਕਬਜ਼ਾ ਹਟਾਉਣ ਲਈ ਜ਼ੋਰਦਾਰ ਹਮਲੇ ਕਰ ਰਹੀਆਂ ਹਨ।

ਹੂਡਾਏਡਾਹ ਯਮਨ ਦੀ ਮੁੱਖ ਤੱਟੀ ਬੰਦਰਗਾਹ ਹੈ, ਜਿੱਥੇ ਯਮਨ ਦੇ ਲੋਕਾਂ ਲਈ ਸਭ ਤੋਂ ਵੱਧ ਰਾਹਤ ਸਮੱਗਰੀ ਪਹੁੰਚਦੀ ਹੈ ਅਤੇ ਇਸ ਉੱਤੇ ਬਾਗੀਆਂ ਨੇ ਕਬਜ਼ਾ ਕੀਤਾ ਹੋਇਆ ਹੈ। ਰਾਹਤ ਏਜੰਸੀਆਂ ਨੇ ਮੁਲਕ 'ਚ ਮਨੁੱਖੀ ਸੰਕਟ ਹੋਰ ਵਧਣ ਦੀ ਚਿਤਾਵਨੀ ਦਿੱਤੀ ਹੈ।

ਮੌਤਾਂ ਦਾ ਹਿਸਾਬ ਨਹੀਂ

ਜੰਗ ਦੇ ਭੰਨੇ ਇਸ ਮੁਲਕ ਵਿੱਚ 80 ਲੱਖ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਗਏ ਹਨ ਜਦਕਿ 2 ਕਰੋੜ 20 ਲੱਖ ਲੋਕਾਂ ਨੂੰ ਜੰਗੀ ਹਾਲਾਤ ਕਾਰਨ ਭੋਜਨ ਅਤੇ ਦਵਾਈਆਂ ਦੀ ਥੁੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਧੇਰੇ ਮੌਤਾਂ ਫੌਜ ਦੇ ਹਵਾਈ ਹਮਲਿਆਂ ਵਿੱਚ ਹੁੰਦੀਆਂ ਹਨ ਪਰ ਭੁੱਖਮਰੀ ਤੇ ਬਿਮਾਰੀਆਂ ਕਾਰਨ ਮਰਨ ਵਾਲੇ ਲੋਕਾਂ ਦੀ ਕੋਈ ਗਿਣਤੀ ਹੀ ਨਹੀਂ ਕਰ ਰਿਹਾ।

ਇਸ ਸੰਕਟ ਦੌਰਾਨ ਸਿਰਫ਼ ਹੈਜ਼ੇ ਨਾਲ ਹੀ 2290 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਦੁਨੀਆਂ ਦੀ ਸਭ ਤੋਂ ਵੱਡੀ ਫੂਡ ਐਮਰਜੈਂਸੀ ਬਣ ਗਿਆ ਹੈ।

ਵੀਡੀਓ ਕੈਪਸ਼ਨ, ਕੀ ਹਨ ਯਮਨ ਦੇ ਸੰਕਟ ਦੇ ਕਾਰਨ?

ਮੰਗਲਵਾਰ ਅੱਧੀ ਰਾਤ ਨੂੰ ਬੰਦਰਗਾਹ ਖਾਲੀ ਛੱਡਣ ਦੀ ਸਮਾਂ ਸੀਮਾਂ ਲੱਗਣ ਤੋਂ ਬਾਅਦ ਫੌਜ ਦੇ ਇਰਾਨੀ ਸਮਰਥਨ ਹਾਸਲ ਹਾਉਤੀ ਬਾਗੀਆਂ ਉੱਤੇ ਧਾਵਾ ਬੋਲ ਦਿੱਤਾ।

ਅੱਠ ਸੂਨੀ ਮੁਲਕਾਂ ਦਾ ਸਾਂਝਾ ਮੋਰਚਾ

ਇਹ ਪਹਿਲੀ ਵਾਰ ਹੈ ਜਦੋਂ ਸਾਉਦੀ ਅਰਬ ਦੀ ਅਗਵਾਈ ਵਾਲੀਆਂ ਫੌਜਾਂ ਕਿਸੇ ਅਰਬ ਦੇਸ਼ ਵਿਚ ਯਮਨ ਵਰਗੇ ਦੇਸ ਵਿੱਚ ਕਬਜ਼ਾ ਲੈਣ ਦੀ ਲੜਾਈ ਕਰ ਰਹੀਆਂ ਹਨ।

ਯਮਨ ਵਿਚ ਜਦੋਂ 2014 ਦੇ ਆਖਰੀ ਮਹੀਨਿਆਂ ਦੌਰਾਨ ਬਾਗੀਆਂ ਤੇ ਗਠਜੋੜ ਫੌਜਾਂ ਨੇ ਮੁਲਕ ਦੇ ਉੱਤਰ-ਪੱਛਮੀ ਸੂਬੇ ਉੱਤੇ ਕਬਜ਼ਾ ਕਰ ਲਿਆ ਸੀ, ਉਦੋਂ ਤੋਂ ਹੀ ਯਮਨ ਨੂੰ ਜੰਗੀ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਜੰਗ ਕਾਰਨ ਰਾਸ਼ਟਰਪਤੀ ਐਬਦਰਾਬੂ ਮਨਸੂਰ ਹੈਦੀ ਨੂੰ ਰਾਜਧਾਨੀ ਛੱਡ ਕੇ ਭੱਜਣਾ ਪਿਆ ਸੀ।

police

ਤਸਵੀਰ ਸਰੋਤ, Getty Images

ਯਮਨ ਇਸ ਹਾਲਾਤ ਨੂੰ ਇਰਾਨ ਦੀ ਲੁਕਵੀਂ ਜੰਗ ਦੱਸ ਰਿਹਾ ਹੈ। ਰਾਸ਼ਟਰਪਤੀ ਹੈਦੀ ਦੀ ਸੱਤਾ ਬਹਾਲੀ ਲਈ ਸਾਉਦੀ ਅਰਬ ਦੀ ਅਗਵਾਈ 'ਚ ਅੱਠ ਸੂਨੀ ਮੁਲਕ ਮਾਰਚ 2015 ਤੋਂ ਲੜਾਈ ਲੜ ਰਹੇ ਹਨ।

ਯਮਨ ਵਿਚ ਪੈਦਾ ਹੋਏ ਹਾਲਾਤ ਨੂੰ ਲੈ ਕੇ ਸਯੁੰਕਤ ਰਾਸ਼ਟਰ ਨੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

ਯਮਨ ਲਈ ਯੂਐਨ ਦੇ ਨੁਮਾਇੰਦੇ ਮਰਟਿਨ ਗ੍ਰਿਫਥਸ ਨੇ ਟਵੀਟ ਰਾਹੀ ਦੋਵਾਂ ਧਿਰਾਂ ਨੂੰ ਜੰਗ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਉਨ੍ਹਾਂ ਮਨੁੱਖੀ ਸੰਕਟ ਨੂੰ ਖਤਮ ਕਰਨ ਹਿੱਤ ਦੋਵਾਂ ਧਿਰਾਂ ਨੂੰ ਗੱਲਬਾਤ ਦੀ ਮੇਜ਼ ਉੱਤੇ ਆਉਣ ਦਾ ਸੱਦਾ ਦਿੱਤਾ ਹੈ।

ਯਮਨ ਦੀ ਲੜਾਈ ਦੀ ਵਜ੍ਹਾ

ਯਮਨ ਦੇ ਸੰਘਰਸ਼ ਦੀਆਂ ਜੜਾਂ ਸਾਲ 2011 'ਚ ਹੋਈ ਅਰਬ ਕ੍ਰਾਂਤੀ 'ਚ ਲੱਭੀਆਂ ਜਾ ਸਕਦੀਆਂ ਹਨ।

ਇਸੇ ਅਰਬ ਕ੍ਰਾਂਤੀ ਦੀ ਲਹਿਰ ਦੌਰਾਨ ਸਾਬਕਾ ਰਾਸ਼ਟਰਪਤੀ ਅਲੀ ਅਬਦੁੱਲਾ ਸਾਲੇਹ ਨੂੰ ਸਿਆਸਤ ਛੱਡਣੀ ਪਈ ਅਤੇ ਯਮਨ ਦੀ ਕਮਾਨ ਉਨ੍ਹਾਂ ਦੇ ਉਪ ਰਾਸ਼ਟਰਪਤੀ ਅਬਦ ਰੱਬੂ ਮੰਸੂਰ ਹਾਦੀ ਦੇ ਹੱਥ 'ਚ ਆ ਗਈ।

Yaman

ਤਸਵੀਰ ਸਰੋਤ, AFP

ਸ਼ੁਰੂ ਵਿੱਚ ਇਹ ਮੰਨਿਆ ਗਿਆ ਕਿ ਸੱਤਾ 'ਚ ਬਦਲਾਅ ਨਾਲ ਸਿਆਸੀ ਸਥਿਰਤਾ ਵਧੇਗੀ ਪਰ ਹਕੀਕਤ 'ਚ ਅਜਿਹਾ ਕੁਝ ਨਹੀਂ ਹੋਇਆ।

ਇਸ ਦੇ ਨਾਲ ਹੀ ਯਮਨ 'ਚ ਸਿਆਸੀ ਸੰਘਰਸ਼ ਸ਼ੁਰੂ ਹੋ ਗਿਆ ਜਿਸ 'ਚ ਇੱਕ ਪਾਸੇ ਸਾਬਕਾ ਰਾਸ਼ਟਰਪਤੀ ਸਾਲੇਹ ਦੀ ਫੌਜ ਸੀ ਤੇ ਦੂਜੇ ਪਾਸੇ ਮੌਜੂਦਾ ਰਾਸ਼ਟਰਪਤੀ ਹਾਦੀ ਦੀ ਫੌਜ।

ਇੱਕ ਮੋਰਚਾ ਹੂਥੀ ਬਾਗ਼ੀਆਂ ਨੇ ਵੀ ਖੋਲ ਰੱਖਿਆ ਸੀ।

ਯਮਨ 'ਤੇ 30 ਸਾਲ ਤੱਕ ਹਕੂਮਤ ਕਰਨ ਵਾਲੇ ਸਾਲੇਹ ਨੇ ਬਾਅਦ ਵਿੱਚ ਰਾਸ਼ਟਪਤੀ ਹਾਦੀ ਨੂੰ ਯਮਨ ਦੀ ਰਾਜਧਾਨੀ ਰਿਆਦ ਤੋਂ ਹਟਾਉਣ ਲਈ ਹੂਥੀ ਬਾਗੀਆਂ ਨਾਲ ਹੱਥ ਮਿਲਾ ਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)