ਕਾਬੁਲ ਵਿੱਚ ਟੀਵੀ ਸਟੇਸ਼ਨ ਉੱਤੇ ਹਮਲਾ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਟੀਵੀ ਸਟੇਸ਼ਨ ਉੱਤੇ ਹਮਲਾ ਹੋਇਆ ਹੈ।

ਹਮਲੇ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਸ਼ਮਸ਼ਾਦ ਟੀਵੀ ਨੂੰ ਪ੍ਰਤੱਖ ਗਾਵਾਹਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਹਮਲੇ ਦੌਰਾਨ ਗਰਨੇਡ ਸੁੱਟੇ ਅਤੇ ਫਾਇਰਿੰਗ ਕੀਤੀ।

ਇਸ ਹਮਲੇ ਵਿੱਚ ਬਚੇ ਇੱਕ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ ਕਿ ਹਮਲਾਵਰ ਅਜੇ ਵੀ ਇਮਾਰਤ ਵਿੱਚ ਲੁਕੇ ਹੋਏ ਹਨ ਅਤੇ ਗੋਲੀਬਾਰੀ ਦੀਆਂ ਅਵਾਜ਼ਾਂ ਸੁਣਾਈ ਦੇ ਰਹੀਆਂ ਹਨ।

ਇਸ ਇਮਾਰਤ ਵਿੱਚ ਸੌ ਦੇ ਕਰੀਬ ਮੁਲਾਜ਼ਮ ਕੰਮ ਕਰਦੇ ਹਨ। ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਹਮਲੇ ਪਿੱਛੇ ਕਿਸਦਾ ਹੱਥ ਹੈ।

ਤਾਲੀਬਾਨ ਨੇ ਇਸ ਹਮਲੇ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)