ਇੱਕ ਕਲਾਕਾਰ ਦੀ ਕਹਾਣੀ- ਇੱਕ ਪਲ ਮਨੋਰੰਜਨ ਦੂਜੇ ਪਲ ਮੌਤ

ਇੱਕ ਐਂਟਰਟੇਨਮੈਂਟ ਕੰਪਨੀ 'ਸਿਅਰਕ ਡਿਉ ਸੋਲੇ' ਦਾ ਕਲਾਕਾਰ ਦੀ ਮੌਤ ਹੋ ਗਈ। ਆਪਣੀ ਜਾਨ ਜੋਖਮ ਵਿੱਚ ਪਾ ਕੇ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਕਲਾਕਾਰ ਦੀ ਮੌਤ ਹੋ ਗਈ।

38 ਸਾਲਾ ਯਾਨ ਅਰਨਾਉਦ ਦੀ ਮੌਤ ਰੱਸੀ 'ਤੇ ਕਰਤਬ ਦਿਖਾਉਣ ਵੇਲੇ ਮੰਚ 'ਤੇ ਡਿੱਗਣ ਕਰ ਕੇ ਹੋਈ।

ਉਹ ਫਲੋਰੀਡਾ ਦੇ ਤਾਂਪਾ ਬੇ ਵਿੱਚ ਸ਼ੋ ਕਰ ਰਹੇ ਸਨ।

ਫ਼ਰਾਂਸ ਦੇ ਰਹਿਣ ਵਾਲੇ ਇਸ ਕਲਾਕਾਰ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਨ੍ਹਾਂ ਦੀ ਮੌਤ ਹੋ ਗਈ।

ਮੌਤ ਮਗਰੋਂ ਇੱਕ ਬਿਆਨ ਵਿੱਚ ਕਿਹਾ ਗਿਆ, "ਸਾਰਾ ਸਿਅਰਕ ਡਿਉ ਸੋਲੇ ਪਰਿਵਾਰ ਸੋਗ ਵਿੱਚ ਹੈ।"

ਇਸ ਘਟਨਾ ਤੋਂ ਬਾਅਦ ਐਤਵਾਰ ਨੂੰ ਤਾਂਪਾ ਵਿੱਚ ਹੋਣ ਵਾਲੇ ਇਸ ਦੇ ਦੋ ਸ਼ੋ ਰੱਦ ਕਰ ਦਿੱਤੇ ਗਏ।

ਅਰਨਾਉਦ ਪਿਛਲੇ 15 ਸਾਲ ਤੋਂ ਸਿਅਰਕ ਡਿਉ ਸੋਲੇ ਨਾਲ ਕੰਮ ਕਰ ਰਹੇ ਸਨ।

ਕੰਪਨੀ ਦੇ ਸੀਈਓ ਡੈਨੀਅਲ ਲਾਮਾਰੇ ਨੇ ਕਿਹਾ, "ਜੋ ਲੋਕ ਉਨ੍ਹਾਂ ਨੂੰ ਜਾਣਦੇ ਸਨ, ਸਾਰੇ ਹੀ ਉਸ ਨੂੰ ਪਿਆਰ ਕਰਦੇ ਸਨ।"

ਇਹ ਪਹਿਲੀ ਵਾਰ ਨਹੀਂ ਹੈ ਕਿ ਸਿਅਰਕ ਡਿਉ ਸੋਲੇ ਦੇ ਕਿਸੇ ਕਲਾਕਾਰ ਦੀ ਮੰਚ 'ਤੇ ਮੌਤ ਹੋਈ ਹੋਵੇ।

2013 ਵਿੱਚ ਲਾਸ ਵੈਗਸ ਵਿੱਚ ਵੀ ਇੱਕ ਕਲਾਕਾਰ ਦੀ ਇਸੇ ਤਰ੍ਹਾਂ ਹੋਈ ਸੀ।

ਸਿਅਰਕ ਡਿਉ ਸੋਲੇ ਦੇ ਸੰਸਥਾਪਕ ਦੇ ਪੁੱਤਰ ਦੀ ਮੌਤ ਦਸੰਬਰ 2016 ਵਿੱਚ ਇੱਕ ਦੁਰਘਟਨਾ ਦੌਰਾਨ ਹੋਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)