You’re viewing a text-only version of this website that uses less data. View the main version of the website including all images and videos.
ਮੈਨੂੰ ਚੁੱਪ ਰਹਿਣ ਲਈ ਧਮਕਾਇਆ ਗਿਆ ਸੀ: ਪੌਰਨ ਸਟਾਰ ਸਟੌਰਮੀ
ਪੌਰਨ ਸਟਾਰ ਸਟੌਰਮੀ ਡੈਨੀਅਲਜ਼ ਦਾ ਕਹਿਣਾ ਹੈ ਕਿ 2006 ਵਿੱਚ ਡੌਨਲਡ ਟਰੰਪ ਨਾਲ ਬਣੇ ਸਰੀਰਕ ਸਬੰਧਾਂ ਬਾਰੇ ਚੁੱਪ ਰਹਿਣ ਲਈ ਉਸਨੂੰ ਧਮਕਾਇਆ ਗਿਆ ਸੀ।
ਉਨ੍ਹਾਂ ਚੈਨਲ ਸੀਬੀਐਸ ਨੂੰ ਦੱਸਿਆ ਕਿ 2011 ਵਿੱਚ ਲਾਸ ਵੇਗਸ ਦੀ ਕਾਰ ਪਾਰਕਿੰਗ 'ਚ ਇੱਕ ਅਜਨਬੀ ਉਨ੍ਹਾਂ ਦੇ ਕੋਲ ਆਇਆ ਸੀ।
ਸਟੌਰਮੀ ਦਾ ਦਾਅਵਾ ਹੈ ਕਿ ਉਸ ਅਜਨਬੀ ਸ਼ਖਸ ਨੇ ਟਰੰਪ ਨੂੰ ਇਕੱਲਾ ਛੱਡਣ ਲਈ ਕਿਹਾ। ਉਸਨੇ ਸਟੌਰਮੀ ਦੀ ਧੀ ਵੱਲ ਵੇਖਦਿਆਂ ਕਿਹਾ ਕਿ ਜੇ ਇਸਦੀ ਮਾਂ ਨੂੰ ਕੁਝ ਹੋ ਗਿਆ ਤਾਂ ਇਹ ਕੀ ਕਰੇਗੀ?
ਟਰੰਪ ਨੇ ਇਸ ਅਦਾਕਾਰਾ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਤੋਂ ਸਾਫ ਇਨਕਾਰ ਕੀਤਾ ਹੈ।
ਟਰੰਪ ਦੇ ਵਕੀਲਾਂ ਨੇ ਸਟੌਰਮੀ 'ਤੇ 130 ਕਰੋੜ ਰੁਪਏ ਦਾ ਮਾਨਹਾਣੀ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਟੌਰਮੀ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਕੀਤੀ ਇੱਕ ਨੌਨ-ਡਿਸਕਲੋਜ਼ਰ ਡੀਲ ਨੂੰ ਤੋੜਿਆ ਹੈ। ਸਟੌਰਮੀ ਨੇ ਇਸ ਦਾਅਵੇ ਨੂੰ ਬੇਬੁਨਿਆਦ ਦੱਸਿਆ ਹੈ।
2006 ਵਿੱਚ ਕੀ ਹੋਇਆ ਸੀ?
ਸਟੌਰਮੀ ਦਾ ਕਹਿਣਾ ਹੈ ਕਿ ਉਨ੍ਹਾਂ ਜੁਲਾਈ 2006 ਵਿੱਚ ਕੈਲੀਫੋਰਨੀਆ ਦੀ ਲੇਕ ਤਾਹੋ ਵਿੱਚ ਇੱਕ ਗੋਲਫ ਟੂਰਨਾਮੈਂਟ ਦੌਰਾਨ ਹੋਟਲ ਰੂਮ ਵਿੱਚ ਉਸ ਨੇ ਟਰੰਪ ਨਾਲ ਸਰੀਰਕ ਸਬੰਧ ਬਣਾਏ ਸਨ।
ਸਟੌਰਮੀ ਜਿਸ ਦਾ ਅਸਲੀ ਨਾਂ ਸਟੈਫਨੀ ਕਲਿਫੌਰਡ ਹੈ ਨੇ ਦੱਸਿਆ ਕਿ ਟਰੰਪ ਨੇ ਹੋਟਲ ਦੇ ਕਮਰੇ ਵਿੱਚ ਉਸਨੂੰ ਬੁਲਾਇਆ ਸੀ। ਉਨ੍ਹਾਂ ਕਲਿਫੌਰਡ ਨੂੰ ਇੱਕ ਮੈਗਜ਼ੀਨ ਵਿਖਾਈ ਜਿਸ ਵਿੱਚ ਉਹ ਕਵਰ ਪੇਜ 'ਤੇ ਸਨ।
ਉਸ ਤੋਂ ਬਾਅਦ ਦੋਹਾਂ ਵਿਚਾਲੇ ਸਰੀਰਕ ਸੰਬੰਧ ਬਣੇ। ਕਲਿਫੌਰਡ ਨੇ ਦੱਸਿਆ, ''ਮੈਂ ਸਰੀਰਕ ਸੰਬੰਧ ਲਈ ਮਨ੍ਹਾ ਨਹੀਂ ਕੀਤਾ, ਮੈਂ ਕੋਈ ਪੀੜਤ ਨਹੀਂ ਹਾਂ।''
ਕਲਿਫੌਰਡ ਨੇ ਕਿਹਾ, "ਟਰੰਪ ਨੇ ਮੈਨੂੰ ਵਾਅਦਾ ਕੀਤਾ ਸੀ ਕਿ ਉਹ ਟੀਵੀ ਗੇਮ ਸ਼ੋਅ 'ਦਿ ਐਪਰਨਟਿਸ' ਵਿੱਚ ਆਵੇਗੀ। ਇਸ ਲਈ ਮੈਂ ਸੰਬੰਧਾਂ ਨੂੰ ਇੱਕ ਕਾਰੋਬਾਰੀ ਡੀਲ ਸਮਝਿਆ ਸੀ।
ਕਲਿਫੌਰਡ ਨੇ ਦੱਸਿਆ ਕਿ ਉਸਨੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਟਰੰਪ ਦੇ ਵਕੀਲ ਤੋਂ ਚੁੱਪ ਰਹਿਣ ਲਈ ਕੁਝ ਪੈਸੇ ਲਏ ਸਨ।
ਉਨ੍ਹਾਂ ਪਹਿਲਾਂ ਦੱਸਿਆ ਸੀ ਕਿ ਟਰੰਪ ਦੇ ਵਕੀਲ ਮਾਈਕਲ ਕੋਹਨ ਨੇ ਚੋਣਾਂ ਤੋਂ ਪਹਿਲਾਂ ਚੁੱਪ ਰਹਿਣ ਲਈ ਉਨ੍ਹਾਂ ਨੂੰ 85 ਲੱਖ ਰੁਪਏ ਦੇ ਕਰੀਬ ਦਿੱਤੇ ਸਨ।
ਫਰਵਰੀ ਵਿੱਚ ਕੋਹਨ ਨੇ ਪੈਸੇ ਦੇਣ ਵਾਲੀ ਗੱਲ ਮੰਨੀ ਸੀ ਪਰ ਇਹ ਨਹੀਂ ਦੱਸਿਆ ਸੀ ਕਿ ਪੈਸੇ ਕਿਉਂ ਦਿੱਤੇ ਗਏ ਸਨ।
ਪਿੱਛਲੇ ਮਹੀਨੇ ਕੋਹਨ ਇਸ ਗੱਲ ਤੋਂ ਮੁਕਰ ਗਏ। ਕਲਿਫੌਰਡ ਨੂੰ ਧਮਕਾਉਣ ਵਾਲੀ ਗੱਲ ਤੋਂ ਵੀ ਉਨ੍ਹਾਂ ਨੇ ਇਨਕਾਰ ਕੀਤਾ।
ਕਲਿਫੌਰਡ ਉਨ੍ਹਾਂ ਤਿੰਨ ਔਰਤਾਂ 'ਚੋਂ ਇੱਕ ਹੈ ਜਿਸਨੇ ਟਰੰਪ 'ਤੇ ਸਰੀਰਕ ਸੋਸ਼ਣ ਦੇ ਇਲਜ਼ਾਮ ਲਗਾਏ ਹਨ।
ਕਲਿਫੌਰਡ ਦੇ ਵਕੀਲ ਮਾਈਕਲ ਐਵਨਾਤੀ ਨੇ ਬੀਬੀਸੀ ਨੂੰ ਦੱਸਿਆ ਕਿ ਉਸਦੇ ਮੁਅੱਕਿਲ ਨੂੰ ਚੁੱਪ ਕਰਾਉਣ ਲਈ ਇਸਤੇਮਾਲ ਕੀਤੇ ਗਏ ਤਰੀਕੇ ਉਨ੍ਹਾਂ ਦੇ ਕੇਸ ਨੂੰ ਹੋਰਾਂ ਤੋਂ ਵੱਖ ਬਣਾਉਂਦੇ ਹਨ।