You’re viewing a text-only version of this website that uses less data. View the main version of the website including all images and videos.
ਪਾਕਿਸਤਾਨ: ਚਰਚ 'ਤੇ ਹਮਲਾ, 9 ਲੋਕਾਂ ਦੀ ਮੌਤ
ਪਾਕਿਸਤਾਨ ਵਿੱਚ ਇੱਕ ਚਰਚ 'ਤੇ ਆਤਮਘਾਤੀ ਹਮਲੇ ਅਤੇ ਗੋਲੀਬਰੀ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਦੀ ਖਬਰ ਹੈ। ਦਰਜਨਾਂ ਲੋਕ ਇਸ ਹਮਲੇ ਵਿੱਚ ਜ਼ਖਮੀ ਹੋਏ ਹਨ।
ਹਮਲਾ ਅਫ਼ਗਾਨਿਸਤਾਨ ਦੀ ਸਰਹੱਦ ਤੋਂ 65 ਕਿੱਲੋਮੀਟਰ ਦੂਰ ਕਵੇਟਾ ਵਿੱਚ ਹੋਇਆ। ਅੱਤਵਾਦੀ ਜਥੇਬੰਦੀ ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਇੱਕ ਹਮਲਾਵਰ ਨੇ ਆਪਣੇ ਸਰੀਰ 'ਤੇ ਬੰਬ ਬੰਨਿਆ ਸੀ ਅਤੇ ਚਰਚ ਅੰਦਰ ਬਲਾਸਟ ਹੋ ਗਿਆ। ਚਰਚ 'ਤੇ ਹਮਲਾ ਕਰਨ ਆਏ ਕੁੱਲ 4 ਲੋਕ ਸੀ।
ਸੂਬੇ ਦੇ ਗ੍ਰਹਿ ਮੰਤਰੀ ਸਰਫ਼ਰਾਜ਼ ਬੁਗਤੀ ਨੇ ਟਵੀਟ ਕੀਤਾ, ''ਜੇਕਰ ਹਮਲਾਵਰਾਂ ਨੂੰ ਰੋਕਿਆ ਨਾ ਗਿਆ ਹੁੰਦਾ ਤਾਂ ਮੌਤਾਂ ਦਾ ਅੰਕੜਾ ਸੈਂਕੜਿਆਂ ਵਿੱਚ ਹੋ ਸਕਦਾ ਸੀ।
ਇੱਕ ਹਮਲਾਵਰ ਨੂੰ ਪੁਲਿਸ ਨੇ ਚਰਚ ਦੇ ਗੇਟ 'ਤੇ ਹੀ ਗੋਲੀ ਮਾਰ ਦਿੱਤੀ। ਦੂਜੇ ਦੇ ਸਰੀਰ 'ਤੇ ਬੰਨਿਆ ਬੰਬ ਫਟ ਗਿਆ ਬਾਕੀ ਦੋ ਹਮਲਾਵਰ ਭੱਜ ਗਏ।
ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਸਰਚ ਆਪਰੇਸ਼ਨ ਜਾਰੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਸਲ ਨੇ ਹਮਲੇ ਦੀ ਨਿੰਦਾ ਕੀਤੀ ਹੈ।
ਇੱਕ ਪ੍ਰਤੱਖਦਰਸੀ ਨੇ ਬੀਬੀਸੀ ਨੂੰ ਦੱਸਿਆ ਕਿ ਲਗਾਤਾਰ ਫਾਇਰਿੰਗ ਹੋ ਰਹੀ ਸੀ ਤੇ ਸਹਿਮੇ ਬੱਚੇ ਨੇ ਜਾਨ ਬਚਾਉਣ ਆਸਰਾ ਲੱਭ ਰਹੇ ਸੀ।
ਸੁੰਨੀ ਮੁਸਲਮਾਨਾਂ ਦੀ ਬਹੁਤਾਤ ਵਾਲੇ ਇਲਾਕੇ ਵਿੱਚ ਅਜਿਹੇ ਹਮਲੇ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਸ਼ਿਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਕਈ ਵਾਰ ਆਤਮਘਾਤੀ ਹਮਲੇ ਹੋਏ ਹਨ।
ਪਰ ਪਾਕਿਸਤਾਨ ਦੇ ਘੱਟਗਿਣਤੀ ਈਸਾਈ ਭਾਈਚਾਰੇ 'ਤੇ ਵੀ ਕਈ ਵਾਰ ਹਮਲੇ ਹੋਏ ਹਨ। ਨਤੀਜੇ ਵਜੋਂ ਕਵੇਟਾ ਦੇ ਚਰਚ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ।
ਬਲੋਚਿਸਤਾਨ ਸੂਬੇ ਵਿੱਚ ਕਈ ਧਾਰਮਿਕ ਤੇ ਵੱਖਵਾਦੀ ਸੰਗਠਨਾਂ ਕਾਰਨ ਤਣਾਅ ਪੈਦਾ ਹੁੰਦਾ ਰਹਿੰਦਾ ਹੈ। ਕੁਝ ਸੰਗਠਨ ਸਰਹੱਦ ਪਾਰੋਂ ਅਫ਼ਗਾਨਿਸਤਾਨ ਤੋਂ ਵੀ ਹਨ।