You’re viewing a text-only version of this website that uses less data. View the main version of the website including all images and videos.
ਫੇਸਬੁੱਕ ਟਰੈਂਡਿੰਗ ਦੀ ਟੈਬ ਹਟਾਉਣ ਜਾ ਰਿਹਾ ਹੈ, ਇਹ ਹੈ ਕਾਰਨ
ਫੇਸਬੁੱਕ ਉੱਤੇ ਹੁਣ ਤੁਹਾਨੂੰ ਟਰੈਂਡਿੰਗ ਟੈਬ ਨਹੀਂ ਮਿਲੇਗੀ ਕਿਉਂਕਿ ਸੋਸ਼ਲ ਮੀਡੀਆ ਵੈਬਸਾਈਟ ਨੇ ਇਸ ਨੂੰ ਹਟਾਉਣ ਦਾ ਫੈਸਲਾ ਲੈ ਲਿਆ ਹੈ।
ਟਰੈਂਡਿੰਗ ਤੋਂ ਵਰਤੋਂਕਾਰਾਂ ਨੂੰ ਪਤਾ ਲੱਗਦਾ ਸੀ ਕਿ ਫੇਸਬੁੱਕ 'ਤੇ ਕਿਹੜੇ ਟੋਪਿਕਸ ਬਾਰੇ ਚਰਚਾ ਕੀਤੀ ਜਾ ਰਹੀ ਹੈ। ਇਹ ਫੀਚਰ ਜੋ ਕਿ ਭਾਰਤ ਸਮੇਤ ਦੁਨੀਆਂ ਦੇ ਸਿਰਫ ਪੰਜ ਦੇਸਾਂ ਵਿੱਚ ਹੀ ਉਪਲਬਧ ਸੀ ਤਾਂ ਕਿ ਲੋਕ ਅੱਪਡੇਟ ਰਹਿਣ।
ਸਮੇਂ ਦੇ ਨਾਲ ਇਸ ਦੀ ਵਰਤੋਂ ਵਿੱਚ ਕਮੀ ਆ ਰਹੀ ਸੀ ਅਤੇ ਬਹੁਤ ਘੱਟ ਲੋਕ ਇਸ ਰਾਹੀਂ ਖ਼ਬਰਾਂ ਦੀਆਂ ਵੈੱਬਸਾਈਟਾਂ ਉੱਪਰ ਜਾ ਕੇ ਉਨ੍ਹਾਂ ਮੁੱਦਿਆਂ ਦੀ ਭਾਲ ਕਰਦੇ ਸਨ।
ਸੋਸ਼ਲ ਮੀਡੀਆ ਵੈੱਬਸਾਈਟ ਦੀ ਨਿਊਜ਼ ਪ੍ਰੋਡਕਟਸ ਦੀ ਮੁੱਖੀ ਐਲਿਕਸ ਹਾਰਡੀਮੈਨ ਨੇ ਲਿਖਿਆ-
ਅਸੀਂ ਟਰੈਂਡਿੰਗ ਨੂੰ ਜਲਦੀ ਹੀ ਹਟਾਉਣ ਜਾ ਰਹੇ ਹਾਂ। ਅਸੀਂ ਟਰੈਂਡਿੰਗ, ਵਰਤੋਂਕਾਰਾਂ ਨੂੰ ਫੇਸਬੁੱਕ ਕਮਿਊਨਿਟੀ ਉੱਤੇ ਮਕਬੂਲ ਮੁੱਦਿਆਂ ਦੀ ਜਾਣਕਾਰੀ ਦੇਣ ਲਈ ਸਾਲ 2014 ਵਿੱਚ ਜਾਰੀ ਕੀਤਾ ਸੀ। ਹਾਲਾਂਕਿ ਇਹ ਸਿਰਫ਼ 5 ਦੇਸਾਂ ਉਪਲੱਬਧ ਸੀ ਪਰ ਇਸ ਰਾਹੀ ਖ਼ਬਰਾਂ ਦੀਆਂ ਵੈੱਬਸਾਈਟਾਂ ਉੱਪਰ ਔਸਤ ਸਿਰਫ਼ 1.5 ਫੀਸਦੀ ਲੋਕ ਜਾ ਰਹੇ ਸਨ।
ਖੋਜ ਤੋਂ ਸਾਨੂੰ ਪਤਾ ਲੱਗਿਆ ਹੈ ਕਿ ਲੋਕਾਂ ਵਿੱਚ ਇਸ ਦੀ ਵਰਤੋਂ ਘਟ ਰਹੀ ਹੈ। ਅਸੀਂ ਅਗਲੇ ਹਫ਼ਤੇ ਟਰੈਂਡਿੰਗ ਅਤੇ ਇਸ ਨਾਲ ਜੁੜੇ ਹੋਰ ਤੀਜੀਆਂ ਧਿਰਾਂ ਦੇ ਲਿੰਕ ਵੀ ਹਟਾ ਦੇਵਾਂਗੇ ਜੋ ਇਸਦੀ ਏਪੀਆਈ ਨਾਲ ਕੰਮ ਕਰਦੇ ਹਨ।"
'ਅਸੀਂ ਦੇਖਿਆ ਹੈ ਕਿ ਲੋਕਾਂ ਦਾ ਫੇਸਬੁੱਕ ਤੋਂ ਖ਼ਬਰਾਂ ਦੇਖਣ ਦੇ ਰੁਝਾਨ ਵਿੱਚ ਬਦਲਾਅ ਆ ਰਿਹਾ ਹੈ, ਖ਼ਾਸ ਕਰਕੇ ਮੋਬਾਈਲ 'ਤੇ। ਹੁਣ ਉਹ ਖ਼ਬਰਾਂ ਦੀਆਂ ਵੀਡੀਓਜ਼ ਦੇਖਦੇ ਹਨ। ਇਹ ਵੀ ਧਿਆਨ ਰੱਖਾਂਗੇ ਕਿ ਉਹ ਜਿਹੜੀਆਂ ਖ਼ਬਰਾਂ ਫੇਸਬੁੱਕ 'ਤੇ ਦੇਖਣ ਉਹ ਸਹੀ ਹੋਣ ਅਤੇ ਭਰੋਸੇਯੋਗ ਸਰੋਤਾਂ ਤੋਂ ਆਉਣ। ਇਸ ਕਰਕੇ ਅਸੀਂ ਉਨ੍ਹਾਂ ਨੂੰ ਜਾਣਕਾਰੀ ਦੇਣ ਦੇ ਹੋਰ ਤਰੀਕੇ ਤਲਾਸ਼ ਰਹੇ ਹਾਂ।' ਜਿਵੇਂ-
'ਬ੍ਰੇਕਿੰਗ ਨਿਊਜ਼ ਦਾ ਲੇਬਲ- ਅਸੀਂ ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਯੂਰਪ, ਭਾਰਤ ਅਤੇ ਆਸਟਰੇਲੀਆ ਵਿੱਚ 80 ਪ੍ਰਕਾਸ਼ਕਾਂ ਨਾਲ ਇਸ ਦੀ ਪਰਖ ਕਰ ਰਹੇ ਹਾਂ। ਇਸ ਨਾਲ ਪ੍ਰਕਾਸ਼ਕ ਆਪਣੀਆਂ ਪੋਸਟਾਂ ਨਾਲ ਇੱਕ ਬ੍ਰੇਕਿੰਗ ਨਿਊਜ਼ ਦਾ ਇੰਡੀਕੇਟਰ ਲਾ ਸਕਣਗੇ।'
'ਟੂਡੇ ਇਨ-ਅਸੀਂ ਟੂਡੇ ਇਨ ਦਾ ਇੱਕ ਖ਼ਾਸ ਸੈਕਸ਼ਨ ਸ਼ੁਰੂ ਕਰਨ ਜਾ ਰਹੇ ਹਾਂ। ਜੋ ਲੋਕਾਂ ਨੂੰ ਸਥਾਨਕ ਪ੍ਰਕਾਸ਼ਕਾਂ ਦੀਆਂ ਅਹਿਮ ਖ਼ਬਰਾਂ ਅਤੇ ਅਧਿਕਾਰੀਆਂ ਅਤੇ ਸੰਗਠਨਾਂ ਵੱਲੋਂ ਜਾਰੀ ਅਪਡੇਟਸ ਬਾਰੇ ਜਾਣਕਾਰੀ ਦੇਵੇਗਾ।'
'ਨਿਊਜ਼ ਵੀਡੀਓ ਇਨ ਵਾਚ- ਜਲਦੀ ਹੀ ਅਸੀਂ ਅਮਰੀਕਾ ਵਿੱਚ ਫੇਸਬੁੱਕ ਵਾਚ ਦਾ ਖ਼ਾਸ ਸੈਕਸ਼ਨ ਸ਼ੁਰੂ ਕਰਾਂਗੇ। ਜਿੱਥੋਂ ਯੂਜ਼ਰ ਲਈਵ ਖ਼ਬਰਾਂ ਦੇਖ ਸਕਣਗੇ।'
'ਸਾਨੂੰ ਲੋਕ ਦੱਸਦੇ ਹਨ ਕਿ ਉਹ ਆਪਣੇ ਆਲੇ-ਦੁਆਲੇ ਦੀ ਜਾਣਕਾਰੀ ਕਿਵੇਂ ਹਾਸਲ ਕਰਨੀ ਚਾਹੁੰਦੇ ਹਨ। ਅਸੀਂ ਇਸ ਲਈ ਵਚਨਬੱਧ ਹਾਂ ਕਿ ਜੋ ਖ਼ਬਰਾਂ ਫੇਸਬੁੱਕ ਰਾਹੀਂ ਲੋਕਾਂ ਤੱਕ ਪਹੁੰਚਣ ਉਹ ਚੰਗੀ ਗੁਣਵੱਤਾ ਦੀਆਂ ਹੋਣ। ਇਸੇ ਕਰਕੇ ਅਸੀਂ ਜਿੱਥੇ ਜ਼ਰੂਰਤ ਹੋਵੇ ਬ੍ਰੇਕਿੰਗ ਨਿਊਜ਼ ਵੱਲ ਧਿਆਨ ਖਿੱਚਣ ਲਈ ਨਵੇਂ ਤਰੀਕੇ ਖੋਜ ਰਹੇ ਹਾਂ।'