You’re viewing a text-only version of this website that uses less data. View the main version of the website including all images and videos.
ਨੰਬਰ ਕੱਟਣ ਦੀ ਧਮਕੀ ਦੇ ਕੇ ਕਲਯੁਗੀ ਟੀਚਰ ਨੇ ਕੁੜੀਆਂ ਨਾਲ ਕੀ ਕੁਝ ਕੀਤਾ?
- ਲੇਖਕ, ਹੁਮਾਰਿਆ ਕੰਵਲ
- ਰੋਲ, ਬੀਬੀਸੀ ਪੱਤਰਕਾਰ, ਇਸਲਾਮਾਬਾਦ
"ਉਸ ਨੇ ਸਾਡੇ ਕੁਲ੍ਹਿਆਂ 'ਤੇ ਲਗਾਇਆ, ਸਾਡੀ ਬ੍ਰਾਅ ਦੀ ਤਣੀ ਖਿੱਚੀ ਅਤੇ ਸਾਡੇ ਨੰਬਰ ਕੱਟਣ ਦੀ ਧਮਕੀ ਦਿੱਤੀ।"
ਪਾਕਿਸਤਾਨ ਦੀ ਇੱਕ ਵਿਦਿਆਰਥਣ ਦੀ ਲਿਖੀ ਇਹ ਫੇਸਬੁੱਕ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਕੁੜੀ ਇਸਲਾਮਾਬਾਦ ਦੇ ਇੱਕ ਪ੍ਰਸਿੱਧ ਸਕੂਲ ਵਿੱਚ ਪੜ੍ਹਦੀ ਹੈ।
ਉਸ ਦਾ ਇਲਜ਼ਾਮ ਹੈ ਕਿ ਜੀਵ ਵਿਗਿਆਨ ਦੀ ਪ੍ਰੈਕਟੀਕਲ ਪ੍ਰੀਖਿਆ ਦੌਰਾਨ ਸਦਤ ਬਸ਼ੀਰ ਨਾਮ ਦੇ ਅਧਿਆਪਕ ਨੇ ਪ੍ਰੀਖਿਆ ਹਾਲ ਵਿੱਚ ਮੌਜੂਦ ਕਈ ਵਿਦਿਆਰਥੀਆਂ ਨਾ ਜਿਨਸੀ ਤੌਰ 'ਤੇ ਬੁਰਾ ਵਿਹਾਰ ਕੀਤਾ।
ਇਹ ਸ਼ਿਕਾਇਤ ਸਿਰਫ਼ ਇੱਕ ਵਿਦਿਆਰਥਣ ਦੀ ਨਹੀਂ ਹੈ ਬਲਕਿ ਕਈ ਕੁੜੀਆਂ ਹੁਣ ਖੁੱਲ੍ਹ ਕੇ ਇਸ ਬਾਰੇ ਬੋਲ ਰਹੀਆਂ ਹਨ।
ਇਲਜ਼ਾਮ ਅਤੇ ਸਫਾਈ
ਇਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਪਾਕਿਸਤਾਨ ਦੇ ਪ੍ਰੀਖਿਆ ਵਿਭਾਗ ਨੇ ਬਸ਼ੀਰ ਦੇ ਖ਼ਿਲਾਫ਼ ਇੱਕ ਜਾਂਚ ਕਮੇਟੀ ਬਿਠਾਈ ਹੈ, ਜੋ ਅਗਲੇ ਹਫ਼ਤੇ ਆਪਣੀ ਰਿਪੋਰਟ ਦੇਵੇਗੀ।
ਹਾਲਾਂਕਿ ਬਸ਼ੀਰ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰ ਰਹੇ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਇਨ੍ਹਾਂ ਇਲਜ਼ਾਮਾਂ ਦਾ ਕੋਈ ਆਧਾਰ ਨਹੀਂ ਹੈ। ਮੇਰੇ 'ਤੇ ਇਹ ਸਭ ਇਲਜ਼ਾਮ ਇਸ ਲਈ ਲਗਾਏ ਜਾ ਰਹੇ ਹਨ ਕਿਉਂਕਿ ਮੈਂ ਬਹੁਤ ਸਖ਼ਤ ਹਾਂ ਅਤੇ ਮੈਂ ਕਿਸੇ ਨੂੰ ਵਾਧੂ ਨੰਬਰ ਨਹੀਂ ਦਿੱਤੇ।"
ਬਸ਼ੀਰ ਨੂੰ ਵਿਭਾਗ ਨੇ ਪ੍ਰੀਖਿਆ ਬੋਰਡ ਨੇ ਪ੍ਰੈਕਟੀਕਲ ਪੇਪਰ ਲੈਣ ਲਈ ਭੇਜਿਆ ਸੀ।
ਇੱਕ ਦੂਜੀ ਵਿਦਿਆਰਥਣ ਨੇ ਫੇਸਬੁੱਕ 'ਤੇ ਲਿਖਿਆ ਕਿ ਬਸ਼ੀਰ ਨੇ ਉਸ 'ਤੇ 'ਮਾੜੇ ਕੂਮੈਂਟ' ਕੀਤੇ ਅਤੇ ਉਸ ਨੂੰ ਜ਼ਬਰਦਸਤੀ ਗ਼ਲਤ ਤਰੀਕੇ ਨਾਲ ਛੂਹਿਆ।
ਇੱਕ ਦੂਜੀ ਵਿਦਿਆਰਥਣ ਨੇ ਬੀਬੀਸੀ ਨੂੰ ਦੱਸਿਆ, "ਮੈਂ ਉਨ੍ਹਾਂ ਨੂੰ ਕਲਾਸਮੇਟ ਨੂੰ ਛੂੰਹਦਿਆਂ ਵੇਖਿਆ ਸੀ।"
ਵਿਦਿਆਰਥਣ ਨੇ ਕਿਹਾ ਕਿ ਉਹ ਅਤੇ ਉਸ ਦੇ ਦੋਸਤ "ਬਹੁਤ ਡਰੇ" ਹੋਏ ਸਨ। ਉਨ੍ਹਾਂ ਨੇ ਇਹ ਸਭ ਸਟਾਫ ਦੇ ਇੱਕ ਮੈਂਬਰ ਨੂੰ ਵੀ ਦੱਸਿਆ ਪਰ ਉਨ੍ਹਾਂ ਨੇ ਨਤੀਜੇ ਦੇ ਡਰ ਨਾਲ ਚੁੱਪ ਰਹਿਣ ਦੀ ਹਦਾਇਤ ਦਿੱਤੀ।
ਇੱਕ ਹੋਰ ਵਿਦਿਆਰਥਨ ਨੇ ਸੋਸ਼ਲ ਪੋਸਟ 'ਚ ਜਾਣਕਾਰੀ ਦਿੱਤੀ ਕਿ ਕਈ ਹੋਰ ਕੁੜੀਆਂ ਨੇ ਸਬੂਤ ਦਿੱਤੇ ਹਨ ਕਿ ਉਹ ਕਿਵੇਂ ਇਹ ਸਭ ਜਨਤਕ ਤੌਰ 'ਤੇ ਕਹਿਣ ਤੋਂ ਡਰ ਰਹੀਆਂ ਸਨ।
ਇਹ ਸਭ ਪਾਕਿਸਤਾਨ ਦੇ ਇੱਕ ਪ੍ਰਸਿੱਧ ਸਕੂਲ ਵਿੱਚ ਹੋਇਆ ਜਿੱਥੇ ਪਾਕਿਸਤਾਨੀ ਨੇਵੀ ਦੇ ਸੈਨਿਕਾਂ ਦੇ ਬੱਚੇ ਪੜ੍ਹਦੇ ਹਨ।
ਪਾਕਿਸਤਾਨ ਵਿੱਚ ਲੋਕਾਂ ਦਾ ਇੱਕ ਵੱਡਾ ਤਬਕਾ ਸੋਸ਼ਲ ਮੀਡੀਆ 'ਤੇ ਇਨ੍ਹਾਂ ਵਿਦਿਆਰਥਨਾਂ ਦੇ ਸਮਰਥਮ 'ਚ #MeToo ਅਤੇ #TimesUp ਮੁਹਿੰਮ ਚਲਾ ਰਿਹਾ ਹੈ।
ਬਸ਼ੀਰ ਦੇ ਖ਼ਿਲਾਫ਼ ਜਾਂਚ ਲਈ 20 ਹਜ਼ਾਰ ਤੋਂ ਵੱਧ ਲੋਕਾਂ ਨੇ ਇੱਕ ਪਟੀਸ਼ਨ 'ਤੇ ਹਸਤਾਖ਼ਰ ਕੀਤੇ ਹਨ।