ਕਾਬੁਲ: ਆਰਮੀ ਬੇਸ 'ਤੇ ਹਮਲੇ ਦੀ ਆਈਐੱਸ ਨੇ ਲਈ ਜ਼ਿੰਮੇਵਾਰੀ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਫੌਜੀ ਅਕਾਦਮੀ ਨੇੜੇ ਆਰਮੀ ਬੇਸ 'ਤੇ ਅੱਤਵਾਦੀ ਹਮਲੇ ਵਿੱਚ 11 ਜਵਾਨਾਂ ਦੀ ਮੌਤ ਹੋ ਗਈ ਹੈ।

ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਹਮਲੇ ਵਿੱਚ 16 ਹੋਰ ਜਵਾਨ ਵੀ ਜ਼ਖਮੀ ਹੋਏ ਹਨ।

ਉਨ੍ਹਾਂ ਦੱਸਿਆ ਕਿ ਇਸ ਵਿੱਚ ਪੰਜ ਅੱਤਵਾਦੀ ਸ਼ਾਮਿਲ ਸਨ, ਜਿਨ੍ਹਾਂ ਵਿੱਚੋਂ ਚਾਰ ਮਾਰੇ ਗਏ ਅਤੇ ਇੱਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਦੋ ਅੱਤਵਾਦੀਆਂ ਨੂੰ ਸੁਰੱਖਿਆ ਬਲ ਨੇ ਮਾਰ ਦਿੱਤਾ ਅਤੇ ਦੋ ਨੇ ਆਪਣੇ ਆਪ ਨੂੰ ਆਪ ਹੀ ਉਡਾ ਲਿਆ।

ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਏਕੇ-47, ਆਤਮਘਾਤੀ ਜੈਕਟ ਅਤੇ ਰਾਕਟ ਲਾਂਚਰ ਬਰਾਮਦ ਕੀਤੇ ਗਏ ਹਨ।

ਮਿਲੀਟੈਂਟ ਗਰੁੱਪ ਦੀ 'ਅਮਕ ਨਿਊਜ਼ ਏਜੰਸੀ'ਆ ਮੁਤਾਬਕ ਇਸ ਹਮਲੇ ਦੀ ਜ਼ਿੰਮੇਵਾਰੀ 'ਇਸਲਾਮਿਕ ਸਟੇਟ' ਨੇ ਲਈ ਹੈ।

ਇਸਲਾਮਿਕ ਸਟੇਟ ਅਤੇ ਤਾਲਿਬਾਨ ਵੱਲੋਂ ਵਿੱਚ ਸ਼ਹਿਰ ਨੂੰ ਅਕਸਰ ਹਮਲਿਆਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ।

ਇਸ ਤੋਂ ਪਹਿਲਾਂ ਕਾਬੁਲ ਵਿੱਚ ਆਤਮਘਾਤੀ ਬੰਬ ਧਮਾਕਾ ਹੋਇਆ ਸੀ ਜਿਸ ਵਿੱਚ ਕਰੀਬ 100 ਲੋਕ ਮਾਰੇ ਗਏ ਸਨ।

ਕਰੀਬ ਇੱਕ ਹਫਤਾ ਪਹਿਲਾਂ ਕਾਬੁਲ ਦੇ ਇੱਕ ਹੋਟਲ 'ਚ ਵੀ ਹਮਲਾ ਹੋਇਆ ਸੀ, ਜਿਸ ਵਿੱਚ ਕਰੀਬ 22 ਲੋਕ ਮਾਰੇ ਗਏ, ਜਿਨਾਂ ਵਿੱਚ ਜ਼ਿਆਦਾਤਰ ਵਿਦੇਸ਼ੀ ਸਨ।

ਤਾਲਿਬਾਨ ਨੇ ਦੋਵਾਂ ਹਮਲਿਆਂ ਦੀ ਜ਼ਿੰਮੇਵਾਰੀ ਕਬੂਲੀ ਸੀ।

ਅਫਗ਼ਾਨ ਫੌਜੀ ਅਕਾਦਮੀ 'ਤੇ ਅਕਸਰ ਅੱਤਵਾਦੀ ਹਮਲਿਆਂ ਦੇ ਨਿਸ਼ਾਨੇ 'ਤੇ ਰਹਿੰਦੀ ਹੈ।

ਅਕਤੂਬਰ 2017 ਵਿੱਚ 15 ਫੌਜੀ 'ਦਾ ਮਾਰਸ਼ਲ ਫਾਹਿਮ ਨੈਸ਼ਨਲ ਡਿਫੈਂਸ ਯੂਨੀਵਰਸਿਟੀ' ਦੇ ਬਾਹਰ ਹੋਏ ਧਮਾਕੇ ਵਿੱਚ ਮਾਰੇ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)