ਇੰਡੋਨੇਸ਼ੀਆ ਕਿਉਂ ਹੈ ਇਸਲਾਮਿਕ ਸਟੇਟ ਦੇ ਨਿਸ਼ਾਨੇ 'ਤੇ

ਇੰਡੋਨੇਸ਼ੀਆ ਵਿਸ਼ਵ ਵਿੱਚ ਦੱਖਣੀ-ਪੂਰਬੀ ਏਸ਼ੀਆ ਦੇ ਕਈ ਦੇਸਾਂ ਸਣੇ ਮੁਸਲਮਾਨਾਂ ਦੀ ਵੱਡੀ ਆਬਾਦੀ ਵਾਲਾ ਦੇਸ ਹੈ ਜੋ ਹਾਲ ਹੀ ਵਿੱਚ ਅਖੌਤੀ ਇਸਲਾਮਿਕ ਸਟੇਟ (ਆਈਐੱਸ) ਦੇ ਹਮਲਿਆਂ ਦਾ ਸ਼ਿਕਾਰ ਹੋਇਆ ਹੈ।

ਦੇਸ ਨੇ 2015 ਵਿੱਚ ਪਹਿਲਾਂ ਹੀ ਮਲੇਸ਼ੀਆ ਅਤੇ ਸਿੰਗਾਪੁਰ ਸਣੇ ਚਿਤਾਵਨੀ ਦਿੱਤੀ ਸੀ ਕਿ ਗਰੁੱਪ ਨਾਲ ਜੁੜੇ ਹਮਲੇ ਹੋਣਗੇ।

ਫੇਰ ਜਨਵਰੀ 2016 ਵਿੱਚ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਧਮਾਕਿਆਂ ਦੀ ਲੜੀ ਅਤੇ ਗੋਲੀਬਾਰੀ ਦਾ ਹਮਲਾ ਸਾਹਮਣੇ ਆਇਆ ਜਿਸ ਵਿੱਚ 4 ਹਮਲਾਵਰਾਂ ਸਣੇ 4 ਨਾਗਰਿਕਾਂ ਦੀ ਵੀ ਮੌਤ ਹੋਈ ਸੀ।

ਇਸ ਤੋਂ ਬਾਅਦ ਜਕਾਰਤਾ ਹਮਲਾਵਰਾਂ ਨੂੰ ਇੰਡੋਨੇਸ਼ੀਆ ਸਥਿਤ ਜੈਮਾਹ ਅੰਸ਼ਾਰੁਤ ਦੌਲਾਹ (ਜੇਏਡੀ) ਅੱਤਾਵਦੀ ਗਰੁੱਪ ਦਾ ਹਿੱਸਾ ਕਿਹਾ ਗਿਆ, ਜੋ ਪਹਿਲਾਂ ਤੋਂ ਹੀ ਆਈਐੱਸ ਪ੍ਰਤੀ ਵਚਨਬੱਧ ਸੀ।

ਉਦੋਂ ਤੋਂ ਹੀ ਆਈਐੱਸ ਨੇ ਦੱਖਣੀ-ਪੂਰਬੀ ਏਸ਼ੀਆ ਵਿੱਚ ਜਿਹਾਦੀ ਬਣਨ ਲਈ ਉਤਸ਼ਾਹਿਤ ਕਰਨਾ ਜਾਰੀ ਰੱਖਿਆ।

ਖੇਤਰ ਕਿਵੇਂ ਪ੍ਰਭਾਵਿਤ ਹੋਇਆ?

ਜਕਾਰਤਾ ਹਮਲੇ ਤੋਂ ਬਾਅਦ ਆਈਐੱਸ ਨੇ ਆਪਣੇ ਪ੍ਰਾਪੇਗੰਡਾ ਤੋਂ ਉੱਪਰ ਉੱਠ ਕੇ ਪ੍ਰਚਾਰ ਨੂੰ ਹੋਰ ਵਧਾ ਦਿੱਤਾ। ਗਰੁੱਪ ਨੇ ਵੀਡੀਓ ਰਾਹੀਂ ਸਥਾਨਕ ਨਾਗਰਿਕਾਂ ਨੂੰ, ਸਰਕਾਰ ਤੇ ਪੁਲਿਸ ਨੂੰ ਧਮਕਾਉਣ ਅਤੇ ਸਮਰਥਕਾਂ ਨੂੰ ਅੱਗੇ ਹਮਲੇ ਕਰਨ ਦੀ ਅਪੀਲ ਕੀਤੀ।

ਸਾਲ 2017 ਵਿੱਚ ਇੰਡੋਨੇਸ਼ੀਆ ਦੇ ਫੌਜ ਮੁਖੀ ਜਨਰਲ ਗਤੋਤ ਨੁਰਮੰਤਿਓ ਨੇ ਕਿਹਾ ਕਿ ਆਈਐੱਸ ਲਗਭਗ ਪੂਰੇ ਦੇਸ ਵਿੱਚ ਫੈਲ ਗਿਆ ਹੈ।

ਕੱਟੜਪੰਥੀਆਂ ਦੀ ਅਜੋਕੀ ਪੀੜ੍ਹੀ ਜਾਂ ਤਾਂ ਨਵੀਂ ਹੈ ਜਿਸ ਨੇ ਇੰਟਰਨੈੱਟ ਅਤੇ ਜਿਹਾਦੀਆਂ ਦੀਆਂ ਸਾਈਟਾਂ ਰਾਹੀਂ ਸਿੱਖਿਆ ਹਾਸਿਲ ਕੀਤੀ ਹੈ ਜਾਂ ਫੇਰ ਪੁਰਾਣੇ ਕੱਟੜਪੰਥੀ ਅੰਦੋਲਨਾਂ ਦੇ ਸਮਰਥਕ ਹਨ ਪਰ ਕੁਝ ਪੁਰਾਣੀ ਪੀੜ੍ਹੀ ਨਾਲ ਵੀ ਸਬੰਧਿਤ ਹਨ।

ਮਾਹਿਰਾਂ ਦੀ ਸਲਾਹ ਹੈ ਕਿ ਆਪਣੇ ਪੂਰਵਜਾਂ ਵਿੱਚ ਉਤਸ਼ਾਹ ਦੀ ਘਾਟ ਨੂੰ ਦੇਖਦੇ ਹੋਇਆ ਉਨ੍ਹਾਂ ਨੇ ਬਾਅਦ ਵਿੱਚ ਉਨ੍ਹਾਂ ਨੇ ਛੋਟੇ ਗਰੁੱਪਾਂ ਵਿੱਚ ਵੰਡੇ ਜਾਣ ਦਾ ਫੈਸਲਾ ਲਿਆ, ਜੋ ਅਸਰਦਾਰ ਢੰਗ ਨਾਲ ਪੁਲਿਸ ਦੀ ਰਡਾਰ ਹੇਠਾਂ ਜਾ ਰਹੇ ਸਨ।

ਦੱਖਣੀ-ਪੂਰਬੀ ਏਸ਼ੀਆ ਵਿੱਚ ਇੱਕ ਅਧਿਕਾਰਤ ਆਈਐੱਸ ਪ੍ਰਾਂਤ ਸਥਾਪਿਤ ਕਰਨ ਲਈ 30 ਦੇ ਕਰੀਬ ਇੰਡੋਨੇਸ਼ੀਆ ਦੇ ਗਰੁੱਪ ਆਈਐੱਸ ਪ੍ਰਤੀ ਵਚਨਬੱਧ ਮੰਨੇ ਜਾਂਦੇ ਹਨ।

ਮੰਨਿਆ ਇਹ ਵੀ ਜਾਂਦਾ ਹੈ ਕਿ ਸੈਂਕੜੇ ਲੋਕਾਂ ਨੇ ਗਰੁੱਪ ਨਾਲ ਸੀਰੀਆ ਅਤੇ ਇਰਾਕ ਵਿੱਚ ਜੰਗ ਲੜਨ ਲਈ ਦੇਸ ਵੀ ਛੱਡਿਆ ਸੀ।

ਜਦਕਿ ਅੱਤਵਾਦ ਦੇ ਕਈ ਵੱਡੇ ਆਗੂ ਜਾਂ ਤਾਂ ਮਾਰੇ ਗਏ ਜਾਂ ਫੜੇ ਗਏ। ਆਈਐਸ ਤੋਂ ਉਤਸ਼ਾਹਿਤ ਸੈੱਲਜ਼ ਅਜੇ ਵੀ ਮੌਜੂਦ ਹਨ ਅਤੇ ਲਗਾਤਾਰ ਖਤਰਾ ਬਣੇ ਹੋਏ ਹਨ, ਜੋ ਦੇਸ ਅਤੇ ਵਿਦੇਸ਼ ਦੇ ਆਗੂਆਂ ਤੋਂ ਪ੍ਰਭਾਵਿਤ ਹਨ।

ਮੰਨਿਆ ਜਾਂਦਾ ਹੈ ਕਿ ਜੇਏਡੀ ਦੇ ਆਗੂ ਅਮਨ ਅਬਦੁਰਰਹਿਮਾਨ ਪਿਛਲੇ 12 ਸਾਲਾਂ ਤੋਂ ਹਿਰਾਸਤ ਵਿੱਚ ਰਹਿਣ ਦੇ ਬਾਵਜੂਦ ਇੰਡੋਨੇਸ਼ੀਆ ਦੇ ਜਿਹਾਦੀਆਂ ਵਿਚਾਲੇ ਮਹੱਤਵਪੂਰਨ ਪ੍ਰਭਾਵ ਰੱਖਦੇ ਹਨ।

ਫਿਲਹਾਲ ਉਨ੍ਹਾਂ 'ਤੇ ਸਮਰਥਕਾਂ ਨੂੰ ਜੇਲ੍ਹ ਵਿੱਚ ਰਹਿੰਦਿਆਂ ਅੱਤਵਾਦੀ ਗਤੀਵਿਧੀਆਂ ਲਈ ਉਕਸਾਉਣ ਲਈ ਕੇਸ ਚੱਲ ਰਿਹਾ ਹੈ ਅਤੇ ਵਿਸ਼ਲੇਸ਼ਕ ਇਸ ਨੂੰ ਪ੍ਰੋ-ਆਈਐੱਸ ਪ੍ਰਜਨਨ ਖੇਤਰ (ਜਿੱਥੇ ਆਈਐੱਸ ਲਈ ਤਿਆਰ ਕੀਤਾ ਜਾਂਦਾ ਹੈ) ਕਹਿੰਦੇ ਹਨ।

ਇੰਡੋਨੇਸ਼ੀਆ ਦੀ ਪ੍ਰਤੀਕਿਰਿਆ

ਇੰਡੋਨੋਸ਼ੀਆ 'ਚ ਹੁਣ ਤੱਕ ਸਭ ਤੋਂ ਵੱਡਾ ਹਮਲਾ 2002 ਵਿੱਚ ਹੋਇਆ ਸੀ ਜਦੋਂ ਅਲ-ਕਾਇਦਾ ਨਾਲ ਸਬੰਧਤ 2 ਅੱਤਵਾਦੀਆਂ ਨੇ ਬਾਰ ਅਤੇ ਨਾਈਟ ਕਲੱਬ ਦੇ ਬਾਹਰ ਹਮਲੇ ਕਰਕੇ 202 ਲੋਕ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਇਸ ਹਮਲੇ ਤੋਂ ਬਾਅਦ ਬਾਲੀ ਪ੍ਰਸ਼ਾਸਨ ਨੇ ਗਰੁੱਪਾਂ ਦੇ ਖ਼ਿਲਫ਼ ਸਖ਼ਤ ਮੁਹਿੰਮ ਵਿੱਢੀ ਸੀ।

ਇਸ ਵਿੱਚ ਨੌਜਵਾਨਾਂ ਦੇ ਕੱਟੜਪੰਥੀਆਂ ਪ੍ਰਤੀ ਵਧਦੇ ਰੁਝਾਨ ਨੂੰ ਘਟਾਉਣ ਲਈ ਮੁਹਿੰਮ ਦੇ ਨਾਲ ਗ੍ਰਿਫ਼ਤਾਰੀਆਂ ਅਤੇ ਨਿਸ਼ਾਨੇ ਸਾਧ ਕੇ ਮਾਰਨਾ ਵੀ ਸ਼ਾਮਲ ਸੀ।

ਜੋ ਇੰਡੋਨੇਸ਼ੀਆਈ ਲੋਕਾਂ ਦੇ ਦਿਮਾਗ਼ ਬਦਲਣ 'ਤੇ ਅਤੇ ਕਈਆਂ ਨੂੰ ਨਵੇਂ ਅੱਤਵਾਦੀ ਬਣਾਉਣ ਕਰਕੇ ਮਿਲਣ ਵਾਲੀ ਵਾਧੂ ਆਮਦਨ 'ਤੇ ਕੇਂਦਰਿਤ ਸੀ।

ਇੰਡੋਨੇਸ਼ੀਆ ਦੇ ਪ੍ਰਸ਼ਾਸਨ ਨੇ ਬਾਲੀ ਬੰਬ ਧਮਾਕਿਆਂ ਤੋਂ ਬਾਅਦ 800 ਦੇ ਕਰੀਬ ਅੱਤਵਾਦੀ ਗ੍ਰਿਫ਼ਤਾਰ ਕੀਤੇ ਅਤੇ 100 ਤੋਂ ਵੱਧ ਮਾਰੇ।

ਪਰ ਇਹ ਅਜੇ ਕੋਈ ਸਫਲਤਾ ਹਾਸਿਲ ਕਰਨ ਲਈ ਵੱਡੀ ਗਿਣਤੀ ਨਹੀਂ ਸੀ।

ਕੁਝ ਮਹੱਤਵਪੂਰਨ ਯੁੱਧ ਸਥਾਨਾਂ ਦੇ ਤਜਰਬਿਆਂ ਵਾਲੇ ਅੱਤਵਾਦੀਆਂ ਦੀ ਜੇਲ੍ਹਾਂ ਤੋਂ ਰਿਹਾਈ ਜਾਰੀ ਹੈ ਜੋ ਜਿਹਾਦੀਆਂ ਦੀ ਮੌਜੂਦਾ ਗਿਣਤੀ ਵਿੱਚ ਵਾਧਾ ਕਰ ਸਕਦੇ ਹਨ।

ਉੱਥੇ ਇਹ ਵੀ ਕਿਹਾ ਜਾਂਦਾ ਹੈ ਕਿ ਪੁਲਿਸ ਵੱਲੋਂ ਪਛਾਣੇ ਕੱਟੜਪੰਥੀਆਂ ਦੀ ਨਿਗਰਾਨੀ ਰਾਹੀਂ ਕਈ ਹਮਲਿਆਂ ਨੂੰ ਰੋਕਿਆ ਗਿਆ ਹੈ।

ਇੰਡੋਨੇਸ਼ੀਆ 'ਚ ਕਦੋਂ ਤੇ ਕਿੱਥੇ ਹਮਲੇ ਹੋਏ?

ਹਾਲ ਹੀ ਇੰਡੋਨੇਸ਼ੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸੁਰਬਇਆ ਦੇ 3 ਚਰਚਾਂ ਵਿੱਚ ਬੰਬ ਧਮਾਕਿਆਂ 'ਚ ਘੱਟੋ-ਘੱਟ 11 ਲੋਕ ਮਾਰੇ ਗਏ ਹਨ।

ਇਹ 2005 ਵਿੱਚ ਬਾਲੀ ਬੰਬ ਧਮਾਕਿਆਂ ਤੋਂ ਬਾਅਦ ਹੋਇਆ ਵੱਡਾ ਹਮਲਾ ਹੈ। ਉਸ ਵੇਲੇ ਬਾਲੀ ਬੰਬ ਧਮਾਕੇ ਵਿੱਚ 20 ਤੋਂ ਵੱਧ ਲੋਕ ਮਾਰੇ ਗਏ ਸਨ।

ਪਰ ਇੰਡੋਨੇਸ਼ੀਆ ਨੇ ਪਿਛਲੇ ਕੁਝ ਸਾਲਾਂ ਤੋਂ ਇਸਲਾਮਵਾਦੀ ਅੱਤਵਾਦ ਨਾਲ ਜੁੜੇ ਕਈ ਘਟਨਾਵਾਂ ਦਾ ਸਾਹਮਣਾ ਕੀਤਾ ਹੈ:-

  • ਅਕਤੂਬਰ 2002 ਵਿੱਚ ਬਾਲੀ ਵਿੱਚ ਕੁਟਾ ਬੀਚ ਨਾਈਟ ਕਲੱਬ 'ਤੇ ਹੋਏ ਹਮਲੇ ਦੌਰਾਨ 202 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਜ਼ਿਆਦਾ ਸੈਲਾਨੀ ਸਨ।
  • ਅਗਸਤ 2003 ਵਿੱਚ ਜਕਾਰਤਾ ਦੇ ਮੈਰੀਅਟ ਹੋਟਲ ਦੇ ਬਾਹਰ ਹੋਏ ਕਾਰ ਬੰਬ ਧਮਾਕੇ ਵਿੱਚ 14 ਲੋਕ ਮਾਰੇ ਗਏ ਸਨ।
  • ਸਤੰਬਰ 2004 ਵਿੱਚ ਇੱਕ ਹੋਰ ਕਾਰ ਬੰਬ ਧਮਾਕੇ ਵਿੱਚ 9 ਲੋਕ ਮਾਰੇ ਗਏ ਅਤੇ 180 ਲੋਕ ਜਖ਼ਮੀ ਹੋਏ ਸਨ। ਇਹ ਧਮਾਕਾ ਆਸਟਰੇਲੀਆ ਦੀ ਅੰਬੈਂਸੀ ਦੇ ਬਾਹਰ ਹੋਇਆ ਸੀ।
  • ਅਕਤੂਬਰ 2005 ਵਿੱਚ ਬਾਲੀ ਵਿੱਚ 3 ਆਤਮਘਾਤੀ ਹਮਲੇ ਵਿੱਚ ਹਮਲਾਵਰਾਂ ਸਣੇ 23 ਲੋਕਾਂ ਦਾ ਜਾਨ ਗਈ।
  • ਜੁਲਾਈ 2009 ਵਿੱਚ ਮੈਰੀਅਟ ਅਤੇ ਰਿਟਜ਼ ਕਾਰਲਟਨ ਹੋਟਲਾਂ ਵਿੱਚ ਹੋਏ ਬੰਬ ਧਮਾਕਿਆਂ ਦੌਰਾਨ 9 ਲੋਕ ਮਾਰੇ ਗਏ ਅਤੇ ਕਈ ਜਖ਼ਮੀ ਹੋਏ।
  • ਜਨਵਰੀ 2016 ਵਿੱਚ ਜਕਾਰਤਾ ਦੇ ਸੈਂਟਰ ਵਿੱਚ ਹੋਏ ਇੱਕ ਬੰਬ ਧਮਾਕੇ ਅਤੇ ਬੰਦੂਕ ਦੇ ਹਮਲੇ ਵਿੱਚ ਨਾਗਰਿਕਾਂ ਅਤੇ 5 ਹਮਲਾਵਰ ਮਾਰੇ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਦਾ ਦਾਅਵਾ ਆਈਐੱਸ ਨੇ ਕੀਤਾ ਸੀ।
  • ਮਈ 2017 ਵਿੱਚ ਜਕਾਰਤਾ ਵਿੱਚ ਆਤਮਘਾਤੀ ਹਮਲੇ ਵਿੱਚ 3 ਲੋਕ ਮਾਰੇ ਗਏ ਅਤੇ 10 ਜਖ਼ਮੀ ਹੋਏ ਸਨ।
  • ਫਰਵਰੀ 2018 ਵਿੱਚ ਯੋਗਿਆਕਾਰਤਾ ਦੇ ਸਲੇਮਨ ਦੇ ਚਰਚ ਵਿੱਚ ਹੋਏ ਇੱਕ ਤਲਵਾਰੀ ਹਮਲੇ ਦੌਰਾਨ ਕਈ ਲੋਕ ਜਖ਼ਮੀ ਹੋਏ ਸਨ।
  • ਮਈ 2018 ਵਿੱਚ ਇਸਲਾਮੀ ਅੱਤਵਾਦੀ ਕੈਦੀਆਂ ਨਾਲ ਹੋਏ ਸੰਘਰਸ਼ ਵਿੱਚ ਜੇਲ੍ਹ ਵਿੱਚ ਪੰਜ ਪੁਲਿਸ ਅਧਿਕਾਰੀ ਮਾਰੇ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)