ਦੂਜੇ ਵਿਸ਼ਵ ਯੁੱਧ ਨਾਲ ਜੁੜੀਆਂ ਕੁਝ ਦਿਲਚਸਪ ਤਸਵੀਰਾਂ

    • ਲੇਖਕ, ਲਿੰਡਾ ਲੇਅਰਡ
    • ਰੋਲ, ਫੋਟੋਗ੍ਰਾਫ਼ਰ, ਬੀਬੀਸੀ ਨਿਊਜ਼

6 ਜੂਨ 1944 ਨੂੰ ਦੂਜੇ ਵਿਸ਼ਵ ਯੁੱਧ ਵਿੱਚ ਹਿੱਸਾ ਲੈ ਰਹੇ ਦੋ ਸਹਿਯੋਗੀ ਦੇਸਾਂ ਦੀਆਂ ਫੌਜਾਂ ਨੇ ਇਤਿਹਾਸ ਦੇ ਸਭ ਤੋਂ ਉਤਸ਼ਾਹੀ ਅਤੇ ਖ਼ਤਰਨਾਕ ਹਮਲਿਆਂ ਵਿੱਚੋਂ ਇੱਕ ਦੀ ਸ਼ੁਰੂਆਤ ਕੀਤੀ।

ਫਰਾਂਸ ਦੇ ਇੱਕ ਬੇਹੱਦ ਸੁਰੱਖਿਅਤ ਨੌਮਾਰੰਡੀ ਤੱਟ 'ਤੇ ਉਤਰਦੇ ਹੋਏ ਇਨ੍ਹਾਂ ਫੌਜਾਂ ਨੇ ਹਿਟਲਰ ਦੀ ਐਟਲਾਂਟਿਕ ਦੀਵਾਰ ਨੂੰ ਢਾਹਣ ਦੀ ਕੋਸ਼ਿਸ਼ ਕੀਤੀ।

ਇਸ ਯੁੱਧ ਦੇ ਲਗਭਗ 70 ਸਾਲ ਬਾਅਦ ਲਿੰਡਾ ਲੇਅਰਡ ਨੇ ਇੰਫਾਰੇਡ ਫਿਲਮ ਦੀ ਵਰਤੋਂ ਕਰਕੇ ਨੌਮਾਰੰਡੀ ਤੱਟ 'ਤੇ ਬਣੇ ਬੰਕਰਾਂ ਦੇ ਬਚੇ ਹੋਏ ਹਿੱਸੇ ਦੀਆਂ ਤਸਵੀਰਾਂ ਲਈਆਂ।

ਨੌਮਾਰੰਡੀ ਤੱਟ ਤੋਂ ਇਲਾਵਾ ਯੂਟਾ ਤੱਟ ਤੋਂ ਲੈ ਕੇ ਡਿਊਵਿਲ ਤੱਕ ਇਹ ਤਸਵੀਰਾਂ ਲਈਆਂ ਗਈਆਂ ਹਨ।

ਲੇਅਰਡ ਦੀਆਂ ਤਸਵੀਰਾਂ ਦੇ ਨਾਲ ਓਡੇਟ ਬ੍ਰੇਫੌਰਟ ਦੀ 6 ਜੂਨ 1944 ਵਿੱਚ ਲਿਖੀ ਡਾਇਰੀ ਦੇ ਅੰਸ਼ ਵੀ ਸ਼ਾਮਲ ਹਨ।

ਬ੍ਰੇਫੌਰਟ ਉਸ ਸਮੇ ਫਰਾਂਸ ਦੀ ਵਿਰੋਧੀ ਫੌਜ ਦੀ ਮੈਂਬਰ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਉਹ ਡਿਊਵਿਲ 'ਚ ਰਹਿ ਰਹੀ ਸੀ।

ਉਹ ਜਰਮਨ ਫੌਜ ਦੀ ਮਦਦ ਨਾਲ ਨਕਸ਼ੇ ਆਦਿ ਬਣਾ ਕੇ ਪੈਰਿਸ ਵਿੱਚ ਮੌਜੂਦ ਆਪਣੇ ਸਾਥੀਆਂ ਨੂੰ ਗੁਪਤ ਜਾਣਕਾਰੀਆਂ ਮੁਹੱਈਆ ਕਰਵਾਉਂਦੀ ਸੀ।

ਓਡੇਟ ਬ੍ਰੇਫੌਰਟ ਦੀ ਡਾਇਰੀ

ਤਾਰੀਖ: 6 ਜੂਨ 1944

''ਉਹ, ਕੀ ਰਾਤ ਹੈ! ਯੁੱਧ ਕਾਰਨ ਮੇਰੇ ਛੋਟੇ ਜਿਹੇ ਸਿਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।''

''ਅੱਧੀ ਰਾਤ ਹੋ ਗਈ ਹੈ ਅਤੇ ਅਜੇ ਵੀ ਸੌਣਾ ਅਸੰਭਵ ਹੈ, ਲੜਾਕੂ ਜਹਾਜ਼ਾਂ ਦੇ ਹਮਲੇ, ਐਂਟੀ-ਏਅਰਕਰਾਫ਼ਟ ਬੰਬ ਅਤੇ ਮਸ਼ੀਨ ਗੰਨਾਂ ਦੀਆਂ ਆਵਾਜ਼ਾਂ।''

''ਮੈਨੂੰ ਨੀਂਦ ਨਹੀਂ ਆ ਰਹੀ ਸੀ ਇਸ ਲਈ ਹੇਠਾਂ ਚਲੀ ਗਈ ਅਤੇ ਉਸਦੇ 15 ਮਿੰਟ ਬਾਅਦ ਹੀ ਚਾਰੇ ਪਾਸੇ ਸ਼ਾਂਤੀ ਹੋ ਗਈ। ਮੈਨੂੰ ਲੱਗਿਆ ਮੈਂ ਗ਼ਲਤੀ ਕਰ ਦਿੱਤੀ, ਥੱਲੇ ਆਉਣ ਤੋਂ ਚੰਗਾ ਸੀ ਉਸ ਬਿਸਤਰੇ 'ਤੇ ਸੌਂ ਹੀ ਜਾਂਦੀ।''

''ਪੂਰੀ ਰਾਤ ਲੜਾਕੂ ਜਹਾਜ਼ਾਂ ਦੇ ਹਮਲੇ ਬਿਨਾਂ ਰੁਕੇ ਚਲਦੇ ਰਹੇ।''

''ਅੱਜ ਦੀ ਸਵੇਰ ਕਿੰਨੀ ਸ਼ਾਨਦਾਰ ਹੈ, ਕਿਸੇ ਨੇ ਡਾਈਵਸ 'ਤੇ ਲੈਡਿੰਗ ਦਾ ਐਲਾਨ ਕੀਤਾ।''

''ਸਵੇਰੇ 8.20 'ਤੇ ਇੱਕ ਬੰਬ ਪ੍ਰਿੰਟੇਮਪਸ ਸਟੋਰ 'ਤੇ ਡਿੱਗਿਆ ਅਤੇ ਦੂਜਾ ਨੌਮਾਰੰਡੀ 'ਤੇ।''

''ਨਿਯਮਾਂ ਮੁਤਾਬਕ ਅਸੀਂ ਡਿਊਵਿਲ ਛੱਡ ਕੇ ਨਹੀਂ ਜਾ ਸਕਦੇ ਸੀ ਅਤੇ ਨਾ ਹੀ ਆਪਣੀਆਂ ਸਾਈਕਲਾਂ ਚਲਾ ਸਕਦੇ ਸੀ। ਸਾਨੂੰ ਇਹ ਅਧਿਕਾਰ ਨਹੀਂ ਸੀ।''

''ਦੁਪਹਿਰ ਤੱਕ ਧੁੰਦ ਪਈ ਹੋਈ ਸੀ, ਸ਼ਾਮ ਚਾਰ ਵਜੇ ਤੋਂ ਬਾਅਦ ਸੂਰਜ ਨਿਕਲਣਾ ਸ਼ੁਰੂ ਹੋਇਆ। ਸ਼ਾਇਦ ਆਸਮਾਨ 'ਚ ਇਹ ਬੱਦਲ ਅੰਗਰੇਜ਼ਾਂ ਨੇ ਭੇਜੇ ਸੀ! ਡਿਫੈਂਸ ਵਾਲੰਟੀਅਰ ਰਾਤ ਨੂੰ ਆਰਾਮ ਨਾਲ ਜਾ ਸਕਣਗੇ।''

''ਸ਼ਾਮ 6 ਵਜੇ ਦੇ ਕਰੀਬ ਇੱਕ ਭਿਆਨਕ ਧਮਾਕਾ ਹੋਇਆ। ਇਹ ਮੋਂਟ ਕੈਨਿਸੀ ਨਾਲ ਹੋਇਆ ਧਮਾਕਾ ਹੈ। ਅੰਗਰੇਜ਼ਾਂ ਦੀ ਨੇਵੀ ਨੇ ਸ਼ਾਇਦ ਉਸ ਵੱਡੀ ਆਰਟਿਲਰੀ ਬੈਟਰੀ ਨੂੰ ਉਡਾ ਦਿੱਤਾ ਹੈ ਜਿਸ ਨਾਲ ਉਨ੍ਹਾਂ 'ਤੇ ਹਮਲੇ ਹੋ ਰਹੇ ਸੀ।

ਸਵੇਰ ਤੋਂ ਹੀ ਉਨ੍ਹਾਂ ਦੀਆਂ ਆਵਾਜ਼ਾਂ ਸਾਡੇ ਕੰਨਾਂ ਵਿੱਚ ਗੂੰਜ ਰਹੀਆਂ ਸਨ। ਮੈਨੂੰ ਲਗਦਾ ਹੈ ਹੁਣ ਟੀਚੇ 'ਤੇ ਨਿਸ਼ਾਨਾ ਲੱਗ ਚੁੱਕਾ ਹੈ, ਕਿਉਂਕਿ ਹੁਣ ਸਾਨੂੰ ਹੋਰ ਆਵਾਜ਼ਾਂ ਸੁਣਾਈ ਨਹੀਂ ਦੇ ਰਹੀਆਂ।''

''ਜਦੋਂ ਨੇਵੀ ਅਤੇ ਹਵਾਈ ਫੌਜ ਸਾਡੇ ਖੇਤਰ ਦੀ ਰੱਖਿਆ ਕਰ ਰਹੀ ਹੈ ਤਾਂ ਇਸ ਧਰਤੀ 'ਤੇ ਸਾਨੂੰ ਕੀ ਹੋ ਸਕਦਾ ਹੈ?

ਇੱਥੇ ਬਿਲਕੁਲ ਬਿਜਲੀ ਨਹੀਂ ਹੈ। ਡਿਊਵਿਲ ਹਨੇਰੇ 'ਚ ਹੈ।''

(ਲਿੰਡਾ ਲੇਅਰਡ ਦੀਆਂ ਇਹ ਤਸਵੀਰਾਂ ਡੈਂਸ ਲੇ ਨੌਅਰ ਵਿੱਚ ਲੱਗੀ ਪ੍ਰਦਰਸ਼ਨੀ ਦਾ ਹਿੱਸਾ ਹੈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)